ਇਹ ਕਹਾਣੀ ਸ਼ਰੀਫ਼ਾਂ ਬੀਬੀ ਦੀ ਹੈ ਜੋ ਵੱਡੀ ਬੱਧਣੀ, ਮੋਗਾ (ਰਹਿਮਾਨੀ ਘੁਮਿਆਰ ਪਰਵਾਰ) ਨਾਲ ਸੰਬੰਧ ਰੱਖਦੀ ਹੈ । 47’ ਦੀ ਵੰਡ ਤੋਂ ਪਹਿਲਾਂ
ਇਹ ਕਹਾਣੀ ਸ਼ਰੀਫ਼ਾਂ ਬੀਬੀ ਦੀ ਹੈ ਜੋ ਵੱਡੀ ਬੱਧਣੀ, ਮੋਗਾ (ਰਹਿਮਾਨੀ ਘੁਮਿਆਰ ਪਰਵਾਰ) ਨਾਲ ਸੰਬੰਧ ਰੱਖਦੀ ਹੈ । 47’ ਦੀ ਵੰਡ ਤੋਂ ਪਹਿਲਾਂ ਇਹਨਾਂ ਦਾ ਘਰ ਟਾਂਗੇ ਵਾਲੇ ਅੱਡੇ ਕੋਲ ਸੀ ਤੇ ਘਰ ਅੱਗੋਂ ਨਹਿਰ ਲੰਘਦੀ ਸੀ । ਬੀਬੀ ਦੇ ਪਿਤਾ ਦਾ ਨਾਮ ਖ਼ੁਸ਼ੀ ਮੁਹੰਮਦ ਉਰਫ ਮੱਲ ਵਲਦ ਸ਼ੰਮਾ ਸੀ । ਤਾਏ ਦਾ ਨਾਮ ਮੁਹੰਮਦ ਬਖ਼ਸ਼ ਸੀ । ਬੀਬੀ ਦੇ ਪਿਤਾ ਅਤੇ ਤਾਏ ਦੇ ਦੋ-ਦੋ ਪੁੱਤਰ ਸਨ । ਬੀਬੀ ਦਾ ਵੀਰ ਜਦੋਂ ਕਤਲੋ-ਗਾਰਤ ਹੋ ਰਹੀ ਸੀ ਜਿਸ ਦਾ ਨਾਮ ਤੁਫੈਲ ਸੀ ਡਰ ਕੇ ਕਿੱਧਰੇ ਲੁੱਕ ਗਿਆ ਜਿਸ ਦਾ ਕੁਝ ਪਤਾ ਨਾ ਲੱਗਾ । 👇video link
https://youtu.be/_Jwmyp_gkV4
ਸੰਨ 1990 ਵਿੱਚ ਡਾ ਅਰਜੀਤ ਦੇ ਨਾਮ ਤੋਂ ਕੋਈ ਵੀਰ ਲਹਿੰਦੇ ਪੰਜਾਬ ਆਪਣਾ ਪਰਵਾਰ ਲੱਭਣ ਗਿਆ ਸੀ ਜੋ ਮੁਹਾਂਦਰੇ ਤੋਂ ਬੀਬੀ ਦਾ ਵੀਰ ਦੱਸੀਦਾ, ਜਿਸਦੇ ਪੁੱੜਪੜੀ ਉੱਤੇ ਫਲਵੈਹਰੀ ਦਾ ਚਟਾਕ ਅਤੇ ਇਕ ਪੈਰ ਤੇ’ ਸੜੇ ਦਾ ਨਿਸ਼ਾਨ ਹੈ ਜੋ ਓਸ ਸਮੇਂ 329 ਚੱਕ ਦੇ ਰਹਿਣ ਵਾਲੇ ਮੁਹੰਮਦ ਅਸਗਰ ਨੂੰ ਮਿਲਿਆ ਸੀ । ਵਿੱਛੜੇ ਬੱਚੇ ਦਾ ਬਾਅਦ ਵਿੱਚ ਨਾਮ ਅਰਜੀਤ/ਅਰਜੀਦ ਰੱਖ ਦਿੱਤਾ ਗਿਆ ਜਿਸ ਨੂੰ ਹਿੰਦੂ ਜੋੜੇ ਨੇ ਪਾਲਿਆ ਅਤੇ ਪੜਾਇਆ ਜੋ ਕਿ ਘੋੜਿਆਂ ਦਾ ਡਾਕਟਰ ਬਣ ਗਿਆ । ਓਸ ਹਿੰਦੂ ਜੋੜੇ ਦੇ ਖ਼ੁਦ ਦੀ ਕੋਈ ਔਲਾਦ ਨਹੀਂ ਸੀ ।
ਅਸਗਰ ਦੇ ਦੱਸੇ ਮੁਤਾਬਕ ਅਰਜੀਤ/ਅਰਜੀਦ ਇਕ ਵਾਰ ਕਾਫ਼ਲੇ ਨਾਲ ਪਾਕਿਸਤਾਨ ਦੇ ਬੂਰੇਵਾਲ ਪੁੱਜ ਵੀ ਜਾਂਦਾ ਪਰ ਆਪਣੇ ਪਰਵਾਰ ਨੂੰ ਨਹੀਂ ਲੱਭ ਪਾਉਦਾ ਤਾਂ ਵਾਪਸ ਭਾਰਤ ਚਲਾ ਜਾਂਦਾ ਜਿੱਥੇ ਹਿੰਦੂ ਜੋੜਾ ਓਸਦੀ ਪਰਵਰਿਸ਼ ਕਰਦਾ । ਓਹ ਦਿੱਲੀ ਰਹਿੰਦੇ ਸੀ ਤੇ ਓਹਨਾਂ ਦੀ ਕੋਠੀ ਓਸ ਸਮੇਂ ਸ੍ਰੀਮਤੀ ਇੰਦਰਾ ਗਾਂਧੀ ਦੇ ਘਰ ਦੇ ਨਾਲ ਸੀ ਜਿਸ ਨੂੰ ਸਫ਼ੈਦ ਰੰਗ ਕੀਤਾ ਹੋਇਆ ਸੀ । ਇਹ ਵੀ ਜ਼ਿਕਰਯੋਗ ਹੈ ਕਿ ਓਹ ਰੇਸ ਕੋਚ ਕਲੱਬ ਵਿੱਚ ਕਾਰਜਕਾਰੀ ਸੀ ।
ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਵਿਛੜਿਆਂ ਦੇ ਮੇਲ ਹੋ ਸਕਣ ।
This story is about Sharifan Bibi who is related to Waddi Badhani, Moga (Rahmani Ghumiar family). Before the partition of 47', their house was near Tange Wale Stop and the canal passed in front of the house. Bibi's father's name was Khushi Muhammad alias Mall Walad Shamma. Her uncle’s (taya) name was Muhammad Bakhsh. Bibi's father and uncle had two sons each. Bibi's brother, whose name was Tufail, was scared and hid somewhere when the murders were taking place, but couldn’t found after that.
In the year 1990, a man by the name of Dr. Arjit/Arjid went to Punjab (Pakistan) to find his family, who was said to be Bibi's brother from resemblance , who has a white spot on his side forehead and a burn mark on one foot. The lost child was later named Arjit/Arjid who was raised and educated by a Hindu couple who later became doctor (a veterinarian who treats horses). That Hindu couple had no children of their own.
According to Asghar, Arjit/Arjid once reached Burewal in Pakistan with a caravan, but if he could not find his family, he would go back to India where a Hindu couple raised him. He lived in Delhi and his house at that time was next to Mrs. Indira Gandhi's house which was painted white. It is also worth mentioning that he was working in Race Coach Club as doctor.
It is requested to share as much as possible so that the departed can be reunited again.
Comments
Post a Comment