Skip to main content

CM ਦਾ ਵਿਆਹ ਕਲ ਨੂੰ, ਭਾਗਵੰਤ ਮਾਨ #CM

 ਮੁੱਖ ਮੰਤਰੀ ਦਾ ਵਿਆਹ ਆ 

ਕੱਲ੍ਹ ਚੈਨਲ ਕਵਰ ਕਰਨਗੇ ਸਾਡਾ ਕੰਮ ਆ 

ਲੋਕ ਰੱਜ ਰੱਜ ਦੇਖਣਗੇ , ਵਿਆਹ ਦੀ ਨਿੱਕੀ ਨਿੱਕੀ ਗੱਲ 

ਗੋਲ ਗੱਪਿਆਂ ਤੋਂ ਲੈਕੇ ਸਾਲੀਆਂ ਦੇ ਜੋੜੇ ਚੁੱਕਣ ਤੱਕ ।ਸਭ 

ਫੇਰ ਦੇਰ ਸ਼ਾਮ ਸਾਰਾ ਸਵਾਦ ਲੈਕੇ ਇਕ ਸੂਰਮਾ ਉਠੂ 

ਪੰਜਾਬ ਦੇ ਚੈਨਲਾਂ ਨੂੰ ਮੱਤਾਂ ਦਿੰਦਾ 

ਸ਼ਰਮਸਾਰ ਕਰਦਾ 

ਜਿਸਨੇ ਆਪ ਵਿਆਹ ਦੀਆਂ ਜਲੇਬੀਆਂ ਤੱਕ ਦੇਖੀਆਂ 

ਚੈਨਲਾਂ ਨੂੰ ਪੱਤਰਕਾਰੀ ਸਿਖਾਉਗਾ 



ਤੁਸੀਂ ਹਰੇਕ ਵਿਆਹ ਦੇਖਦਾ ਹੋ 

ਹਰੇਕ ਮਕਾਨ ਦੇਖਦੇ ਹੋ 

ਗਾਲਾਂ ਸਾਡੇ ਹਿੱਸੇ ਆਉਂਦੀਆਂ ਦਿਖਾਉਣ ਕਰਕੇ 


ਅੱਜ ਕਰ ਦਿਓ ਐਲਾਨ ਕੇ ਨਹੀਂ ਦੇਖਦਾ 

ਕਹਿ ਦਿਓ ਕੇ ਨਾ ਦਿਖਾਵੇ ਪੰਜਾਬ ਦਾ ਮੀਡਿਆ 


ਸਭ ਤੋਂ ਵੱਧ ਸਮਾਂ ਦੇਖਣ ਵਾਲੇ ਸਭ ਤੋਂ ਵੱਧ ਵਿਰੋਧ ਕਰਨਗੇ , ਮੇਰੀ ਗੱਲ ਯਾਦ ਰੱਖਿਓ

Comments