ਸੁਣ ਮਿੱਟੀ ਦਿਆ ਦੀਵਿਆਂ
ਜਾਹ ਦੀਵਿਆਂ ਘਰ ਆਪਣੇ
ਸੁੱਖ ਵਸੇਦੀ ਰਾਤ
ਅੰਨ ਧੰਨ ਦੇ ਗੱਡੇ ਲਿਆਈ
ਨਾਲੇ ਆਈ ਆਪ
ਜਾਹ ਦੀਵਿਆਂ ਘਰ ਆਪਣੇ
ਤੇਰੀ ਮਾਂ ਉਡੀਕੇ ਬਾਰ
ਜਾਈ ਹਨੇਰੇ ਆਈ ਸੁਵਖਤੇ
ਸਾਰੇ ਸਗਨ ਵਿਚਾਰ।
ਜਾ ਦੀਵਿਆਂ ਘਰ ਆਪਣੇ
ਮੇਰੀ ਸੁੱਖੀ ਬੀਤੀ ਰਾਤ
ਰਿਜ਼ਕ ਲਿਆਈ ਭਾਲ ਕੇ
ਤੇਲ ਲਿਆਈ ਆਪ
ਸੁਣ ਮਿੱਟੀ ਦਿਆ ਦੀਵਿਆਂ
ਕੈਸੀ ਤੇਰੀ ਲੋ
ਇੱਕ ਦਿਨ ਦੇਵੇ ਰੌਸ਼ਨੀ
ਇੱਕ ਦਿਨ ਜਾਣਾ ਗੁੱਲ ਹੋ
ਉੱਚਾ ਮਹਿਲ ਬਰੋਬਰ ਮੋਰੀ
ਦੀਵਾ ਕਿੱਸ ਵਿਧ ਧਰੀਏ
ਨਾਰ ਬਗਾਨੀ ਆਦਰ ਥੋੜਾ
ਗੱਲ ਲੱਗ ਕੇ ਨਾ ਮਰੀਏ।
Comments
Post a Comment