Skip to main content

Posts

Showing posts from May, 2022

ਬਹੁਤ ਹੀ ਦੁੱਖਦਾਇਕ ਵਾਹਿਗੁਰੂ ਵਾਹਿਗੁਰੂ ਜੀ 🙏🏻 ਜਿਸ ਤਨ ਲਾਗੇ ਸੋ ਤਨ ਜਾਣੇ 🙏🏻🙏🏻

 ਬਹੁਤ ਹੀ ਦੁੱਖਦਾਇਕ ਵਾਹਿਗੁਰੂ ਵਾਹਿਗੁਰੂ ਜੀ 🙏🏻 ਜਿਸ ਤਨ ਲਾਗੇ ਸੋ ਤਨ ਜਾਣੇ 🙏🏻🙏🏻

ਮੂਸੇਵਾਲੇ_ਦਾ_ਦੋਸਤ_ਦੱਸਦਾ_ਏ ਕਿ ਆਪਣੀ ਗੱਡੀ ਤੇ ਗੋਲੀ ਚੱਲਦੀ ਵੇਖ ਸਿਧੂ ਨੇ ਵੀ ਆਪਣੀ ਪਿਸਟਲ ਚੋਂ ਕੁਛ ਫਾਇਰ ਕੀਤੇ ਪਰ ਚੜਕੇ ਆਏ

 #ਮੂਸੇਵਾਲੇ_ਦਾ_ਦੋਸਤ_ਦੱਸਦਾ_ਏ ਕਿ ਆਪਣੀ ਗੱਡੀ ਤੇ ਗੋਲੀ ਚੱਲਦੀ ਵੇਖ ਸਿਧੂ ਨੇ ਵੀ ਆਪਣੀ ਪਿਸਟਲ ਚੋਂ ਕੁਛ ਫਾਇਰ ਕੀਤੇ ਪਰ ਚੜਕੇ ਆਏ ਦੁਸ਼ਮਣਾਂ ਦੀ ਗਿਣਤੀ ਜਿਆਦਾ ਸੀ ਉਹਨਾਂ ਕੋਲ ਹਥਿਆਰ ਵੱਧ ਖਤਰਨਾਕ ਸਨ ਪਰ ਸਾਬਿਤ ਹੋ ਗਿਆ ਕਿ ਸਿਧੂ ਮੂਸੇਵਾਲਾ ਮੌਤ ਨੂੂੰ ਸਾਹਮਣੇ ਦੇਖ ਘਬਰਾਇਆ ਨਹੀ ਸਗੋਂ ਉਸਨੇ ਆਪਣੇ ਕਾਤਲਾਂ ਦਾ ਮੁਕਾਬਲਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ , ਆਪਣੇ ਗੀਤਾਂ ਚ ਦਲੇਰੀ ਦੀਆਂ ਬਾਤਾਂ ਪਾਉਣ ਵਾਲਾ ਆਖਿਰ ਮਰਦਾਂ ਵਾਂਗ ਹੀ ਮਰਿਆ ..!! ਹਰਪਾਲ ਸਿੰਘ ਅੰਮ੍ਰਿਤਸਰ ਨੋਟ - ਕਤਲ ਕਰਨ ਆਏ ਟੋਲੇ ਕੋਲ AK-94 ਸਨ ਜਿਹੜਾ ਵੱਡਾ ਰਸ਼ੀਅਨ ਮਾਰੂ ਹਥਿਆਰ ਹੈ। ਸੰਤਾਲੀ ਤੋਂ ਵੀ ਤਕੜੀ ਹੁੰਦੀ ਇਹ। ਐਨੇ ਵੱਡੇ ਹਥਿਆਰ ਪੰਜਾਬ ਚ ਪਹੁੰਚੇ ਕਿੱਦਾਂ ਅਤੇ ਇੱਕ ਬੰਦੇ ਨੂੰ ਮਾਰਨ ਲਈ ਐਨੀ ਵੱਡੀ ਪਲੈਨਿੰਗ ਕੌਣ ਕਰ ਸਕਦਾ ਹੈ ?

ਅਸੀਂ ਅੱਜ ਦੇ ਰਾਜੇ ਹਾ ਕੱਲ ਪਤਾ ਨਹੀਂ 😭 sidhumoosewala sidhu moose wala death

 ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ, ਨੀ ਇਹਦਾ ਉੱਠੂਗਾ ਜਵਾਨੀ ਚ’ ਜਨਾਜ਼ਾ ਮਿੱਠੀਏ।  ਸੱਚ ਈ ਗਾ ਗਿਆ ਸੀ ਅਜੇ ਪਿਛਲੇ ਹਫ਼ਤੇ.... ਕੋਈ ਸ਼ਬਦ ਨਹੀਂ... ਬਹੁਤ ਮਾੜਾ ਹੋਇਆ 😢🙏🙏...ਜੇ ਤਰੱਕੀ ਕੀਤੀ ਸੀ ਤਾਂ ਆਪਣੇ ਦਮ ਤੇ ਕੀਤੀ ਸੀ ਪਰ ਇਹ ਲੋਕ ਬੜੇ ਭੈ....... ਨੇ, ਕਿਸੇ ਦੀ ਤਰੱਕੀ ਦੇਖ ਨਹੀਂ ਜਰਦੇ ਓਸ ਜਿਲੇ ਦੇ ਜੰਮਪਲ ਸਿੱਧੂ ਨੇ ਅੰਤਰਰਾਸ਼ਟਰੀ ਲੈਵਲ ਤੇ ਨਾਮ ਬਣਾਇਆ, ਜਿਸ ਜਿਲੇ ਵਿੱਚ ਬਹੁਤੇ ਜਿਲਿਆਂ ਵਾਲੇ ਲੋਕ ਤਾਂ ਰਿਸ਼ਤੇ ਵੀ ਨੀਂ ਕਰਦੇ ਪਛੜਿਆ ਹੋਣ ਕਰਕੇ, ਜਿੱਥੋਂ ਤਰੱਕੀ ਕਰਕੇ ਸਿੱਧੂ ਨੇ ਮਾਨਸਾ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਕੀਤਾ ਸੀ.... ਚਮਕੀਲੇ ਨਾਲ ਵੀ ਇਹੀ ਹੋਇਆ ਸੀ ਆਪਣੇ ਟੈਮ ਚ, ਏਸ ਝੂਠੀ ਦੁਨੀਆਂ ਦਾ ਬਹੁਤਾ ਵਿਸ਼ਵਾਸ਼ ਨਾਂ ਕਰਿਆ ਕਰੋ ਬਾਈ ਜੋ ਆਪਣੇ ਦਮ ਤੇ ਤਰੱਕੀ ਕਰਕੇ ਕੁਝ ਬਣਦੇ ਨੇ

Sidhu moose wala death reason sidhu moose wala death Rip sidhumoosewala #sidhumoosewala

 ਅਲਵਿਦਾ ਵੀਰ😔 ਤੁਰ ਗਿਆ ਕੱਲਾ ਪੁੱਤ ਘਰ ਤਬਾਹ ਹੋ ਗਿਆ ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ        ਪੰਜਾਬ ਸਿਆਂ ਕੀ ਬਣੂ ਤੇਰਾ 😭         ਬਹੁਤ ਹੀ ਦੁੱਖਦਾਈ ਖਬਰ  ਥੋਡੀਆਂ ਰਾਜਨੀਤੀਆਂ ਨੇ ਮਾਂ ਦਾ ਹੀਰਾ ਪੁੱਤ ਮਰਵਾਤਾ       RIP ਬਾਈ Sidhu Moose  Wala

sidhu moose wala death ਪ੍ਰਮਾਤਮਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ- ਕਪਿਲ ਸ਼ਰਮਾ #Punjab #Spokesmantv #PunjabiNews #SidhuMooseWala

 ਤੂੰ ਗੀਦੀ ਨਹੀਂ ਸੀ , ਤੂੰ ਸ਼ੇਰ ਸੀ , ਤੂੰ ਦਲੇਰ ਸੀ , ਬੇਸ਼ੱਕ ਤੇਰੇ ਗਾਏ ਗੀਤਾਂ ਨਾਲ ਸਾਰੇ ਲੋਕ ਸਹਿਮਤ ਨਾ ਹੋਣ , ਬੇਸ਼ੱਕ ਤੇਰੀ ਰਾਜਨੀਤਕ ਸਮਝ 'ਤੇ ਵਿਰੋਧੀ ਸਵਾਲ ਕਰਨ , ਪਰ ਤੈਨੂੰ ਨਾ ਵਰਤਮਾਨ ਨਜ਼ਰਅੰਦਾਜ਼ ਕਰ ਸਕਿਆ ਹੈ ਅਤੇ ਨਾ ਹੀ ਤੈਨੂੰ ਆਉਣ ਵਾਲੇ ਸਮੇਂ ਨਜ਼ਰਅੰਦਾਜ਼ ਕਰ ਸਕਣਗੇ । ਤੇਰੇ ਇਹੋ ਗੀਤ ਸਦੀਆਂ ਤੱਕ ਬਹੁ- ਗਿਣਤੀ ਦੀ ਪਸੰਦ ਬਣੇ ਰਹਿਣਗੇ , ਇਹ ਮੈਨੂੰ ਯਕੀਨ ਹੈ , ਤੇਰੇ 'ਚ ਇੱਕ ਗੱਲ ਸੀ , ਜੋ ਤੇਰੇ ਆਸ ਪਾਸ ਦੇ ਗਾਇਕ ਲਾਣੇ 'ਚ ਦੂਰ ਦੂਰ ਤੱਕ ਕਿਤੇ ਨਜ਼ਰ ਨਹੀਂ ਆਉਂਦੀ ।  ਤੂੰ ਸਭ ਤੋਂ ਵੱਖਰਾ ਸੀ , ਸਭ ਤੋਂ ਅਲੱਗ ਸੀ ਛੋਟੇ ਵੀਰ !    ਮੇਰਾ ਮੰਨਣਾ ਹੈ ਕਿ ਤੇਰਾ ਕਤਲ ਸਰਕਾਰ ਅਤੇ ਪੁਲਿਸ ਤੰਤਰ ਦੀ ਨੰਗੀ ਚਿੱਟੀ ਨਲਾਇਕੀ ਦਾ ਨਤੀਜਾ ਹੈ । ਹੋ ਸਕਦਾ ਤੇਰੀ ਮੌਤ ਪਿਛਲਾ ਸੱਚ ਕਦੇ ਸਾਹਮਣੇ ਨਾ ਆਵੇ ਪਰ ਮੇਰਾ ਅਤੇ ਮੇਰੇ ਵਰਗੇ ਲੱਖਾਂ ਦਾ ਇਹ ਮੰਨਣਾ ਹੈ ਕਿ ਤੂੰ ਨਪੁੰਸਕ ਸਿਸਟਮ ਦੀ ਭੇਂਟ ਚੜ੍ਹਿਆ ਹੈਂ ! ਮੈਂ ਕੁੱਝ ਦਿਨ ਪਹਿਲਾਂ ਤੇਰਾ ਨਵਾਂ ਗੀਤ ਸੁਣ ਰਿਹਾ ਸੀ , " ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ , ਇਹਦਾ ਉਠੂਗਾ ਜਵਾਨੀ 'ਚ ਜਨਾਜ਼ਾ ਮਿੱਠੀਏ ! " ਮੈਂਨੂੰ ਇਹ ਗੀਤ ਕਿਸੇ ਨੇ ਦੀਪ ਸਿੱਧੂ ਦੇ ਸੰਦਰਭ 'ਚ ਸੁਣਾਇਆ ਸੀ ਪਰ ਮੈਂ ਉਸਨੂੰ ਅੱਜ ਤੇਰੇ ਹੀ ਸੰਦਰਭ 'ਚ ਸਮਝ ਰਿਹਾ ਹਾਂ ਛੋਟੇ ਵੀਰ !     ਤੇਰੇ ਇੰਝ ਚਲੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ , ਮਨ ਤਾਂ ਹਾਲੇ ਦੀਪ ਵਾਲੇ ਸਦਮੇ 'ਚੋਂ ਹੀ...

Big Breaking: ਨਹੀਂ ਰਹੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ #Punjab #Spokesmantv #PunjabiNews Sidhumoosewala #sadnews

 ਬਹੁਤ ਹੀ ਦੁਖਦਾਈ ਖ਼ਬਰ ਹੈ ਇਕ ਹੋਰ ਚੜ ਗਿਆ ਗੰਦੇ ਸਿਸਟਮ ਦੀ ਭੇਂਟ ਕਿਸੇ ਮਾ ਦਾ ਪੁੱਤ ਕਿਸੇ ਭੈਣ ਦਾ ਵੀਰ ਹੋਰ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਭੇਂਟ ਚੜ੍ਹਨ ਗਏ । ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ।

Thank you to Ramgharia Board Northampton, Singh Sabha Northampton and SCCYC

 Thank you to Ramgharia Board Northampton, Singh Sabha Northampton and SCCYC for their amazing support for @moviemotherhood in arranging a special cinematic screening for the local sangat 🙏💖🌼 Get in touch if you would like a screening 🙏🤩🙏 #suprememotherhood #matasahibkaurji #sikh #forthesangatbythesangat #cinemas #singh #kaur #northampton ਸਥਾਨਕ ਸੰਗਤ ਲਈ ਇੱਕ ਵਿਸ਼ੇਸ਼ ਸਿਨੇਮੈਟਿਕ ਸਕ੍ਰੀਨਿੰਗ ਦਾ ਪ੍ਰਬੰਧ ਕਰਨ ਵਿੱਚ @moviemotherhood ਲਈ ਸ਼ਾਨਦਾਰ ਸਮਰਥਨ ਲਈ ਰਾਮਗੜ੍ਹੀਆ ਬੋਰਡ ਨੌਰਥੈਂਪਟਨ, ਸਿੰਘ ਸਭਾ ਨੌਰਥੈਂਪਟਨ ਅਤੇ SCCYC ਦਾ ਧੰਨਵਾਦ 🙏💖🌼  ਜੇਕਰ ਤੁਸੀਂ ਸਕ੍ਰੀਨਿੰਗ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 🙏🤩🙏  #suprememotherhood #matasahibkaurji #sikh #forthesangatbythesangat #cinemas #singh #kaur #northampton #bloging  #blogger #topvideo

Blog kasie likhe,blog #blogger#blogs #blogpost , //blog kaise banya//blog kaise start karein//blog kis topic par likha//bigger blogging//#blog me title kaise likhaa

 #blog ki hai #mare mine me kya chal raha #jo mine me chal raha hai oh likho ਬਲੋਗ ਪੋਸਟ ਲਿਖਣ ਵਾਸਤੇ ਸਭ ਤੋ ਸੋਖਾ ਤਰੀਕਾ, ਜੋ ਤੁਹਾਨੂੰ ਆਉਦਾਂ ਹਾ, ਉਹੀ ਲਿੱਖੋ।  ਉਦਾਹਰਨ: ਜਿਵੇਂ ਮੈਨੂੰ ਖਾਣਾ ਬਣਾਉਣਾ ਆਉਦਾ ਹੈ, ਤੇ ਮੈ ਖਾਣਾ ਬਣਾਉਣ ਬਾਰੇ ਹਾ ਲਿੱਖੋ ਗਾ,  ਖਾਣਾ ਕਿਵੇ ਬਣਾਏ:-  ਖਾਣਾ ਬਣਾਉਣ ਦੇ ਅਸਾਨ ਤਰੀਕੇ ਕਹਿਣ ਦਾ ਮਤਲੱਬ ਜੋ ਤੁਹਾਨੂੰ ਆਉਦਾ ਹੈ, ਉਹੀ ਲਿੱਖੋ।  ਆਪਣਾ ਪਹਿਲਾ ਬਲੌਗ ਲਿਖਣ ਤੋਂ ਪਹਿਲਾਂ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ  ਜਦੋਂ ਤੁਸੀਂ ਪਹਿਲੀ ਵਾਰ ਬਲਾਗ ਲਿਖਦੇ ਹੋ, ਤਾਂ ਤੁਹਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਹਨ ਕਿ ਕਿਵੇਂ ਸ਼ੁਰੂ ਕਰਨਾ ਹੈ ਅਤੇ ਕਿੱਥੋਂ ਸ਼ੁਰੂ ਕਰਨਾ ਹੈ।  ਇਸ ਲਈ ਹੁਣ ਅਸੀਂ ਤੁਹਾਨੂੰ ਪਹਿਲੀ ਵਾਰ ਬਲੌਗ ਕੈਸੇ ਲਿੱਖੇ ਲਈ ਵਿਸਤ੍ਰਿਤ ਜਾਣਕਾਰੀ ਦੇਵਾਂਗੇ।  ਤੁਹਾਨੂੰ Blogger.Com 'ਤੇ ਜਾਣਾ ਹੋਵੇਗਾ ਅਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਬਣਾਏ ਬਲੌਗ ਨੂੰ ਖੋਲ੍ਹੋ।  ਬਲੌਗਰ ਦੇ ਡੈਸ਼ਬੋਰਡ ਵਿੱਚ, ਤੁਹਾਨੂੰ ਨਵੀਂ ਪੋਸਟ ਦਾ ਵਿਕਲਪ ਦਿਖਾਈ ਦੇਵੇਗਾ, ਤੁਹਾਨੂੰ ਇਸ 'ਤੇ ਕਲਿੱਕ ਕਰਨਾ ਹੋਵੇਗਾ।  ਤੁਹਾਨੂੰ ਨਵਾਂ ਪੰਨਾ ਬਣਾਓ 'ਤੇ ਕਲਿੱਕ ਕਰਨਾ ਹੋਵੇਗਾ ਜਿਸ ਨਾਲ ਨਵਾਂ ਪੰਨਾ ਖੁੱਲ੍ਹੇਗਾ।  ਜਿੱਥੇ ਸਿਰਲੇਖ ਲਿਖਿਆ ਹੈ, ਤੁਹਾਨੂੰ ਸਿਰਲੇਖ ਲਿਖਣਾ ਪਵੇਗਾ।  ਇਹ ਸਿਰਲੇਖ H1 ਵਿੱਚ ਹੈ, ਜੋ ਤੁਹਾਡੇ ਬਲੌਗ...

ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ " ਜਦੋ ਭਾਈ ਮੰਝ ਜੀ ਗੁਰੂ ਦੇ ਲੰਗਰ ਲਈ ਜੰਗਲ ਵਿਚੋ ਲੱਕੜਾਂ ਲੈਣ ਗਏ ਤਾਂ ਵਾਪਸੀ ਤੇ ਹਨੇਰ ਝੱਖੜ ਚਲ ਪਿਆ ਤੈ ਭਾਈ ਮੰਝ ਜੀ ਲੱਕੜਾਂ ਸਮੇਤ ਖੂਹ

 " ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ  "  ਜਦੋ ਭਾਈ ਮੰਝ ਜੀ ਗੁਰੂ ਦੇ ਲੰਗਰ ਲਈ ਜੰਗਲ ਵਿਚੋ ਲੱਕੜਾਂ ਲੈਣ ਗਏ ਤਾਂ ਵਾਪਸੀ ਤੇ ਹਨੇਰ ਝੱਖੜ ਚਲ ਪਿਆ ਤੈ ਭਾਈ ਮੰਝ ਜੀ ਲੱਕੜਾਂ ਸਮੇਤ ਖੂਹ ਵਿੱਚ ਡਿਗ ਪਏ । ਉਧਰ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪਤਾ ਲਗਿਆ  ਤਾਂ ਗੁਰੂ ਜੀ ਆਪ ਚਲ ਕੇ ਖੂਹ ਤੇ ਪੁਹੰਚੇ । ਗੁਰੂ ਜੀ ਨੇ ਭਾਈ ਮੰਝ ਨੂੰ ਲਕੜਾਂ ਸੁਟ ਕੇ ਉਪਰ    ਆਉਣ ਲਈ ਕਿਹਾ ਪਰ ਭਾਈ ਮੰਝ ਨੇ ਕਿਹਾ ਗੁਰੂ ਜੀ ਲੰਗਰ ਲਈ ਸੁੱਕੀ ਲੱਕੜ ਬਹੁਤ ਜਰੂਰੀ ਹੈ । ਭਾਈ ਮੰਝ ਜੀ ਨੂੰ ਲੱਕੜਾਂ ਸਮੇਤ ਖੂਹ ਤੋਂ ਬਾਹਰ ਕਢਿਆ ਗਿਆ ਤਾਂ ਗੁਰੂ ਜੀ ਨੇ ਆਪਣੀ ਗਲਵਕੜੀ ਵਿਚ ਲੈ ਲਿਆ ਤੇ ਕਿਹਾ ਮੰਝ ਪਿਆਰਾ ਗੁਰੂ ਕੋ ਗੁਰੂ ਪਿਆਰਾ ਮੰਝ ।

ਅਮਰੀਕਾ ਦੇ ਟੇਕਸਸ 'ਚ ਇਕ 18 ਸਾਲਾਂ ਮੁੰਡੇ ਨੇ ਆਪਣੀ ਬੰਦੂਕ ਨਾਲ ਪਹਿਲਾਂ ਆਪਣੀ ਦਾਦੀ ਦੇ ਗੋਲੀ ਮਾਰੀ ਤੇ ਇਹ ਮੁੰਡਾ ਬੁਲਟ ਪਰੂਫ ਜਾਕਟ ਪਾ ਕੇ ਸਕੂਲ ਆ ਗਿਆ ਤੇ ਜਮਾਤਾਂ ਵਿੱਚ ਵੜ੍ਹਕੇ

 ਅਮਰੀਕਾ ਦੇ ਟੇਕਸਸ 'ਚ ਇਕ 18 ਸਾਲਾਂ ਮੁੰਡੇ ਨੇ ਆਪਣੀ ਬੰਦੂਕ ਨਾਲ ਪਹਿਲਾਂ ਆਪਣੀ ਦਾਦੀ ਦੇ ਗੋਲੀ ਮਾਰੀ ਤੇ ਇਹ ਮੁੰਡਾ ਬੁਲਟ ਪਰੂਫ ਜਾਕਟ ਪਾ ਕੇ ਸਕੂਲ ਆ ਗਿਆ ਤੇ ਜਮਾਤਾਂ ਵਿੱਚ ਵੜ੍ਹਕੇ 18 ਬੱਚਿਆਂ ਤੇ 3 ਅਧਿਆਪਕ ਸਣੇ 21 ਨਿਰਦੋਸ਼ ਲੋਕ ਕਤਲ ਕਰ ਦਿੱਤੇ ਤੇ ਜਵਾਬੀ ਕਾਰਵਾਈ 'ਚ ਆਪ ਵੀ ਪੁਲਸ ਵੱਲੋਂ ਹਲਾਕ ਹੋ ਗਿਆ, ਦਾਦੀ ਤੇ ਆਪ ਸਣੇ ਕੁੱਲ ਮੌਤਾਂ ਦੀ ਗਿਣਤੀ 23, ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਏ, ਵਾਕਈ ਬਹੁਤ ਦੁਖਦਾਈ ਘਟਨਾ ਏ, ਕਹਿੰਦੇ ਸਿਰਫਿਰਾ ਸੀ, ਹੁਣ ਇੱਧਰ ਆਪਣੇ ਵੇਖ ਲਵੋ, ਰਾਜਗੜ੍ਹ ਤੋਂ ਕਾਨਪੁਰ ਜਾ ਰਹੀ 50 ਸਵਾਰੀਆਂ ਨਾਲ ਭਰੀ ਨਿੱਜੀ ਬੱਸ ਦੇ ਡਰਾਈਵਰ ਨੇ ਸਵੇਰੇ ਤੜਕੇ ਤਿੰਨ ਵਜੇ ਬੱਸ ਚਲਾਉਂਦੇ ਹੋਏ, ਉਸੇ ਗੁਟਖੇ ਦੀ ਪੂੜੀ ਮੂੰਹ 'ਚ ਪਾਈ ਸੀ, ਜਿਸ ਦੀ ਮਸ਼ਹੂਰੀ ਦੇਸ਼ ਦੇ ਤਿੰਨ ਵੱਡੇ ਪਦਮ ਸ਼੍ਰੀ ਸਨਮਾਨਿਤ ਐਕਟਰ ਕਰਦੇ ਨੇ, ਹੁਣ ਗੁਟਖਾ ਮੂੰਹ 'ਚ ਪਾਉਣ ਤੋਂ ਬਾਅਦ ਆਏ ਥੁੱਕ ਦੀ ਪੀਕ ਥੁੱਕਣ ਦੇ ਚੱਕਰ ਵਿੱਚ ਮੂੰਹ ਬਾਰੀ ਥਾਣੀ ਬਾਹਰ ਕੱਢਿਆ ਤੇ ਕੰਟਰੋਲ ਗਵਾ ਬੱਸ ਟਰਾਲੇ 'ਚ ਠੋਕ ਦਿੱਤੀ, 4 ਲੋਕਾਂ ਦੀ ਮੌਕੇ ਤੇ ਈ ਮੌਤ ਹੋ ਗਈ, 3 ਬੇਹੱਦ ਗੰਭੀਰ ਜਦਕਿ 20 ਲੋਕ ਬੁਰੀ ਤਰਾਂ ਨਾਲ ਫੱਟੜ ਤੇ ਡਰਾਈਵਰ ਫਰਾਰ, ਗੋਲੀ ਨਾਲ ਜਾਣਬੁੱਝ ਕੇ ਮਾਰੇ ਉਹੀ ਸਿਰਫਿਰਾ ਹੋਵੇ ਜਰੂਰੀ ਤਾਂ ਨਹੀਂ, ਤੁਹਾਡੀ ਲਾਪਰਵਾਹੀ ਕਰਕੇ ਮਰੇ ਹਰੇਕ ਸ਼ਖਸ ਦੇ ਕਾਤਲ ਵੀ ਤਾਂ ਤੁਸੀਂ ਓ, ਅਮਰੀਕਾ 'ਚ ਤਾਂ ਗਿਣਤੀ ਦੇ ਸਿਰਫਿਰੇ ਹੋਣੇ ਨੇ  ...

ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ " ਜਦੋਂ ਕਾਬਲ ਦੀ ਸੰਗਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੀ । ਸੰਗਤ ਦੇ ਨਾਲ ਸੇਠ ਕਰੋੜੀ ਮੱਲ ਵੀ ਦੋ ਚੰਗੀ ਨਸਲ ਦੇ

 " ਭਾਈ ਬਿਧੀ ਚੰਦ ਛੀਨਾ     ਗੁਰੂ ਕਾ ਸੀਨਾ " ਜਦੋਂ ਕਾਬਲ ਦੀ ਸੰਗਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੀ । ਸੰਗਤ ਦੇ ਨਾਲ ਸੇਠ ਕਰੋੜੀ ਮੱਲ ਵੀ ਦੋ ਚੰਗੀ ਨਸਲ ਦੇ ਦੋ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਲਈ ਲਿਆ ਰਿਹਾ ਸੀ ।ਜਦੋਂ ਉਹ ਲਾਹੋਰ ਪੰਹੁਚ ਕੇ ਟਹਿਲ ਰਹੇ ਸਨ ਤਾਂ ਲਾਹੋਰ ਦੇ ਹਾਕਮ ਅਨਾਇਤਉਲਾ ਨੇ ਉਹ ਦੋਨੋ ਘੋੜੇ ਦੇਖੇ ।ਉਸ ਨੇ ਉਹ ਘੋੜੇ ਮੁਲ ਲੈਣ ਲਈ ਕਿਹਾ ਪਰ ਕਰੋੜੀ ਮਲ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਇਹ ਦੋਨੋ ਘੋੜੇ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਲਈ ਲਿਜਾ ਰਿਹਾ ਹੈ ।ਪਰ ਹਾਕਮ ਨੇ ਜਬਰਦਸਤੀ ਦੋਨੋ ਘੋੜੇ ਖੋਹ ਲਏ । ਜਦੋਂ ਸੰਗਤ ਗੁਰੂ ਜੀ ਦੇ ਦਰਬਾਰ ਵਿਚ ਪੰਹੁਚੀ ਤਾਂ ਹਰ ਇਕ ਨੇ ਗੁਰੂ ਜੀ ਨੂੰ ਕੁਝ ਨਾ ਕੁਝ ਭੇਟ ਕੀਤਾ ਪਰ ਕਰੋੜੀ ਮਲ ਉਦਾਸ ਬੈਠਾ ਸੀ । ਗੁਰੂ ਜੀ ਨੇ ਕਰੋੜੀ ਮਲ ਨੂੰ ਪੁੱਛਿਆ ਕਿ ਉਹ ਉਦਾਸ ਕਿਉ ਬੈਠਾ ਹੈ । ਕਰੋੜੀ ਮਲ ਨੇ ਗੁਰੂ ਜੀ ਨੂੰ ਦਸਿਆ ਕਿ ਉਹ ਤੁਹਾਡੇ ਲਈ ਦੋ ਘੋੜੇ ਭੇਟ ਕਰਨ ਲਈ ਲਿਆ ਰਿਹਾ ਸੀ ਕਿ ਲਾਹੋਰ ਦੇ ਹਾਕਮ ਨੇ ਖੋਹ ਲਏ ਹਨ ਤੇ ਹੁਣ ਤੁਹਾਨੂੰ ਭੇਟ ਕਰਨ ਲਈ ਕੁਝ ਨਹੀਂ ਹੈ । ਗੁਰੂ ਜੀ ਨੇ ਕਿਹਾ ਕਰੋੜੀ ਮਲ ਤੂੰ ਉਦਾਸ ਨਾ ਹੋ ਸਮਝ ਕੇ ਉਹ ਘੋੜੇ ਸਾਨੂੰ ਮਿਲ ਗਏ ਹਨ । ਗੁਰੂ ਜੀ ਨੇ ਉਸੀ ਵਕਤ ਭਾਈ ਬਿਧੀ ਚੰਦ ਨੂੰ ਉਹ ਦੋਨੋ ਘੋੜੇ ਲਾਹੋਰ ਦੇ ਹਾਕਮ ਤੋਂ ਵਾਪਸ ਲਿਆਉਣ ਲਈ ਕਿਹਾ । ਭਾਈ ਬਿਧੀ ਚੰਦ ਗੁਰੂ ਜੀ ਤੋਂ ਥਾਪੜਾ ...

Nature🌿🍃Man's obsession with nature is leading the next generation to trouble.

 Man's obsession with nature is leading the next generation to trouble.  If the balance of nature is disturbed then the very existence of humanity is bound to be in danger.  There is no religion greater than nature.  There is no power greater than nature. प्रकृति के प्रति मनुष्य का जुनून आने वाली पीढ़ी को संकट में डाल रहा है। अगर प्रकृति का संतुलन बिगड़ता है तो मानवता का अस्तित्व ही खतरे में पड़ना तय है। प्रकृति से बड़ा कोई धर्म नहीं है। प्रकृति से बड़ी कोई शक्ति नहीं है।  Understanding His power is the basic human duty.  God created the universe and entrusted it with the responsibility of running the world.  Every human being has defined the colors of nature according to his own understanding.  Some called him a sphere of unnatural power and some gave him the status of God. उसकी शक्ति को समझना मूल मानवीय कर्तव्य है।  ईश्वर ने ब्रह्मांड की रचना की और उसे दुनिया को चलाने की जिम्मेदारी सौंपी।  प्रत्येक मनुष्य ने प्रकृति के रंगों को अपनी...

New ‘Thor: Love And Thunder, Trailer Goes Full ‘He-Man’ And

 मार्वल स्टूडियोज और वॉल्ट डिज़नी ने एनबीए प्लेऑफ़ को लॉन्चिंग पैड के रूप में इस्तेमाल किया, जो वास्तव में इस गर्मी की दूसरी बड़ी एमसीयू फिल्म के लिए पहला ट्रेलर होना चाहिए था।  अप्रैल के मध्य में जारी थोर: लव एंड थंडर के लिए पहला टीज़र, "अभी" ट्रेलर की मांग करने वाले ऑनलाइन फैन्डम के लिए एक समर्पण था।  सच कहूं तो यह आधा मन का मामला था।  यह उन लोगों के लिए कोई बदनामी नहीं है जिन्होंने इसे एक साथ रखा है, लेकिन यह उन मामलों में से एक था, जैसे स्टार वार्स: द लास्ट जेडी के पहले टीज़र, जहां कोई भी ट्रेलर बाहर नहीं रखना चाहता था और 110-सेकंड के मूल्य को एक साथ जोड़ना चाहता था  अगले प्रकटीकरण के लिए अधिकांश उपहारों को सहेजते हुए फुटेज की। maarval stoodiyoj aur volt dizanee ne enabeee pleof ko lonching paid ke roop mein istemaal kiya, jo vaastav mein is garmee kee doosaree badee emaseeyoo philm ke lie pahala trelar hona chaahie tha. aprail ke madhy mein jaaree thor: lav end thandar ke lie pahala teezar, "abhee" trelar kee maang karane vaale onalain phaindam ke lie ek sa...

ਤਹਾਡਾ ਕੀ ਵਿਚਾਰ ਹੈ? #ਸੱਚੀਆ_ਗੱਲਾ

  #punjbimediatv #punjabi #toppunkabi video

ਸ਼ੁਭ ਸਵੇਰ ਦੋਸਤੋ, *ਚੂੜਾ ਭੰਨ ਕੇ ਵਹੁਟੀ ਸਮੈਕੀਏ ਦੀ, ਮੁੜ ਜਾਊ ਬਿਨ ਮੁਕਲਾਈ ਬਾਬਾ..! ਤਸਵੀਰ ਕਿਸੇ ਫ਼ਿਲਮ ਦਾ ਸੀਨ ਜਾਂ ਗ਼ਲਤ ਵੀ ਹੋ ਸਕਦੀ ਹੈ

 ਸ਼ੁਭ ਸਵੇਰ ਦੋਸਤੋ,    *ਚੂੜਾ ਭੰਨ ਕੇ ਵਹੁਟੀ ਸਮੈਕੀਏ ਦੀ, ਮੁੜ ਜਾਊ ਬਿਨ ਮੁਕਲਾਈ ਬਾਬਾ..!    ਤਸਵੀਰ ਕਿਸੇ ਫ਼ਿਲਮ ਦਾ ਸੀਨ ਜਾਂ ਗ਼ਲਤ ਵੀ ਹੋ ਸਕਦੀ ਹੈ। ਪਰ 50% ਹਾਲਾਤ ਹੁਣ ਆਹੀ ਨੇ, ਤਸਵੀਰ ਨੂੰ ਗੌਰ ਨਾਲ ਪੜ੍ਹਿਓ ਅੱਖਾਂ ਵਾਲਿਓ...ਬਹੁਤ ਡਰਾਊਣੀ ਐ, ਬਚਾ ਲਈਏ ਆਪਣਿਆਂ ਨੂੰ!    ਮੈਨੂੰ ਏਥੇ ਵੀ ਔਰਤ ਬੇਵੱਸ, ਮਜਬੂਰ ਤੇ ਬੇਕਸੂਰ ਲਗਦੁ ਹੈ। ਗ਼ਲਤੀ ਮੁੰਡੇ, ਮਾਪਿਆਂ, ਵਿਚੋਲੇ, ਸਮਾਜ ਜਾਂ ਸਰਕਾਰਾਂ ਦੀ ਹੈ।   ਮੈਂ ਸੋਚਦਾ ਹੁੰਨਾ... ਸਭ ਤੋਂ ਖ਼ਰਾਬ ਦਿਨ ਓ ਹੁੰਦਾ ਜੋ ਹੱਸਿਆ ਬਗ਼ੈਰ ਲੰਘ ਜਾਵੇ... ਆਹ ਕੁੜੀ ਦੀ ਜ਼ਿੰਦਗੀ ਦੇ ਸਾਰੇ ਹਾਸੇ ਕਤਲ ਹੋ ਗਏ।    ਅਸਲ ਵਿਚ... *ਸਾਡੇ ਸਮਾਜ 'ਚ ਵਿਆਹ ਦੋ ਰੂਹਾਂ ਦਾ ਮੇਲ ਹੋ ਕੇ ਨਹੀਂ, ਦੋ ਟੱਬਰਾਂ ਦਾ ਮੇਲ ਹੋ ਕੇ ਹੁੰਦਾ ਹੈ, ਇਸੇ ਇੱਕ ਗੱਲ ਦੇ ਹੀ ਸਭ ਝਮੇਲੇ ਹਨ!*    ਕੁਦਰਤ ਮੇਹਰ ਕਰੇ ਕਦੇ ਕਿਸੇ ਦਾ ਪੁੱਤ ਨਸ਼ਿਆਂ ਦਾ ਆਦਿ ਨਾ ਹੋਵੇ, ਜੇ ਹੋ ਜਾਂਦਾ ਹੈ ਤਾਂ ਉਸਦਾ ਵਿਆਹ ਨਾ ਹੋਵੇ, ਹਾੜ੍ਹੇ ਕਿਉਂ ਕਿਸੇ ਦੀਆਂ ਕੁੜੀਆਂ ਨੂੰ 'ਰੰਡੀਆਂ ਸੁਹਾਗਣਾਂ' ਬਣਾਕੇ ਨਰਕਾਂ ਦੀ ਭੈੜੀ ਦਲਦਲ ਵਿਚ ਸੁੱਟਿਆ ਜਾ ਰਿਹਾ ਹੈ।     ਅਜਿਹੇ ਵਿਆਹ ਕੁੜੀ ਨੂੰ ਇਕੱਲੇ ਕਰ ਦਿੰਦੇ ਹਨ, ਉਸ ਤੋਂ ਬਾਅਦ ਦੇ ਵਤੀਰੇ ਨੂੰ ਸਮਾਜ ਨਜਾਇਜ਼ ਰਿਸ਼ਤਿਆਂ ਦਾ ਨਾਮ ਦਿੰਦਾ ਹੈ। ਜੇਕਰ ਢਿੱਡ ਰੋਟੀ, ਤਨ ਕੱਪੜਾ ਤੇ ਮਨ ਖੁਸ਼ੀਆਂ ਮੰਗਦਾ ਹੈ ਤਾਂ ਰੂਹ ਦੀ ਵੀ ਕੋਈ ...

ਦੇਖੋ ਕਿਸਮਤ ਵੀ ਕੀ ਕੀ ਰੰਗ ਵਿਖਾਉਂਦੀ ਆ ਸਿੰਗਲਾ ਸਾਬ ਪਹਿਲੀ ਵਾਰ ਐਮ.ਐਲ.ਏ. ਬਣੇ ਆਪਣੇ ਪੱਟਾਂ ਤੇ ਥਾਪੀਆਂ

 ਦੇਖੋ ਕਿਸਮਤ ਵੀ ਕੀ ਕੀ ਰੰਗ ਵਿਖਾਉਂਦੀ ਆ  ਸਿੰਗਲਾ ਸਾਬ ਪਹਿਲੀ ਵਾਰ ਐਮ.ਐਲ.ਏ. ਬਣੇ ਆਪਣੇ ਪੱਟਾਂ ਤੇ ਥਾਪੀਆਂ ਮਾਰਦੇ ਫਿਰਨ ਹਾਲੇ ਉਹੀ ਖੁਸ਼ੀ ਬਰਦਾਸ਼ਤ ਨਹੀ ਹੋਈ ਸੀ ਕਿ ਹਾਈਕਮਾਨ ਵੱਲੋਂ ਕੈਬਨਿਟ ਮੰਤਰੀ ਬਣਨ ਦਾ ਸੁਨੇਹਾ ਆ ਗਿਆ,ਆਮ ਜਿਹਾ ਬੰਦਾ ਦਿਨਾਂ ਚ ਹੀ ਖ਼ਾਸ ਹੋ ਗਿਆ ਪਰ ਸ਼ਾਇਦ ਰਾਜਨੀਤਿਕ ਤਾਕਤ ਪਚਾਉਣ ਵਾਸਤੇ ਜਿਹੜਾ ਹਾਜ਼ਮਾਂ ਕਿਸੇ ਰਾਜਨੀਤਿਕ ਆਗੂ ਨੂੰ ਚਾਹੀਦਾ ਹੁੰਦਾ ਉਹ ਹਾਜਮਾਂ ਸਿੰਗਲਾ ਸਾਬ ਕੋਲ ਨਹੀ ਸੀ,ਟੈਂਡਰਾਂ ਚੋਂ ਹਿੱਸਾ ਪੱਤੀ ਭਾਲਦੇ ਭਾਲਦੇ ਸਾਬ ਹੁਰੀਂ ਮੰਤਰੀ ਦੇ ਅਹੁਦੇ ਤੋਂ ਵੀ ਹੱਥ ਧੋ ਬੈਠੇ ਜੇਲ ਵੀ ਜਾਣਾ ਪਊ ਤੇ ਆਪਣੇ ਕਿਰਦਾਰ ਤੇ ਜਿਹੜੀ ਸਾਰੀ ਉਮਰ ਦੀ ਕਾਲਖ਼ ਲਵਾ ਲਈ ਉਹ ਵੱਖਰੀ... ਡਰੀਏ ਉਸ ਉਪਰ ਵਾਲੇ ਦੇ ਰੰਗਾਂ ਤੋਂ...ਉਹ ਜ਼ਮੀਨ ਤੇ ਤੁਰੇ ਜਾਂਦਿਆਂ ਨੂੰ ਉਡਣ ਲਾ ਦੇਂਦਾ ਏ ਤੇ ਅਸਮਾਨੀਂ ਉੱਡਦਿਆਂ ਨੂੰ ਧਰਤੀ ਤੇ ਪਟਕਾ ਮਾਰਦਾ ਏਂ...

ਹਰਿਆਣੇ ਦੇ ਨਾਰਨੌਲ ਇਲਾਕੇ ਦਾ ਨਾਮੀਂ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..! ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਵੀ ਕੀਤੇ ਕੇ ਨਹੀਂ..!

 ਸੰਨ ਚੋਹੱਤਰ..ਪੰਝੱਤਰ ਦੀ ਗੱਲ..ਦਰਮਿਆਨੇ ਜਿਹੇ ਕਦ ਦਾ ਕਾਲਾ ਸਿੰਘ..! ਹਰਿਆਣੇ ਦੇ ਨਾਰਨੌਲ ਇਲਾਕੇ ਦਾ ਨਾਮੀਂ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..! ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਵੀ ਕੀਤੇ ਕੇ ਨਹੀਂ..! ਫੇਰ ਅੰਦਰੋਂ ਇੱਕ ਜਿਗਿਆਸਾ ਜਾਗੀ..ਨੰਦੇੜ ਦੀ ਇਸ ਧਰਤ ਵਿਚ ਪਤਾ ਨੀ ਕੀ ਖਾਸ ਗੱਲ ਏ..ਹਰ ਬੰਦਾ ਦਰਸ਼ਨ ਦੀ ਗੱਲ ਕਰਦਾ!  ਆਥਣੇ ਓਥੇ ਗਿਆ..ਦਰਸ਼ਨ ਕੀਤੇ..ਦਸਮ ਪਿਤਾ ਦਾ ਸਥਾਨ ਵੇਖ ਅੰਦਰੋਂ ਝੁਣਝੁਣੀ ਜਿਹੀ ਆਈ..ਦਿਨ ਢਲੇ ਕੁਝ ਸੋਚਦਾ ਗੋਦਾਵਰੀ ਦੇ ਕੰਢੇ ਤੇ ਤੁਰਿਆ ਜਾਵੇ ਤਾਂ ਇੱਕ ਸੁਨਸਾਨ ਜਿਹੀ ਜਗਾ ਤੇ ਅੱਪੜ ਕਿਸੇ ਬੀਬੀ ਦੀ ਅਵਾਜ ਕੰਨੀ ਪਈ..ਤਿੰਨ ਬੰਦੇ ਅਸਮਤ ਲੁੱਟਣ ਦੀ ਤਾਕ ਵਿੱਚ ਸਨ..ਉਹ ਸਹਾਇਤਾ ਲਈ ਕੂਕ ਰਹੀ ਸੀ..! ਓਹਨਾ ਨੂੰ ਇੰਝ ਕਰਨੋਂ ਮੋੜਿਆ ਤਾਂ ਅੱਗਿਓਂ ਠਿੱਠ ਕਰਨ ਲੱਗੇ..ਅਖੇ ਚਿੜੀ ਦੀ ਪੌਂਚੇ ਜਿੰਨਾ ਤੇਰਾ ਵਜੂਦ..ਤੂੰ ਸਾਡਾ ਕੀ ਵਿਗਾੜ ਲਵੇਂਗਾ..! ਖੂਨ ਨੇ ਉਬਾਲਾ ਖਾਦਾ..ਓਹਨਾ ਦੀ ਹੀ ਤਲਵਾਰ ਖੋਹ ਕੇ ਸਾਰੇ ਥਾਏਂ ਮੁਕਾ ਦਿੱਤੇ..! ਅੱਗੇ ਪਿੱਛੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਜਾਣਾ ਪਹਿਲਾ ਕੰਮ ਹੁੰਦਾ ਸੀ..ਪਰ ਉਸ ਦਿਨ ਕਿਸੇ ਘੋੜ ਸਵਾਰ ਨੇ ਦੂਰੋਂ ਦਰਸ਼ਨ ਦਿੱਤੇ ਆਖਿਆ ਗੁਰਮੁਖਾ ਹੁਣ ਭੱਜੀ ਨਾ..ਤੂੰ ਕਿਹੜਾ ਗਲਤ ਕੀਤਾ..ਸਿੰਘਾਂ ਵਾਲੀ ਹੀ ਤਾਂ ਕੀਤੀ ਆ..!  ਫੇਰ ਓਥੇ ਖਲੋਤਾ ਗ੍ਰਿਫਤਾਰ ਹੋ ਗਿਆ.....

ਬਲਿਹਾਰੀ ਕੁਦਰਤਿ ਵੱਸਿਆ ਤੇਰਾ ਅੰਤ ਨਾ ਜਾਇ ਲੱਖਿਆ।। ਸਾਰੇ ਦੋਸਤਾਂ ਭੈਣ ਭਰਾਵਾਂ, ਮੈਂਬਰ ਸਰਪੰਚਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਜੇ ਤੁਸੀਂ ਆਪਣੇ ਖੇਤ,ਘਰ,ਸਕੂਲ ਵਿੱਚ ਕਿਸੇ ਵੀ ਪ੍ਰਕਾਰ ਦੇ ਰੁੱਖ ਲਵਾਉਣੇ

 ਬਲਿਹਾਰੀ ਕੁਦਰਤਿ ਵੱਸਿਆ ਤੇਰਾ ਅੰਤ ਨਾ ਜਾਇ ਲੱਖਿਆ।। ਸਾਰੇ ਦੋਸਤਾਂ ਭੈਣ ਭਰਾਵਾਂ, ਮੈਂਬਰ ਸਰਪੰਚਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਜੇ ਤੁਸੀਂ ਆਪਣੇ ਖੇਤ,ਘਰ,ਸਕੂਲ ਵਿੱਚ ਕਿਸੇ ਵੀ ਪ੍ਰਕਾਰ ਦੇ ਰੁੱਖ ਲਵਾਉਣੇ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਸਾਨੂੰ ਇਕ ਇਕ ਕਨਾਲ ਕੂ ਜਗ੍ਹਾ ਦਿਓ ਰੁੱਖ ਲਗਾਉਣ ਜੋਗੀ।ਖਰਚਾ ਕੋਈ ਨਹੀਂ। ਅਸੀਂ ਫਰੀ ਲਾ ਕੇ ਜਾਵਾਂਗੇ, ਮੇਰੀ ਦਿਲੀ ਇੱਛਾ ਹੈ ਕਿ ਆਪਾਂ ਛੋਟੇ ਛੋਟੇ ਜੰਗਲ ਬਣਾਈਏ ਜਿਸ ਵਿਚ 50 ਤੋ 60 ਕਿਸਮ ਦੇ ਪੁਰਾਣੇ ਰੁੱਖ ਹੋਣ ਜੀਵ ਕੇ ਵਣ, ਪੀਲੂ, ਰੇਰੁ ,ਰਹੂੜੇ ,ਜੰਡ, ਫ਼ਰਮਾਹ ਵੈਗਰਾ ਸਾਂਭ ਸੰਭਾਲ ਕਰਨ ਦਾ ਤਰੀਕਾ ਦੱਸਕੇ ਜਾਵਾਂਗੇ ਤੁਸੀਂ ਸਿਰਫ਼ ਉਹਨਾਂ ਨੂੰ ਪਾਣੀ ਪਾਉਣਾ ਹੈ। ਜੇਕਰ ਕੁਝ ਪੌਦੇ ਖਰਾਬ ਵੀ ਹੋ ਗਏ ਦੋਬਾਰਾ ਲਗਾਵਾਂਗੇ ਵਾਤਾਵਰਨ ਖਰਾਬ ਹੋਗਿਆ, ਕੁਦਰਤ ਨਾਲ ਖਿਲਵਾੜ ਹੋਗਿਆ ਵਗੈਰਾ ਵਗੈਰਾ ਗੱਲਾਂ ਕਰਨ ਵਾਲਿਓ ਆਪਾਂ ਪਹਿਲਾਂ ਆਪ ਦੇਖੀਏ ਕਿ ਅਸੀਂ ਕੁਦਰਤ ਪ੍ਰਤੀ ਕਿੰਨੇ ਕੁ ਜਾਗਰੂਕ ਹਾਂ ਕੁਦਰਤ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ?? ਫੇਸਬੁੱਕ ਤੇ ਪੋਸਟਾਂ ਪਾਉਣ ਨਾਲ ਕੁੱਝ ਨਹੀਂ ਹੋਣਾ ਜੇ ਧਰਤੀ ਨੂੰ ਮਾਂ ਕਹਿੰਦੇ ਹਾਂ ਤਾਂ ਰੁੱਖਾਂ ਨਾਲ ਇਸਦੀ ਕੁੱਖ ਹਰੀ ਭਰੀ ਰੱਖਣ ਲਈ ਉਪਰਾਲੇ ਕਰਨੇ ਪੈਣਗੇ ਵੀਰੋ!! ਹੁਣ ਦੇਖਦੇ ਹਾਂ ਕਿ ਕਿੰਨੇ ਦੋਸਤ ਸਾਡੇ ਨਾਲ ਸੰਪਰਕ ਕਰਦੇ ਹਨ ਕਿ ਸਿਰਫ਼ ਗੱਲਾਂ ਦਾ ਕੜਾਹ ਹੀ ਬਣਾਉਂਦੇ ਹਨ..... (ਪੋਸਟ ਨੂੰ ਕੌਪੀ ਕਰਕੇ ਆਪੋ ਆਪਣੀ ਵਾਲ ਤੇ ਸ਼ੇਅਰ ਕਰਦੋ ਜੀ ✍️ਸੁ...

Istagram kya hai? Istagram reels kaya hai?

 इंस्टाग्राम फोटो और वीडियो और सोशल नेटवर्किंग सेवाओं को साझा करने के लिए एक ऑनलाइन प्लेटफॉर्म है।  यह उपयोगकर्ताओं को चित्रों या फिल्मों को डिजिटल रूप से फ़िल्टर करने और इस प्लेटफॉर्म पर अपने प्रियजनों के साथ साझा करने की अनुमति देता है।  वे उन्हें फेसबुक, ट्विटर, टम्बलर और फ़्लिकर जैसी विभिन्न सोशल नेटवर्किंग साइटों पर भी साझा कर सकते हैं। instaagraam photo aur veediyo aur soshal netavarking sevaon ko saajha karane ke lie ek onalain pletaphorm hai. yah upayogakartaon ko chitron ya philmon ko dijital roop se filtar karane aur is pletaphorm par apane priyajanon ke saath saajha karane kee anumati deta hai. ve unhen phesabuk, tvitar, tambalar aur flikar jaisee vibhinn soshal netavarking saiton par bhee saajha kar sakat e hain.

If you tamper with nature, you will regret it

 Guru Nanak Dev Ji  Guru Nanak Dev Ji used this word for the creation and said that God created the creation and then resided in it - the sacrificial nature resided.  Your end is not written.  Create your own nature and do it yourself.  Nature says, man never understood nature, we got a lot from nature, but what did man do with nature, always tampering with nature, and destroying nature, polluting the environment  Done, deforestation, burning of trees and killing of living creatures on earth, only for your own benefit, still do not understand or you will regret a lot, today we are facing a lot of diseases,  If human beings do not tamper with nature, then we can avoid eighty natural disasters.  Man has been manipulating nature for his own needs. Man has become the enemy of man.  Has put the whole world in trouble, we should not tamper with nature, and nature should be kept green, nature 🌿🍃 green looks beautiful  Nature is God.  Lea...

ਪੋਸਟ ਸੇਵਾ ਲਈ ਨਹੀਂ,ਬੱਸ ਕੁਝ ਦਰਦ ਸਾਂਝੇ ਕਰ ਰਿਹਾ ਹਾਂ ਮੇਰੇ ਸੋਹਣੇ ਪੰਜਾਬ ਦਾ ਅੱਜ ਕੀ ਹਾਲ ਐ,,,,,😭😭😭

 ਪੋਸਟ ਸੇਵਾ ਲਈ ਨਹੀਂ,ਬੱਸ ਕੁਝ ਦਰਦ ਸਾਂਝੇ ਕਰ ਰਿਹਾ ਹਾਂ ਮੇਰੇ ਸੋਹਣੇ ਪੰਜਾਬ ਦਾ ਅੱਜ ਕੀ ਹਾਲ ਐ,,,,,😭😭😭 ਪਿੰਡ ਸੰਦੋਹਾ ਬਠਿੰਡਾ ਤੋਂ ਗੁਰਸਿੱਖ ਬੱਚਾ ਇੱਕ ਗਰੀਬੀ ਦੀ ਮਾਰ ਹੇਠ ਆਇਆ ਪਰਿਵਾਰ ਬੱਚੇ ਦੇ ਇਲਾਜ ਲਈ ਸਭ ਕੁਝ ਵੇਚ ਵੱਟਕੇ ਲਾਇਆ ਏਹੋ ਜਿਹੇ ਦੁੱਖ ਤਕਲੀਫ਼ ਸਮੇਂ ਸਭ ਆਪਣੇ ਵੀ ਪਾਸੇ ਹੋ ਜਾਂਦੇ ਨੇ ਵਿਰਲੇ ਹੀ ਇਨਸਾਨ ਖੜਦੇ ਨੇ ਨਾਲ, ਬੜਾ ਦੁੱਖ ਤਕਲੀਫ਼ ਝੱਲਿਆ ਗੁਰਦਿਆਂ ਲੀਵਰ ਇਨਫੈਕਸ਼ਨ ਹੋਰ ਕਈ ਬਿਮਾਰੀਆਂ ਚਿੰਬੜ ਗਈਆਂ ਆਖਿਰ ਨੂੰ ਮੌਤ ਹੋ ਗਈ, ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ,, ਬਹੁਤ ਦੁੱਖ ਲੱਗਦਾ ਏਹੋ ਜਿਹੇ ਮੁੰਦੜੇ ਹਾਲਾਤਾਂ ਚੋਂ ਲੰਘਦੇ ਪਰਿਵਾਰਾਂ ਨੂੰ ਵੇਖਕੇ,,, ਸਾਡੇ ਕੋਲ ਸਭ ਕੁਝ ਹੁੰਦੇ ਹੋਇਆਂ ਸਾਨੂੰ ਸਾਡੀਆਂ ਆਪਣੀਆਂ ਹੀ ਚਿੰਬੜੀਆਂ ਜੋਕਾਂ ਦੱਲਿਆਂ ਨੇਂ ਲੁੱਟ ਖਸੁੱਟ ਕੁੱਟ ਕੇ ਖਾ ਲਿਆ ਪਰ ਸਾਡੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਨਾਂ ਸੋਚਿਆ ਆਪਣੇ ਹੀ ਢਿੱਡ ਨਹੀਂ ਭਰਦੇ ਦੱਲਿਆਂ ਦੇ,,, ਪੰਜਾਬ ਦਿਨੋਂ ਦਿਨ ਬਿਮਾਰੀਆਂ ਨਸ਼ਿਆਂ ਰਿਸ਼ਵਤਖੋਰੀ ਮਿਲਾਵਟਾਂ ਧੱਕੇਸ਼ਾਹੀ ਬੇਇਨਸਾਫ਼ੀ ਕੁੱਤਪਣੇ ਚ ਡੁੱਬਦਾ ਜਾ ਰਿਹਾ,,,😭😭😭😭😭ਤੁਹਾਡਾ ਆਪਣਾ ਛੋਟਾ ਵੀਰ,  🙏🏾🙏🏾

Saunkan saunkne #punjabi-movie #saunkan_saunkne ਸੌਕਣ ਸੌਕਣੇ

 Saunkan saunkne new punjabi movie thiss week Bhout vadia punjabi movie Very very funny Punjabi movie s Punjabi movie 2022 full movie #newpunjabimovie2022 #amayvirkpunjabimovie2022 #funnytoppunjabimovie #punjabi2022movie #funny #fullpunjabimovie #punjabi-movie #punjabimoviedownlood #youtubemovie #shortmovie

ਗੁਰਿੰਦਰ ਵੀਰ ਦਾ ਕੰਮ ਕਾਬਲੇ ਤਾਰੀਫ ਹੈ। ਬੇਸ਼ਕ ਬੋਰਵੈਲ 'ਚ ਡਿੱਗੇ 6 ਸਾਲਾ ਰਿਤਿਕ ਨੂੰ ਬਚਾਇਆ ਨੀ ਜਾ ਸਕਿਆ ਪਰ

 ਗੁਰਿੰਦਰ ਵੀਰ ਦਾ ਕੰਮ ਕਾਬਲੇ ਤਾਰੀਫ ਹੈ। ਬੇਸ਼ਕ ਬੋਰਵੈਲ 'ਚ ਡਿੱਗੇ 6 ਸਾਲਾ ਰਿਤਿਕ ਨੂੰ ਬਚਾਇਆ ਨੀ ਜਾ ਸਕਿਆ ਪਰ ਇਸ ਵੀਰ ਨੇ ਉਸਨੂੰ ਬੋਰਵੈਲ 'ਚੋ ਕੱਢ ਲਿਆ ਸੀ,ਵੀਰ ਸੰਗਰੂਰ ਦੇ ਪਿੰਡ ਮੰਗਵਾਲ ਦਾ ਰਹਿਣ ਵਾਲਾ ਹੈ,ਜਿਵੇਂ ਹੀ ਇਸ ਘਟਨਾ ਦਾ ਪਤਾ ਲਗਿਆ ਤਾਂ ਮਦਦ ਲਈ ਚੱਲ ਪਿਆ।  ਇਸ ਤੋਂ ਪਹਿਲਾਂ ਫਤਿਹਵੀਰ ਨੂੰ ਵੀ ਵੀਰ ਨੇ ਹੀ ਬਾਹਰ ਕੱਢਿਆ ਸੀ।

ਕੁਦਰਤ ਕੀ ਹੈ? (ਕੁਦਰਤ ਹੀ ਰੱਬ ਹੈ)

 ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਨੇ ਇਸ ਸਬਦ ਦੀ ਵਰਤੋ ਸਿ੍ਰਸ਼ਟੀ ਲਈ ਕਰਦਿਆਂ ਕਿਹਾ ਪਰਮਾਤਮਾ ਸਿ੍ਰਸ਼ਟੀ ਦੀ ਰਚਨਾ ਕਰਕੇ ਫਿਰ ਉਸ ਵਿੱਚ ਵੱਸਿਆ ਹੈ- ਬਲਿਹਾਰੀ ਕੁਦਰਿਤ ਵੱਸਿਆ। ਤੇਰਾ ਅੰਤ ਨਾ ਜਾਈ ਲਖਿਆ।  ਆਪੇ ਕੁਦਰਿਤ ਸਾਜਿ ਕੇ ਆਪੇ ਕਰੇ ਬੀਚਾਰ।  ਕੁਦਰਤ 🌿🍃 ਕੀ ਕਹਿੰਦੀ ਹੈ, ਮਨੁੱਖ ਨੇ ਕਦੇ ਨਹੀ ਸਮਝਿਆ ਕੁਦਰਤ ਨੂੰ, ਕੁਦਰਤ ਤੋ ਸਾਨੂੰ ਬਹੁਤ ਕੁਝ ਮਿਲਿਆ ਹੈ, ਪਰ ਇਨਸਾਨ ਨੇ ਕੀ ਕੀਤਾ ਕੁਦਰਤ ਨਾਲ, ਹਮੇਸ਼ਾ ਹੀ ਕੁਦਰਤ ਨਾਲ ਛੇੜ ਛਾੜ ਕਰਦਾ ਰਿਹਾ, ਤੇ ਕੁਦਰਤ ਨੂੰ ਬਰਬਾਦ ਕਰਦਾ ਰਿਹਾ, ਵਾਤਾਵਰਣ ਨੂੰ ਪਰਦੂਸ਼ਿਤ ਕੀਤਾ, ਜੰਗਲ ਕੱਟੇ, ਰੁੱਖ🌲🌳🌴 ਸਾੜੇ ਤੇ ਧਰਤੀ ਤੇ ਵੱਸਦੇ ਜੀਵ ਜੰਤੂਆਂ ਨ੪ ਮਾਰ ਮੁਕਾਇਆ, ਸਿਰਫ਼ ਆਪਣੇ ਫਾਇਦੇ ਲਈ, ਅੱਜੇ ਵੀ ਸਮਝ ਜਾਵੋ ਨਹੀਂ ਤਾ ਬਹੁਤ ਪਛਤਾਓਗੇ, ਅੱਜ ਅਸੀਂ ਬਹੁਤ ਬਿਮਾਰੀਆਂ ਦਾ ਸਾਮ੍ਹਣਾ ਕਰ ਰਹੇ ਹਾਂ,  ਜੇ ਮਨੁੱਖ ਕੁਦਰਤ🌿🍃 ਨਾਲ ਛੇੜ- ਛਾੜ ਨਾ ਕਰੇ, ਤਾ ਅੱਸੀ ਕੁਦਰਤੀ ਆਫਤਾਂ ਤੋ ਬੱਚ ਸਕਦੇ ਹਾਂ।  ਇਨਸਾਨ ਆਪਣੀਆਂ ਲੋੜਾਂ ਲਈ ਕੁਦਰਤ ਨਾਲ ਛੇੜ ਛਾੜ ਕਰਦਾ ਰਿਹਾ ਇਨਸਾਨ ਇਨਸਾਨ ਦਾ ਵੈਰੀ ਬਣ ਗਿਆ, ਸਿਆਣੇ ਕਹਿੰਦੇ ਹਨ, ਜਦੋ ਧਰਤੀ ਤੇ ਪਾਪ ਵੱਧ ਜਾਵੇ, ਤੇ ਉਸਦਾ ਹਿਸਾਬ ਕਰਨ ਵਾਸਤੇ ਕੋਈ ਜਰੂਰ ਆਉਂਦਾ ਹੈ, ਜੋ ਅਸੀਂ ਝੱਲ ਚੱਕੇ ਹਾ, ਇੱਕ ਨਿੱਕਾ ਜਿਹਾ ਵਾਇਰਸ, ਜਿੰਸ ਨੇ ਸਾਰਾ ਸੰਸਾਰ ਬਿਪਤਾ ਵਿੱਚ ਪਾਇਆ ਹੈ, ਸਾਨੂੰ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ, ਤੇ ...

ਇਹ ਇੰਦੌਰ ਦੀ ਘਟਨਾ ਹੈ , 2 ਬੱਚੇ ਟਰੈਫ਼ਿਕ ਪੁਲਿਸ ਕਰਮਚਾਰੀ ਰਣਜੀਤ ਸਿੰਘ ਕੋਲ ਜਾਂਦੇ ਹਨ , ਉਹਨਾਂ ਵਿੱਚੋਂ ਇੱਕ ਬੱਚਾ ਰਣਜੀਤ ਸਿੰਘ ਨੂੰ

 ਇਹ ਇੰਦੌਰ ਦੀ ਘਟਨਾ ਹੈ , 2 ਬੱਚੇ ਟਰੈਫ਼ਿਕ ਪੁਲਿਸ ਕਰਮਚਾਰੀ ਰਣਜੀਤ ਸਿੰਘ ਕੋਲ ਜਾਂਦੇ ਹਨ , ਉਹਨਾਂ ਵਿੱਚੋਂ ਇੱਕ ਬੱਚਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਮੇਰੇ ਕੋਲ ਚੱਪਲਾਂ ਨਹੀਂ ਹਨ , ਪੈਰ ਮੱਚ ਰਹੇ ਹਨ ਮੈਨੂੰ ਸੜਕ ਪਾਰ ਕਰਵਾ ਦੋ , ਤਾਂ ਰਣਜੀਤ ਸਿੰਘ ਨੇ ਕਿਹਾ ਕਿ ਜਦ ਤੱਕ ਟਰੈਫ਼ਿਕ ਨਹੀਂ ਰੁਕਦਾ ਤਦ ਤਕ ਮੇਰੇ ਪੈਰਾਂ ਤੇ ਪੈਰ ਰੱਖ ਲੈ , ਜਿਵੇਂ ਹੀ ਟਰੈਫ਼ਿਕ ਰੁਕਿਆ ਤਾਂ ਰਣਜੀਤ ਸਿੰਘ ਬੱਚੇ ਨੂੰ ਰੋਡ ਕਰਾਸ ਕਰਵਾਇਆ ਤੇ ਇਸ ਬੱਚੇ ਨੂੰ ਨਵੀਂਆ ਚੱਪਲਾ ਦਵਾਈਆਂ | ਇੰਟਰਨੈੱਟ ਤੇ ਇਹ ਫ਼ੋਟੋ ਵਾਇਰਲ ਹੋ ਰਹੀ ਹੈ ਤੇ ਟਰੈਫ਼ਿਕ ਕਰਮੀ ਰਣਜੀਤ ਸਿੰਘ ਦੀ ਤਾਰੀਫ਼ ਹੋ ਰਹੀ ਹੈ |

ਮਾਂ ਮਾਂ ਮੈਂ ਵੀ ਨਾਲ ਜਾਵਾਂਗੀ ਅੱਜ ਤੇਰੇ। ਛੇ ਕ ਸਾਲ ਦੀ ਪਰੀ ਨੇ ਆਪਣੀ ਮਾਂ ਨੂੰ ਕਿਹਾ।

 ਮਾਂ ਮਾਂ ਮੈਂ ਵੀ ਨਾਲ ਜਾਵਾਂਗੀ ਅੱਜ ਤੇਰੇ। ਛੇ ਕ ਸਾਲ ਦੀ ਪਰੀ ਨੇ ਆਪਣੀ ਮਾਂ ਨੂੰ ਕਿਹਾ। ਨਹੀਂ ਨਹੀਂ ਧੀਏ, ਭੱਠੇ 'ਤੇ ਗਰਮੀ ਬਹੁਤ ਹੁੰਦੀ ਏ।ਉੱਥੇ ਕੋਈ ਦਰੱਖਤ ਵੀ ਨਹੀਂ ਹੈ, ਛਾਂ ਲਈ।ਤੂੰ ਘਰ ਹੀ ਰਹੀ।  ਰੋਟੀ 'ਤੇ ਪਾਣੀ ਸਭ ਕੁਝ ਅੰਦਰ ਰੱਖ ਦਿੱਤਾ ਹੈ। ਤੂੰ ਬਾਹਰ ਨਾ ਨਿਕਲੀ। ਘਰ ਹੀ ਰਹੀ। ਬਾਹਰ ਗਰਮੀ ਬਹੁਤ ਏ ।ਦੁਪਹਿਰ ਹੁੰਦਿਆਂ ਭੱਠੇ 'ਤੇ ਸੁਨੇਹਾ ਪਹੁੰਚ ਗਿਆ ਕਿ ਪਰੀ ਅੱਗ ਵਿੱਚ ਮੱਚ ਗਈ ਏ।ਮਾਂ ਦੌੜੀ ਆਈ ਤਾਂ ਸਾਹਮਣੇ ਕੁਝ ਵੀ ਨਹੀਂ ਬਚਿਆ ਸੀ।ਕੱਖ ਕਾਨਿਆਂ ਦਾ ਘਰ ਸਵਾਹ ਹੋ ਚੁੱਕਾ ਸੀ।ਪਰੀ ਹਾਲੇ ਵੀ ਕੱਖ ਕਾਨਿਆਂ ਦੀ ਝੁੱਗੀ ਵਿੱਚ ਇੱਕ ਮੰਜੇ ਦੀ ਬਾਹੀ ਨਾਲ ਚਿਪਕੀ ਪਈ ਸੀ। ਅੱਗ ਦੀਆਂ ਲਾਟਾਂ ਨੇ ਉਸ ਨੂੰ ਸੁਆਹ ਕਰ ਦਿੱਤਾ ਸੀ।ਮਾਂ ਦੀਆਂ ਧਾਹਾਂ ਨਿਕਲ ਗਈਆਂ। ਸਵਾਹ ਬਣੀ ਪਰੀ ਹਾਲੇ ਵੀ ਜਿਵੇਂ ਆਖ ਰਹੀ ਹੋਵੇ। ਮਾਂ ਤੂੰ ਰੋ ਨਾ, ਤੂੰ ਆਖਿਆ ਸੀ ਨਾ ਕਿ ਬਾਹਰ ਗਰਮੀ ਆ, ਵੇਖ ਮੈਂ ਤੇਰੇ ਕਹਿਣ 'ਤੇ ਬਾਹਰ ਨਿਕਲੀ ਹੀ ਨਹੀਂ। ਪਰ ਪਤਾ ਨਹੀਂ ਮਾਂ ਅੱਗ ਅੰਦਰ ਕਿਵੇਂ ਆ ਗਈ।ਮਾਂ ਤੂੰ ਮੈਨੂੰ ਇਸ ਤਰ੍ਹਾਂ ਇਕੱਲਿਆਂ ਨਾ ਛੱਡਿਆ ਕਰ।ਮੇਰੇ ਇਸ ਤਰ੍ਹਾਂ ਮਰੇ ਨਾਲ ਤਾਂ ਤੈਨੂੰ ਮੁਆਵਜ਼ਾ ਵੀ ਨਹੀਂ ਮਿਲਣਾ 'ਤੇ ਅੱਗ ਲਾਉਣ ਵਾਲੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਣਪਛਾਤੇ ਹੋ ਜਾਣੇ ਨੇ

ਸਾਡਾ ਅੱਤ ਤੋਂ ਅੰਤ ਤੱਕ ਦਾ ਸਫਰ

 ਸਾਡਾ ਅੱਤ ਤੋਂ ਅੰਤ ਤੱਕ ਦਾ ਸਫਰ

ਗਰਮੀ ਦੇ ਦਿਨਾਂ ਵਿੱਚ ਮੇਰੇ ਪਾਪਾ ਜੀ ਮੇਰੇ ਮਾਤਾ ਸ੍ਰੀ ਨੂੰ ਦਸ ਪੰਦਰਾਂ ਲੋਂਗ ਪਾਣੀ ਵਿੱਚ ਭਿਓਣ ਲਈ ਕਹਿੰਦੇ ਤੇ ਸ਼ਾਮ ਨੂੰ ਉਹ ਲੌਂਗਾਂ ਨੂੰ ਕੂੰਡੇ ਵਿੱਚ ਰਗੜ

 ਗਰਮੀ ਦੇ ਦਿਨਾਂ ਵਿੱਚ ਮੇਰੇ ਪਾਪਾ ਜੀ ਮੇਰੇ ਮਾਤਾ ਸ੍ਰੀ ਨੂੰ ਦਸ ਪੰਦਰਾਂ ਲੋਂਗ ਪਾਣੀ ਵਿੱਚ ਭਿਓਣ ਲਈ ਕਹਿੰਦੇ ਤੇ  ਸ਼ਾਮ ਨੂੰ ਉਹ ਲੌਂਗਾਂ ਨੂੰ ਕੂੰਡੇ ਵਿੱਚ ਰਗੜ ਕੇ ਖੰਡ ਪਾ ਕੇ ਉਸਦਾ ਸ਼ਰਬਤ ਬਨਵਾਉਂਦੇ ਤੇ ਦੋ ਤਿੰਨ ਗਲਾਸ ਪੀਂਦੇ। ਬਹੁਤ ਵਧੀਆ ਸ਼ਰਬਤ ਹੁੰਦਾ ਸੀ। ਕਿਉਂਕਿ ਭਿੱਜੇ ਹੋਏ ਲੌਂਗਾਂ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ। ਓਦੋਂ ਆਹ ਲਿਮਕਾ ਪੈਪਸੀ ਪੀਣ ਦੀ ਪਹੁੰਚ ਨਹੀਂ ਸੀ ਹੁੰਦੀ। ਤੇ ਨਾ ਕੋਈ ਹੋਰ ਬਜ਼ਾਰੂ ਠੰਡਾ ਹੁੰਦਾ ਸੀ। ਨਿੱਬੂ ਦੀ  ਸਿਕੰਜਮੀ ਬਣਾਉਂਦੇ। ਅਗਲਾ ਗੱਟ ਗੱਟ ਦੋ ਗਿਲਾਸ ਡੀਕ ਲਾਕੇ ਪੀ ਲੈਂਦਾ। ਪਰ ਲੌਂਗਾਂ ਦਾ ਪਾਣੀ ਕੋਈ ਨਹੀਂ ਸੀ ਜਾਂਣਦਾ। ਪਾਪਾ ਜੀ ਅਕਸਰ ਆਪਣੇ ਸਾਥੀਆਂ ਨੂੰ ਵੀ ਪਿਲਾਉਂਦੇ। ਸਵਾਦ ਵੀ ਹੁੰਦਾ ਤੇ ਗੁਣਕਾਰੀ ਵੀ। ਅੱਜ ਕੱਲ੍ਹ ਤਾਂ ਲੋਕ ਲੋਹੜੀ ਜਲਜੀਰੇ ਨਾਲ ਬੁੱਤਾ ਸਾਰ ਦਿੰਦੇ ਹਨ। Punjabi media tv  Follow me

ਮੇਰਾ ਰਾਮ ਹੈ ਤੇ ਤੇਰਾ ਮੌਲਾ ਹੈ। ਆਪਣੇ ਵਿੱਚ ਆਹੀ ਰੌਲਾ ਹੈ।

 ਮੇਰਾ ਰਾਮ ਹੈ ਤੇ ਤੇਰਾ ਮੌਲਾ ਹੈ। ਆਪਣੇ ਵਿੱਚ ਆਹੀ ਰੌਲਾ ਹੈ। ਤੈਨੂੰ ਗਿਰਜਾ ਚੰਗਾ ਲਗਦਾ ਹੈ। ਮੇਰਾ ਤਾਂ ਠਾਕੁਰ ਦਵਾਰਾ ਹੈ। ਤੈਨੂੰ ਨਗਾੜੇ ਨਾਮ ਮੁਹੱਬਤ ਹੈ। ਮੈਨੂੰ ਤਾਂ ਬਸ ਸੰਖ ਪਿਆਰਾ ਹੈ। ਮੈਂ ਰਹੀਮ ਨੂੰ ਸਿੱਜਦਾ ਕਰਦਾ ਹਾਂ। ਤੈਨੂੰ ਰਾਮ ਹੀ ਦਿੰਦਾ ਨਜ਼ਾਰਾ ਹੈ। ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ। ਮੈਨੂੰ ਸਤਿਗੁਰੂ ਦਾ ਹੀ ਸਹਾਰਾ ਹੈ। ਮੇਰਾ ਪਾਕ ਪਵਿੱਤਰ ਅੱਲਾ ਹੈ। ਤੇਰੇ ਲਈ ਭਗਵਾਨ ਨਿਆਰਾ ਹੈ। #ਉਹ ਤੇਰਾ ਮੇਰਾ ਹੀ ਨਹੀਂ । ਸਭ ਜੱਗ ਦਾ ਪਾਲਣ ਹਾਰਾ ਹੈ। ਨਾ ਮੇਰੇ ਇਕੱਲੇ ਦਾ ਰਾਮ ਹੈ। ਨਾ ਤੇਰੇ ਕੱਲੇ ਦਾ ਮੌਲਾ ਹੈ। ਉਹ ਸਭ ਦਾ ਸਾਂਝਾ ਹੈ। ਬਸ ਨਾਮ ਦਾ ਹੀ ਰੌਲਾ ਹੈ।  Punjabi media tv

1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ

 1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ।  ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ।  ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ।  ਓਹਨਾ ਦਿਨਾਂ ਵਿੱਚ ਘਰਾਂ ਵਿਚ ਟਮਾਟੋ ਸੋਸ ਦੀ ਬੋਤਲ ਲਿਆਉਣ ਦਾ ਆਮ ਪ੍ਰਚਲਨ ਨਹੀਂ ਸੀ। ਤੇ ਨਾ ਹੀ ਹਰ ਕਿਸੇ ਦੀ ਹੈਸੀਅਤ ਹੁੰਦੀ ਸੀ। ਅਸੀਂ ਵੀ ਘਰੇ ਇਮਲੀ ਦੀ ਖੁੱਲੀ ਚੱਟਣੀ ਬਜ਼ਾਰੋ ਲਿਆਉਂਦੇ ਯ ਕਈ ਵਾਰੀ ਘਰੇ ਬਣਾ ਲੈਂਦੇ ਸੀ। ਮੌਕੇ ਦੀ ਨਜ਼ਾਕਤ ਵੇਖਦਿਆਂ ਉਹ ਕਿਸਾਨ ਟਮਾਟੋ ਸੋਸ ਦੀ ਵੱਡੀ ਬੋਤਲ ਲਿਆਏ ਸਨ। ਜਦੋ ਚਾਹ ਪਕੌੜਿਆਂ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੋਸ ਵਾਲੀ ਬੋਤਲ ਜੋ ਅਜੇ ਸੀਲ ਬੰਦ ਸੀ ਨੂੰ ਖੋਲ੍ਹਣ ਦੀ ਸਮੱਸਿਆ ਖੜੀ ਹੋ ਗਈ। ਉਪਰਲਾ ਢੱਕਣ ਖੋਲਣ ਤੋਂ ਬਾਦ ਪਤਾ ਲੱਗਿਆ ਕਿ ਅੰਦਰ ਇੱਕ ਸੋਢੇ ਦੀ ਬੋਤਲ ਵਾਲਾ ਢੱਕਣ ਹੋਰ ਵੀ ਸੀ। ਉਹਨਾਂ ਘਰੇ ਓਪਨਰ ਵੀ ਨਹੀਂ ਸੀ। ਬੜੀ ਮੁਸ਼ਕਿਲ  ਨਾਲ ਕਰਦ ਦੀ ਸਹਾਇਤਾ ਨਾਲ ਉਹ ਢੱਕਣ ਖੋਲ੍ਹਿਆ ਗਿਆ। ਪਰ ਹੁਣ ਇੱਕ ਹੋਰ ਗੰਭੀਰ ਸਮੱਸਿਆ ਸੀ। ਸੋਸ ਦੀ ਬੋਤਲ ਨੂੰ ਉਲਟਾ ਕਰਨ ਦੇ ਬਾਵਜੂਦ ਵੀ ਸੋਸ ਬਾਹਰ ਨਹੀਂ ਸੀ ਨਿਕਲ ਰਹੀ। ਲੜਕੀ ਦੇ ਛੋਟੇ ਭਰਾ ਨੇ ਬੋਤਲ ਦੀ ਪਿੱਠ ਤੇ ਬਹੁਤ ਹੱਥ ਮਾਰੇ ਪਰ ਸਫਲਤਾ ਨਹੀਂ ਮਿਲੀ। ਫਿਰ ਇਹੀ ਕੋਸ਼ਿਸ਼ ਭੈਣ ਨੇ ਵੀ ਕੀਤੀ ਪਰ ਨਕਾਮੀ ਹੀ ਪੱਲੇ ਪਈ। ਮਾਂ ਨੂੰ ਕੋਈ ਸੁਣ ਹੀ ਨਹੀਂ ਸੀ ਰਿਹਾ...

ਜੇ ਅੱਜ ਦਾ ਦਿਨ ਸਾਨੂੰ ਯਾਦ ਹੋਵੇ (17 ਮਈ 1746 )... ਇਕ ਪਾਸੇ ਪਹਾੜੀ ਰਾਜਿਆਂ ਦੀ ਫੌਜ, ਦੂਜੇ ਪਾਸੇ ਚੜ੍ਹਿਆ ਬਿਆਸ ਦਰਿਆ

 ਜੇ ਅੱਜ ਦਾ ਦਿਨ ਸਾਨੂੰ ਯਾਦ ਹੋਵੇ (17 ਮਈ 1746 )... ਇਕ ਪਾਸੇ ਪਹਾੜੀ ਰਾਜਿਆਂ ਦੀ ਫੌਜ, ਦੂਜੇ ਪਾਸੇ ਚੜ੍ਹਿਆ ਬਿਆਸ ਦਰਿਆ ਜੋ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ ਸੀ, ਤੀਜਾ ਜੇਠ ਮਹੀਨੇ ਦੀ ਅੱਤ ਦੀ ਗਰਮੀ, ਚੌਥਾ ਕਾਹਨੂੰਵਾਨ ਦੇ ਜੰਗਲ ਨੂੰ ਅੱਗ ਲਾਈ ਗਈ ਜਾਲਮਾਂ ਵੱਲੋਂ, ਪਰ ਐਨੀਆਂ ਮੁਸੀਬਤਾਂ ਚ ਵੀ ਲਖਪਤ ਰਾਏ ਸਿੰਘਾਂ ਨੂੰ ਮੁਕਾ ਨਾ ਸਕਿਆ । ਜਥੇਦਾਰ ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਜਥੇਦਾਰੀ ਹੇਠ (ਪੰਦਰਾਂ ਹਜ਼ਾਰ) ਖ਼ਾਲਸਾ ਕਾਹਨੂੰਵਾਨ ਦੇ ਛੰਭ ਵਿਚ ਫੈਸਲਾ ਕਰਦਾ ਹੈ ਕਿ ਇਸ ਤਰ੍ਹਾਂ ਦੀ ਮੌਤ ਮਰਨ ਨਾਲੋਂ ਤਾਂ ਦੁਸ਼ਮਣ ਨਾਲ ਦੋ-ਹੱਥ ਕਰਕੇ ਸ਼ਹੀਦੀ ਪਾ ਕੇ ਗੁਰੂ ਚਰਨਾਂ ਵਿਚ ਪਹੁੰਚਿਆ ਜਾਵੇ । ਸਿੰਘ ਕਈ ਦਿਨਾਂ ਦੇ ਭੁੱਖਣ-ਭਾਣੇ, ਸ਼ਾਹੀ ਫ਼ੌਜਾਂ ਦੀਆਂ ਤੋਪਾਂ ਦੀ ਮਾਰ, ਦੁਸ਼ਮਣ ਨਾਲ ਜੰਮ ਕੇ ਲੜਨਾ ਮੁਸ਼ਕਿਲ ਸੀ । ਸਿੰਘਾਂ ਨੇ ਰਾਤ ਨੂੰ ਦੁਸ਼ਮਣ ਦੀ ਫ਼ੌਜ 'ਤੇ ਹਮਲਾ ਕਰਨਾ ਅਤੇ ਜੋ ਹੱਥ ਲੱਗਣਾ ਲੈ ਜਾਣਾ, ਪਰ ਇਹ ਕਿੰਨੇ ਕੁ ਦਿਨ ਚੱਲ ਸਕਦਾ ਸੀ। ਸਿੰਘਾਂ ਪਾਸ ਤਿੰਨ ਰਾਹ ਸਨ, ਇਕ ਜਥਾ ਪਹਾੜੀ ਚੜ੍ਹੇ, ਦੂਜਾ ਦਰਿਆ ਪਾਰ ਕਰੇ ਅਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਅਗਵਾਈ ਵਿਚ ਲਖਪਤ ਰਾਏ ਦਾ ਟਾਕਰਾ ਕਰੇ । ਸ: ਗੁਰਦਿਆਲ ਸਿੰਘ ਤੇ ਸ: ਹਰਦਿਆਲ ਸਿੰਘ ਡੱਲੇਵਾਲ ਦੋਵੇਂ ਭਰਾਵਾਂ ਨੇ ਦਰਿਆ ਵਿਚ ਘੋੜੇ ਠੇਲ੍ਹ ਦਿੱਤੇ, ਉਥੇ ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਦੋਵੇਂ ਰੁੜ੍ਹ ਗਏ । ਕੁਝ ਸਿ...

ਮੇਵਾ_ਸਿੰਘ_ਬੁਰਜ_ਨਕਲੀਆ ਉਹ ਇਨਸਾਨ ਹੈ ਜੋ #ਬੂਟੇ ਲਿਆ ਕਰ ਆਪ ਲੋਕਾਂ ਦੇ #ਘਰਾਂ ਵਿੱਚ ਅੱਤੇ #ਮੋਟਰਾਂ ਤੇ ਲਾਉਂਦਾ ਹੈ ਫਿਰ ਰਜਿਸਟਰ

 #ਮੇਵਾ_ਸਿੰਘ_ਬੁਰਜ_ਨਕਲੀਆ ਉਹ ਇਨਸਾਨ ਹੈ ਜੋ #ਬੂਟੇ ਲਿਆ ਕਰ ਆਪ ਲੋਕਾਂ ਦੇ #ਘਰਾਂ ਵਿੱਚ ਅੱਤੇ #ਮੋਟਰਾਂ ਤੇ ਲਾਉਂਦਾ ਹੈ ਫਿਰ ਰਜਿਸਟਰ ਵਿੱਚ ਉਸ ਪਰਿਵਾਰ ਤੇ ਬੂਟੇ ਦਾ #ਨਾਮ ਲਿਖਦਾ ਹੈ ਫਿਰ ਲੋਕਾਂ ਨੂੰ ਸਪੀਚ ਕਰਕੇ ਰੁੱਖਾਂ ਨਾਲ #ਗੁਰੂ ਸਹਿਬਾਨ ਦਾ ਕੀ ਵਾਸਤਾ ਸੀ ਉਹ ਦੱਸਕੇ ਲੋਕਾਂ ਨੂੰ #ਜਾਗਰੁਕ ਕਰਦਾ ਹੈ ਆਪ ਸਾਈਕਲ ਉੱਪਰ #ਡਰਮੀ ਬੰਨ #ਪਾਣੀ ਦੀ ਸੇਵਾ ਕਰਦਾ ਹੈ ਜਦ ਤੱਕ ਬੂਟੇ #ਚੱਲਦੇ ਨਹੀਂ ਫਿਰ ਉਹਨਾਂ ਵਿੱਚ #ਖੱਲ ਦਵਾਈ ਵੀ ਪਾਉਂਦਾ ਹੈ ਹੁਣ ਮੇਰੇ ਕੋਲ ਇਹ ਇਨਸਾਨ ਵਾਰੇ ਕੋਈ ਸ਼ਬਦ ਹੀ ਨਹੀਂ ਜੋ ਨਿੰਰਤਰ ਸੇਵਾ ਕਰ ਰਿਹਾ।

ਆਪਣਿਆ ਨੂੰ ਤੋਰਨਾ ਦੁਨੀਆਂ ਦਾ ਸਬ ਤੋਂ ਔਖਾ ਕੰਮ ੲੈ ੲੈਨੀ ਹਿੰਮਤ ਪ੍ਰਮਾਤਮਾ ਹੀ ਦੇਂਦਾ ਹੈ ਨਈ ਤਾਂ ਜੇ ਉਂਜ ਕਦੇ ਆਪਣੇ ਪਿਆਰਿਆਂ ਦੇ ਜਾਣ ਦੀ ਗੱਲ ਸੋਚ ਵੀ ਲਈਏ ਤਾ ਰੂਹ ਕੰਬ ਉੱਠਦੀ ਏ ਪਰ ਪ੍ਰਮਾਤਮਾ ਦੀ ਰਚੀ ਹੋਈ

 ਆਪਣਿਆ ਨੂੰ ਤੋਰਨਾ ਦੁਨੀਆਂ ਦਾ ਸਬ ਤੋਂ ਔਖਾ ਕੰਮ ੲੈ ੲੈਨੀ ਹਿੰਮਤ ਪ੍ਰਮਾਤਮਾ ਹੀ ਦੇਂਦਾ ਹੈ ਨਈ ਤਾਂ ਜੇ ਉਂਜ ਕਦੇ ਆਪਣੇ ਪਿਆਰਿਆਂ ਦੇ ਜਾਣ ਦੀ ਗੱਲ ਸੋਚ ਵੀ ਲਈਏ ਤਾ ਰੂਹ ਕੰਬ ਉੱਠਦੀ ਏ ਪਰ ਪ੍ਰਮਾਤਮਾ ਦੀ ਰਚੀ ਹੋਈ ਸ੍ਰਿਸ਼ਟੀ ਏ ਅੳਣਾ ਜਾਣਾ ਲੱਗਿਆ ਰਹਿਣਾ ਏ ਏਸੇ ਤਰਾਂ ਏਸ ਬੱਚੇ ਦੀ ਜਦੋਂ ਫੋਟੋ ਵੇਖੀ ਲੂੰ ਕੰਡੇ ਖਲੋ ਗਏ 😭ਪ੍ਰਮਾਤਮਾ ਏਸ ਸੱਚੀ ਸੁੱਚੀ ਸ਼ੁੱਧ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ..ਜੋ ਹੋਇਆ ਰੱਬ ਦਾ ਭਾਣਾ ਪਰ ਬੱਚੇ ਦੇ ਮਾਪਿਆਂ ਨੇ ਜਿਸ ਥਾਂ ਬੱਚੇ ਨੂੰ ਦਫਨਾਇਆ ੳਥੇ ਇੱਕ ਬੂਟਾ ਲਾਇਆ ਤਾਂ ਜੋ ਸਾਰੀ ਉਮਰ ਇੱਕ ਦਰੱਖਤ ਦੇ ਰੂਪ ਚ ੳ ਬੱਚਾ ਹਮੇਸ਼ਾ ੳਨਾਂ ਦੇ ਨਾਲ ਰਹੇ….ਜਦੋਂ ਕੋਈ ਛੱਡ ਜਾਂਦੈ ਆਪਾਂ ਸੰਸਕਾਰ ਕਰਦੇ ਹਾਂ ਕਿੳਂ ਨਾ ੳਸ ਜਾਣ ਵਾਲੇ ਦੇ ਭੋਗ ਵਾਲੇ ਦਿਨ ਕਿਸੇ ਵੀ ਥਾਂ ਤੇ ੳਸਦੀ ਯਾਦ ਚ ਇੱਕ ਬੂਟਾ ਲਾਣ ਦੀ ਰੀਤ ਹੋਵੇ ਤਾ ਸਾਰੀ ਉਮਰ ਲੰਗਦੇ ਟੱਪਦੇ ਜਦੋਂ ੳਸ ਦਰੱਖਤ ਨੂੰ ਵੇਖਿਆ ਕਰੀਏ ਤੇ ਇੳਂ ਹੀ ਲੱਗੇ ਜਿਵੇਂ ਸਾਡਾ ਪਿਆਰਾ ਅੱਜ ਵੀ ਸਾਡੇ ਨਾਲ ਏ❤️ #rip

ਬੱਸ ਇਹੀ ਜਾਵਨ ਚੱਕਰ ਹੈ।

 

ਪਿਛਲੇ ਦਿਨੀਂ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ । ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨਾਲ ਭਰੀ ਹੋਈ ਹਾਦਸੇ ਦਾ ਸ਼ਿਕਾਰ ਹੋ ਗਈ । ਕਾਰਨ ਇਹ ਬਣਿਆ ਸੀ ਬਹੁਤ ਸਾਰੇ

 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਪਿਛਲੇ ਦਿਨੀਂ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ । ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ  ਨਾਲ ਭਰੀ ਹੋਈ  ਹਾਦਸੇ ਦਾ ਸ਼ਿਕਾਰ ਹੋ ਗਈ । ਕਾਰਨ ਇਹ ਬਣਿਆ ਸੀ ਬਹੁਤ ਸਾਰੇ  ਅੜੀਅਲ ਰਵੱਈਏ ਵਾਲੇ ਕਿਸਾਨਾਂ ਨੇ ਆਪਣੇ  ਖੇਤਾਂ ਵਿੱਚ ਆਪ ਮੁਹਾਰੇ ਅੱਗ ਲਗਾਈ ਹੋਈ ਸੀ । ਧੂੰਆਂ ਜਿਆਦਾ ਹੋਣ ਕਰਕੇ  ਬਸ ਅੱਗ ਦੀ ਲਪੇਟ  ਵਿਚ ਆ ਗਈ  ।ਬੱਚੇ ਬਿਲਕੁਲ ਛੋਟੇ ਛੋਟੇ ਸੀ ਬੇ ਸਮਝ ਸੀ  । ਆਪ ਖੁਦ ਕੁਝ ਵੀ ਕਰ ਨਹੀ ਸੀ ਸਕਦੇ । ਇਕ ਚਾਰੇ ਪਾਸੇ ਅੱਗ ਹੀ ਅੱਗ ਅਤੇ  ਛੋਟੇ ਛੋਟੇ ਬੱਚੇ  ਬੁਰੀ ਤਰ੍ਹਾਂ ਫਸ ਚੁੱਕੇ ਸਨ  ਫਿਰ ਵੀ  ਬਸ  ਡਰਾਈਵਰ ਦੀ ਸੂਝ ਬੂਝ ਅਤੇ  ਦਲੇਰੀ  ਨੂੰ  ਸਲਾਮ ਕਰਦੇ ਹਾਂ  ਜਿਸ ਨੇ ਸਾਰੇ ਬੱਚਿਆਂ ਨੂੰ ਜਿੰਦਾ ਬਚਾ ਲਿਆ ਗਿਆ । ਜਦੋਂ ਕੇ ਬੱਚਿਆਂ ਨੂੰ ਬਚਾਉਦਾ ਹੋਇਆ ਖੁਦ ਵੀ ਝੁਲਸ ਗਿਆ  ਦੱਸਿਆ ਜਾਂਦਾ ਹੈ । ਇਥੇ ਖੇਤਾਂ ਨੂੰ ਅੱਗ ਲਾਉਣ ਵਾਲੇ ਜਿੰਮੇਵਾਰ ਵਿਅਕਤੀਆਂ ਤੇ ਪਰਚਾ ਦਰਜ ਕਰਨ ਦੀ ਬਜਾਏ  ਗਰੀਬ  ਡਰਾਈਵਰ ਤੇ  ਪਰਚਾ ਦਰਜ ਕਰ ਦਿੱਤਾ ਗਿਆ ਹੈ । ਮੈਂ ਦੱਸਣਾ ਚਾਹੁੰਦਾ ਹਾਂ ਕੇ  ਜੇਕਰ ਇਹੀ ਕੰਮ ਕਿਸੇ ਵੀ ਫੋਰਸ ਵਿੱਚ ਕਿਸੇ ਡਰਾਈਵਰ ਨੇ ਕੀਤਾ ਹੁੰਦਾ ਤਾਂ  ਅੱਜ ਉਸ ਨੂੰ  ਰਾਸ਼ਟਰਪਤੀ ਅਵਾਰਡ ਨਾਲ...

ਲੱਖਾ ਜੀਵ ਜੰਤੂਆਂ ਨੂੰ ਅੱਗ ਲਾ ਕੇ, ਕੁਦਰਤ ਤੋ ਖੁਦ ਲਈ ਠੰਡਕ ਭਾਲ ਰਹੇ

 ਲੱਖਾ ਜੀਵ ਜੰਤੂਆਂ ਨੂੰ ਅੱਗ ਲਾ ਕੇ, ਕੁਦਰਤ ਤੋ ਖੁਦ ਲਈ ਠੰਡਕ ਭਾਲ ਰਹੇ ਹੋ, ਇਕ ਦਿਨ ਖੁਦ ਆਪਣੇ ਜਵਾਕਾ ਨੂੰ ਮੋਤ ਦੇ ਕੰਢੇ ਤੇ ਖੜਾ ਕਰ ਦਵੇਗਾ ਅਸੀ, ਜੇ ਐਸੇ ਤਰਹ ਅੱਗਾ ਲਗਦੀਆ ਰਹੀਆ, ਪੇੜ ਪੋਧੇ,ਜੀਵ ਜੰਤੂ ਨਸਟ ਹੁਦੇ ਰਹੇ, ਕੁਝ ਤਾ ਬਚਾ ਲਵੋ ਪੰਜਾਬੀਓ,

ਪਾਤਸ਼ਾਹ ਨੇ ਕਿਹਾ, 'ਬੇਟੀ ਤੁਹਾਡੇ ਕਰਮਾਂ ਵਿਚ ਪੁੱਤਰ ਵਿਧਾਤਾ ਨੇ ਨਹੀਂ ਲਿਖਿਆ'।

 ਇਤਿਹਾਸ ਵਿੱਚ ਲਿਖਿਆ ਹੈ ਕਿ,  ਇਕ ਦਿਨ ਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਸ਼ਿਕਾਰ ਖੇਡਣ ਲਈ ਬਾਹਰ ਚਬੇ ਪਿੰਡ ਕੋਲ ਪੁਜੇ। ਇਥੇ ਇਕ ਗੁਰਸਿਖ ਬੀਬੀ ਨੇ ਬੜੀ ਸ਼ਰਧਾ ਨਾਲ ਇਕ ਰੇਜਾ ਆਪ ਜੀ ਦੀ ਭੇਟਾ ਕੀਤਾ ਅਤੇ ਮੰਗ ਕੀਤੀ, 'ਪਾਤਸ਼ਾਹ ਪੁੱਤਰ ਦੀ ਦਾਤ ਬਖ਼ਸ਼ੋ'। ਪਾਤਸ਼ਾਹ ਨੇ ਕਿਹਾ, 'ਬੇਟੀ ਤੁਹਾਡੇ ਕਰਮਾਂ ਵਿਚ ਪੁੱਤਰ ਵਿਧਾਤਾ ਨੇ ਨਹੀਂ ਲਿਖਿਆ'। ਇਸ ਤੇ ਉਹ ਬੜੀ ਮਾਯੂਸ ਹੋਈ ਪਰ ਅਚਾਨਕ ਹੀ ਫੁਰਨਾ ਫੁਰਿਆ, ਕਲਮ ਦਵਾਤ ਗੁਰੂ ਜੀ ਵਲ ਕਰਕੇ ਕਹਿਣ ਲਗੀ, 'ਪਾਤਸ਼ਾਹ! ਜੇ ਅੱਗੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਉ। ਇਥੇ ਉਥੇ ਆਪ ਜੀ ਹੀ ਦਾਤੇ ਹੋ'। ਪਾਤਸ਼ਾਹ ਜੀ ਨਿਹਾਲ ਹੋਏ ਤੇ ਉਸ ਦੇ ਕਰਮਾਂ ਵਿਚ 1 ਪੁੱਤਰ ਲਿਖਣ ਦੀ ਕ੍ਰਿਪਾ ਕਰਨ ਲਗੇ। ਤਾਂ ਉਨ੍ਹਾਂ ਦੇ ਘੋੜੇ ਨੇ ਪੈਰ ਹਿੱਲਾ ਦਿੱਤਾ। ਜਿਸ ਨਾਲ 1 ਦੀ ਥਾਂ 7 ਹੋ ਗਿਆ। ਪਾਤਸ਼ਾਹ ਨੇ ਕਿਹਾ ਬੇਟੀ ਹੁਣ ਆਪ ਦੇ ਘਰ ਸਤ ਪੁੱਤਰ ਹੋਣਗੇ। ਉਹ ਸੁਣ ਕੇ ਬੜੀ ਨਿਹਾਲ ਹੋਈ। ਪ੍ਰਭੂ ਨੇ ਉਸ ਤੇ ਬਖ਼ਸ਼ਸ਼ਾਂ ਕੀਤੀਆਂ ਤੇ ਸਮੇਂ ਸਮੇਂ ਤੇ ਉਸ ਦੇ ਘਰ ਸਤ ਪੁੱਤਰ ਹੋਏ !

ਦੁਨੀਆ ਦਾ ਸਭ ਤੋਂ ਵੱਡਾ ਗੁਰੂਦੁਆਰਾ ਪਰ ਇਸਦੀ ਦਰਸ਼ਨੀ ਡਿਉਢੀ ਪਿਛਲੇ ਇਕ ਨਹੀਂ ਦੋ ਨਹੀਂ ਪੂਰੇ ਤਿਨ ਸਾਲ ਤੋਂ ਤਰਸ ਯੋਗ ਸਥਿਤੀ ਵਿਚ ਪਈ ਹੋਈ ਹੈ।

 ਵਾਹਿਗੁਰੂ ਜੀ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਗੁਰੂਦੁਆਰਾ ਪਰ ਇਸਦੀ ਦਰਸ਼ਨੀ ਡਿਉਢੀ ਪਿਛਲੇ ਇਕ ਨਹੀਂ ਦੋ ਨਹੀਂ ਪੂਰੇ ਤਿਨ ਸਾਲ ਤੋਂ ਤਰਸ ਯੋਗ ਸਥਿਤੀ ਵਿਚ ਪਈ ਹੋਈ ਹੈ। ਮੀਹ ਬਾਰਸ਼ ਤੇਜ ਹਵਾਵਾਂ ਸਾਡੇ ਇਤਹਾਸ ਨੂੰ ਕਮਜ਼ੋਰ ਕਰ ਰਹੀਆ ਵਾਂ। ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਹਾਸ ਸਾਡੇ ਤੋ ਦੂਰ ਹੋਣ ਤੋਂ ਪਹਿਲਾ। ਸੰਗਤ ਆਪਣੇ ਸਿੱਖ ਇਤਹਾਸ ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਓੜੀ ਦੀ ਮੁਰੰਮਤ ਕਰਵਾ ਲਵੇ। ਨਹੀਂ ਤਾਂ ਇਸਨੂੰ ਹੋਰ ਤਰਸ ਯੋਗ ਹਾਲਤ ਚ ਸਾਬਤ ਕਰਨ ਲਗਿਆ ਬਹੁਤ ਟਾਇਮ ਨੀ ਲੱਗਣਾ । ਸਾਡੀ ਬੇਨਤੀ ਗੁਰੂ ਰੂਪ ਖਾਲਸਾ ਜੀ ਨੂੰ ਵਾ। ਮੁਰੰਮਤ ਹੀ ਹੱਲ ਹੈ।

ਸ਼ਯਦ ਲੋਕ ਇੰਤਜ਼ਾਰ ਕਰ ਰਹੇ ਆ। ਇਤਹਾਸ ਨੂੰ ਖਤਮ ਕਰਵਾ ਕੇ ਸੰਗਮਰਮਰ ਦੇ ਪੱਥਰਾਂ ਦੀ ਬਣੀ ਹੋਈ ਇਮਾਰਤ ਦਾ।

 ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉ ਨੀ ਕੋਈ ਧਿਆਨ ਦੇ ਰਿਹਾ। ਕਿਸਦਾ ਇੰਤਜ਼ਾਰ। ਜੌ ਇਸਨੂੰ ਖਸਤਾ ਹਾਲਤ ਚ ਦਰਸਾਉਣ ਆਉਣ ਗੇ ਓਹਨਾ ਦਾ। ਤਿਨ ਸਾਲ ਤੋਂ ਕੁਝ ਨਹੀਂ ਹੋਇਆ। ਸ਼ਯਦ ਲੋਕ ਇੰਤਜ਼ਾਰ ਕੇ ਰਹੇ ਆ। ਇਤਹਾਸ ਨੂੰ ਖਤਮ ਕਰਵਾ ਕੇ ਸੰਗਮਰਮਰ ਦੇ ਪੱਥਰਾਂ ਦੀ ਬਣੀ ਹੋਈ ਇਮਾਰਤ ਦਾ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਪਰਿਵਾਰ ਦੀ ਨਿਸ਼ਾਨੀ ਨੂੰ ਤਰਸ ਯੋਗ ਸਥਿਤੀ ਵਿਚ ਲੇ ਕੇ ਜਾਣ ਲਈ ਕਿਸਦਾ ਧੰਨਵਾਦ ਕਰੀਏ? ਸਾਡੇ ਤਰਨ ਤਾਰਨ ਲੀ ਬਹੁਤ ਸ਼ਰਮਸਾਰ ਗਲ ਹੈ ਕੋਈ ਗੁਰੂਦਵਾਰਾ ਸਾਹਿਬ ਆ ਕੇ ਬੋਲ ਦਵੇ ਜਦੋ ਅ ਕਿ ਕੀਤਾ ਹੋਇਆ।   ਦੂਰ ਦੂਰ ਤੋਂ ਸੰਗਤ ਆ ਕੇ ਆਪਣੇ ਰੀਵਿਊ ਦਿੰਦੀ ਹੈ। ਇਹਨਾ ਸੋਹਣਾ ਗੁਰੂਦਵਾਰਾ ਅਤੇ ਮੁੱਖ ਦਰਵਾਜ਼ਾ ਕਿੱਦਾ ਕੀਤਾ ਹੋਇਆ। ਭੁੱਲ ਚੁੱਕ ਮਾਫ ਪਰ ਅਸੀ ਲੋਕ ਕਦੇ ਵੀ ਸੀਰੀਅਸ ਨਹੀਂ ਹੋਣਾ। ਜਦੋ ਤਕ ਦੁਬਾਰਾ ਕੋਈ ਤੁਹਾਡੇ ਇਤਹਾਸ ਨੂੰ ਮੇਟਣ ਨਹੀਂ ਆਉਦਾ । ਤੁਸੀਂ ਸੁਤੇ ਰਹੋ।

ਨੇਕ_ਸੇਵਾ

 #ਨੇਕ_ਸੇਵਾ  ਕੱਲ ਰਾਤ (16-5-2022)  ਨੂੰ  ਕਰੀਬ 9 ਵਜੇ ਬਠਿੰਡਾ ਦੇ ਐਡਵੋਕੇਟ ਸੂਰਿਆ ਸਿੰਗਲਾ ਜੀ ਨੇ ਸੰਤਪੁਰਾ ਰੋਡ ਤੇ ਇੱਕ ਐਂਬੂਲੈਂਸ ਵੇਖੀ, ਜਿੱਥੇ ਇੱਕ ਔਰਤ ਇਕ ਬੱਚੀ ਨੂੰ ਆਕਸੀਜਨ ਦੇ ਰਹੀ ਸੀ। ਬੱਚੀ ਦੀ ਉਮਰ 8 ਮਹੀਨੇ ਸੀ ਤੇ ਉਸਦੀ ਹਾਲਤ ਬਹੁਤ ਹੀ ਨਾਜ਼ੁਕ ਸੀ।ਪਰ ਉਸ ਔਰਤ ਕੋਲ ਇਲਾਜ ਲਈ ਪੈਸੇ ਨਹੀਂ ਸਨ। ਤਾਂ ਐਡਵੋਕੇਟ ਸੂਰਿਆ ਸਿੰਗਲਾ ਜੀ ਨੇ ਤੁਰੰਤ ਜਿੰਮੇਵਾਰੀ ਸਮਝਦੇ ਹੋਏ ਬੱਚੇ ਨੂੰ ਨਾਲ ਜਾ ਕੇ ਆਦੇਸ਼ ਹਸਪਤਾਲ ਦਾਖਲ ਕਰਵਾਇਆ ਅਤੇ ਦਾਖਲ ਫੀਸ ਜਮ੍ਹਾ ਕਰਵਾਈ ਅਤੇ ਨਾਲ ਹੀ ਟੈਸਟ ਕਰਵਾਏ।ਬੱਚੇ ਦਾ ਇਲਾਜ ਚੱਲ ਰਿਹਾ ਹੈ ਬੱਚਾ ਅਜੇ ICU ਵਿੱਚ ਹੈ।ਪਰ ਡਾਕਟਰ ਮੁਤਾਬਕ ਬੱਚੀ ਹੁਣ ਖਤਰੇ ਤੋਂ ਬਾਹਰ ਹੈ। ਬੱਚੀ ਦੀ ਜਾਨ ਬਚਾਉਣ ਦੀ ਕੋਸ਼ਿਸ ਕਰਨ ਵਾਲੇ ਐਡਵੋਕੇਟ ਸੂਰਿਆ ਜੀ ਦਾ ਇਸ ਨੇਕ ਸੇਵਾ ਲਈ ਬਹੁਤ ਬਹੁਤ ਧੰਨਵਾਦ 🙏🙏 #Nice_service  At around 9 pm last night (16-5-2022), Bathinda advocate Surya Singla saw an ambulance on Santpura Road where a woman was giving oxygen to a child. The girl was 8 months old and her condition was critical. But the woman did not have money for treatment. Advocate Surya Singla Ji immediately took the child to Aadesh Hospital and paid the admission fee along with the test. Th...

ਇਹ ਸੋਚ ਕੇ ਰੂਹ ਕੰਬ ਜਾਂਦੀ ਐ। ਕਿ ਨਿੱਕੀ ਜਹੀ ਬੱਚੀ ਕਿੰਨੀ ਤੜਫੀ ਹੋਊ। ਜੋ ਜਿਊੰਦੇ ਜੀ ਸਾੜ ਦਿੱਤੀ ਗਈ। ਵਾਹਿਗੁਰੂ ਮੇਹਰ ਕਰੇ ।

 ਇਹ ਸੋਚ ਕੇ ਰੂਹ ਕੰਬ ਜਾਂਦੀ ਐ। ਕਿ ਨਿੱਕੀ ਜਹੀ ਬੱਚੀ ਕਿੰਨੀ ਤੜਫੀ ਹੋਊ। ਜੋ ਜਿਊੰਦੇ ਜੀ ਸਾੜ ਦਿੱਤੀ ਗਈ। ਵਾਹਿਗੁਰੂ ਮੇਹਰ ਕਰੇ ।ਹੁਣ ਹੋਰ ਕੁਛ ਕਹਿਣ ਨੂੰ ਨੀ ਰਹਿ ਗਿਆ। ਵਾਹਿਗੁਰੂ ਆਪਣੀ ਕੁਦਰਤ ਨੂੰ ਤੂੰ ਆਪੇ ਸਾਂਭ ਲੈ ਆਪਣੇ ਤਰੀਕੇ ਨਾਲ ਇਹ ਇੰਨਸਾਨ ਨੇ ਆਪਣੀ ਲਾਲਚ ਦੀ ਖਾਤਰ ਸਭ ਕੁਛ ਖਤਮ ਕਰ ਦੇਣਾ ਐ। ਖੇਤ ਦੀ ਨਾੜ ਨਾਲ ਡੇਢ ਸਾਲ ਦੀ ਬਚੀ ਵੀ ਸਾੜਤੀ ਇਸ ਬੇਗੈਰਤ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਵੀ ਇਹ ਘਟੀਆ ਹਰਕਤ ਨੂੰ ਅੰਜ਼ਾਮ ਦਿਤਾ ਹੈ।ਜਿਸ ਨੇ ਅਪਣੇ ਫਾਇਦੇ ਲਈ ਅੱਗ ਵਿੱਚ ਬਲੀ ਚਾੜ ਦਿੱਤੇ ਗਰੀਬ ਪਰਿਵਾਰਾਂ ਦੇ ਘਰ, ਪਿੰਡ ਸੁੰਡਰਾਂ ਡੇਰਾਬੱਸੀ ਚ ਖੇਤਾਂ ਵਿੱਚ ਲਾਹਣ ਨੂੰ ਅੱਗ🔥 ਲੌਣ ਕਰਕੇ ਗਰੀਬਾਂ ਦੀਆ ਘਰਾਂ ਨੂੰ ਲੱਗੀ ਅੱਗ, ਅਤੇ ਕਈ ਗਰੀਬ ਮਜਦੂਰ ਪਰਿਵਾਰ ਬੇਘਰ ਹੋ ਗਏ ਜਿਸ ਵਿੱਚ ਬੱਚੇ ਦੀ ਮੌਤ  ਵੀ ਹੋ ਗਈ ਹੈ। ਤੇ ਕੁਝ ਹਾਲੇ ਲਾਪਤਾ ਨੇ, ਓ ਬੇਗੈਰਤੋ ਜਾਲਮ

ਇਹ ਬੱਚੀ ਨਹੀਂ ਸੜੀ ਪੰਜਾਬੀਓ ਥੋਡਾ ਵਜੂਦ ਸੜਿਆ ਹੈ । ਅਸੀਂ ਕਿਹੜੇ ਮੂੰਹ ਨਾਲ ਕਹਾਂਗੇ ਵੀ ਅਸੀਂ ਇਨਸਾਨ ਹਾਂ ।

 ਇਹ ਬੱਚੀ ਨਹੀਂ ਸੜੀ ਪੰਜਾਬੀਓ ਥੋਡਾ ਵਜੂਦ ਸੜਿਆ ਹੈ । ਅਸੀਂ ਕਿਹੜੇ ਮੂੰਹ ਨਾਲ ਕਹਾਂਗੇ ਵੀ ਅਸੀਂ ਇਨਸਾਨ ਹਾਂ । ਅੱਗੇ ਹਮੇਸ਼ਾ ਬੰਦੇ ਦੇ ਮਰਨ ਤੋਂ ਬਾਅਦ ਲੱਗਦੀ ਹੈ ਤੇ ਅਸੀਂ ਆਪਣੇ ਆਪ ਨੂੰ ਜਿਓਦੇ ਜੀ ਅੱਗ ਲਾ ਰਹੇ ਹਾਂ ।       ਖੇਤਾਂ ਚ' ਵਾਧੂ ਨਾੜ ਨੂੰ ਅੱਗ ਲਾਓਣ ਨਾਲ ਹੁਣਣਣਣਣਣ ਇੱਕਲਾ ਨਾੜ ਨਹੀਂ ਮੱਚਦਾ ਅਸੀਂ ਖੁਦ ਤੇ ਸਾਡੀ ਇਨਸਾਨੀਅਤ ਮੱਚ ਰਹੀ ਹੈ ਸੋ ਇਹ ਘਿਣੋਨਾ ਜ਼ੁਰਮ ਹੈ ਤੇ ਸਾਨੂੰ ਹੁਣ ਆਪਣੇ ਅੰਦਰ ਵੇਖਣਾ ਪਵੇਗਾ ਜੇ ਇਨਸਾਨੀਅਤ ਬਚਾਓਣੀ ਹੈ । ਮਾਲਕ ਕਿਰਪਾ ਕਰੇ ਤੇ ਸਾਨੂੰ ਬਖਸ਼ੇ । ਕਿਸ ਮੂੰਹ ਨਾਲ ਕਹਾਂਗੇ ਅਸੀਂ ਇਨਸਾਨ ਹਾਂ  ਦਰਖਤਾਂ ਤੋਂ ਬਾਅਦ ਹੁਣ ਜਵਾਕ ਮੱਚ ਰਹੇ ਹਨ । #punjbi media tv

ਪੋਸਟ ਇੱਕ ਵਾਰ ਜਰੂਰ ਪੜੋ?

 ਅੱਜ ਇਕ ਸਕੁਲੀ ਬਚੇਆ ਦਾ ਆਟੋ ਜਾ ਰਿਹਾ ਸੀ, ਜਿਸ ਚ ਇਕ ਮਾਸੂਮ ਬਚੇ ਨੂੰ ਆਟੋ ਵਾਲੇ ਨੇ ਸਬ ਤੋੰ ਪਿਛੇ ਬੈਠਾਇਆ ਹੋਇਆ ਸੀ ਤੇ ਉਹ ਬੱਚਾ ਸੋ ਰਿਹਾ ਸੀ ਤੇ ਕਦੇ ਵੀ ਡਿਗ ਸਕਦਾ ਸੀ, ਅਸੀਂ ਕਿਸੇ ਪ੍ਰੋਗਰਾਮ ਲਈ ਕਾਰ ਤੋੰ ਊਥੋੰ ਲੰਗ ਰਹੇ ਸੀ ਤੇ ਮੈੰ ਆਟੋ ਵਾਲੇ ਨੂੰ ਰੋਕਿਆ ਤਾ ਬਚੇ ਨੂੰ ਅਗਲੀ ਸੀਟ ਤੇ ਬੈਠਾਉਨ ਨੂੰ ਕਿਹਾ। ਆਟੋ ਵਾਲੇ ਨੇ ਕਿਹਾ ਕੇ ਰਾਡ ਲਗੀ ਹੈ, ਕੁਝ ਨਹੀੰ ਹੁੰਦਾ ਪਰ ਅਸੀਂ ਉਸਨੂੰ ਕੇਹਾ ਕੇ ਇਹਨੇੰ ਛੋਟੇ ਬਚੇ ਨੂੰ ਕਲੇ ਬੈਠਾਨਾ ਗਲਤ ਹੈ, ਇਸ ਤੇ ਉਸ ਨੇ ਬਚੇ ਨੂੰ ਅਗਲੀ ਸੀਟ ਤੇ ਬੈਠਾ ਦਿਤਾ। ਇਹ ਪੋਸਟ ਸਿਰਫ ਇਸ ਕਰਕੇ ਸ਼ੇਅਰ ਕਰ ਰਹੇ ਹਾਂ ਕੇ ਤੁਸੀ ਵੀ ਜੋ ਇਹਦਾੰ ਦਾ ਕੁਛ ਦੇਖੋੰ ਤਾ ਤੁਰੰਤ ਉਸਨੂੰ ਰੋਕੇ, ਕਿਉੰਕਿ ਬਚੇ ਸਬ ਦੇ ਸਾਂਝੇ ਹਨ। ਸਕੂਲ ਪਰਬੰਧਕ ਤੇ ਮਾਪੇਆ ਨੂੰ ਖੁਦ ਵੀ ਇਸ ਵਲ ਧਿਆਨ ਦੇਨਾ ਚਾਹਿਦਾ ਹੈ। ਸ਼ੇਅਰ ਜਰੂਰ ਕਰ ਦਿਓ🙏🙏🙏🙏

ਫਰਜ

ਬਹੁਤ ਵਧੀਆ ਕੰਮ ਕਰਨ ਬਾਰੇ ਸੋਚ ਰਹੇ ਹੋ ਜੀ ਇਹ ਹਾਲਾਤ ਮੈਂ ਖੁਦ ਦੇਖੇ ਤੇ ਹਢਾਏ ਆ ਵਾਹਿਗੁਰੂ ਸਾਨੂੰ ਤੇ ਸਾਡੇ ਸਿਆਸਤਦਾਨ ਲੋਕਾਂ ਨੂੰ ਸਮੱਤ ਬਖਸਣ ਤਾਂ ਕਿ ਗੁਰੂ ਸਾਹਿਬਾਨਾਂ ਦੇ ਬੋਲ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬੋਲਾਂ ਤੇ ਅਮਲ ਕਰਨ ਲੱਗ ਜਾਣ ਤਾਂ ਜੋ ਸਾਡੇ ਅੰਦਰਲੀ ਇਨਸਾਨੀਅਤ ਜਿੰਦਾ ਰਹੇ ਤੇ ਫੋਕੀ ਸੋਹਰਤ ਤੇ ਫਜੂਲ ਖਰਚੀ ਤੋਂ ਬਚ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਸਕੀਏ।

Some true things... Definitely read once

 Human beings  Man is a shop  And 👅 the tongue is his lock  When the lock opens  That's when the shop turned out to be gold.  Go to coal.  Tongue  One who is not sure of the language  And the second thing  And lie to him  In staying away  There is goodness.  Sensible  Wisdom  Two kinds of people do  One is older than that  And others at a young age  Have a bad time.  3  Bad times  People say bad  Own in time  Do their own thing,  But give it a try  First of all, they back off.

ਕੁੱਝ ਸੱਚੀਆਂ ਗੱਲਾਂ ?

  ਇਨਸਾਨ  ਇਨਸਾਨ ਇੱਕ ਦਕਾਨ ਹੈ,  ਅਤੇ 👅 ਜੀਭ ਉਸਦਾ ਜਿੰਦਰਾ ਹੈ ਜਦੋ ਜਿੰਦਰਾ ਖੁਲਦਾ ਹੈ  ਉੱਦੋ ਹੀ ਪਤਾ ਲੱਗਦਾ ਦੁਕਾਨ ਸੋਨੇ ਦੀ ਹੈ,  ਜਾ ਕੋਲੇ   ਦੀ।  ਜਬਾਨ  ਜਿਹੜਾ ਜਬਾਨ ਦਾ ਪੱਕਾ ਨਾ ਹੋਵੇ ਤੇ ਦੂਜਾ ਗੱਲ ਗੱਲ  ਤੇ ਝੂਠ ਬੋਲੇ ਉਸ ਕੋਲੋ ਦੂਰ ਰਹਿਣ ਵਿੱਚ ਹੀ  ਭਲਾਈ ਹੈ।  ਸਮਝਦਾਰੀ ਸਮਝਦਾਰੀ ਦੀਆਂ ਗੱਲਾਂ ਦੋ ਤਰ੍ਹਾਂ ਦੇ ਲੋਕ ਕਰਦੇ ਨੇ ਇੱਕ ਤਾ ਉਹ ਜਿੰਨਾ ਦੀ ਉਮਰ ਵੱਧ ਹੋਵੇ ਅਤੇ ਦੂਜੇ ਉਹ ਜਿੰਨਾ ਨੇ ਛੋਟੀ ਉਮਰ ਵਿੱਚ ਬੁਰਾ ਵਕਤ ਦੇਖਿਆ ਹੋਵੇ।    ਬੂਰਾ ਵਕਤ ਲੋਕ ਕਹਿੰਦੇ ਨੇ  ਕਿ ਬੁਰੇ ਵਕਤ ਵਿੱਚ ਆਪਣੇ ਹੀ  ਆਪਣਿਆਂ ਦੇ ਕੰਮ ਆਉਦੇ ਹਨ,  ਪਰ ਕਦੇ ਅਜਮਾ ਕੇ  ਵੇਖਿਓ ਸਭ ਤੋ ਪਹਿਲਾਂ ਆਪਣੇ ਹੀ ਪਿੱਛੇ ਹੱਟਦੇ ਨੇ।     ਹਿੰਦੀ ਵਿੱਚ ਪੜੋ मनुष्य  आदमी एक दुकान है  और जीभ ही उसका ताला  जब ताला खुलता है  तभी दुकान सोने की निकली।  कोयले पर जाएँ।  जीभ  जो भाषा के बारे में सुनिश्चित नहीं है  और दूसरी बात  और उससे झूठ बोलो  दूर रहने में  अच्छाई होती है।  समझदार  बुद्धिमत्ता  दो तरह के लोग करते हैं  एक उससे बड़ा है  और अन्य कम उम्र में ...

ਅੱਜ ਤੁਸੀਂ ਪਾਣੀ ਗੰਦਾ ਕਰਨਾ ਸ਼ੁਰੂ ਕਰੋਗੇ ਤਾਂ ਇੱਕ ਦਿਨ ਤੁਹਾਡੇ ਡਾਇਨਿੰਗ ਟੇਬਲ ਤੇ ਗਲਾਸਾਂ ਚ ਗੰਦਾ ਪਾਣੀ ਆਪਣੇ ਆਪ ਆ ਜਾਏਗਾ।

 ਅੱਜ ਤੁਸੀਂ ਪਾਣੀ ਗੰਦਾ ਕਰਨਾ ਸ਼ੁਰੂ ਕਰੋਗੇ ਤਾਂ ਇੱਕ ਦਿਨ ਤੁਹਾਡੇ ਡਾਇਨਿੰਗ ਟੇਬਲ ਤੇ ਗਲਾਸਾਂ ਚ ਗੰਦਾ ਪਾਣੀ ਆਪਣੇ ਆਪ ਆ ਜਾਏਗਾ। ਪਹਿਲਾਂ ਖੇਤਾਂ ਚ ਲਾਈ ਅੱਗ ਚ ਗੰਡੋਏ, ਟਟੀਹਰੀਆਂ ਦੇ ਬੱਚੇ, ਤੇ ਘੁੱਗੀਆਂ, ਗਟਾਰਾਂ ਮੱਚਦੀਆਂ ਸੀ। ਸਾਨੂੰ ਗੁਰੂਆਂ ਪੀਰਾਂ ਵਾਲਿਆਂ ਨੂੰ ਦਰਦ ਨਹੀਂ ਆਇਆ। ਹੁਣ ਮਨੁੱਖ ਦੇ ਬੱਚੇ ਲਪੇਟ ਚ ਆ ਗਏ। ਜਿਆਦਾ ਨਹੀਂ ਕਹਿਣਾ। ਜਿਸ ਹਿਸਾਬ ਨਾਲ ਅਸੀਂ ਜ਼ਹਿਰ ਜਮੀਨ ਚ ਪਾ ਰਹੇ ਹਾਂ। ਇੱਕ ਦਿਨ ਹਰ ਘਰ ਚ ਕੈਂਸਰ ਪੇਸ਼ੈਂਟ ਹੋਵੇਗਾ। ਮੇਰੇ ਆਪਣੇ ਰਿਲੇਸ਼ਨ ਚ ਚਾਰ ਪੇਸ਼ੈਂਟ ਸਨ। ਜਦੋਂ ਪੇਸ਼ੈਂਟ ਦੀ ਹਾਲਤ ਵਿਗੜਦੀ ਹੈ ਤਾਂ ਖਰਚਾ ਦੋ ਮਹੀਨਿਆਂ ਦਾ ਸੋਲਾਂ ਲੱਖ ਤੱਕ ਚਲਿਆ ਜਾਂਦਾ। ਸਰਕਾਰ ਸਿਰਫ ਕੈਂਸਰ ਹਸਪਤਾਲ ਖੋਲ੍ਹ ਕੇ ਵੋਟਾਂ ਲਵੇਗੀ। ਮਰਨਾ ਸਾਰਿਆਂ ਨੇ ਹੈ। ਇਸ ਬਾਰੇ ਜੇ ਕੋਈ ਗੱਲ ਕਰਦਾ ਹੈ ਤਾਂ ਬਹੁਤ ਘੱਟ ਲੋਕ ਧਿਆਨ ਦਿੰਦੇ ਹਨ। ਪਤਾ ਨਹੀਂ ਕਿਉਂ ਅਸੀਂ ਮਹਾਨ ਪੰਜਾਬੀ ਏਨੇ ਸਵਾਰਥੀ ਹੁੰਦੇ ਜਾ ਰਹੇ ਹਾਂ। ਮੇਰੇ ਮਾਮੀ ਜੀ ਅਤੇ ਮਾਂ ਦੀ ਕੈਂਸਰ ਕਾਰਨ ਡੈੱਥ ਹੋਈ। ਹੁਣ ਚਾਚਾ ਜੀ ਇਸ ਭਿਆਨਕ ਬਿਮਾਰੀ ਨਾਲ ਲੜ ਰਹੇ ਨੇ । ਮੈਂ ਆਪਣੇ ਨੇੜੇ ਤੇੜੇ ਦੇ ਕਈ ਵੀਰਾਂ ਤੋਂ ਸੁਣਿਆਂ ਹੈ। ਬਾਈ ਅਸੀਂ ਘਰ ਵਾਸਤੇ ਬਿਨਾਂ ਰੇਅ- ਸਪਰੇਅ ਦਾ ਕਿੱਲਾ ਕਣਕ ਦਾ ਬੀਜ ਲਿਆ ਸੀ। ਪਰ ਜਦੋਂ ਤੁਹਾਡੇ ਬੱਚੇ ਘਰ ਤੋਂ ਦੂਰ ਹੋਸਟਲ ਚ ਪੜ੍ਹਨਗੇ ਉਦੋਂ ਉਹਨਾਂ ਨੂੰ ਘਰੋਂ ਕਣਕ ਪਿਸਾ ਕੇ ਤੁਸੀਂ ਆਟਾ ਸਿੱਟ ਕੇ ਆਇਆ ਕਰੋਗੇ ? ਜੋ ਜ਼ਹਿਰ ਤੁਸੀਂ ਬੀਜੀ ਹੈ ਉਹ ਘੁ...