ਦਿੱਲੀ ਨੂੰ ਸਫ਼ਰ ਕਰਨ ਵਾਲੇ ਇਹਨਾਂ ਠੱਗਾਂ ਕੋਲੋਂ ਬੱਚਕੇ👉 ਇਹ ਜਾਨਕਾਰੀ ਸਭ ਨਾਲ ਸਾਂਝੀ ਕਰੇਉ ਇਹ ਜਿਹੜੀ ਤਸਵੀਰ ਐ ਇਹ ਪੰਜਾਬ ਤੋ ਦਿੱਲੀ ਜਾਣ ਵੇਲੇ ਰਸਤੇ ਵਿੱਚ ਢਾਬਾ ਆਉਦਾ ਆ ਜਿਸਦਾ ਨਾ ਮਯੂਰ ਡੀਲਕਸ ਪੰਜਾਬੀ ਢਾਬਾ
ਦਿੱਲੀ ਨੂੰ ਸਫ਼ਰ ਕਰਨ ਵਾਲੇ ਇਹਨਾਂ ਠੱਗਾਂ ਕੋਲੋਂ ਬੱਚਕੇ👉 ਇਹ ਜਾਨਕਾਰੀ ਸਭ ਨਾਲ ਸਾਂਝੀ ਕਰੇਉ ਇਹ ਜਿਹੜੀ ਤਸਵੀਰ ਐ ਇਹ ਪੰਜਾਬ ਤੋ ਦਿੱਲੀ ਜਾਣ ਵੇਲੇ ਰਸਤੇ ਵਿੱਚ ਢਾਬਾ ਆਉਦਾ ਆ ਜਿਸਦਾ ਨਾ ਮਯੂਰ ਡੀਲਕਸ ਪੰਜਾਬੀ ਢਾਬਾ ਜਿਨੀਆ ਵੀ ਪ੍ਰਾਈਵੇਟ ਬੱਸਾ ਜਲੰਧਰ ਅੰਮ੍ਰਿਤਸਰ ਖਾਸ ਕਰ ਲੁਧਿਆਣਾ ਤੋ ਚਲਦੀਆ ਨੇ ਉਹ ਇਸ ਢਾਬੇ ਤੇ ਹੀ ਰੁਕਦੀਆ ਨੇ ਜਦੋ ਲੋਕ ਕੁੱਝ ਖਾਣ ਲਈ ਇੰਨਾ ਕੋਲ ਬੈਠਦੇ ਨੇ ਤਾ ਇਹ ਉਨਾ ਕੋਲੋ ਕੋਈ ਔਡਰ ਨ੍ਹੀ ਲਈਦੇ ਬੱਸ ਅਪਣੇ ਆਪ ਮਨਮਰਜ਼ੀ ਨਾਲ ਉਨਾ ਅੱਗੇ ਜਾ ਤਾ ਪਨੀਰ ਦੀ ਜਾ ਇਕ ਦੋ ਹੋਰ ਖਾਣ ਦੀ ਚੀਜ਼ ਰੱਖ ਦਿੰਦੇ ਆ ਤੇਜ ਦਿਮਾਗ ਲਾ ਕੇ ਇਹ ਕਿਸੇ ਨੂੰ ਮੌਕਾ ਹੀ ਨਹੀ ਦਿੰਦੇ ਕੀ ਕੋਈ ਰੇਟ ਪੁਛ ਸਕੇ ਅਨਜਾਣੇ ਵਿੱਚ ਲੋਕ ਧਿਆਨ ਵੀ ਨਹੀ ਲਗਾਉਂਦੇ ਕਿਉਕਿ ਉਨਾ ਦੇ ਧਿਆਨ ਵਿੱਚ ਨਹੀ ਹੁੰਦਾ ਕੀ ਕੋਈ ਠੱਗੀ ਵੀ ਹੋ ਸਕਦੀ ਆ ਯਕੀਨ ਕਰਕੇ ਜਾਣਿਆ ਇਕ ਪਨੀਰ ਦੀ ਪਲੇਟ ਤੇ ਚਾਰ ਰੋਟੀਆ ਤੇ ਰੁਪਏ 650 ਹੋਰਾ 850 ਦੋ ਜੋੜੀ ਦਾ 1000 ਰੁਪਏ ਇਹ ਮੇਰੀ ਆਪ ਬੀਤੀ ਆ ਜਦੋ ਮੇ ਇੰਨਾ ਦਾ ਵਿਰੋਧ ਕੀਤਾ ਤਾ 5 .7 ਗੁੰਡੇ ਮੇਰੇ ਨਾਲ ਲੜਨ ਖੜ੍ਹ ਗਏ ਰਾਤ ਦਾ ਸਮਾ ਸੀ ਸਾਥ ਵੀ ਨਾ ਹੋਣ ਕਰਕੇ ਮੇ give up ਕਰ ਦਿੱਤਾ ( ਚਲੋ ਜਾਣ ਦਿਉ )
ਜਲਦੀ ਵਿੱਚ ਮੇ ਇਸ ਢਾਬੇ ਦੀ ਤਸਵੀਰ ਖਿੱਚਣ ਵਿਚ ਕਾਮਯਾਬ ਹੋ ਗਿਆ ਅਸਲ ਗੱਲ ਇਹ ਆ ਕੀ ਪ੍ਰਾਈਵੇਟ ਬੱਸਾ ਦੇ ਡਰਾਈਵਰ ਇੰਨਾ ਨਾਲ ਰਲੇ ਹੁੰਦੇ ਆ ਤੇ ਕਮਿਸ਼ਨ ਖਾਦੇ ਆ ਸਾਰੀਆ ਨੁੰ ਬੇਨਤੀ ਆ ਕੀ ਪ੍ਰਾਈਵੇਟ ਬੱਸਾ ਵਿੱਚ ਜਦੋ ਵੀ ਕਿਸੇ ਢਾਬੇ ਤੇ ਖਾਣ ਪੀਣ ਲਈ ਰੁਕੋ ਤਾ ਇੰਨਾ ਗੱਲਾ ਦਾ ਧਿਆਨ ਰੱਖਣਾ ਧੰਨਵਾਦ। ਲਿਖਤ Rupinder Dhaliwal
Comments
Post a Comment