ਸਤਿ ਸ੍ਰੀ ਅਕਾਲ ਦੋਸਤੋ.. ਅੱਜ ਮੈਂ ਜੋ ਤੁਹਾਨੂੰ ਨਿਊਜ਼ ਦੇਣ ਲੱਗਿਆ ਹਾਂ ,ਉਹ ਦੱਸਦਿਆਂ ਹੋਇਆਂ ਮੈਨੂੰ ਵੀ ਬੁਰਾ ਲੱਗ ਰਿਹਾ ਹੈ ।ਆਪਾਂ ਸਾਰੇ "ਮੂਸਾ ਜੱਟ" ਫ਼ਿਲਮ ਦਾ ਇੰਤਜ਼ਾਰ ਕਰ ਰਹੇ ਸੀ ਕਿ 1ਅਕਤੂਬਰ ਨੂੰ ਉਹ ਪੂਰੇ ਭਾਰਤ ਸਮੇਤ ਵਿਦੇਸ਼ਾਂ ਦੇ ਵਿਚ ਰਿਲੀਜ਼ ਹੋਵੇਗੀ।ਪਰ ਹੁਣ ਉਹ ਸਿਰਫ਼ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ 1ਅਕਤੂਬਰ ਨੂੰ ।ਭਾਰਤ ਵਿਚ ..ਪੰਜਾਬ ਵਿਚ ਉਹ ਫ਼ਿਲਮ 1ਅਕਤੂਬਰ ਨੂੰ ਰਿਲੀਜ਼ ਨਹੀਂ ਕੀਤੀ ਜਾ ਸਕਦੀ.. ਕਿਉਂਕਿ ਉਸ ਨੂੰ ਇੱਥੇ ਅਜੇ ਤੱਕ ਸੈਂਸਰ ਬੋਰਡ ਵੱਲੋਂ ਪਾਸ ਨਹੀਂ ਕੀਤਾ ਗਈ । ਕੀ ਸਾਡੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿਸਾਨਾਂ ਦਾ ਕੋਈ ਵੀ ਮਸਲਾ ਉਹ ਫ਼ਿਲਮਾਂ ਰਾਹੀਂ ਲੋਕਾਂ ਤੱਕ ਪਹੁੰਚੇ ।ਕਿਤੇ ਲੋਕ ਕਿਸਾਨੀ ਅੰਦੋਲਨ ਦਾ ਸਾਥ ਹੋਰ ਜਿਆਦਾ ਨਾ ਦੇਣ ਲੱਗ ਜਾਣ, ਕਿਉਂਕਿ ਇਸ ਫ਼ਿਲਮ ਵਿੱਚ ਕਿਸਾਨਾਂ ਦੇ ਜੋ ਭੈੜੇ ਹਾਲਾਤ ਸਰਕਾਰ ਨੇ ਕੀਤੇ ਹਨ ,ਉਨ੍ਹਾਂ ਨੂੰ ਦਰਸਾਉਂਦੀ ਹੈ ..ਕਿਉਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰਦੇ ਹਨ? ਕਿਸਾਨਾਂ ਦੀਆਂ ਕੀ ਸਮੱਸਿਆ ਹਨ? ਉਨ੍ਹਾਂ ਨੂੰ ਦਰਸਾਉਂਦੀ ਹੋਈ ਇਹ ਫ਼ਿਲਮ ਹੈ। ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਮਸਲੇ ਅਸੀਂ ਇਸ ਫ਼ਿਲਮ ਵਿੱਚ ਉਠਾਏ ਹਨ। ਉਨ੍ਹਾਂ ਨੂੰ ਲੋਕਾਂ ਤਕ ਲਿਜਾਇਆ ਜਾਵੇ। ਇਸ ਕਰਕੇ ਸਰਕਾਰ ਨੇ ਸੈਂਸਰ ਬੋਰਡ ਤੋਂ ਇਸ ਫ਼ਿਲਮ ਨੂੰ ਪਾਸ ਵੀ ਨਹੀਂ ਹੋਣ ਦੇਣਾ। ਸਿਨੇਮੇ ਵਿੱਚ ਲੱਗਣ ਤੋਂ ਪਹਿਲਾਂ ਸੈਂਸਰ ਬੋਰਡ ਦਾ ਪਾਸ ਹੋਣਾ ਜ਼ਰੂਰੀ ਹੈ ।ਕੰਗਨਾ ਵਰਗੀ ਬੇਅਕਲ ਔਰਤ ਦੀਆਂ ਫ਼ਿਲਮਾਂ ਰਿਲੀਜ਼ ਹੋ ਸਕਦੀਆਂ ਨੇ ..ਅਕਸ਼ੈ ਕੁਮਾਰ ਵਰਗੇ ਬੇਗ਼ੈਰਤ ਦੀਆਂ ਫ਼ਿਲਮਾਂ ਵੀ ਹੋ ਸਕਦੀਆਂ ਨੇ। ਉਨ੍ਹਾਂ ਨੂੰ ਪੰਜਾਬ ਦੇ ਸਿਨੇਮਿਆਂ ਵਿੱਚ ਲਾਇਆ ਜਾ ਸਕਦਾ। ਮਗਰ ਪੰਜਾਬ ਦੀ ਕਿਸਾਨੀ ਦੀ ਗੱਲ ਕਰਨ ਵਾਲੀ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ।ਪਰ ਅਸੀਂ ਇਹ ਫ਼ਿਲਮ ਸਿਨੇਮਿਆਂ ਦੇ ਵਿਚ ਰਿਲੀਜ਼ ਕਰਾ ਕੇ ਹਟਾਂਗੇ। ਸੈਂਸਰ ਦੇ ਕੋਲੋਂ ਪਾਸ ਕਰਾ ਕੇ ਬਹੁਤ ਜਲਦ ਨਵੀਂ ਡੇਟ ਅਨਾਊਂਸ ਕਰਾਂਗੇ ਤੇ ਉਸ ਦਿਨ ਆਪਾਂ ਸਿਨੇਮਿਆਂ ਵਿੱਚ ਪਹੁੰਚ ਕੇ ਇਸ ਫਿਲਮ ਨੂੰ ਦੇਖਾਂਗੇ। ਫਿਲਹਾਲ ਜਿੰਨੇ ਵੀ ਮੇਰੇ ਐਨ.ਆਰ.ਆਈ ਵੀਰ, ਪੰਜਾਬੀ ਵੀਰ ਜਾਂ ਕਿਸਾਨੀ ਨੂੰ ਪਿਆਰ, ਸਪੋਰਟ ਕਰਨ ਵਾਲੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨੇ.. ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਫ਼ਿਲਮ ਨੂੰ ਜ਼ਰੂਰ ਦੇਖਣ।ਸਾਨੂੰ ਜ਼ਰੂਰ ਦੱਸਣ ਕਿ ਤੁਹਾਨੂੰ ਸਾਡੀ ਕੀਤੀ ਮਿਹਨਤ ਕਿੱਦਾਂ ਦੀ ਲੱਗੀ।ਕੀ ਇਹ ਪੰਜਾਬ ਵਿਚ ਜਾਂ ਭਾਰਤ ਦੇ ਵਿੱਚ ਫ਼ਿਲਮ ਲੱਗਣੀ ਚਾਹੀਦੀ ਹੈ ਕਿ ਨਹੀਂ । ਇਹ ਆਪਾਂ ਨੂੰ ਹੁਣ ਸਾਡੇ ਵਿਦੇਸ਼ਾਂ ਵਿਚ ਵੱਸਦੇ ਵੀਰ-ਭੈਣ ਹੀ ਦੱਸ ਸਕਦੇ ਹਨ ।ਬਸ ਬੇਨਤੀ ਹੈ ਕਿ ਇੱਕ ਵਾਰੀ ਸਿਨਮੇ ਜਾ ਕੇ ਜ਼ਰੂਰ ਦੇਖਿਓ ।
ਕਿਸਾਨ ,ਮਜ਼ਦੂਰ, ਕਲਾਕਾਰ, ਗ੍ਰਾਹਕ ਏਕਤਾ ਜ਼ਿੰਦਾਬਾਦ..
Comments
Post a Comment