ਜਿੰਮੇਵਾਰੀਆਂ ਕਦੇ ਉਮਰ ਨਹੀ ਦੇਖਦੀਆ ਨਾ ਉਹ ਦੇਖੀਆ ਨੇ ਸਾਨੂੰ ਨਿਭਾਉਣ ਵਾਲਾ ਕੌਣ ਹੈ."? ਬੱਚਾ ਹੈ..."ਬਜੁਰਗ ਹੈ,ਜਾ ਫਿਰ ਔਰਤ ਹੈ ਨਾ ਜਿੰਮੇਵਾਰੀਆਂ ਇਹ ਦੇਖਦੀਆ ਨੇ ਕੀ ਸਾਨੂੰ ਚੁੱਕਣ ਵਾਲੇ ਮੋਢੇ ਆਖਿਰ ਕਿੰਨੇ ਕੁ ਮਜਬੂਤ ਨੇ.."?
ਨਹੀ,..." ਇਹ ਤਾ ਅੰਨੀ ਹੁੰਦੀ ਹੈ ਜਿਹੜੀ ਨਾ ਕਿਸੇ ਦਾ ਦਰਦ-ਦੁੱਖ ਸੌਕ ਨਾ ਮਜਬੂਰੀ ਨੂੰ ਦੇਖਦੀ ਹੈ।
ਮੈ ਕੁਝ ਅਜੀਹੇ ਲੋਕਾਂ ਨੂੰ ਦੇਖਿਆ ਹੈ ਜਿਹੜੇ ਇਸ ਜਿੰਮੇਵਾਰੀਆਂ ਦੇ ਬੋਝ ਹੇਠ ਦੱਬ ਕੇ ਰੋਜਾਨਾ ਮਰ ਰਹੇ ਨੇ ਇਕ ਮਸੀਨ ਦੀ ਤਰ੍ਹਾਂ ਬਣ ਜਿਸ ਵਿੱਚ ਕੋਈ ਇਹਸਾਸ ਹੀ ਬਸ ਉਦਾ ਕੰਮ ਕਰ ਰਹੇ ਨੇ।
ਜਿੰਮੇਵਾਰੀਆਂ ਇਨਸਾਨ ਤੋ ਹਾਸੇ ਖੋ ਕੇ ਉਸ ਦਾ ਬਚਪਨ ਖਾ ਜਾਦੀਆ ਨੇ ਤੇ ਉਸ ਨੂੰ ਉਮਰ ਲਈ ਤੇ ਵਕਤ ਤੋ ਪਹਿਲਾ ਹੀ ਜਿੰਮੇਵਾਰ ਬਣਾ ਦਿੰਦੀਆ ਨੇ। ਪਤਾ ਨਹੀ ਇਹ ਕੀ ਸ਼ੈਅ ਹੁੰਦੀਆ ਨੇ.."? ਜਿਸ ਦੇ ਜਾਲ ਵਿੱਚੋਂ ਕੋਈ ਨਹੀ ਬੱਚ ਪਾਉਦਾ।
..ਇੱਕ ਵਾਰ ਕੰਮ ਤੋ ਘਰ ਵਾਪਸ ਆਉਦੇ ਹੋਏ ਨੇ ਦੇਖਿਆ..."ਦੋ ਛੋਟੀ ਜਿਹੀ ਉਮਰ ਦੇ ਸਾਇਦ ਭਰਾ ਹੋਣਗੇ ਸਬਜੀ ਵੇਚ ਰਹੇ ਸੀ। ਕੋਲ ਜਾ ਕੇ ਮੋਟਰ ਸਾਈਕਲ ਰੋਕ ਦਿੱਤਾ।
ਖੇਡਣ ਕੁੱਦਣ ਦੀ ਉਮਰ ਵਿੱਚ ਉਹ ਇਹ ਕੰਮ ਕਰ ਰਹੇ ਸਨ। ਪਤਾ ਨਹੀ ਕੀ ਮਜਬੂਰੀ ਰਹੀ ਹੋਵੇਗੀ। ਇਕ ਜਿੰਮੇਵਾਰੀ ਜਿਹੜੀ ਇਹਨਾ ਦਾ ਬਚਪਨ ਖਾ ਰਹੀ ਸੀ।
ਕੋਲ ਗਿਆ ਤੇ ਕੁਝ ਸਬਜੀ ਖਰੀਦੀ। ਲਿਫਾਫੇ ਵਿਚ ਸਬਜੀ ਪਾ ਉਹਨਾ ਮੇਰੇ ਵੱਲ ਕਰ ਦਿੱਤੀ। ਆਪਣੀ ਜੇਬ ਵਿੱਚੋਂ ਬਟੂਆ ਕੱਢਦੇ ਨੇ ਪੁੱਛਿਆ.. ਸੋਡੇ ਕੋਲ ਪਾਲਕ ਨੀ ਹੈਗਾ.."?
ਛੋਟਾ ਕੁਝ ਬੋਲਦਾ ਵੱਡੇ ਨੇ ਹਲਕਾ ਜਿਹਾ ਮੁਸਕਰਾ ਕੇ ਕਿਹਾ. "ਅੰਕਲ ਜੀ ਜੇ ਪਾਲਕ ਹੁੰਦਾ ਫਿਰ ਸਾਨੂੰ ਕੰਮ ਕਰਨ ਦੀ ਕੀ ਲੋੜ ਸੀ."?
ਉਸ ਬੱਚੇ ਨੇ ਭਾਵੇ ਇਹ ਸਬਦ ਵੈਸੇ ਹੀ ਕਹਿ ਦਿੱਤੇ ਹੋਣ ਪਰ ਇਹਨਾ ਸਬਦਾ ਦਾ ਜੇ ਅਰਥ ਸੋਚਿਆ ਜਾਵੇ ਤਾ ਉਹ ਬਹੁਤ ਜਿਆਦਾ ਗਹਿਰਾ ਨਿਕਲਦਾ ਹੈ।
ਬਣਦੇ ਪੈਸੇ ਦੇ ਕੇ ਮੈ ਵਾਪਸ ਚਲ ਪਿਆ ਪੂਰੇ ਸਫਰ ਦੌਰਾਨ ਮੇਰੇ ਦਿਲ-ਦਿਮਾਗ ਵਿੱਚ ਉਸੇ ਬੱਚੇ ਦੇ ਕਹੇ ਬੋਲ ਹੀ ਘੁੰਮਦੇ ਰਹੇ।
ਉੱਡਣ ਵਾਲੇ ਖੰਭਾਂ ਤੇ ਜਦੋ ਜਿੰਮੇਵਾਰੀਆਂ ਦੀ ਕੈਚੀ ਚਲਦੀ ਹੈ ਤਾ ਕੁਝ ਲੋਕ ਅਜੀਹੇ ਵੀ ਹੁੰਦੇ ਹਨ ਜੋ ਜਿੰਮੇਵਾਰੀਆਂ ਅੱਗੇ ਆਪਣੇ ਗੋਡੇ ਟੇਕ ਦਿੰਦੇ ਹਨ ਤੇ ਆਪਣੇ ਸੁਪਨਿਆ ਨਾਲ ਸਮਝੋਤਾ ਕਰ ਲੈਦੇ ਹਨ।
ਉਥੇ ਹੀ ਕੁਝ ਅਜੀਹੇ ਵੀ ਬੱਚੇ ਹਨ(ਜੋ ਤੁਸੀ ਤਸਵੀਰ ਵਿੱਚ ਦੇਖ ਰਹੇ ਹੋ) ਜੋ ਜਿੰਮੇਵਾਰੀ ਤਾ ਨਿਭਾਉਦੇ ਹਨ ਪਰ ਉਹ ਆਪਣੇ ਸੁਪਨਿਆ ਨਾਲ ਕਦੇ ਕੋਈ ਸਮਝੋਤਾ ਨਹੀ ਕਰਦੇ।
ਅਰਦਾਸ ਕਰਦਾ ਹਾ ਉਸ ਵਾਹਿਗੁਰੂ ਅੱਗੇ ਕੀ ਜੋ ਬੱਚੇ ਜਿੰਮੇਵਾਰੀ ਤੇ ਸੁਪਨਿਆ ਨੂੰ ਇਕ ਸਾਥ ਨਿਭਾਉਦੇ ਹਨ ਉਹ ਜਲਦ ਹੀ ਆਪਣੀ ਤਹਿ ਮੰਜਿਲ ਤੇ ਪਹੁੰਚ ਜਾਣ।।
ਕਿਉਕਿ ਇਹ ਅਸਲ ਅਰਥ ਸਮਝ ਜਾਦੇ ਹਨ ਕਾਮਯਾਬੀ ਦੇ.."ਕੀ ਕਾਮਯਾਬੀ ਲਈ ਉਹ ਕੀ ਮੁੱਲ ਚਕਾ ਰਹੇ ਹਨ.."?
Comments
Post a Comment