ਆਉਣ ਵਾਲੇ 10-15 ਸਾਲਾਂ 'ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ।
ਆਉਣ ਵਾਲੇ 10-15 ਸਾਲਾਂ 'ਚ ਇੱਕ ਪੀੜੀ ਸੰਸਾਰ ਛੱਡ ਕੇ ਚੱਲੀ ਜਾਏਗੀ... ਓਹ ਲੋਕ ਜਿੰਨਾ ਦੀ ਉਮਰ ਇਸ ਵੇਲੇ 65-70 ਸਾਲ ਹੈ।
ਏਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ...
ਰਾਤ ਨੂੰ ਜਲਦੀ ਸੋ ਕੇ ਸਵੇਰੇ ਜਲਦੀ ਉੱਠਣ ਵਾਲੇ, ਘਰ 'ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ, ਟਹਿਲ-ਕਦਮੀ ਕਰਦਿਆਂ ਸੈਰ ਕਰਨ ਵਾਲੇ।
ਮੰਦਰ- ਗੁਰੂਦੁਆਰੇ ਜਾਣ ਵਾਲੇ, ਸਵੇਰੇ ਸ਼ਾਮ ਰੱਬ ਦਾ ਨਾਮ ਲੈਣ ਵਾਲੇ, ਰਸਤੇ 'ਚ ਮਿਲਣ ਵਾਲੇ ਨੂੰ ਰਾਮ-ਰਾਮ, ਸਤਿ ਸ੍ਰੀ ਅਕਾਲ ਬੁਲਾਉਣ ਵਾਲੇ, ਸਭ ਦਾ ਹਾਲ-ਚਾਲ ਪੁੱਛਣ ਵਾਲੇ।
ਤਿੱਥ-ਤਿਉਹਾਰ, ਰੀਤੀ-ਰਿਵਾਜ਼, ਮੱਸਿਆ-ਪੂਰਨਮਾਸੀ, ਇਕਾਦਸ਼ੀ ਦਾ ਧਿਆਨ ਰੱਖਣ ਵਾਲੇ, ਜੰਮਣੇ-ਮਰਨੇ ਦੀਆਂ ਤਰੀਕਾਂ ਯਾਦ ਰੱਥਣ ਵਾਲੇ, ਰੱਬ ਦਾ ਡਰ ਮੰਨਣ ਵਾਲੇ, ਵਰਤ ਰੱਖਣ ਵਾਲੇ, ਨਜ਼ਰ ਉਤਾਰਨ ਵਾਲੇ।
ਅਖਬਾਰ ਨੂੰ ਉਲਟ-ਪਲਟ ਕੇ ਦਿਨ 'ਚ ਦੋ ਵਾਰੀ ਪੜਨ ਵਾਲੇ, ਘਰ ਦਾ ਕੁਟਿਆ ਮਸਾਲਾ ਵਰਤਣ ਵਾਲੇ, ਆਚਾਰ ਪਾਉਣ ਵਾਲੇ, ਪੁਰਾਣੀਆਂ ਚੱਪਲਾਂ ਪਾ ਕੇ ਘੁੰਮਣ ਵਾਲੇ।
ਸੰਤੋਖੀ ਤੇ ਸਾਦਗੀ ਵਾਲਾ ਜੀਵਨ ਜੀਣ ਵਾਲੇ, ਮਿਲਾਵਟ ਤੇ ਬਣਾਵਟ ਤੋਂ ਦੂਰ ਰਹਿਣ ਵਾਲੇ, ਧਰਮ ਦੇ ਰਸਤੇ 'ਤੇ ਚੱਲਣ ਵਾਲੇ, ਸਭ ਦਾ ਫਿਕਰ ਕਰਨ ਵਾਲੇ।
ਅਜਿਹੇ ਲੋਕ ਹੌਲੀ ਹੌਲੀ ਸਾਡਾ ਸਾਥ ਛੱਡ ਕੇ ਜਾ ਰਹੇ ਹਨ... ਜੇਕਰ ਤੁਹਾਡੇ ਘਰ ਵੀ ਬਜੁਰਗ ਹਨ ਤਾਂ ਓਨਾ ਨੂੰ ਆਦਰ- ਸਨਮਾਨ, ਅਪਣਾਪਣ, ਤੇ ਪਿਆਰ ਦੇ ਕੇ ਉਨ੍ਹਾਂ ਦੇ ਪਦਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰੋ...
ਮਨੁੱਖੀ ਇਤਿਹਾਸ ਦੀ ਏਹ ਆਖਰੀ ਪੀੜੀ ਹੈ, ਜਿਸਨੇ ਆਪਣੇ ਵੱਡਿਆਂ ਦੀ ਵੀ ਸੁਣੀ ਤੇ ਹੁਣ ਛੋਟਿਆਂ ਦੀ ਵੀ ਸੁਣ ਰਹੇ ਹਨ।
Comments
Post a Comment