ਸਾਡੇ ਘਰ ਦੇ ਸਾਹਮਣੇ ਰਹਿੰਦੀ ਸੀ ਓਹ। ਮੈ ਗੁਆਂਡੀ ਨਾਤੇ ਉਸਨੁ ਮਾਸੀ ਆਖਦਾ ਸੀ। ਬਿਲਕੁਲ ਆਮਨੇ ਸਾਹਮਣੇ ਸੀ ਘਰ ਸੀ ਸਾਡਾ ਤੇ ਮਾਸੀ ਦਾ । ਪਰ ਸਾਡੀ ਬੈਠਕ ਦੇ ਬਾਰ ਮੂਹਰੇ ਓਹਨਾ ਦੀ ਸੀਵਰ ਦੀ ਹੋਦੀ ਸੀ। ਇੱਕ ਦਿਨ ਮਾਸੀ ਘਰੇ ਪਿਆ ਪਿਆ ਅੰਬ ਦਾ ਆਚਾਰ ਖਰਾਬ ਹੋ ਗਿਆ ਉੱਲੀ ਲਗ ਗਈ। ਤੇ ਸਾਡੀ ਮਾਸੀ ਉਸਨੁ ਗਲੀ ਚ ਸੁਟਣ ਆ ਗਈ। ਤੇ ਉਸਨੇ ਸੀਵਰ ਵਾਲੇ ਹੋਦ ਦੇ ਉਪਰ ਜਿਥੇ ਓਹ ਆਮ ਕਰਕੇ ਕੂੜਾ ਯਾ ਝੂਠ ਸੁਟਦੇ ਸਨ। ਆਚਾਰ ਵਾਲਾ ਡਿੱਬਾ ਮੂਧਾ ਮਾਰ ਦਿੱਤਾ। ਪਰ ਜਦੋ ਮਾਸੀ ਨੇ ਦੇਖਿਆ ਕਿ ਨੀਚੈ ਤਾਂ ਆਚਾਰ ਬਹੁਤਾ ਖਰਾਬ ਨਹੀ ਹੈ ਅਜੇ ਠੀਕ ਪਿਆ ਹੈ। ਮਾਸੀ ਦਾ ਮਨ ਬਦਲ ਗਿਆ। ਮਾਸੀ ਨੇ ਗਾਲੀ ਦੇ ਦੋਹਾਂ ਪਾਸੇ ਦੇਖਿਆ ਕੀ ਕਿਤੇ ਉਸਨੁ ਕੋਈ ਦੇਖ ਤੇ ਨਹੀ ਰਿਹਾ। ਤੇ ਮਾਸੀ ਨੇ ਫੁਰਤੀ ਨਾਲ ਉਸ ਕੂੜੇ ਦੇ ਢੇਰ ਅਰੇ ਸੀਵਰ ਵਾਲੀ ਹੋਦੀ ਤੇ ਪਿਆ ਆਚਾਰ ਵਾਪਿਸ ਚੁਕ ਲਿਆ। ਪਰ ਮਾਸੀ ਨੂ ਇਹ ਨਹੀ ਸੀ ਪਤਾ ਕਿ ਬੈਠਕ ਦੀ ਜਾਲੀ ਰਾਹੀ ਮੈ ਸਬ ਕੁਝ ਦੇਖ ਰਿਹਾ ਸੀ। ਤੇ ਭਾਈ ਸੋਹਂ ਦੇਵੀ ਦੀ ਮ,ਰਿਹਾ ਮੈਥੋਂ ਵੀ ਨਾ ਗਿਆ ਤੇ ਮੈ ਮਾਸੀ ਦੀ ਨੂੰਹ ਕੋਲੇ ਗਲ ਕਰ ਦਿੱਤੀ। ਫੇਰ ਕੀ ਸੀ ਮਾਸੀ ਨਾਲ ਜਿਹੜੀ ਡੋਗੀ ਖਾਣੀ ਹੋਈ। ਓਹ ਕਦੇ ਕਿਸੇ ਸੱਸ ਨੇ ਵੀ ਆਪਣੀ ਨੂੰਹ ਨਾਲ ਨਹੀ ਕੀਤੀ ਹੋਣੀ। ਸੌਰੀ ਮਾਸੀ ਮੈ ਤੇਰਾ ਗੁਨਾਹਗਾਰ ਹਾਂ।
ਉਂਜ ਕਦੇ ਕਦੇ ਥੱਲੇ ਡਿੱਗੀ ਮੂੰਗਫਲੀ ਮੈਂ ਕਈ ਵਾਰੀ ਚੁੱਕ ਕੇ ਖਾਧੀ ਹੈ।
Comments
Post a Comment