ਤੇ ਧੀ ਤੋਰ ਦਿੱਤੀ ............।
ਅੰਦਰ ਜਾਂਦੇ ਹੀ ਬੜਾ ਅਜੀਬ ਜਿਹਾ ਮਹਿਸੂਸ ਹੋਇਆ । ਇੱਕ ਪਾਸੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ ਤੇ ਦੂਜੇ ਪਾਸੇ ਜਨਾਨੀਆਂ ਆਪਣੇ ਸੋਰ ਗੁੱਲ ਚ ਮਸਤ ਸਨ ਤੇ ਕੁਝ ਕੁ ਸਿੱਠਣੀਆਂ ਗਾ ਰਹੀਆਂ ਸਟ । ਲੋਕ ਸ਼ਰਧਾ ਤੇ ਖੁਸ਼ੀ ਨਾਲ ਬੈਠੇ ਵਿਆਹ ਦੀਆਂ ਰਸਮਾਂ ਨੂੰ ਦੇਖ ਰਹੇ ਸਨ। ਅਸੀਂ ਦੋਹਾਂ ਨੇ ਨਮਸਕਾਰ ਕੀਤੀ ਤੇ ਚੁੱਪਚਾਪ ਪਿੱਛੇ ਜਾ ਕੇ ਬੈਠ ਗਏ। ਸਾਨੂੰ ਏਥੇ ਕੋਈ ਨਹੀਂ ਸੀ ਜਾਣਦਾ। ਨਾ ਲੜਕੇ ਵਾਲੇ ਨਾ ਲੜਕੀ ਵਾਲੇ । ਅਸੀਂ ਕਿਸੇ ਨੂੰ ਪਹਿਲਾਂ ਕਦੇ ਮਿਲੇ ਹੀ ਨਹੀਂ ਸੀ ਤੇ ਨਾ ਕਿਸੇ ਨੂੰ ਦੇਖਿਆ ਸੀ। ਇਸੇ ਸ਼ਸੋਪੰਜ ਵਿੱਚ ਸੋਚਦੇ ਸੋਚਦੇ ਮੇਰੀ ਸੋਚ ਮੈਨੂੰ ਬਹੁਤ ਪਿਛੇ ਲੈ ਗਈ ਉਨ੍ਹੀ ਦਿਨੀ ਮੇਰੀ ਇਕ ਕਹਾਣੀ ‘ਕੌਡਾ ਸੱਚ ਪੰਜਾਬੀ ਦੇ ਇੱਕ ਅਖਬਾਰ ਵਿੱਚ ਛਪੀ ਸੀ।
“ਸਰ ਜੀ ਤੁਹਾਡੀ ਅਖਬਾਰ ਵਿੱਚ ਛਪੀ ‘ਕਹਾਣੀ ਕੋੜਾ ਸੱਚa ਬਹੁਤ ਵਧੀਆ ਲੱਗੀ । ਫਰਾਮ ਦੀਪ।ਮੈਨੂ ਇੱਕ ਐਸ.ਐਮ.ਐਸ. ਪ੍ਰਾਪਤ ਹੋਇਆ । “ਸੂਕਰੀਆ ਜੀ, ਤੁਸੀ ਕੀ ਕਰਦੇ ਹੋ? ਕੀ ਤੁਸੀ ਟੀਚਰ ਹੌ ?' ਮੈਂ ਉਸੇ ਤਰੀਕੇ ਨਾਲ ਹੀ ਸਵਾਲ ਕੀਤਾ।
“ਨਹੀਂ ਜੀ ,ਮੈ ਪੜਦੀ ਹਾਂ, ਟੀਚਰ ਨਹੀਂ ਹਾਂ। ਫਰਾਮ ਦੀਪ ' ਇਹ ਜਵਾਬ ਆਇਆ।
“ ਪਲੀਂਜ ਤੁਸੀ ਕੋਮੇਟ ਲਿਖੋ ਕਿ ਇਹ ਕਹਾਣੀ ਤੂਹਾਨੂ ਕਿਉਂ ਅੱਛੀ ਲਗੀ।ਕਿਉਂਕਿ ਇਕ ਲੇਖਕ ਦੀ ਇਹ ਜਾਨਣ ਦੀ ਇੱਛਾ ਹੁੰਦੀ ਹੈ। ਕਿ ਪਾਠਕ ਉਸਨੂੰ ਕਿਉ ਪਸੰਦ ਕਰਦੇ ਹਨ'। ਮੈਂ ਫਿਰ ਮੈਸੈਜ ਰਾਹੀ ਪੁਛਿਆ ।
“ਅਜ ਤੇ ਲੇਟ ਹੋ ਗਈ ਹਾਂ ਵਾਂ, ਕਲ੍ ਨੂੰ ਪੂਰਾ ਕੋਮੈਂਟ ਭੇਜਾਂਗੀ।' ਮੈਨੂੰ ਜਵਾਬ ਮਿਲਿਆ । ਗਲ ਉਸ ਦੀ ਵੀ ਸਹੀ ਸੀ ਕਿਉਂਕਿ ਸ਼ਾਮ ਹੋ ਚੁੱਕੀ ਸੀ। ਤੇ ਉਸਨੇ ਘਰ ਦਾ ਕੰਮ ਵੀ ਕਰਨਾ ਹੋਵੇਗਾ। ਮੈਂ ਤਾਂ ਭਲਾਂ ਦੀ ਵਿਹਲਾ ਸੀ। ਤੇ ਆਪਣੀ ਪ੍ਰਸੰਸਾ ਸੁਣਨ ਦਾ ਭੁੱਖਾ । ਕਿਉਂਕਿ ਉਸ ਕਹਾਣੀ ਤੇ ਮੈਨੂੰ ਬਹੁਤ ਸਾਰੇ ਮੈਸੇਂ ਆਏ । ਪੰਜ ਚਾਰ ਫੋਨ ਵੀ ਆਏ । ਵੱਡਿਆਂ ਦੇ ਛੋਟਿਆਂ ਦੇ , ਟੀਚਰਾਂ ਦੇ ਤੇ ਕੁਝ ਕੁ ਬਜੁਰਗ ਪਾਠਕਾਂ ਦੇ। ਤੇ ਮੈਂ ਸਭ ਕੁਝ ਭੁਲ ਭੁਲਾ ਗਿਆ।
“ਤੁਹਾਡੀ ਕਹਾਣੀ ਬਹੁਤ ਅੱਛਾ ਸੰਦੇਸ਼ ਦਿੰਦੀ ਹੈ। ਕੁੜੀਆਂ ਨੂੰ ਬਹੁਤ ਪ੍ਰੇਰਨਾਂ ਦਿੰਦੀ ਹੈ। ਉਹਨਾਂ ਨੂੰ ਸਬਰ ਕਰਨਾ ਸਿਖਾਉਂਦੀ ਹੈ। ਜੇ ਸਾਰੀਆਂ ਕੁੜੀਆਂ ਤੁਹਾਡੀ ਕਹਣੀ ਦੀ ਪਾਤਰ ਦੀਪੀ ਤਰ੍ਹਾਂ ਆਪਣੀ ਭੂਆ ਦੀਆਂ ਗੱਲਾਂ ਤੇ ਅਮਲ ਕਰਨ ਤਾਂ ਕਈ ਘਰ ਉਜੜਨੋ ਬਚ ਸਕਦੇ ਹਨ। ਫਰਾਮ ਦੀਪ '। ਅਗਲੇ ਦਿਨ ਮੇਰੇ ਇਨਬੋਕਸ ਚ ਆਏ। ਇਸ ਮੈਸੇਂ ਨੇ ਮੈਨੂੰ ਉਸ ਕੁੜੀ ਦਾ ਚੇਹਰਾ ਮੇਰੀ ਕਲਪਣਾ ਦੀ ਪਾਤਰ ਦੇ ਚੇਹਰੇ ਵਰਗਾ ਲਗਿਆ। ਮੈਂ ਉਸਦੇ ਮੈਸੇਂ ਤੋ ਬਹੁਤ ਪ੍ਰਭਾਵਿਤ ਹੋਇਆ । ਮੈਨੂੰ ਉਹ ਮੈਸੇਂ ਕਰਨ ਵਾਲੀ ਕੁੜੀ ਬਹੁਤ ਸਮਝਦਾਰ ,ਸੁਸੀਲ ਲੱਗੀ। ਉਸ ਦੇ ਸ਼ਬਦਾਂ ਨੇ ਮੈਨੂੰ ਕਾਇਲ ਜਿਹਾ ਕਰ ਦਿੱਤਾ।
“ਸ਼ੁਕਰੀਆ ਦੀਪ ਜੀ ਤੁਹਾਡੇ ਕੋਮੈਂਟ ਮੈਨੂੰ ਹਰ ਵਧੀਆ ਲਿਖਣ ਲਈ ਪ੍ਰ੍ਰੇਰਿਤ ਕਰਨਗੇ।' ਮੈਂ ਜਵਾਬ ਦਿੱਤਾ।
“ਨਹੀਂ ਜੀ ਸ਼ੁਕਰੀਆ ਦੀ ਤਾਂ ਕੋਈ ਗੱਲ ਨਹੀਂ। ਏਹ ਤਾਂ ਸਾਡਾ ਫਰਂਜ ਹੈ। ਉਸਦੇ ਇਸ ਪਿਆਰੇ ਜਿਹੇ ਕੋਮੈਂਟ ਨੇ ਮੈਨੂੰ ਹੋਰ ਹੀ ਤਰਾਂ ਦੀ ਖੁਸੀ ਦਿੱਤੋ, ਤੇ ਮੇ ਫਕਰ ਜਿਹਾ ਮਹਿਸੂਸ ਕੀਤਾ । ਮੋਬਾਇਲ ਫੋਨ ਤੇ ਸੰਦੇਸ਼ਾ ਦਾ ਆਉਣ ਜਾਣ ਚਲਦਾ ਰਿਹਾ ਤੇ ਮੈਂ ਉਸ ਦੀ ਵਿਚਾਰਧਾਰਾ ਵਿਚ ਬੱਝਦਾ ਚਲਾ ਗਿਆ ।
“ਤੁਸੀਂ ਜਾਣਦੇ ਹੋ ਕਿ ਮੈ 53 ਸਾਲਾਂ ਦੀ ਅਧੇੜ ਉਮਰ ਦਾ ਲੇਖਕ ਹਾ। ਮੇਰੇ ਦੋਨੇ ਬੱਚੇ ਨੌਕਰੀ ਕਰਦੇ ਹਨ ਤੇ 25_26 ਸਾਲ ਦੀ ਉਮਰ ਦੇ ਹਨ ਤੇ ਤੂੰ ਸਿਰਫ 22 ਸਾਲਾਂ ਦੀ ਇੱਕ ਵਿਦਿਆਰਥਣ ਹੈਂ। ਤੇਰਾ ਮੇਰੇ ਪ੍ਰਤੀ ਕੀ ਨਜਰੀਆ ਹੈ। ਕਿਤੇ ਤੂੰ ਮੇਰੀ ਇਸ ਆਦਤ ਨੂੰ ਥੋੜਾ ਗਲਤ ਨਾ ਸਮਝ ਲਈ। ਮੇਰੀ ਭਾਵਨਾਵਾਂ ਨੂੰ ਮੇਰੇ ਨਜਰੀਏ ਨਾਲ ਹੀ ਸਮਙੀ।' ਮੈਂ ਇਕ ਦਿਨ ਉਸ ਨੂੰ ਥੋੜਾ ਜਿਹਾ ਸਖਤ ਤੇ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ । ਕਿਉਂਕਿ ਕਈ ਵਾਰੀ ਬੱਚੇ ਅਲ੍ਹੜ ਉਮਰੇ ਹਰ ਨਾਤੇ ਨੂੰ ਗਲਤ ਲੈ ਜਾਂਦੇ ਹਨ।
“ ਨਹੀਂ ਸਰ ਜੀ ,ਮੈਂ ਸਭ ਜਾਣਦੀ ਹਾਂ। ਤੁਸੀ ਮੇਰੇ ਪਾਪਾ ਦੀ ਉਮਰ ਦੇ ਹੋ। ਮੈਂ ਤੁਹਾਡੇ ਵਿੱਚ ਆਪਣੇ ਫੋਜੀ ਪਾਪਾ ਦਾ ਅਕਸ ਦੇਖਦੀ ਹਾਂ। ਤੁਸੀ ਮੇਰੇ ਚਾਚਾ ਤਾਇਆ ਵਰਗੇ ਹੋ। ਪਰ ਇਕ ਬਾਪ ਵੀ ਤਾਂ ਆਪਣੀ ਬੇਟੀ ਦਾ ਦੋਸਤ ਹੋ ਸਕਦਾ ਹੈ। ਉਸਦਾ ਮਾਰਗ ਦਰਸ਼ਸਕ ਹੋ ਸਕਦਾ ਹੈ। ਮੈਂ ਗਰੀਬ ਜਰੂਰ ਹਾਂ ਤੇ ਮੈਂ ਮਿਹਨਤ ਕਰਕੇ ਆਪਣੀ ਰੋਜੀ ਚਲਾਉਂਦੀ ਹਾਂ। ਬਾਪ ਦੀ ਪੱਗ ਨੂੰ ਦਾਗ ਮੈਂ ਕਦੇ ਸੋਚ ਵੀ ਨਹੀਂ ਸਕਦੀ । ਉਸ ਦੀਆਂ ਬੇਬਾਕ ਗੱਲਾ ਉਸ ਦੀ ਉਚ ਸਖਸ਼ੀਅਤ ਤੇ ਚਾਨਣਾ ਪਾਉਂਦੀਆਂ । ਮੈਨੁੰ ਉਹ ਕੁੜੀ ਮੇਹਨਤੀ ਲੱਗੀ । ਉਸਦੇ ਵਿਚਾਰ ਤੇ ਵੱਡਿਆ ਪ੍ਰਤੀ ਉਸਦਾ ਪਿਆਰ ਮੇਰੇ ਮਨ ਅੰਦਰ ਆਪਨੀ ਪੈਂਠ ਬਨਾTਣ ਵਿੱਚ ਸਫਲ ਰਿਹਾ।
“ਅੰਕਲ ਜੀ ਤੁਹਾਡੇ ਕਿੰਨੀਆਂ ਕੁੜੀਆਂ ਹਨ? ਆਂਟੀ ਜੀ ਕੀ ਕਰਦੇ ਹਨ? ' ਇਕ ਦਿਨ ਫੇਰ ਅਚਾਨਕ ਆਏ ਉਸਦੇ ਮੋਬਾਇਲ ਮੈਸੇਂਜ ਨੇ ਮੈਨੂੰ ਚੌਕਾਂ ਦਿੱਤਾ । ਹੁਣ ਉਹ ਸਰ ਜੀ ਤੋਂ ਅੰਕਲ ਜੀ ਆਂਟੀ ਤੇ ਆ ਗਈ ਸੀ ਤੇ ਅਪਣੱਤ ਜਿਹੀ ਦਿਖਾਉਣ ਲਗ ਪਈ । ਕਈ ਵਾਰੀ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਦੀ ਤੰਗੀਆਂ ਤੁਰਸ਼ੀਆਂ ਦੀ ਗੱਲ ਵੀ ਕਰਦੀ।
“ਮੇਰੇ ਕੋਈ ਬੇਟੀ ਨਹੀਂ ਹੈ। ਬਸ ਦੋ ਬੇਟੇ ਹੀ ਹਨ।' ਮੈਂ ਉਸ ਨੂੰ ਜਵਾਬ ਦਿੱਤਾ । ਤੇ ਠੰਡਾ ਜਿਹਾ ਹੌਕਾ ਲਿਆ।
“ਫੇਰ ਤਾਂ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਹਾਂ ਨਾ। ਬਸ ਜੀ ਮੈਂ ਤਾਂ ਹੁਣ ਤੁਹਾਨੂੰ ਪਾਪਾ ਫਰੈਂਡ ਹੀ ਕਿਹਾ ਕਹਾਂਗੀ। ਉਸ ਦੇ ਇਸ ਮੈਸੇਂ ਨੇ ਮੈਨੂੰ ਫਿਰ ਹਲੂਣ ਜਿਹਾ ਦਿੱਤਾ।
“ਜਰੂਰ ਜਰੂਰ ਕਿਉਂ ਨਹੀਂ, ਤੂੰ ਮੇਰੀ ਧੀਆਂ ਵਰਗੀ ਹੀ ਹੈਂ। ਵਰਗੀ ਨਹੀਂ ਸਿਰਫ ਧੀ ਹੀ ਹੈਂ । ਪਰ.............'। ਮੈਂ ਹੋਰ ਕੁਝ ਨਾ ਲਿਖ ਸਕਿਆ ।
“ ਠੀਕ ਹੈ ਜੀ। ਤੁਸੀ ਮੈਨੂੰ ਬੇਟੀ ਆਖੋ ਨਾ ਆਖੋ ,ਮੈਂ ਪਾਪਾ ਹੀ ਕਿਹਾ ਕਰਨਾ ਵਾ'। ਉਸਨੇ ਬੇਝਿੱਕ ਲਿਖ ਦਿੱਤਾ । ਹੁਣ ਕਦੇ ਕਦੇ ਸਾਡੀ ਫੋਨ ਤੇ ਗੱਲ ਵੀ ਜਾਦੀ ਸੀ। ਕਈ ਵਾਰੀ ਉਹ ਮੌਜੂਦਾ ਹਾਲਾਤਾਂ ਤੋ ਦੁਖੀ ਹੋ ਕੇ ਉਨੂੰਚੀ ਉਨੂੰਚੀ ਰੋਣ ਲੱਗ ਜਾਂਦੀ ।ਤੇ ਕਦੇ ਕੋਈ ਹੋਰ ਗੁੱਸਾ ਮੇਰੇ ਤੇ ਕੱਢ ਦਿੰਦੀ । ਰੁੱਸ ਜਾਂਦੀ । ਫਿਰ ਕਹਿੰਦੀ। “ ਮੈਂ ਮਜਾਕ ਕਰਦੀ ਸੀ। ਮੈਂ ਤੁਹਾਡੇ ਨਾਲ ਨਾ ਰੁੱਸਾ ਤਾਂ ਹੋਰ ਕਿਸ ਨਾਲ ਰੁੱਸਾਂ ? ਤੁਸੀ ਤੇ ਮੇਰੇ ਪਾਪਾ ਦੋਸਤ ਹੋ। ਇਸ ਤਰ੍ਹਾਂ ਆਪਣਿਆਂ ਵਰਗਾ ਵਿਵਹਾਰ ਕਰਦੀ । ਜਦੋਂ ਕਿਤੇ ਉਸਦੇ ਰਿਸ਼ਸਤੇ ਦੀ ਗੱਲ ਚਲਦੀ ਤਾਂ ਉਹ ਸਭ ਤੋ ਪਹਿਲਾਂ ਮੈਨੂੰ ਫੋਨ ਕਰਦੀ । ਰਿਸਤੇ ਬਾਰੇ ਮੇਰੀ ਰਾਇ ਲੈਂਦੀ । ਤੇ ਹਰ ਪਹਿਲੂ ਤੇ ਵਿਚਾਰ ਕਰਦੀ। ਉਹ ਕਹਿੰਦੀ ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਹੈ। ਮੈਨੂੰ ਤੁਹਾਡੇ ਵਿੱਚ ਇਕ ਪਿਉ ਦਾ ਕੜਕ ਸੁਭਾਅ, ਮਾਂ ਦਾ ਪਿਆਰ ਤੇ ਦੋਸਤ ਦੇ ਵਿਸ਼ਵਾਸ਼ ਦਾ ਅਹਿਸਾਸ ਹੁੰਦਾ ਹੈ। ਫਿਰ ਉਸ ਦਾ ਰਿਸ਼ਤਾ ਇਕ ਚੰਗੇ ਘਰੇ ਇੱਕ ਸਾਊ ਤੇ ਪੜੇ ਲਿਖੇ ਨੋਜਵਾਨ ਨਾਲ ਹੋ ਗਿਆ । ਉਸਨੇ ਮੈਨੂੰ ਉਸ ਬਾਰੇ ਸਾਰਾ ਕੁਙ ਦਸਿਆ । ਤੇ ਉਸ ਨੋਜਵਾਨ ਨੂੰ ਵੀ ਮੇਰੇ ਬਾਰੇ ਪੂਰਾ ਦੱਸਿਆ । ਤੇ ਹੁਣ ਮੈ ਤੇ ਮੇਰੀ ਘਰਵਾਲੀ ਬੇਝਿੱਕ ਹੋ ਉਸ ਨਾਲ ਤੇ ਕਦੇ ਉਸਦੇ ਮੰਗੇਤਰ ਨਾਲ ਗੱਲ ਕਰ ਲੈਂਦੇ ਸੀ ।ਫਿਰ ਉਸ ਦੇ ਵਿਆਹ ਦਾ ਦਿਨ ਪੱਕਾ ਹੋ ਗਿਆ ਤੇ ਉਸਨੇ ਮੈਂਨੂੰ ਵਿਆਹ ਦਾ ਸੱਦਾ ਭੇਜਿਆ । ਸਬੰਧਾਂ ਨੂੰ ਹੋਰ ਪੱਕਾ ਕਰਨ ਲਈ ਉਸਨੇ ਆਪਣੇ ਬਾਪੂ ਕੋਲੇ ਤੇ ਬੇਬੇ ਕੋਲੋਂ ਸਾਨੂੰ ਫੋਨ ਕਰਵਾਇਆ ਤੇ ਅੱਜ ਅਸੀ ਉਸ ਕੁੜੀ ਦੇ ਵਿਆਹ ਤੇ ਆਏ ਸੀ ਜਿਸ ਨੂੰ ਅਸੀ ਕਦੇ ਵੇਖਿਆ ਨਹੀਂ ਸੀ। ਬਸ ਉਸਦਾ ਕਲਪਨਾਤਮਕ ਚੇਹਰਾ ਤੇ ਅਕਸ ਮੇਰੇ ਦਿਮਾਗ ਵਿੱਚ ਸੀ। ਉਸਦੇ ਜੋਰ ਪਾਉਣ ਤੇ ਅਸੀਂ ਦੋਹੇ ਜੀਅ ਉਸ ਦੇ ਵਿਆਹ ਵਿਚ ਇਕ ਪਾਪਾ ਦੋਸਤ ਦੇ ਫਰਂਜ ਅਦਾ ਕਰਨ ਲਈ ਆਏ ਸੀ।
“ਤੁਸੀ ਹੀ ਸੇਠੀ ਸਾਹਿਬ ਹੋ ? ਤੁਹਾਨੂੰ ਅੰਦਰ ਬੁਲਾਇਆ ਹੈ?' ਅਚਾਨਕ ਇਕ 24_25 ਸਾਲ ਦੇ ਮੁੰਡੇ ਨੇ ਬਾਹਰ ਮੈਨੂੰ ਹਲੂਣਿਆ । ਗੁਰੂਦੁਆਰੇ ਦਾ ਹਾਲ ਖਾਲੀ ਹੋ ਚੁੱਕਿਆ ਸੀ । ਬਾਹਰ ਸਭ ਖਾਣ ਪੀਣ ਵਿੱਚ ਮਸਤ ਸਨ। ਤੇ ਸਾਨੂੰ ਇੱਕ ਕਮਰੇ ਵਿੱਚ ਲੈ ਜਾਇਆ ਗਿਆ। ਜਿਥੇ ਸੂਹੇ ਕਪੜਿਆਂ ਵਿੱਚ ਦੁਲਹਣ ਬਣੀ ਦੀਪ ਤੇ ਉਸ ਦਾ ਜੀਵਨ ਸਾਥੀ ਸਾਡਾ ਇੰਤਜਾਰ ਕਰ ਰਹੇ ਸੀ। ਉੁਹ ਉਨੂੰਠੀ ਤੇ ਉਸਨੇ ਮੈਨੂੰ ਘੁੱਟਕੇ ਜੱਫੀ ਪਾ ਲਈ । ਤੇ ਉਸ ਚੁਲਬੁਲੀ ਨਾਜੁਕ ਤੇ ਤਿਖੇ ਨੈਣ ਨਕਸ਼ਾ ਵਾਲੀ ਕੁੜੀ ਨੂੰ ਭੁੱਬਾਂ ਮਾਰਕੇ ਰੋਂਦੀ ਵੇਖ ਮੇਰੀਆਂ ਅੱਖਾਂ ਵਿੱਚੋ ਵੀ ਹੰਝੂ ਆ ਗਏ ਮੈ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ । ਉਸ ਨੂੰ ਚੁੱਪ ਕਰਾਇਆ । ਉੁਹ ਮੇਰੀ ਕਲਪਣਾ ਦੀ ਧੀ ਦੀਪ ਸੀ, ਮੇਰੀ ਕਲਪਣਾ ਨਾਲੋ ਵੀ ਸੁੰਦਰ ਦੀਪ ਸੀ। ਜੋ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਮੈਂਨੂੰ ਧੀ ਦੇ ਰੂਪ ਵਿੱਚ ਨਸੀਬ ਹੋਈ ਸੀ। ਫਿਰ ਉਹ ਘੁੱਟ ਕੇ ਆਪਣੀ ਆਂਟੀ ਨੂੰ ਮਿਲੀ ਤੇ ਉਸ ਦੇ ਜੀਵਨ ਸਾਥੀ ਨੋਜਵਾਨ ਨੇ ਉਠਕੇ ਮੇਰੇ ਪੈਰੀ ਹੱਥ ਲਾਏ ਤੇ ਆਸੀਰਵਾਦ ਲਿਆ ।
“ਬੇਟਾ ਮੇਰੀ ਧੀ ਮੈਨੂੰ ਅੱਜ ਹੀ ਮਿਲੀ ਹੈ। ਇਸ ਨੂੰ ਕਦੇ ਦੁੱਖ ਨਾ ਦੇਈੇ ਸਦਾ ਸੁਖੀ ਰੱਖੀਂ । ਬਸ ਮੈਂ ਜਿਆਦਾ ਕੁਝ ਨਹੀਂ ਕਹਿੰਦਾ । ਬਾਕੀ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਅਸੀਂ ਡੋਲੀ ਤੋਰ ਦੇ ਵਾਪਿਸ ਘਰ ਨੂੰ ਚੱਲ ਪਏ । ਮੇਰਾ ਸਰੀਰ ਬੋਝਲ ਹੋਇਆ ਪਿਆ ਸੀ। ਪਰ ਇਕ ਪਾਸੇ ਉਹ ਸੁਰਖਰੂ ਜਿਹਾ ਵੀ ਲਗਦਾ ਸੀ । ਕਿਉਂਕਿ ਮੈਂ ਇਕ ਧੀ ਨੂੰ ਤੋਰ ਕੇ ਆਇਆ ਸੀ। ਪਰ ਪਤਾ ਨਹੀਂ ਕਿਉਂ ਉਸ ਦੇ ਅਸਲੀ ਘਰ ਦੇ ਭਵਿੱਖ ਨੂੰ ਲੈ ਕੇ ਮਨ ਚਿੰਤਿਤ ਵੀ ਸੀ ।
English 👇👇👇👇👇
And gave birth to a daughter ............
It felt very strange to go inside. On the one hand the wedding ceremonies were taking place and on the other hand the women were intoxicated with their sorrows and were singing some sweet songs. People were watching the wedding ceremony with devotion and joy. We both saluted and quietly sat back down. Nobody knew us here. Neither boys nor girls. We had never met or seen anyone before. Thinking about this, my thinking took me far back. On that day, a story of mine, Kauda Sach, was published in a Punjabi newspaper.
"Sir, the story published in your newspaper is very good. From Deep. Menu An SMS Received “Thank you, what are you doing? Are you a teacher? ' I asked the same question.
"No, I study, I'm not a teacher. From Deep 'came the reply.
"Please write a comment as to why you like this story. Because a writer wants to know. That's why readers like him. I asked again via text message.
"I'm late today, I'll send a full comment tomorrow." I got the answer. He was right too because it was evening. And she has to do the housework. I was lazy. And hungry to hear your praise. Because I got a lot of messages on that story. Five or four calls also came. Of the older ones, of the younger ones, of the teachers, and of the older readers. And I forgot everything.
“Your story conveys a very good message. Gives a lot of inspiration to girls. Teaches them patience. If all the girls follow your aunt's words like Deepi, the character of your story, then many houses can be saved from ruin. From Deep '. The next day they came to my inbox. This mess made me think of that girl's face like the face of my imaginary character. I was very impressed with his mess. I found the girl to be very sensible and good-natured. His words convinced me.
"Thank you Deep ji, your comments will inspire me to write better." I answered.
"No thanks, no problem. This is our duty. This lovely comment from her gave me another kind of happiness, and made me feel anxious. Messages kept coming and going on my mobile phone and I became engrossed in his ideology.
"You know, I'm a 53-year-old middle-aged writer. Both my children are employed and are 25-26 years old and you are only a 22 year old student. What is your attitude towards me? Somewhere you did not misunderstand this habit of mine. Get my feelings right from my point of view. ' One day I told him a little harsh and warning words. Because sometimes children take every relationship wrong during adolescence.
"No sir, I know everything. You are my dad's age I see in you the image of my military father. You are like my uncle Taya. But even a father can be a friend to his daughter. He can be a guide. I am definitely poor and I work hard to make a living. I can never think of staining my father's turban. His outspokenness sheds light on his high personality. I found that girl hardworking. His thoughts and his love for the elders succeeded in making their mark in my mind.
“Uncle, how many girls do you have? What does Auntie do? "One day, all of a sudden, his mobile message came and shocked me. Now she had come from Sir Ji to Uncle Ji Aunty and started showing her affection. At times, she even talked about the small things in the house and the troubles of the Turks.
“I don't have a daughter. There are only two sons. ' I answered him. And took a cold breath.
“Then I can't call you Daddy. I will just call you Papa Friend now. This mess of hers made me shudder again.
“Of course not, you are just like my daughters. Not just daughters. But ............. '. I couldn't write anything else.
"Okay, please. You call me daughter, don't tell me, I have to say father. He wrote without hesitation. Now and then we would talk on the phone. Sometimes she would start crying loudly because of the current situation and sometimes she would vent her anger on me. ਰੁੱਸ ਜਾਂਦੀ। Then she says. “I was joking. If I am not angry with you, who else should I be angry with? You and my dad are friends. She behaved like her own. She was the first to call me when it came to her relationship. Get my opinion on the route. And considered every aspect. She says I have learned a lot from you. I feel in you the strong nature of a father, the love of a mother and the trust of a friend. Then she had an affair with a well-educated young man in a nice house. He told me all about him. And he told the young man everything about me. And now my wife and I would feel free to talk to him and sometimes to his fianc ।e. Then his wedding day was fixed and he sent me a wedding invitation. To strengthen the relationship, he called us from his father Kole and Bebe and today we came to the wedding of a girl we had never met. Just the image of his imaginary face was in my mind. At his insistence, we both came to pay homage to a father friend at his wedding.
“Are you Sethi Sahib? Have you been invited in? ' Suddenly a 24-25 year old boy shook me outside. The hall of the Gurudwara was empty. Everyone was eating and drinking outside. And we were taken to a room. Where the bride dressed in dry clothes and her spouse were waiting for us. She nodded and she hugged me. And seeing that flirtatious delicate and sharp-eyed girl crying with tears in my eyes, tears came from my eyes and I hugged her to my chest. He was silenced. She was the daughter of my imagination, Deep, more beautiful than my imagination. I don't know how long after that I was lucky as a daughter. Then she hugged her aunt and her young husband got up, touched my feet and blessed me.
"Son, I just got my daughter today. Never hurt her, keep her happy forever. I just don't say much. After the rest of the ceremonies were over, we headed back home in a dolly. My body was heavy. But on the one hand, he seemed safe. Because I had a daughter. But I don't know why he was worried about the future of his real home.
Comments
Post a Comment