ਸਿਰਫ ਮਰਦ ਹੀ ਪੜਨ।
ਕਬੂਤਰ ਆਸ਼ਿਕ ਦੂਰ ਰਹਿਣ।
ਰੋਜੀ ਆਪਣੇ ਕਾਲਜ ਜਾਣ ਸਮੇ ਤੇ ਬਸ ਸਟੈਡ ਆ ਗਈ ।
ਚਿਹਰੇ ਤੇ ਰੋਜ ਦੀ ਤਰਾਂ ਡਰ ਤੇ ਤਣਾਅ ਨਜਰ ਆ ਰਿਹਾ ਸੀ.
ਸਾਹਮਣੇ ਉਹ ਸ਼ਹਿਰ ਦਾ ਨਾਮੀ ਬਦਮਾਸ਼ ਖੜਾ ਸੀ ਜੋ
ਆਪਣੇ ਗੁੰਡਿਆਂ ਨਾਲ ਰੋਜਾਨਾ ਕੁੜੀ ਦਾ ਪਿਛਾ ਕਰਕੇ ਤੰਗ ਕਰਦਾ.
ਕਾਲੇ ਰੰਗ ਦਾ ਨਾਗ ਵਰਗਾ ਇਹ ਬੰਦਾ ਰੋਜੀ ਨੂੰ ਡੰਗਣ ਦੀ ਕੋਸ਼ਿਸ਼ ਕਰਦਾ ਸੀ,
ਪਰ ਉਹ ਬਚਦੀ ਜਾ ਰਹੀ ਸੀ.
ਗਰੀਬ ਕਿਸਾਨ ਦੀ ਧੀ ਲਈ ਪੜਾਈ ਪਹਿਲਾਂ ਹੀ ਔਖੀ ਹੁੰਦੀ ਉਪਰੋ ਇਹ ਮੰਤਰੀਆਂ ਦੇ ਰਖੈਲ਼ ਜੀਣਾਂ ਹਰਾਮ ਕਰ ਦਿੰਦੇ.
ਰੋਜੀ ਬਸ ਵਿਚ ਚੜ ਗਈ ।
ਭੀੜ ਹੋਣ ਕਰਕੇ ਸੀਟ ਨਾ ਮਿਲੀ,
ਇੱਕ ਉੱਚੇ ਲੰਮੇ ਸਰਦਾਰ ਜਵਾਨ ਨੇ ਉੱਠ ਕੇ ਕੁੜੀ ਨੂੰ ਸੀਟ ਦੇ ਦਿਤੀ.
ਰੋਜੀ ਬੈਠੀ ਨਾਂ,
ਸਰਦਾਰ ਨੇ ਕਿਹਾ ਬੈਠ ਜਾ ਭੈਣੇ,
ਭਰਾਵਾਂ ਦੇ ਹੁੰਦਿਆਂ ਭੈਣਾ ਖੜ ਕੇ ਸਫਰ ਨੀ ਕਰਦੀਆਂ ।
ਭਰਾ ਲਫਜ ਸੁਣ ਕਿ ਰੋਜੀ ਦੀਆਂ ਅੱਖਾਂ ਵਿਚ ਚਮਕ ਆ ਗਈ ਤੇ ਚਿਹਰੇ ਤੇ ਰੌਣਕ ਪਰਤ ਆਈ ।
ਉੱਧਰ ਬਦਮਾਸ਼ ਵੀ ਰੋਜੀ ਨੇੜੇ ਆ ਕੇ ਖੜ ਗਏ ।
ਲੀਡਰ ਨੇ ਰੋਜੀ ਦੇ ਮੋਢੇ ਤੇ ਹਥ ਰੱਖ ਦਿਤਾ,
ਰੋਜੀ ਇੱਕ ਦਮ ਉੱਠ ਖੜੀ ਹੋਈ ਤੇ ਪਿਛੇ ਜਾਣ ਦੀ ਕੋਸ਼ਿਸ਼ ਕੀਤੀ ।
ਸਰਦਾਰ ਨੌਜਵਾਨ ਨੇ ਇਹ ਸਾਰਾ ਕੁਝ ਵੇਖ ਲਿਆ
ਉਸ ਦੀਆਂ ਅੱਖਾਂ ਇੱਕ ਦਮ ਲਾਲ ਹੋ ਗਈਆਂ ।
ਡਰੈਵਰ ਨੂੰ ਉੱਚੀ ਅਵਾਜ ਵਿਚ ਗੱਡੀ ਰੋਕਣ ਲਈ ਦਬਕਾ ਮਾਰਿਆ ।
ਸ਼ੇਰ ਵਰਗੀ ਗਰਜਵੀ ਅਵਾਜ ਸੁਣਕੇ ਡਰੈਵਰ ਦੇ ਪੈਰ ਆਪਣੇ ਆਪ ਬਰੇਕਾਂ ਜਾਮ ਕਰ ਗਏ ।
ਲੋਈ ਦੀ ਬੁਕਲ ਵਿਚੋ ਹਥਿਆਰ ਕੱਢ ਕੇ ਅਗਲੇ ਨੇ ਛੇ ਦੇ ਛੇ ਅਗੇ ਲਾ ਲਏ ।
ਬੱਸ ਵਿਚੋ ਉਤਾਰ ਲਏ ਤੇ ਬਸ ਸ਼ਹਿਰ ਵਲ ਤੋਰ ਦਿਤੀ ।
ਰੋਜੀ ਚਲ ਰਹੀ ਬਸ ਵਿਚੋ ਪਿਛੇ ਮੁੜਕੇ ਵੇਖ ਰਹੀ ਸੀ ।
ਅਗਲੇ ਦਿਨ ਸਵੇਰੇ ਜਦੋ ਰੋਜੀ ਬਸ ਸਟੈਡ ਆਈ
ਪਰ ਉਹ ਬਦਮਾਸ਼ ਨਹੀ ਆਏ ।
ਦੁਪਿਹਰ ਵੇਲੇ ਕਾਲ਼ਜ ਦੀ ਲਾਇਬ੍ਰੇਰੀ ਵਿਚ ਰੋਜੀ ਬੈਠ ਕੇ ਅਖਬਾਰ ਪੜ ਰਹੀ ਸੀ.
ਅਖਬਾਰ ਦੇ ਮੇਨ ਪੇਜ ਤੇ ਉਹਨਾਂ ਬਦਮਾਸ਼ਾਂ ਦੀਆਂ ਮ੍ਰਿਤਕ ਲਾਸ਼ਾਂ ਦੀ ਫੋਟੋ ਦੇ ਨਾਲ ਖਬਰ ਲੱਗੀ ਸੀ ਕਿ
"ਅੱਤਵਾਦੀ" ਨੇ ਬੱਸ ਵਿਚੋ ਕੱਢ ਕੇ ਛੇ ਨੌਜਵਾਨ ਕਤਲ ਕੀਤੇ
ਅੱਤਵਾਦੀ ਕੌਣ ਸੀ ਤੇ ਕੌਣ ਨਹੀਂ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ।
🙏🙏🙏🙏🙏
#ਅਸੀ_ਅੱਤਵਾਦੀ_ਨਹੀ
Comments
Post a Comment