ਬਾਪੂ ਜੀ ਨਾਲ ਮੇਰੀ ਕਦੇ ਨਹੀ ਬਣੀ ਜਿੰਦਗੀ ਵਿੱਚ ਮੈ ਉਹਨਾ ਨੂੰ ਸਭ ਤੋ ਜਿਆਦਾ ਨਫਰਤ ਕਰਦਾ ਸੀ ਇਸ ਦੀ ਸਭ ਤੋ ਖਾਸ ਵਜਹ ਇਹ ਸੀ ਕੀ ਉਹ ਮੈਨੂੰ ਹਰ ਛੋਟੀ-੨ ਗੱਲ ਤੋ ਰੋਕਦੇ ਸਨ।
ਮੇਰੀ ਹਰ ਗੱਲ ਨੂੰ ਉਹਨਾ ਹਮੇਸ਼ਾ ਹੀ ਗਲਤ ਕਹਿਣਾ ਸੱਚ ਦੱਸਾ ਤਾ ਮੈਨੂੰ ਉਹਨਾ ਨਾਲ ਬਹੁਤ ਨਫਰਤ ਸੀ।
ਮੈ ਜਦੋ ਆਪਣੇ ਸਾਥੀਆ ਉਹਨਾ ਦੇ ਬਾਪ ਨਾਲ ਹੱਸਦੇ ਖੇਡਦਾ ਵੇਖਦਾ ਦਾ ਤਾ ਰੱਬ ਨੂੰ ਜਰੂਰ ਕੋਸਦਾ ਵੀ ਮੈਨੂੰ ਇਹੋ ਜਿਹਾ ਬਾਪ ਕਿਉ ਦਿੱਤਾ।
ਦੁਆ ਕਰਨੀ ਜਾ ਤਾ ਮੈ ਰਹਾ ਜਾ ਬਾਪੂ।
ਅਸੀ ਇਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀ ਕਰਦੇ ਸੀ। ਅਕਸਰ ਛੋਟੀ ਮੋਟੀ ਗੱਲ ਤੇ ਉਹ ਮੇਰੇ ਉਪਰ ਬਰਸ ਪੈਦੇ। ਗੁੱਸੇ ਨਾਲ ਭਰਿਆ ਮੈ ਘਰੋ ਨਿਕਲ ਜਾਦਾ। ਫਿਰ ਕੀਤੇ ਰਾਤ ਹਨੇਰੇ ਆ ਕੇ ਸੋ ਜਾਦਾ।
ਬੀਮਾਰ ਹੁੰਦਾ ਉਹਨਾ ਕਦੇ ਨੀ ਮੇਰੀ ਫਿਕਰ ਕੀਤੀ ਹਮੇਸ਼ਾ ਸਕੂਲ ਭੇਜਣਾ ਹੀ ਭੇਜਣਾ ਇਸੇ ਕਰਕੇ ਉਹ ਮੇਰੀ ਜਿੰਦਗੀ ਦੇ ਸਭ ਤੋ ਵੱਡੇ ਦੁਸਮਣ ਬਣ ਗਏ ਸੀ।
ਮੈ ਅਕਸਰ ਸੋਚਦਾ ਵੀ ਇਹਨਾ ਤੋ ਕਿਵੇ ਦੂਰ ਰਿਹਾ ਜਾ ਸਕਦਾ ਪਿੰਡ ਵਿੱਚ ਬਾਰਵੀਂ ਤੱਕਦੀ ਪੜਾਈ ਕਰ ਮੈ ਸਹਿਰ ਵੱਲ ਰੁੱਖ ਕੀਤਾ।
ਘਰੋ ਨਿਕਲ ਕੇ ਮੈਂ ਨੂੰ ਏਦਾ ਮਹਿਸੂਸ ਹੋਇਆ ਜਿਵੇ ਮੈ ਕਿਸੇ ਬਹੁਤ ਵੱਡੇ ਖਤਰੇ ਵਿੱਚੋਂ ਬਾਹਰ ਆ ਗਿਆ। ਜੇ ਕਰ ਕਦੇ ਘਰ ਆਉਦਾ ਵੀ ਤਾ ਉਹਨਾ ਕਦੇ ਪਿਆਰ ਨਾਲ ਇਹ ਨਹੀ ਪੁੱਛਿਆ ਕੀ ਜੀ ਲੱਗ ਗਿਆ ਕੁਝ ਖਾਦਾ ਪੀਤਾ ਕੇ ਨਾ.?
ਬਲਕਿ ਉਹ ਤਾ ਬਸ ਏਦਾ ਪੁਛਦੇ ਪੜਾਈ ਕਿਵੇਂ ਚਲਦੀ ਆ ਇਸ ਵਾਰ ਤੂੰ ਕਿਸੇ ਜੋਬ ਤੇ ਲੱਗਣਾ ਹੀ ਆ।
ਪਰ ਮੈਨੂੰ ਪੜਾਈ ਨਾਲੋ ਜਿਆਦਾ ਸ਼ੌਰਟ ਮੂਵੀ ਬਣਾਉਣ ਦਾ ਬੜਾ ਸ਼ੌਕ ਸੀ ਪਰ ਇਹ ਗੱਲ ਮੈ ਕਦੇ ਆਪਣੇ ਬਾਪੂ ਨੂੰ ਨਹੀ ਦੱਸੀ।
ਕਿਉ ਕੀ ਉਹਨਾ ਦੀ ਸੋਚ ਤੇ ਮੇਰੀ ਸੋਚ ਵਿੱਚ ਬਹੁਤ ਫਰਕ ਸੀ। ਮੈ ਜਿੰਨਾ ਹੋ ਸਕਦਾ ਉਹਨਾ ਤੋ ਖੁਦ ਨੂੰ ਦੂਰ ਰੱਖਦਾ। ਇਕ ਵਾਰ ਉਹਨਾ ਮੇਰਾ ਕੈਮਰਾ ਦੇਖ ਲਿਆ ਗੁੱਸੇ ਵਿੱਚ ਉਹਨਾ ਨੇ ਉਸ ਤੋੜ ਦਿੱਤਾ।
ਪਹਿਲੀ ਮਰਤਬਾ ਸੀ ਜਦੋ ਮੈ ਆਪਣੇ ਬਾਪੂ ਨਾਲ ਜੁਬਾਨ ਲੜਾਈ ਸੀ ਚੀਰਾ ਤੋ ਆਪਣੇ ਦਿਲ ਵਿੱਚ ਦੱਬੇ ਗੁੱਸੇ ਨੂੰ ਮੈ ਉਹਨਾ ਉੱਤੇ ਕੱਢ ਦਿੱਤਾ। ਏਦਾ ਬਹੁਤ ਕੁਝ ਸੁਣਾ ਕੇ ਮੈਨੂੰ ਇੰਝ ਲੱਗਾ ਜਿਵੇਂ ਮੈ ਕੋਈ ਵੱਡੀ ਜਿੱਤ ਹਾਸਿਲ ਕਰ ਲਈ ਹੋਵੇ।
ਉਸ ਰਾਤ ਬਾਪੂ ਪਹਿਲੀ ਵਾਰ ਮੇਰੇ ਅੱਗੇ ਚੁੱਪ ਸੀ। ਮੈ ਗੁੱਸੇ ਦਾ ਭਰਿਆ ਉਸੇ ਰਾਤ ਘਰੋ ਨਿਕਲ ਗਿਆ। ਅਗਲੀ ਸਵੇਰ ਮਾ ਦਾ ਫੋਨ ਆਇਆ ਕੀ ਤੇਰੇ ਬਾਪੂ ਜੀ ਪੂਰੇ ਹੋ ਗਏ ਸੱਚ ਦੱਸਾ ਤਾ ਇਕ ਵਾਰ ਵੀ ਮੈਨੂੰ ਦਰਦ ਮਹਿਸੂਸ ਨੀ ਹੋਇਆ।
ਏਦਾ ਹੀ ਮੈ ਚੁੱਪ ਚਾਪ ਤਿਆਰ ਹੋਇਆ ਤਾ ਪਿੰਡ ਵੱਲ ਚਲ ਪਿਆ।ਪੂਰੇ ਰਾਸਤੇ ਮੈਨੂੰ ਕੋਈ ਦਰਦ ਜਾ ਤਕਲੀਫ ਮਹਿਸੂਸ ਨਾ ਹੋਈ।
ਘਰ ਪਹੁੰਚ ਕੇ ਦੇਖਿਆ ਤਾ ਬਾਪੂ ਜੀ ਵਿਹੜੇ ਵਿੱਚ ਪਏ ਸਨ ਅੱਧਾ ਪਿੰਡ ਕੱਠਾ ਹੋ ਗਿਆ ਸੀ। ਮਾ ਦਾ ਰੋ-੨ ਕੇ ਬੁਰਾ ਹਾਲ ਸੀ ਹਰ ਅੱਖ ਨਮ ਸੀ ਪਰ ਮੇਰੀ ਅੱਖਾਂ ਬਿਲਕੁਲ ਸੁੱਕੀਆਂ ਸੀ।
ਮੈ ਬਾਪੂ ਨੂੰ ਇਕ ਵਾਰ ਵੀ ਨਹੀਂ ਦੇਖਿਆ ਤੇ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜੇ ਟਾਈਮ ਬਾਦ ਮਾ ਅੰਦਰ ਆਈ ਤੇ ਰੋਦੇ ਹੋਏ ਬੋਲੀ.."ਤੇਰਾ ਬਾਪੂ ਉਦਾ ਦਾ ਨਹੀ ਸੀ ਜਿੱਦਾ ਦਾ ਉਹ ਖੁਦ ਨੂੰ ਤੇਰੇ ਸਾਹਮਣੇ ਦਿਖਾਉਦਾ ਸੀ।
ਬਲਕਿ ਉਹ ਤਾ ਮੇਰੇ ਨਾਲੋ ਵੀ ਜਿਆਦਾ ਤੇਰੀ ਫਿਕਰ ਕਰਦਾ ਸੀ ਹਮੇਸ਼ਾ ਮੈਨੂੰ ਆਖਦਾ ਸੀ ਮੈਨੂੰ ਇਹਦੇ ਨਾਲ ਸਖਤ ਹੋਣਾ ਪੈਦਾ ਤਾ ਕੀ ਇਹ ਜਿੰਦਗੀ ਵਿੱਚ ਕੁਝ ਹਾਸਿਲ ਕਰ ਸਕੇ।
ਤੈਨੂੰ ਕੋਈ ਤਕਲੀਫ ਹੁੰਦੀ ਆ ਤਾ ਉਸ ਨੂੰ ਬਹੁਤ ਜਿਆਦਾ ਮਹਿਸੂਸ ਹੁੰਦੀ ਸੀ। ਤੇਰੇ ਸਾਹਮਣੇ ਉਹ ਜਿੰਨਾ ਖੁਦ ਨੂੰ ਮਜਬੂਤ ਸਖਤ ਦਿਖਾਉਦਾ ਅਸਲ ਵਿੱਚ ਉਹ ਅੰਦਰੋ ਉਨੇ ਹੀ ਨਰਮ ਤੇ ਕੋਮਲ ਸਨ।
ਉਹਨਾ ਦੀ ਗਲਤੀ ਬਸ ਏਨੀ ਸੀ ਕੀ ਉਹਨਾ ਤੈਨੂੰ ਕਦੇ ਆਪਣਾ ਛੁਪਿਆ ਪਿਆਰ ਦਿਖਾਇਆ ਹੀ ਨਹੀ। ਇਕ ਬਾਕਸ ਫੜਾ ਮਾ ਨੇ ਕਿਹਾ ਇਹ ਖੋਲ ਕੇ ਦੇਖ..ਜਿਉ ਹੀ ਮੈ ਉਸ ਨੂੰ ਖੋਲ ਕੇ ਦੇਖਿਆ ਤਾ ਉਸ ਵਿੱਚ ਇਕ ਕੈਮਰਾ ਸੀ ਜੋ ਮੇਰੇ ਵਾਲੇ ਕੈਮਰੇ ਤੋ ਕੁਝ ਜਿਆਦਾ ਹੀ ਮਹਿੰਗਾ ਸੀ।
ਮਾ ਦੀ ਕਹੀ ਹਰ ਗੱਲ ਨੇ ਮੈਨੂੰ ਸੁੰਨ ਕਰਕੇ ਰੱਖ ਦਿੱਤਾ। ਬਚਪਨ ਤੋ ਮੈ ਜਿਸ ਬਾਪੂ ਨੂੰ ਦੇਖਦਾ ਆ ਰਿਹਾ ਅਸਲ ਵਿੱਚ ਉਹ ਤਾ ਉਸਦੇ ਬਿਲਕੁਲ ਉਲਟ ਸਨ ਮੈਨੂੰ ਪਹਿਲੀ ਆਪਣੇ ਆਪ ਗੁੱਸਾ ਆ ਰਿਹਾ ਸੀ ਰੋਦਾ ਵਿਕਲਦਾ ਮੈ ਬਾਹਰ ਵੱਲ ਭੱਜਿਆ ਤੇ ਜੋਰ-੨ ਦੀ ਰੋਣਾ ਸੁਰੂ ਕਰ ਦਿੱਤਾ।
ਦੁਸਮਣ ਲੱਗਣ ਵਾਲਾ ਮੇਰਾ ਬਾਪੂ ਹੁਣ ਮੈਨੂੰ ਕਿਸੇ ਫਰਿਸ਼ਤੇ ਤੋ ਘੱਟ ਨਹੀ ਲੱਗ ਰਿਹਾ। ਮੈ ਆਪਣੀ ਕੀਤੀ ਗਲਤੀ ਤੇ ਪਛਤਾ ਰਿਹਾ ਸੀ ਪਰ ਹੁਣ ਉਹਨਾ ਤੋ ਚਾ ਕੇ ਵੀ ਮਾਫੀ ਨਹੀ ਮੰਗ ਸਕਦਾ ਸੀ।
ਇਕ ਬਾਪ ਜਿਸ ਨੇ ਸਾਰੀ ਉਮਰ ਮੇਰੇ ਲਈ ਸਭ ਕੀਤਾ ਬਿਨਾ ਇਸ ਦਾ ਜਿਕਰ ਕੀਤੇ। ਮੈ ਅਕਸਰ ਸੋਚਦਾ ਬਾਪ ਪਤਾ ਨਹੀ ਕਿਸ ਮਿੱਟੀ ਦੇ ਬਣੇ ਹੁੰਦੇ ਹਨ ਜਿਹੜੇ ਕਦੇ ਆਪਣੇ ਅੰਦਰ ਛੁਪੇ ਅਥਾਹ ਪਿਆਰ ਨੂੰ ਮਾ ਵਾਗ ਜਾਹਿਰ ਤਾ ਨਹੀ ਕਰਦੇ ਪਰ ਉਹ ਕਰਦੇ ਜਰੂਰ ਨੇ।
ਜੇ ਤੁਹਾਡਾ ਬਾਪ ਤੁਹਾਡੇ ਨਾਲ ਸਖਤੀ ਨਾਲ ਪੇਸ ਆਉਦਾ ਹੈ ਤਾ ਉਸ ਦੇ ਪਿੱਛੇ ਦੇ ਛੁਪੇ ਪਿਆਰ ਨੂੰ ਸਮਝੋ। ਕਿਉਕਿ ਇਕ ਬਾਪ ਕਦੇ ਵੀ ਮਾ ਵਾਗ ਆਪਣਾ ਪਿਆਰ ਕਦੇ ਜਾਹਿਰ ਨਹੀ ਕਰਦਾ। ਵਕਤ ਆਉਣ ਤੇ ਤੁਹਾਨੂੰ ਮਹਿਸੂਸ ਹੋ ਜਾਵੇਗਾ ਪਿਤਾ ਜੀ ਜੋ ਕਰਦੇ ਸੀ ਉਸ ਵਿੱਚ ਤੁਹਾਡਾ ਹੀ ਭਲਾ ਸੀ।
ਕਿਉਕਿ ਇਕ ਬਾਪ ਹਮੇਸ਼ਾ ਹੀ ਇਹੋ ਚਾਹੁੰਦਾ ਕੀ ਉਸ ਦੀ ਔਲਾਦ ਜਿੰਦਗੀ ਵਿੱਚ ਉਹ ਸਭ ਹਾਸਿਲ ਕਰੇ ਜੋ ਉਹ ਖੁਦ ਹਾਸਿਲ ਨਹੀ ਕਰ ਸਕਿਆ।
ਇਸਦੇ ਲਈ ਉਸ ਨੂੰ ਭਾਵੇ ਸਖਤ ਹੀ ਕਿਉ ਨਾ ਹੋਣਾ ਪਵੇ। ਕਿਉਕਿ ਇਕ ਬਾਪ ਦਾ ਪਿਆਰ ਹਮੇਸਾ ਛੁਪਿਆ ਪਿਆਰ ਹੁੰਦਾ ਹੈ।
"
Comments
Post a Comment