ਆਮ ਪੰਛੀਆਂ ਦਾ ਵਿਵਹਾਰ ਕੁਝ ਇੰਵੇਂ ਦਾ ਹੁੰਦਾ ਹੈ ....
* ਸੂਰਜ ਢਲਣ ਮਗਰੋਂ ਕੁਝ ਨਹੀਂ ਖਾਂਦੇ।
* ਸੂਰਜ ਢਲਣ ਮਗਰੋਂ ਸਫ਼ਰ ਨਹੀਂ ਕਰਦੇ।
* ਬੱਚਿਆਂ ਨੂੰ ਸਹੀ ਸਮੇਂ ਤੇ ਉੱਡਣਾ, ਖਾਣਾ ਲੱਭਣਾ ਤੇ ਬਚਾਅ ਕਰਨਾ ਸਿਖਾਉਂਦੇ ਹਨ।
* ਲੋੜੋਂ ਵੱਧ ਕਦੇ ਵੀ ਨਹੀਂ ਖਾਂਦੇ, ਤੁਸੀਂ ਕਿੰਨੇ ਵੀ ਦਾਣੇ ਜਾਂ ਭੋਜਨ ਪਾਓ ਜਰੂਰਤ ਅਨੁਸਾਰ ਖ਼ਾ ਕੇ ਉੱਡ ਜਾਣਗੇ।
* ਸਾਥ ਸਿਰਫ ਬੱਚਿਆਂ ਜੋਗਾ ਇੱਕ ਦਿਨ ਦਾ ਭੋਜਨ ਲੈਕੇ ਜਾਣਗੇ, ਇਸਤੋਂ ਕੁੱਝ ਜਮਾਂ ਨਹੀਂ ਕਰਦੇ।
* ਸੂਰਜ ਢਲਦੇ ਹੀ ਸੌਂ ਜਾਂਦੇ ਹਨ ਤੇ ਸਵੇਰੇ ਜਲਦੀ ਉਠਦੇ ਹਨ, ਚਹਿਕਦੇ ਹਨ।
*ਆਪਣੇ ਸਰੀਰ ਤੋਂ ਪੂਰਾ ਕੰਮ ਲੈਂਦੇ ਹਨ.ਰਾਤ ਤੇ ਖਰਾਬ ਮੌਸਮ ਦੇ ਬਿਨ੍ਹਾਂ ਆਰਾਮ ਨਹੀਂ ਕਰਦੇ।
*ਮਿਹਨਤ ਕਰਨ ਕਰਕੇ ਲੀਵਰ , ਕਿਡਨੀ ਤੇ ਦਿਲ ਦੇ ਰੋਗ ਨਹੀਂ ਹੁੰਦੇ।
* ਆਪਣਾ ਭੋਜਨ ਬਦਲ ਕੇ ਕਦੇ ਫਾਲਤੂ ਨਹੀਂ ਖਾਂਦੇ।
* ਬੀਮਾਰ ਹੋਣ ਤੇ ਖਾਣਾ ਛੱਡ ਦਿੰਦੇ ਹਨ, ਠੀਕ ਹੋਣ ਤੇ ਦੁਬਾਰਾ ਖਾਣ ਲਗਦੇ ਹਨ।
* ਆਪਣੇ ਬੱਚਿਆਂ ਨੂੰ ਨੂੰ ਪਿਆਰ ਕਰਦੇ ਹਾਂ।
* ਕੁਦਰਤ ਤੋਂ ਓਨਾ ਹੀ ਲੈਂਦੇ ਹਨ, ਜਿੰਨੇ ਦੀ ਲੋੜ ਹੁੰਦੀ ਹੈ।
Comments
Post a Comment