ਅਮਰੀਕਾ ਦੇ ਟੇਕਸਸ 'ਚ ਇਕ 18 ਸਾਲਾਂ ਮੁੰਡੇ ਨੇ ਆਪਣੀ ਬੰਦੂਕ ਨਾਲ ਪਹਿਲਾਂ ਆਪਣੀ ਦਾਦੀ ਦੇ ਗੋਲੀ ਮਾਰੀ ਤੇ ਇਹ ਮੁੰਡਾ ਬੁਲਟ ਪਰੂਫ ਜਾਕਟ ਪਾ ਕੇ ਸਕੂਲ ਆ ਗਿਆ ਤੇ ਜਮਾਤਾਂ ਵਿੱਚ ਵੜ੍ਹਕੇ
ਅਮਰੀਕਾ ਦੇ ਟੇਕਸਸ 'ਚ ਇਕ 18 ਸਾਲਾਂ ਮੁੰਡੇ ਨੇ ਆਪਣੀ ਬੰਦੂਕ ਨਾਲ ਪਹਿਲਾਂ ਆਪਣੀ ਦਾਦੀ ਦੇ ਗੋਲੀ ਮਾਰੀ ਤੇ ਇਹ ਮੁੰਡਾ ਬੁਲਟ ਪਰੂਫ ਜਾਕਟ ਪਾ ਕੇ ਸਕੂਲ ਆ ਗਿਆ ਤੇ ਜਮਾਤਾਂ ਵਿੱਚ ਵੜ੍ਹਕੇ 18 ਬੱਚਿਆਂ ਤੇ 3 ਅਧਿਆਪਕ ਸਣੇ 21 ਨਿਰਦੋਸ਼ ਲੋਕ ਕਤਲ ਕਰ ਦਿੱਤੇ ਤੇ ਜਵਾਬੀ ਕਾਰਵਾਈ 'ਚ ਆਪ ਵੀ ਪੁਲਸ ਵੱਲੋਂ ਹਲਾਕ ਹੋ ਗਿਆ, ਦਾਦੀ ਤੇ ਆਪ ਸਣੇ ਕੁੱਲ ਮੌਤਾਂ ਦੀ ਗਿਣਤੀ 23, ਪੂਰੀ ਦੁਨੀਆ 'ਚ ਤਹਿਲਕਾ ਮੱਚ ਗਿਆ ਏ, ਵਾਕਈ ਬਹੁਤ ਦੁਖਦਾਈ ਘਟਨਾ ਏ, ਕਹਿੰਦੇ ਸਿਰਫਿਰਾ ਸੀ, ਹੁਣ ਇੱਧਰ ਆਪਣੇ ਵੇਖ ਲਵੋ, ਰਾਜਗੜ੍ਹ ਤੋਂ ਕਾਨਪੁਰ ਜਾ ਰਹੀ 50 ਸਵਾਰੀਆਂ ਨਾਲ ਭਰੀ ਨਿੱਜੀ ਬੱਸ ਦੇ ਡਰਾਈਵਰ ਨੇ ਸਵੇਰੇ ਤੜਕੇ ਤਿੰਨ ਵਜੇ ਬੱਸ ਚਲਾਉਂਦੇ ਹੋਏ, ਉਸੇ ਗੁਟਖੇ ਦੀ ਪੂੜੀ ਮੂੰਹ 'ਚ ਪਾਈ ਸੀ, ਜਿਸ ਦੀ ਮਸ਼ਹੂਰੀ ਦੇਸ਼ ਦੇ ਤਿੰਨ ਵੱਡੇ ਪਦਮ ਸ਼੍ਰੀ ਸਨਮਾਨਿਤ ਐਕਟਰ ਕਰਦੇ ਨੇ, ਹੁਣ ਗੁਟਖਾ ਮੂੰਹ 'ਚ ਪਾਉਣ ਤੋਂ ਬਾਅਦ ਆਏ ਥੁੱਕ ਦੀ ਪੀਕ ਥੁੱਕਣ ਦੇ ਚੱਕਰ ਵਿੱਚ ਮੂੰਹ ਬਾਰੀ ਥਾਣੀ ਬਾਹਰ ਕੱਢਿਆ ਤੇ ਕੰਟਰੋਲ ਗਵਾ ਬੱਸ ਟਰਾਲੇ 'ਚ ਠੋਕ ਦਿੱਤੀ, 4 ਲੋਕਾਂ ਦੀ ਮੌਕੇ ਤੇ ਈ ਮੌਤ ਹੋ ਗਈ, 3 ਬੇਹੱਦ ਗੰਭੀਰ ਜਦਕਿ 20 ਲੋਕ ਬੁਰੀ ਤਰਾਂ ਨਾਲ ਫੱਟੜ ਤੇ ਡਰਾਈਵਰ ਫਰਾਰ, ਗੋਲੀ ਨਾਲ ਜਾਣਬੁੱਝ ਕੇ ਮਾਰੇ ਉਹੀ ਸਿਰਫਿਰਾ ਹੋਵੇ ਜਰੂਰੀ ਤਾਂ ਨਹੀਂ, ਤੁਹਾਡੀ ਲਾਪਰਵਾਹੀ ਕਰਕੇ ਮਰੇ ਹਰੇਕ ਸ਼ਖਸ ਦੇ ਕਾਤਲ ਵੀ ਤਾਂ ਤੁਸੀਂ ਓ, ਅਮਰੀਕਾ 'ਚ ਤਾਂ ਗਿਣਤੀ ਦੇ ਸਿਰਫਿਰੇ ਹੋਣੇ ਨੇ ਪਰ ਸਾਡੇ ਤਾਂ ਕੰਮ ਜਮਾਂ ਈ ਸਰਿਆ ਪਿਆ ਏ, ਇੱਥੇ ਆਮ ਲੋਕਾਂ ਦੀ ਜਿੰਦਗੀ ਕੀਮਤੀ ਨਹੀਂ ਏ, ਹਾਂ ਮੌਤ ਤੇ ਚਾਰ ਪੈਸੇ ਜਰੂਰ ਵੱਟੇ ਜਾਂਦੇ ਨੇਂ।
Comments
Post a Comment