DJ ਵਰਗੇ ਸਪੀਕਰ ਟਰੈਕਟਰਾਂ ਤੇ ਲਾ ਕੇ ਆਵਾਜ਼ ਤੇ ਧਮਕ ਏਨੀ ਕਿ ਮਾੜੇ ਦਿਲ ਵਾਲ਼ਾ ਕੋਲ਼ ਨਾ ਖੜ੍ਹ ਸਕੇ, ਰੇਸਾਂ ਖੋਲ੍ਹ ਕੇ ਕਾਰਾਂ ਜਿੰਨੀ ਸਪੀਡ ਕਰ ਕੇ ਐਂਬੂਲੈਂਸ ਵਾਲ਼ੇ ਹੂਟਰ ਵਜਾਉਂਦਿਆਂ, ਫੁਕਰਪੁਣੇ ਦੀ ਹੈਂਕੜ ਵਿੱਚ ਬਾਹਾਂ ਫੁਲਾ ਕੇ ਟਰੈਕਟਰ ਦੀ ਬਾਡੀ ਤੇ ਬੈਠਿਆਂ ਲਾਲਾ ਲਾਲਾ ਕਰਦੇ ਬਾਬਾ ਬੁੱਢਾ ਸਾਹਿਬ ਜੀ ਦਾ ਉਹ ਜੋੜ ਮੇਲਾ ਮਨਾਉਣ ਜਾ ਰਹੇ ਹਾਂ ਜਿਸ ਦਾ ਇਤਿਹਾਸ ਇਹ ਹੈ ਕਿ
ਜਦ ਪੁੱਤਰ ਦੀ ਇੱਛਾ ਪ੍ਰਗਟਾਉਂਦੀ ਮਾਤਾ ਗੰਗਾ ਜੀ ਨੂੰ ਗੁਰੂ ਅਰਜੁਨ ਦੇਵ ਜੀ ਨੇ ਬਾਬਾ ਬੁੱਢਾ ਜੀ ਕੋਲ਼ ਜਾ ਕੇ ਅਰਦਾਸ ਕਰਵਾਉਣ ਲਈ ਕਿਹਾ ਤਾਂ ਮਾਤਾ ਜੀ ਸੇਵਾਦਾਰਾਂ ਦੁਆਰਾ ਪ੍ਰਛਾਦਾ ਤਿਆਰ ਕਰਵਾ ਕੇ ਬੀੜ ਸਾਹਿਬ ਵੱਲ ਰਵਾਨਾ ਹੋਏ,ਮਾਤਾ ਜੀ ਨੂੰ ਗੱਡਿਆਂ ਉੱਤੇ ਧੂੜਾਂ ਉਡਾਉਂਦਿਆਂ ਆਉਂਦਿਆਂ ਵੇਖ ਬਾਬਾ ਜੀ ਨੇ ਕਿਹਾ ਕਿ ਗੁਰੂ ਕਿਆਂ ਨੂੰ ਕੀ ਭਾਜੜਾਂ ਪੈ ਗਈਆਂ, ਅਤੇ ਬੀੜ ਸਾਹਿਬ ਪੁੱਜਣ ਤੇ ਬਾਬਾ ਜੀ ਮਾਤਾ ਜੀ ਨੂੰ ਮਿਲ਼ੇ ਵੀ ਨਹੀਂ ਫਿਰ ਮਾਤਾ ਜੀ ਵਾਪਸ ਅਮ੍ਰਿਤਸਰ ਚਲੇ ਗਏ ਤੇ ਦੋਬਾਰਾ ਗੁਰੂ ਜੀ ਦੇ ਕਹਿਣ ਤੇ ਹੱਥੀਂ ਪ੍ਰਛਾਦਾ ਤਿਆਰ ਕਰ ਕੇ ਨਿਮਾਣੇ ਬਣ ਕੇ ਨੰਗੇ ਪੈਰੀਂ ਪੈਦਲ ਚੱਲ ਕੇ ਬਾਬਾ ਜੀ ਦੀ ਬੀੜ ਪੁੱਜੇ ਤਾਂ ਬਾਬਾ ਜੀ ਨੇ ਖੁਸ਼ ਹੋ ਕੇ ਅੱਗਲਵਾਂਢੀ ਜਾ ਕੇ ਆਪ ਮੰਗ ਕੇ ਪ੍ਰਛਾਦਾ ਛਕਿਆ
ਨੌਜਵਾਨੋ ਜ਼ਰਾ ਸੋਚਿਉ ਕਿ ਸਾਡੇ ਵੱਲ ਵੇਖ ਕੇ ਬਾਬਾ ਜੀ ਕਿੰਨੇ ਕੁ ਖੁਸ਼ ਹੋਣਗੇ,ਅੱਜ ਵੀ ਸਿਰਾਂ ਤੇ ਪ੍ਰਛਾਦੇ ਚੁੱਕੀ ਸੈਂਕੜੇ ਕਿਲੋਮੀਟਰਾਂ ਤੋਂ ਨੰਗੇ ਪੈਰੀਂ ਤੁਰੀਆਂ ਜਾਂਦੀਆਂ ਭੈਣਾਂ ਬਜ਼ੁਰਗਾਂ,ਨੌਜਵਾਨਾਂ ਦੀ ਸ਼ਰਧਾ ਅੱਗੇ ਸਿਰ ਝੁਕ ਜਾਦਾਂ ਹੈ
Comments
Post a Comment