ਆਜੋ ਨੀ ਸਹੇਲੀਓ ਵੇਖੋ ਮੋਰ ਪੈਲਾਂ ਪਾਉਂਦਾ ਹੈ
ਅੰਬਰਾਂ ਦੇ ਵਿਚ ਕਾਲਾਂ ਬੱਦਲ ਮੰਡਰਾਉਂਦਾ ਹੈ
ਨਾ ਹੁਣ ਲੱਗੇ ਗਰਮੀ ਨਾ ਆਵੇ ਪਸੀਨਾ ਹੈ
ਪੀਂਘਾਂ ਪਾ ਲਵੋ ਕੁੜੀਓ ਚੜੀਆਂ ਸੋਣ ਦਾ ਮਹੀਨਾ ਹੈ
ਅਸਮਾਨਾਂ ਦੇ ਵਿਚ ਕਿਵੇ ਚਿੜੀਆਂ ਨੇ ਚਹਿਕਦੀਆਂ
ਬਾਗਾਂ ਦੇ ਵਿਚ ਵੇਖੋ ਕਲਿਆਂ ਪਇਆਂ ਮਹਿਕਦੀਆਂ
ਖੁੱਸ਼ ਹੋਇਆਂ ਸਾਡੀਆਂ ਅੱਜ ਲੱਗੇ ਜਮੀਨਾਂ ਹੈ
ਪੀਂਘਾਂ ਪਾ ਲਵੋ ਕੁੜੀਓ ਚੜੀਆਂ ਸੋਣ ਦਾ ਮਹੀਨਾ ਹੈ
ਘੁੱਗੀਆਂ ਤੇ ਗਟਾਰਾ ਦੀ ਬੜੀ ਮੋਜ ਪਈ ਲੱਗੀ ਹੈ
ਡੱਡੂਆਂ ਦੀ ਪਾਣੀ ਵਿਚ ਟਿਰ ਟਿਰ ਹੋਣ ਲੱਗੀ ਹੈ
ਸੂਟਾਂ ਨਾਲ ਪਰਾਂਦਾ ਪਾ ਕੇ ਲੱਗਦੀਆਂ ਹਸੀਨਾ ਹੈ
ਪੀਂਘਾਂ ਪਾ ਲਵੋ ਕੁੜੀਓ ਚੜੀਆਂ ਸੋਣ ਦਾ ਮਹੀਨਾ ਹੈ
ਪੈਂਦੀ ਹੈ ਬਰਸਾਤ ਚਾਹ ਨਾਲ ਪਕੋੜੇ ਵੀ ਤੂੰ ਕੱਢ ਲੈ
ਕਣਿਆਂ ਦੇ ਵਿਚ ਨਹਾਉਣਾ ਬਾਕੀ ਸਾਰੇ ਕੰਮ ਛੱਡ ਲੈ
ਪਿਆਸੇ ਰੁੱਖਾਂ ਦਾ ਵੀ ਅੱਜ ਨਹਾਉਣ ਦਾ ਮਹੀਨਾ ਹੈ
ਪੀਂਘਾਂ ਪਾ ਲਵੋ ਕੁੜੀਓ ਚੜੀਆਂ ਸੋਣ ਦਾ ਮਹੀਨਾ ਹੈ
Comments
Post a Comment