ਗੁਰੂ ਨੂੰ ਕੀ ਮੂੰਹ ਦਿਖਾਓਗੇ ਸਿੱਖੋ!...? 😢
ਇਕ ਬੰਦਾ ਜਿਸ ਦੇ ਚਿਹਰੇ ਦੀ ਰੂਪ ਰੇਖਾ ਉਸਨੂੰ ਹੈਵਾਨ ਸਾਬਿਤ ਕਰ ਰਹੀ ਹੈ ਉਹ ਅਚਾਨਕ ਸ਼ੈਤਾਨੀ ਹਾਸਾ ਹੱਸਦਾ ਆਉਂਦਾ ਤੇ ਬੱਕਰੇ ਬੁਲਾ ਰਿਹਾ ਤੇ ਉਚੀ ਉਚੀ ਕਹਿ ਰਿਹਾ ਹੈ .....
ਉਹ ਕਿਥੇ ਆ ਉਹ ਵਡੇ ਸੂਰਮੇ ਜਿਹੜੇ ਕਹਿੰਦੇ ਸੀ ਮੇਰੀ ਧੋਣ ਲਾ ਤੀ ਉਨ੍ਹਾਂ "ਮੱਸਾ "ਸਦਾ ਲਈ ਮਾਰਤਾ ......
ਨਿਕਲੋ ਬਾਹਰ ਕਿਥੇ ਹੋ ਸੂਰਮਿਓ ....ਬੁਰਰਰਰਰਰਰਆਆ .....
ਇਨੇ ਸਮੇਂ ਚ ਦੋ ਨੂਰਾਨੀ ਚਿਹਰੇ ਪ੍ਰਗਟ ਹੁੰਦੇ ਹਨ ਜਿਨ੍ਹਾਂ ਦੇ ਚਿਹਰੇ ਦੀ ਤਾਬ ਸਾਹਮਣੇ ਸੂਰਜ ਵੀ ਫਿੱਕਾ ਪੈਂਦਾ ਹੈ ...ਉਨ੍ਹਾਂ ਚੋ ਇਕ ਸ਼ੇਰ ਵਾਂਗ ਦਹਾੜਦਾ ਹੋਇਆ ਗੱਜਦਾ ਹੈ .....ਬੋਲ ਦੁਸ਼ਟਾ! ਮਰਨ ਤੋ ਬਾਅਦ ਅਜ ਇਨ੍ਹੇ ਦਿਨ੍ਹਾਂ ਬਾਅਦ ਸਾਡੀ ਕਿਵੇਂ ਯਾਦ ਆਈ..?
ਲ਼ੱਗਦਾ ਫਿਰ ਸਲੋਤਰ ਭਾਲਦਾ..? ......
ਉਹ ਸ਼ੈਤਾਨੀ ਹਾਸਾ ਹੱਸ ਕਿ ਕਹਿਣ ਲੱਗਾ ਉਹ ਜਵਾਨੋ! .....ਤੁਸੀ ਮੈਨੂੰ ਕਿਉ ਮਾਰਿਆ ਸੀ...? .....
ਉਹ ਰੱਬੀ ਰੂਹਾਂ ਕਹਿਣ ਲੱਗੀਆਂ ਤੂੰ ਸਾਡੇ ਪਾਵਨ ਹਰਿਮੰਦਰ ਵਿੱਚ ਸ਼ਰਾਬ ਪੀਤੀ ਸੁ, ਹੁਕਾ ਪੀਤਾ ਸੁ, ਕੰਜਰੀਆਂ ਨਚਾਉਣ ਦੀ ਹਿਮਾਕਤ ਕੀਤੀ ਸੁ ...ਇਸੇ ਲਈ ਤੇਰਾ ਸੋਹਿਲਾ ਅਸੀ ਪੜਿਆ ਕਿ ਤੂੰ ਗੁਰੂ ਦੇ ਘਰ ਦੀ ਬੇਹੁਰਮਤੀ ਕੀਤੀ ਸੁ ...ਤੇ ਤੇਰੀ ਮੌਤ ਇਕ ਸਬਕ ਸੀ ਬੁਚੜਾਂ ਲਈ ......../
.....ਮੱਸਾ ਫਿਰ ਹੱਸਦਾ ਤੇ ਕਹਿਣ ਲੱਗਾ ਉਹ ਸੁਖਾ ਸਿੰਘਾ ਤੇ ਮਹਿਤਾਬ ਸਿੰਘਾਂ ਤੁਸੀ ਇਕ ਮੱਸਾ ਮਾਰਿਆ ਸੀ ਅੱਜ ਹਜ਼ਾਰਾਂ ਲੱਖਾਂ ਮੱਸੇ ਪੈਦਾ ਹੋ ਗਏ ...ਤੇ ਹੋਏ ਵੀ ਕਿਥੇ ਤੁਹਾਡੇ ਆਪਣੇ ਘਰ ਅੰਦਰ. ਹਾਹਾਹਾਹਾ .....ਉਹ ਮੱਸਾ ਨਹੀ ਮਰਦਾ ਦੇਖੋ ਤੁਹਾਡੇ ਆਪਣੇ ਪਰਿਵਾਰ ਤੁਹਾਡੇ ਵਾਰਸ ਕੀ ਉਹ ਸ਼ਰਾਬਾਂ ਨਹੀ ਪੀਂਦੇ..?
ਥੋਡੇ ਆਲੇ ਤੰਬਾਕੂ ਨਹੀ ਲਾਉਂਦੇ..?
ਮੂੰਹ ਸਿਰ ਨਹੀ ਮਨਾਉਂਦੇ..?
ਉਹ ਕੰਜਰੀਆਂ ਛਡੋ ਉਹ ਤਾਂ ਆਪਣੀਆਂ ਸਕੀਆਂ ਮਾਵਾਂ ਭੈਣਾਂ ਨਚਾਉਂਦੇ ਆਪਣੇ ਨਾਲ ਤੇ ਆਪਣੇ ਸਾਹਮਣੇ..? ....
ਕੀ ਹੁਣ ਹਰਿਮੰਦਰ ਦੀ ਬੇਅਦਬੀ ਨਹੀ ਹੁੰਦੀ..?
ਕੌਣ ਕਰਦਾ ਪਿਆ..? ....ਦਸੋ ਮੈਨੂੰ ..........
ਇਹ ਸਵਾਲ ਸੁਣਨ ਤੋ ਬਾਅਦ ਭਾਈ ਸੁਖਾ ਸਿੰਘ ਤੇ ਮਹਿਤਾਬ ਦੀ ਲਾਲੀ ਨੂੰ ਮਾਨੋ ਮਸਿਆਂ ਦੀ ਰਾਤ ਨੇ ਫਿਕਾ ਪਾ ਦਿਤਾ ਹੋਵੇ ....
ਉਹਨ੍ਹਾਂ ਨੂੰ ਕੋਈ ਜਵਾਬ ਨਹੀ ਮਿਲ ਰਿਹਾ ਸੀ! ਕਿਉਕਿ ਮੱਸਾ ਕਹਿ ਤੇ ਠੀਕ ਰਿਹਾ ਸੀ ਅੱਜ ਸਾਡੇ ਵਾਰਸ ਹੀ ਮੱਸੇ ਰੰਘੜ ਬਣ ਗਏ ਬੋਤਲ ਦੀ ਖਾਤਰ ਕੁਰਸੀ, ਜ਼ਮੀਰ ਵੇਚ ਰਹੇ ਨੇ ਅਣਖ ਗੈਰਤ ਸਭ ਮੁਕ ਗਈ ....ਅੱਜ ਨਿਕਮੀ ਔਲਾਦ ਨੇ ਬਜ਼ੁਰਗਾਂ ਦੀ ਪੱਗ ਰੋਲ ਦਿਤੀ .........
ਦੋਨੇ ਚੁਪ ਨੇ ਤੇ ਮੱਸਾ ਉਚੀ ਉਚੀ ਹੱਸਦਾ ਤੇ ਲਲਕਾਰੇ ਮਾਰਦਾ ਤੁਰਿਆ ਜਾ ਰਿਹਾ ਤੇ ਕਹਿ ਰਿਹਾ ....
ਸਿੱਖਾਂ ਦੇ ਘਰ ਚ ਜੰਮਣ ਮੱਸੇ ਤੇ ਮਿਲਣ ਵਧਾਈਆਂ ....ਸੁਖੇ ਮਹਿਤਾਬ ਨੂੰ ਕੋਈ ਨ ਮੰਗੇ .......
ਬੁਰਰਰਰਆਆਆਆਆ........ਬਾਬੇ ਦੋਨੇ ਖੂਨ ਦੇ ਅਥਰੂ ਵਹਾ ਰਹੇ ਸਨ ...
ਇਹ ਇਕ ਲਾਹਣਤ ਹੈ ਕਾਲਪਿਤ ਸਾਡੇ ਸਾਰਿਆਂ ਲਈ .....ਸ਼ਾਇਦ ਕਿਸੇ ਦੇ ਦਿਲ ਤੇ ਗਲ ਲਗੇ ਤੇ ਬਜ਼ੁਰਗਾਂ ਦੀ ਪਈ ਰੁਲਦੀ ਪੱਗ ਸਾਂਭਣ ਦਾ ਉਦਮ ਕਰ ਲਵੇ ...
👉🏾 ਸਭ ਸਿਖੱਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
Comments
Post a Comment