ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ।। 22 ਜੁਲਾਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ।।
22 ਜੁਲਾਈ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਸਿੱਖ ਸਤਿਗੁਰੂਆਂ ਵਿਚੋਂ ਅਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਹਨ । ਕੋਈ ਵੀ ਸ਼ਖਸੀਅਤਿ ਨੂੰ ਛੋਟੀ ਜਾਂ ਵੱਡੀ ਉਮਰ ਕਰਕੇ ਗੁਰੂ ਨਹੀਂ ਮੰਨਿਆ ਗਿਆ ਬਲਕਿ ਜਿਥੇ ‘ ਗੁਰੂ ਜਯੋਤੀ ' ਨੇ ਪ੍ਰਕਾਸ਼ ਕੀਤਾ ਹੈ , ਉਹ ਗੁਰੂ ਹੈ । ਹੀਰਾ ਦਿਸਣ ਵਿਚ ਛੋਟਾ ਹੁੰਦਾ ਹੈ ਪਰ ਉਸ ਦੀ ਕੀਮਤ ਬਹੁਤ ਹੁੰਦੀ ਹੈ । ਬਾਵਨ ਚੰਦਨ ਅਕਾਰ ਵਿਚ ਨਿੱਕਾ ਜਿਹਾ ਹੁੰਦਾ ਹੈ ਪਰ ਉਸ ਦੀ ਸੁਗੰਧੀ ਸਾਰੇ ਜੰਗਲ ਨੂੰ ਮਹਿਕਾ ਦਿੰਦੀ ਹੈ । ਇਸੇ ਤਰ੍ਹਾਂ ਅਠਵੀਂ ਪਾਤਸ਼ਾਹੀ ਦੀ ਉਮਰ ਛੋਟੀ ਸੀ ਪਰ ਗੁਰੂ ਜਯੋਤੀ ਦੇ ਪ੍ਰਕਾਸ਼ ਕਰ ਕੇ ਆਪ ਨੇ ਬਹੁਤ ਵਡੇ ਕੰਮ ਕੀਤੇ ਹਨ । ਆਪ ਦੀ ਕਰਨੀ ਵਡੀ ਹੈ । ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਅਵਤਾਰ ਸਾਵਣ ਵਦੀ 7 , 1656 ਨੂੰ ਸ੍ਰੀ ਗੁਰੂ ਹਰਿ ਰਾਇ ਸਾਹਿਬ ਦੇ ਘਰ ਮਾਤਾ ਕ੍ਰਿਸ਼ਨ ਕੌਰ ਦੀ ਪਵਿੱਤਰ ਕੁਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ । ਰਾਮ ਰਾਇ ਆਪ ਦਾ ਵੱਡਾ ਭਰਾ ਸੀ । ਉਹ ਬੜਾ ਸਿਆਣਾ , ਨੀਤੀ ਨਿਪੁੰਨ , ਸਿਖ ਸੰਗਤਾਂ ਤੇ ਮਸੰਦਾਂ ਵਿਚ ਅਸਰ - ਰਸੂਖ ਰਖਣ ਵਾਲਾ ਸੀ , ਪਰ ਔਰੰਗਜ਼ੇਬ ਦੇ ਦਰਬਾਰ ਵਿਚ ਉਸ ਨੇ ਗੁਰਬਾਣੀ ਦੇ ਅਰਥ ਉਲਟਾਉਣ ਦੀ ਜੋ ਗਲਤੀ ਕੀਤੀ , ਉਸ ਨੂੰ ਮੁਖ ਰਖ ਕੇ ਸਤਵੀਂ ਪਾਤਸ਼ਾਹੀ ਨੇ ਮੂੰਹ ਨਹੀ ਲਾਇਆ । ਭਾਵੇਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਉਮਰ ਵਿੱਚ ਛੋਟੇ ਸਨ ਪਰ ਸਰਬ ਕਲਾ ਸੰਪੂਰਨ ਹੋਣ ਕਰਕੇ ਗੁਰੂ ਪਦਵੀ ਪ੍ਰਾਪਤ ਕੀਤੀ । ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਔਰੰਗਜ਼ੇਬ ਦੀਆਂ ਕੁਟਲ ਨੀਤੀਆਂ ਤੋ ਆਪਣੇ ਸਿਖਾ ਨੂੰ ਬਚਾ ਕੇ ਰਖਿਆ ਤੇ ਆਖਰੀ ਸਮੇ ਤੇ ਗੁਰਤਾਗੱਦੀ ਨੌਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਕੇ ਜਾਣਾ ਆਪ ਜੀ ਦੀ ਸੱਭ ਤੋ ਵੱਡੀ ਦੇਣ ਹੈ । ਕਿਉਕਿ ਸਭ ਤੋ ਯੋਗ ਜਾਨਸ਼ੀਨ ਲਭਣਾ ਬਹੁਤ ਕਠਨ ਕੰਮ ਹੈ ਇਸ ਤੋ ਬਿਨਾ ਕਈ ਖਾਨਦਾਨ, ਕੌਮਾਂ ਤੇ ਸਲਤਨਤਾਂ ਮਿਟ ਗਈਆ ਹਨ । ਇਹ ਕੰਮ ਤੇ ਪੂਰੇ ਸਤਿਗੁਰੂ ਹੀ ਕਰ ਸਕਦੇ ਹਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਬਹੁਤ ਮਹਾਨ ਕਾਰਜ ਕੀਤੇ ਹਨ । ਭਾਵੈ ਦਿੱਲੀ ਜਾ ਕੇ ਚੇਚਕ ਦੇ ਰੋਗੀਆਂ ਦਾ ਰੋਗ ਦੂਰ ਕਰਨਾ ਹੋਵੇ ਭਾਵੈ ਸੰਜੂ ਝੀਵਰ ਪਾਸੋ ਗੀਤਾ ਦੇ ਅਰਥ ਕਰਵਾਉਣੇ ਹੋਵਣ ਭਾਵੈ ਔਰੰਗਜ਼ੇਬ ਨੂੰ ਦਰਸ਼ਨ ਨਾ ਦੇ ਕੇ ਉਸ ਦੇ ਮੂੰਹ ਦੇ ਕਰਾਰੀ ਚਪੇੜ ਮਾਰਨੀ ਹੋਵੇ । ਭਾਵੈ ਵੱਡੇ ਭਰਾ ਰਾਮਰਾਏ ਦਾ ਵਿਰੋਧ ਸਹਿਣ ਕਰਨਾ ਹੋਵੇ ਭਾਵੈ ਯੋਗ ਗੁਰੂ ਦੀ ਆਪਣੇ ਤੋ ਬਾਅਦ ਖੋਜ ਕਰ ਕੇ ਕਹਿਣਾ ਹੋਵੇ , ਬਾਬਾ ਵਸੈ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੈ । ਐਸੇ ਦੀਨ ਦੁਨੀਆ ਦੇ ਮਾਲਿਕ ਅਠਵੀ ਜੋਤ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਲੱਖ ਲੱਖ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਸੁੰਦਰ ਸੂਰਤ ਮਾਧੁਰੀ ਮੂਰਤਿ ,
ਪ੍ਰਤਿ ਕਾਮਨਾ ਸਿਖਯਨ ਕੀ ।
ਸ਼ਾਂਤੀ ਸਰੂਪ ਧਰੇ ਪ੍ਰਭੁ ਪੂਰਬ ,
ਆਤਮ ਦੇਹ ਸੁ ਨੌਤਨ ਕੀ ।
ਜਯੋ ਮਹਿਪਾਲਕ ਪੋਸ਼ਿਸ਼ ਕੇ ਤਜਿ ,
ਪੈ ਪਹਿਰੈ ਹਿਤ ਭਾਂਤਨ ਕੀ ।
ਸ੍ਰੀ ਹਰਿ ਕ੍ਰਿਸ਼ਨ ਤਥਾ ਦੁਤ ਪਾਤ ,
ਸੰਗਤਿ ਪ੍ਰੀਤਿ ਕਰੇ ਮਨ ਕੀ ।
ਦੁਖ ਹਰਿ ਲੇਤਿ ਸੁਖ ਬਾਂਛਤ ਕੇ ਦੇਤ ਗੁਰ ,
ਸਤਿਨਾਮ ਹੇਤੁ ਲਾਇ ਦੇਤਨਾਮ ਚਿਤਵਈ ।
ਮਨ ਤੇ ਬਿਕਾਰ ਨਾਸ਼ ਕਰੈ ਏਕ ਬਾਰ ਗਨ ,
ਧੀਰਜ ਧਰਮ ਦਯਾ ਗੁਨ ਕੋ ਬਧਾਵਈ ।
ਸਮਤਾ ਸੰਤੋਖ , ਸੰਤੋਖ ਸਿੰਘ ਰਿਦੇ ਬਾਸ ,
ਸਿਖੀ ਕੇ ਪ੍ਰਕਾਸ਼ ਨੀਕੋ ਸੁਗਮ ਬਤਾਵਈ ।
ਜਾਨ ਸਿਖ ਆਪਨੇ ਹਰਤਿ ਤੀਨੋ ਤਾਪ ਨੇ ,
ਬਿਨਾ ਹੀ ਤਪ ਤਾਪਨੋ ਸੁ ਫਲ ਮਹਾਂ ਪਾਵਈ ।
( ਸੂਰਜ ਪ੍ਰਕਾਸ਼ ਰਾਸ ੧੦-੨੮ )
Comments
Post a Comment