ਦਸਵੀਂ ਕਲਾਸ ਵਿੱਚੋ 95% ਨੰਬਰ ਆਉਣ ਤੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ,, ਕੌਣ ਜ਼ੁਮੇਬਾਰ ਆ ਇਸ ਖ਼ੁਦਕੁਸ਼ੀ ਦਾ ? ਕੋਈ ਦੱਸ ਸਕਦਾ ? ਮੈਂ ਦੱਸਦਾ :-
ਦਸਵੀਂ ਕਲਾਸ ਵਿੱਚੋ 95% ਨੰਬਰ ਆਉਣ ਤੇ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ,, ਕੌਣ ਜ਼ੁਮੇਬਾਰ ਆ ਇਸ ਖ਼ੁਦਕੁਸ਼ੀ ਦਾ ? ਕੋਈ ਦੱਸ ਸਕਦਾ ? ਮੈਂ ਦੱਸਦਾ :-
ਸਾਰੀਆਂ ਗੱਲਾਂ ਕਿਤਾਬਾਂ ਨੀ ਸਿਖਾਉਂਦੀਆਂ ਤੇ ਜ਼ਿੰਦਗੀ ਤੋਂ ਵੱਡਾ ਕੋਈ ਇਮਤਿਹਾਨ (Exam) ਨੀ ਹੁੰਦਾ,, ਮਾਂ ਬਾਪ ਨੂੰ ਚਾਹੀਦਾ ਬੱਚਿਆਂ ਨੂੰ ਦਲੇਰ (Mentally strong) ਬਣਾਉਣ ਤਾਂ ਜੋ ਬੱਚਾ ਕਦੀ ਵੀ ਜ਼ਿੰਦਗੀ ਚ ਗਲਤ ਸਟੈਪ ਨਾ ਚੁੱਕੇ । ਨਾਲੇ ਇਹ ਇਮਤਿਹਾਨ ਤਾਂ ਬਹੁਤ ਛੋਟੇ ਨੇ ਪਿਆਰੇ ਬੱਚਿਓ,, ਜ਼ਿੰਦਗੀ ਵੱਡੇ ਵੱਡੇ ਇਮਤਿਹਾਨ ਲੈਂਦੀ ਏ,, ਬੱਬਰ ਸ਼ੇਰ ਜਿੱਡਾ ਜਿਗਰਾ ਰੱਖ ਕੇ ਜ਼ਿੰਦਗੀ ਜਿਉਣੀ ਸਿੱਖੋ,, ਖ਼ੁਦਕੁਸ਼ੀ ਤਾਂ ਕਾਇਰ ਤੇ ਡਰਪੋਕ ਕਰਦੇ ਨੇ ।
ਮੇਰੇ ਹਿਸਾਬ ਨਾਲ ਜ਼ੁਮੇਬਾਰ ਮਾਂ ਤੇ ਪਿਓ ਨੇ ਜਿਨ੍ਹਾਂ ਨੇ ਪ੍ਰੈਸ਼ਰ ਪਾ ਪਾ ਕੇ ਮੁੰਡੇ ਦਾ ਪ੍ਰੈਸ਼ਰ ਕੂਕਰ ਬਣਾ ਦਿੱਤਾ,, ਤੇ ਦੂਜੀ ਸਭ ਤੋਂ ਵੱਡੀ ਗੱਲ ਮੁੰਡੇ ਨੂੰ ਜ਼ਿੰਦਗੀ ਜਿਉਣੀ ਨਹੀਂ ਸਿਖਾਈ,, ਹਲਾਤਾਂ ਨਾਲ ਲੜਨਾ ਨਹੀਂ ਸਿਖਾਇਆ,, ਸਿਰਫ ਕਿਤਾਬੀ ਕੀੜਾ ਬਣਾ ਦਿੱਤਾ ।
ਮੇਰੀ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਜ਼ਿੰਦਗੀ ਨਾਲ ਲੜਨਾ ਸਿਖਾਓ,, ਉਨਾਂ ਨੂੰ ਸਿਖਾਓ ਕਿ ਟਾਰਗਟ ਤੇ ਪਹੁੰਚਣ ਲਈ ਕਈ ਵਾਰ ਬਹੁਤ ਮਹਿਨਤ ਕਰਨੀ ਪੈਂਦੀ,, ਉਨਾਂ ਨੂੰ ਮੈਂਟਲੀ ਇੰਨੇ ਜਿਆਦਾ ਪਾਵਰਫੁੱਲ ਬਣਾਓ ਕਿ ਉਹ ਖ਼ੁਦਕੁਸ਼ੀ ਕਰਨ ਦਾ ਸੋਚਣ ਵੀ ਨਾ,, ਇਸ ਵਾਰ ਨੀ ਟਾਰਗਟ ਪੂਰਾ ਹੋਇਆ ਅਗਲੀ ਵਾਰ ਸਹੀ,, ਉਨਾਂ ਨੂੰ ਜ਼ਿੰਦਗੀ ਦੀ ਕਦਰ ਸਮਝਾਓ,, ਉਨਾਂ ਨੂੰ ਦੱਸੋ ਕਿ ਬਿੱਲ ਗੈਟਸ ਬਾਹਰਵੀਂ ਚੋ 4 ਸਬਜੈਕਟਾਂ ਚੋ ਫੇਲ੍ਹ ਹੋ ਗਿਆ ਸੀ ਪਰ ਉਸਨੇ ਖ਼ੁਦਕੁਸ਼ੀ ਨੀ ਕੀਤੀ,, ਮਹਿਨਤ ਕਰਦਾ ਰਿਹਾ ਤੇ ਅੱਜ ਬਿਲ ਗੇਟਸ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਏ ।
Comments
Post a Comment