ਮੈਂ ਪਾਲਤੂ ਨਹੀਂ ਆ ਪਰ ਤੁਸੀ ਮੇਰੇ ਨਾਲ ਜੋ ਕੀਤਾ ਔ ਮੈਨੂੰ ਦੁੱਖ ਦੇ ਰਿਹਾ ਹੈ ।
ਮੇਰੀ ਪਿੱਠ ਟੁੱਟ ਗਈ ਹੈ ਅਤੇ ਪੇਟ ਚ ਦਰਦ ਹੋ ਰਿਹਾ ਹੈ । ਮੈਂ ਹਿਲ ਵੀ ਨਹੀਂ ਸਕਦਾ ਦਰਦ ਬਹੁਤ ਜਾਦਾ ਹੋ ਰਿਹਾ ਹੈ ।
ਮੈਨੂੰ ਡਰ ਲੱਗ ਰਿਹਾ ਹੈ । ਕਿਤੇ ਮੈਂ ਹੌਲੀ ਹੌਲੀ ਮਰ ਨਾ ਜਾਵਾਂ । 😢😢
ਜੇ ਤੁਸੀ ਮੈਨੂੰ ਪਿਆਰ ਨਹੀਂ ਕਰਦੇ ਤਾਂ ਮੈਨੂੰ ਪਿੰਜਰੇ ਚ ਬੰਦ ਕਰਦੋ ਮੈਨੂੰ ਕਿਤੇ ਖੁੱਲੀ ਜਗ੍ਹਾ ਵਿੱਚ ਛਡ ਆਓ ।
ਮੈਂ ਬਿਲਕੁਲ ਵੀ ਖਤਰਨਾਕ ਨਹੀਂ ਆ ।
ਸਿਰਫ ਇਕ ਰੋਟੀ ਦੀ ਭਾਲ ਕਰਦਾ ਹਾਂ ।
ਮੰਨਦਾ ਹਾਂ ਮੈਂ ਥੋਡੇ ਕਪੜੇ ਟੁਕੇ । ਕਿਉਕਿ ਮੈਨੂੰ ਈਨੀ ਸਮਜ ਨਹੀਂ ਹੈ ।
ਮੇਰੇ ਕੁਝ ਕਰਮਾ ਕਰਕੇ ਮੈਨੂੰ ਏ ਜੀਵਨ ਮਿਲਿਆ ।
ਇਕ ਰੋਟੀ ਦੇ ਟੁਕੜੇ ਕਰਕੇ ਮੈਨੂੰ ਏਨੀ ਪੀੜ੍ਹਾ ਨਾ ਦਿਓ । 🐁
🙏🙏🙏
Comments
Post a Comment