ਫ਼ਾਦਰਜ ਡੇ ਨਈਂ ਬਾਪੂ ਡੇ
20 ਜੂਨ ਨੂੰ ਫਾਦਰਜ਼ ਡੇ ਹੁੰਦਾ ਐ|ਫੇਸਬੁੱਕ ਤੇ ਵਟਸ ਐਪ ਤੇ ਮੈਸੇਜ਼ ਵੇਖਕੇ ਪਿਛਲੇ ਵਾਰ ਆਪਾਂ ਵੀ ਕਹਿਤਾ ਬਾਪੂ ਨੂੰ ,ਅੱਜ਼ ਤਾਂ ਫ਼ੇਰ ਹੈਪੀ ਵਾਲਾ ਫ਼ਾਦਰਜ਼ ਡੇ ਆਂ ਬਾਪੂ|ਤਾਂ ਬਾਪੂ ਕਹਿੰਦਾ ਆਪਣਾ ,ਆਪਾਂ ਨੀਂ ਮਨਾਉਂਦੇ ਕੋਈ ਫ਼ਾਦਰਜ਼ ਡੇ|ਇਹ ਤਾਂ ਘਟੀਆ ਜਾ ਕਲਚਰ ਆ,ਬਾਹਰਲੇ ਦੇਸ਼ਾਂ ਦਾ,ਜਿੱਥੇ ਮਾਂ ਬਾਪ ਦੀ ਆਪਸ ਚ ਬਣਦੀ ਨੀਂ,ਤਲਾਕ ਹੋ ਜਾਂਦੇ ਨੇ|ਬੱਚੇ ਜਾਂ ਮਾਂ ਕੋਲ ਰਹਿੰਦੇ, ਜਾਂ ਬਾਪ ਕੋਲ|ਬਿਜ਼ੀ ਸ਼ੈਡਿਊਲ ਚ ਕਿਸੇ ਨੂੰ ਫ਼ੁਰਸਤ ਹੀ ਨੀਂ ਹੁੰਦੀ, ਮਾਂ-ਬਾਪ ਨਾਲ ਗੱਲ ਕਰਨ ਦੀ ਵੀ|ਨਾ ਮਾਂ-ਬਾਪ ਕੋਲ ਵਕਤ ਹੁੰਦਾ ਬੱਚਿਆਂ ਵਾਸਤੇ।ਇਸਲਈ ਫ਼ਾਦਰਜ਼ ਡੇ ,ਮਦਰਜ਼ ਡੇ ਮਨਾ ਲੈਂਦੇ ਨੇ।ਇੱਕ ਖਾਸ ਦਿਨ ਫਾਦਰ ਜ਼ਾਂ ਮਦਰ ਨੂੰ ਮਿਲ ਆਉਂਦੇ ਨੇ,ਕੇਕ ਕੱਟਦੇ ਨੇ,ਪਾਰਟੀ ਕਰਦੇ ਨੇ।
ਆਪਣੇ ਤਾਂ ਫ਼ਾਦਰ ਮਦਰ ਨਾਲ ਤਾਂ ਰਹਿੰਦੇ ਨੇ ,ਤਾਂ ਆਪਾਂ ਨੂੰ ਕੀ ਜ਼ਰੂਰਤ ਐ ਇਹਨਾਂ ਦਿਨਾਂ ਦੀ|ਆਪਣਾ ਤਾਂ ਹਰ ਦਿਨ ਹੀ ਫ਼ਾਦਰ ਡੇ ,ਮਦਰ ਡੇ ਆਂ|ਮਾਪਿਆਂ ਦੀ ਸੇਵਾ,ਪਿਆਰ ਤੇ ਮਾਣ ਸਤਿਕਾਰ ਆਪਣੇ ਕਲਚਰ ਦਾ ਹੀ ਹਿੱਸਾ ਹੈ|ਬਚਪਨ ਤੌਂ ਹੀ ਸਾਡੇ ਮਾਪੇ ਆਪਣੇ ਮਾਪਿਆਂ ਦੀ ਸੇਵਾ ਟਹਿਲ ਕਰਦੇ ਆਉਂਦੇ ਨੇ ਤੇ ਅਸੀਂ ਉਹਨਾਂ ਦੀ।ਪਿਆਰ,ਸਤਿਕਾਰ, ਇੱਜ਼ਤ,ਮਾਣ,ਲੜਾਈ ਤੇ ਫੇਰ ਪਿਆਰ ਇਹ ਤਾਂ ਇੱਥੇ ਰੋਜ਼ ਦੀ ਕਹਾਣੀ ਐ।ਮਾਂ-ਬਾਪ ਬੱਚਿਆਂ ਨੂੰ ਪਾਲਦੇ ਨੇ ਤੇ ਬੱਚੇ ਮਾਂ-ਬਾਪ ਦੀ ਸੇਵਾ ਕਰਦੇ ਨੇ,,ਉਹਨਾਂ ਦੀਆਂ ਨਿੱਕੀਆਂ-ਵੱਡੀਆਂ ਖੁਸ਼ੀਆਂ ਦਾ ਖਿਆਲ ਰੱਖਦੇ ਨੇ।
ਬਾਪੂ ਦੀ ਗੱਲ ਸੁਣਕੇ ਮੈਂ ਸੋਚ ਚ ਪੈ ਗਈ ਕਿ ਗੱਲ ਤਾਂ ਬਾਪੂ ਠੀਕ ਕਹਿੰਦਾ ਐ|ਆਪਣਾ ਤਾਂ ਹਰ ਰੋਜ਼ ਹੀ ਬਾਪੂ ਡੇ ਐ ,ਹਰ ਰੋਜ਼ ਹੀ ਬੇਬੇ ਡੇ ਆਂ|
ਚਾਹੇ ਇੱਕ ਖਾਸ ਦਿਨ ਲੈਕੇ ਮਨਾਵੋ ਜਾਂ ਨਾ,,ਬੇਬੇ-ਬਾਪੂ ਚ ਤਾਂ ਜਾਨ ਵੱਸਦੀ ਐ ਇੱਥੇ ਸਭਦੀ,,ਕੇਕ ਕੱਟਕੇ ਇੱਕ ਦਿਨ ਖੁਸ਼ੀ ਮਨਾ ਸਕਦੇ ਆਂ ਇਸ ਦਿਨ ਦੀ ,ਪਰ ਇਹ ਸੱਚ ਹੈ ਕਿ ਸਾਡੇ ਲਈ ਹਰ ਦਿਨ ਬਾਪੂ ਡੇ ਐ ਤੇ ਹਰ ਦਿਨ ਬੇਬੇ ਡੇ ਆਂ।
ਨਾ ਉਹਨਾਂ ਦਾ ਸਾਡੇ ਬਿਨ ਕੋਈ ਵਜ਼ੂਦ ਐ ਨਾ ਸਾਡਾ।ਸੋ ਅੱਜ ਮੇਰੇ ਵੱਲੋਂ ਦੁਨੀਆਂ ਦੇ ਹਰ ਮਾਂ-ਬਾਪ ਨੂੰ ਸ਼ਤ ਸ਼ਤ ਪ੍ਣਾਮ।ਸਲਾਮਤ ਰਹਿਣ ਸਭਦੇ ਮਾਪੇ।
Comments
Post a Comment