Skip to main content

ਸੋਸ਼ਲ ਮੀਡੀਆ //hello mobile chat

 ਮਿਨੀ ਕਹਾਣੀ

 ਸੋਸ਼ਲ ਮੀਡੀਆ  

ਰਣਜੀਤ ਨੂੰ ਆਪਣੀ ਪਤਨੀ ਹੁਣ ਬਿਲਕੁਲ ਵੀ ਚੰਗੀ  ਨਹੀਂ ਸੀ ਲੱਗਦੀ।  ਉਹ ਚਾਹੁੰਦਾ ਸੀ ਕਿ ਬਸ ਉਹ ਪੂਰਾ ਦਿਨ ਉਸ ਦੇ ਮੱਥੇ ਹੀ ਨਾ ਲੱਗੇ । ਉਹ ਜਦੋਂ ਵੀ ਦਫ਼ਤਰ ਤੋਂ ਘਰ ਆਉਂਦਾ ਤਾਂ ਮਾਂ ਦੇ ਕਮਰੇ ਵਿੱਚ ਬੈਠ ਜਾਂਦਾ ਉਸ ਦੀ ਪਤਨੀ ਨੀਤੂ  ਉਸ ਨੂੰ ਉੱਥੇ ਹੀ ਚਾਹ -ਪਾਣੀ ਤੇ ਰੋਟੀ ਪਕੜਾ ਜਾਂਦੀ ਤੇ ਉਹ ਉਥੋਂ ਹੀ ਰੋਟੀ ਖਾ ਕੇ ਉਪਰ ਵਾਲੇ ਕਮਰੇ ਵਿੱਚ ਸੌਣ ਚਲਾ ਜਾਂਦਾ ।ਹੁਣ ਤਾਂ ਅਕਸਰ ਹੀ ਇਵੇਂ ਹੋਣ ਲੱਗਾ। 



 ਉੱਪਰ ਆਪਣੇ ਕਮਰੇ ਵਿੱਚ ਜਾ ਉਹ ਫਰੈਸ਼ ਹੋ ਕੇ ਆਪਣਾ  ਮੋਬਾਇਲ ਲੈ ਕੇ ਬਹਿ ਜਾਂਦਾ । ਸੋਸ਼ਲ ਮੀਡੀਆ ਤੇ ਕੁਝ  ਔਰਤਾਂ ਨਾਲ ਉਸਦੀ ਦੋਸਤੀ ਸੀ। ਉਨ੍ਹਾਂ ਨਾਲ ਗੱਲਾਂ ਕਰਕੇ ਉਸ ਨੂੰ ਬੜਾ ਹੀ ਮਾਨਸਿਕ ਸਕੂਨ ਮਿਲਦਾ । ਉਹ ਉਨ੍ਹਾਂ ਨਾਲ ਖੂਬ ਚੈਟਿੰਗ ਕਰਦਾ ਤੇ ਦੇਰ ਰਾਤ ਨੂੰ ਸੌਂਦਾ।

   ਸਵੇਰੇ ਉੱਠ ਤਿਆਰ ਹੋ ਕੇ ਹੀ ਨੀਚੇ ਆਉਂਦਾ ਤੇ ਪਤਨੀ ਨੂੰ ਨਾਸ਼ਤਾ ਬਣਾਉਣ ਲਈ ਕਹਿ ਨਾਸ਼ਤਾ ਕਰਕੇ ਦਫ਼ਤਰ ਚਲਾ ਜਾਂਦਾ । ਤੇ ਨਾਸ਼ਤਾ ਕਰਦੇ- ਕਰਦੇ ਵੀ ਮੋਬਾਇਲ ਹੀ ਦੇਖਦਾ ਰਹਿੰਦਾ । ਨੀਤੂ  ਉਸ ਦੇ ਅਜਿਹੇ ਵਤੀਰੇ ਤੋਂ ਬਹੁਤ ਬੁਰੀ ਤਰ੍ਹਾਂ ਅੱਕ ਚੁੱਕੀ ਸੀ। ਜੇ ਉਹ ਰਣਜੀਤ ਨੂੰ ਕੁਝ ਕਹਿੰਦੀ ਤਾਂ ਉਨ੍ਹਾਂ ਦਾ ਅਕਸਰ ਹੀ ਜ਼ੋਰਦਾਰ ਝਗਡ਼ਾ ਹੋ ਜਾਂਦਾ। ਇਹੋ ਜੇਹੀ  ਉਲਝੀ ਹੋਈ ਤਾਣੀ -ਬਾਣੀ ਵਿੱਚ ਹੀ ਲਗਾਤਾਰ ਵਕਤ ਬੀਤਦਾ ਜਾ ਰਿਹਾ ਸੀ।

        ਤੇ ਇੱਕ ਦਿਨ ਅਚਾਨਕ ਨੀਤੂ ਬਿਨਾਂ ਕੁਝ ਬੋਲੇ -ਦੱਸੇ ਘਰੋਂ ਚਲੀ ਗਈ। ਜਦੋਂ ਉਹ ਰਾਤ ਤੱਕ ਵੀ ਨਾ ਪਰਤੀ ਤਾਂ ਰਣਜੀਤ ਨੇ ਉਸ ਦੇ ਮੋਬਾਇਲ ਤੇ ਫੋਨ ਕੀਤਾ ਪਰ ਉਧਰੋਂ ਸਵਿਚ ਆਫ ਸੀ।

'ਇਹ ਮੁਸੀਬਤ  ਹੁਣ ਕਿੱਧਰ ਚਲੀ ਗਈ ?  ਸੋਚਦੇ ਹੋਏ ਰਣਜੀਤ ਨੇ ਆਪਣੇ ਕੁਝ ਰਿਸ਼ਤੇਦਾਰਾਂ ਅਤੇ ਉਸ ਦੀਆਂ ਸਹੇਲੀਆਂ ਤੋਂ ਵੀ ਪਤਾ ਕੀਤਾ ਪਰ ਉਹ ਕਿਤੇ ਵੀ ਨਹੀਂ ਸੀ।

 ਉਸ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਵਕਤ ਬੀਤਦਾ ਗਿਆ । ਹੁਣ ਨੀਤੂ ਉਸ ਦੀਆਂ ਨਜ਼ਰਾਂ ਤੋਂ ਬਹੁਤ ਦੂਰ ਸੀ। ਜਿਸ ਨੂੰ ਉਹ ਚਾਹ ਕੇ ਵੀ ਨਹੀਂ ਸੀ ਦੇਖ ਸਕਦਾ । ਪਰ ਹੁਣ ਪਤਾ ਨਹੀਂ ਕੀ ਹੋ ਗਿਆ ਸੀ , ਉਸ ਨੂੰ ਨਾ ਤਾਂ ਮੋਬਾਈਲ ਚੰਗਾ ਲੱਗਦਾ ਤੇ ਨਾ ਹੀ ਮੋਬਾਇਲ ਵਿਚ ਮੈਸੇਜ ਕਰਨ ਵਾਲੀਆਂ ਔਰਤਾਂ । ਉਸ ਨੂੰ ਆਪਣੇ ਅੰਦਰ ਇੱਕ ਖੋਹ ਜਿਹੀ ਪੈਂਦੀ ਹੋਈ ਮਹਿਸੂਸ ਹੁੰਦੀ ।  

ਦਸ ਕੁ ਦਿਨਾਂ ਪਿੱਛੋਂ ਉਸ ਨੂੰ ਕਿਸੇ ਤੋਂ ਪਤਾ ਚੱਲਿਆ ਕਿ ਉਸ ਦੀ ਪਤਨੀ ਨੀਤੂ  ਕਿਧਰੇ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਤੇ ਇੱਕ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿ ਰਹੀ ਹੈ। ਉਹ ਬਿਨਾਂ ਦੇਰ ਕੀਤੇ ਉਥੇ  ਪਹੁੰਚ ਗਿਆ ।  

"ਤੂੰ ਕੀ ਡਰਾਮੇਬਾਜ਼ੀ ਲਗਾਈ ਹੈ? ਬਿਨਾਂ ਦੱਸੇ ਇੱਥੇ ਆ ਗਈ।" 

   ਪਰ ਨੀਤੂ ਬਿਲਕੁਲ ਚੁੱਪ ਸੀ । ਉਸਨੇ ਨੀਤੂ ਦੀ ਬਾਂਹ ਫੜ ਕੇ ਜ਼ੋਰ ਦੀ ਉਸ ਨੂੰ ਹਲੂਣਿਆ ਤਾਂ ਨੀਤੂ ਰੋਣ ਲੱਗ ਪਈ।

"ਤੁਸੀਂ ਵੀ ਤਾਂ ਕੁਝ ਇਹੋ ਜਿਹਾ ਹੀ ਚਾਹੁੰਦੇ ਸੀ ਕਿ ਮੈਂ  ਤੁਹਾਡੇ ਕੋਲ ਨਾ ਹੋਵਾਂ । ਜਾਓ ਤੁਸੀਂ ਮੇਰੇ ਵੱਲੋਂ ਪੂਰੀ ਤਰ੍ਹਾਂ ਆਜ਼ਾਦ ਹੋ । ਜਾਓ ਤੇ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਓ ।"

ਨੀਤੂ ਦੇ ਇੰਨਾ ਕਹਿੰਦੇ ਹੀ ਰਣਜੀਤ ਦਾ ਵੀ ਮਨ ਭਰ ਗਿਆ  ਉਸ ਨੇ ਨੀਤੂ ਨੂੰ ਘੁੱਟ ਕੇ ਜੱਫੀ 'ਚ ਲੈਂਦੇ ਹੋਏ ਕਿਹਾ, "ਮੈਨੂੰ ਮੁਆਫ਼ ਕਰਦੇ ਨੀਤੂ, ਮੈਂ ਐਵੇਂ ਹੀ  ਸੋਸ਼ਲ ਮੀਡੀਆ ਪਿੱਛੇ ਅੰਨ੍ਹਾ ਹੋਇਆ ਪਿਆ ਸੀ । ਮੇਰੀ ਅਸਲੀ ਜ਼ਿੰਦਗੀ ਤਾਂ ਸਿਰਫ਼ ਤੇਰੇ ਨਾਲ ਹੈ ।  ਤੇਰੀ ਅਣਹੋਂਦ ਵਿੱਚ ਇਹ ਗੱਲ ਮੈਂ ਚੰਗੀ ਤਰ੍ਹਾਂ ਮਹਿਸੂਸ ਕਰ ਲਈ ਹੈ। ਤੇਰੇ ਤੋਂ ਬਿਨਾਂ ਮੈਨੂੰ  ਕੁਝ ਵੀ ਚੰਗਾ ਨਹੀਂ ਲੱਗਾ । ਮੈਨੂੰ ਮੁਆਫ਼ ਕਰ ਤੇ  ਚੱਲ ਮੇਰੇ ਨਾਲ ।"

  ਰਣਜੀਤ ਵੱਲੋਂ ਇੰਨਾ ਕਹਿੰਦੇ ਹੀ ਨੀਤੂ ਝੱਟ  ਪਿਘਲ ਗਈ । ਤੇ ਬੋਲੀ ,"ਸੱਚੀ ! ਝੂਠ ਤਾਂ ਨਹੀਂ ਬੋਲਦੇ?" 

"ਬਿਲਕੁਲ ਵੀ ਨਹੀਂ।" ਉਸ ਦੇ ਇੰਨਾ ਕਹਿੰਦੇ ਹੀ ਦੋਵੇਂ ਖਿੜ -ਖਿੜਾ ਕੇ ਹੱਸ ਪਏ ਤੇ ਨੀਤੂ ਜਲਦੀ ਨਾਲ ਆਪਣਾ ਸਾਮਾਨ ਪੈਕ ਕਰਨ ਲੱਗੀ। 

 

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏