ਇਹ ਤਸਵੀਰਾਂ ਕਨੇਡਾ ਵਿੱਚ ਇੱਕ ਅਧਿਆਪਕਾ ਵੱਲੋਂ ਆਪਣੇ ਵਿਦਿਆਰਥੀਆਂ ਦੀਆਂ ਪਾਇਆ ਗਈਆਂ ਤਸਵੀਰਾਂ ਹਨ | ਇਹ ਅਧਿਆਪਕਾ ਔਡੀਸ ਨਾਸੇਰ ਲਿਖਦੀ ਹੈ ਕਿ ਇਹ ਉਸ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ ਵਿੱਚੋਂ ਹਨ - ਬਾਰਾਂ-ਬਾਰਾਂ ਘੰਟੇ ਦੀਆਂ ਸ਼ਿਫਟਾਂ ਲਾਉਂਦੇ ਹਨ, ਅੱਧੀ ਰਾਤ ਤੋਂ ਲੈ ਕੇ ਸਵੇਰ ਦੇ ਸੱਤ ਵਜੇ ਤੱਕ ਕੰਮ ਕਰਦੇ ਹਨ ਅਤੇ ਫੇਰ 2 ਘੰਟੇ ਦਾ ਬੱਸ ਦਾ ਸਫ਼ਰ ਕਰਕੇ ਕਾਲਜ ਵਿੱਚ 9 ਘੰਟਿਆਂ ਦੀ ਕਲਾਸ ਲਾਉਣ ਆਉਂਦੇ ਹਨ |
ਇਹ ਤਸਵੀਰਾਂ ਪੰਜਾਬੋਂ ਗਏ ਬਹੁਤ ਸਾਰੇ ਮਿਹਨਤੀ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਬਿਆਨਦੀਆਂ ਹਨ | ਪੰਜਾਬ 'ਚ ਜਿੱਥੇ ਨਸ਼ੇ ਦਾ ਰੁਝਾਨ ਹੈ ੳੁੱਥੇ ਬਾਹਰ ਜਾਣ ਦਾ ਰੁਝਾਨ ਵੀ ਸਿਖਰਾਂ ਤੇ ਹੈ ਤੇ ੲਿਹਨਾਂ ਦੋਹਾਂ ਰੁਝਾਨਾਂ ਪਿੱਛੇ ਜੇ ਕੋੲੀ ਸਾਂਝਾ ਕਾਰਨ ਪੜਚੋਲਿਅਾ ਜਾਵੇ ਤਾਂ ੳੁਹ ਬੇਰੁਜ਼ਗਾਰੀ ਅਤੇ ਗੈਰ-ਯਕੀਨੀ ਭਵਿੱਖ ਹੈ | ਚੰਗੇ ਭਵਿੱਖ ਦੇ ਸੁਪਨੇ ਸੰਜੋੲੀ ੲਿਹ ਨੌਜਵਾਨ ਕਦੇ ਬੇਫਿਕਰੀ ਦੀ ਨੀਂਦ ਤੱਕ ਨਹੀਂ ਸੌਂਦੇ |
ਇਹ ਮਿਹਨਤੀ ਨੌਜਵਾਨਾਂ ਦੀ ਅਸਲ ਕਹਾਣੀ ਹੈ |
.....
Comments
Post a Comment