ਪਿਛਲੇ ਦਿਨੀਂ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ । ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨਾਲ ਭਰੀ ਹੋਈ ਹਾਦਸੇ ਦਾ ਸ਼ਿਕਾਰ ਹੋ ਗਈ । ਕਾਰਨ ਇਹ ਬਣਿਆ ਸੀ ਬਹੁਤ ਸਾਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।
ਪਿਛਲੇ ਦਿਨੀਂ ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ । ਇਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨਾਲ ਭਰੀ ਹੋਈ ਹਾਦਸੇ ਦਾ ਸ਼ਿਕਾਰ ਹੋ ਗਈ । ਕਾਰਨ ਇਹ ਬਣਿਆ ਸੀ ਬਹੁਤ ਸਾਰੇ
ਅੜੀਅਲ ਰਵੱਈਏ ਵਾਲੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਆਪ ਮੁਹਾਰੇ ਅੱਗ ਲਗਾਈ ਹੋਈ ਸੀ । ਧੂੰਆਂ ਜਿਆਦਾ ਹੋਣ ਕਰਕੇ ਬਸ ਅੱਗ ਦੀ ਲਪੇਟ ਵਿਚ ਆ ਗਈ ।ਬੱਚੇ ਬਿਲਕੁਲ ਛੋਟੇ ਛੋਟੇ ਸੀ ਬੇ ਸਮਝ ਸੀ । ਆਪ ਖੁਦ ਕੁਝ ਵੀ ਕਰ ਨਹੀ ਸੀ ਸਕਦੇ । ਇਕ ਚਾਰੇ ਪਾਸੇ ਅੱਗ ਹੀ ਅੱਗ ਅਤੇ ਛੋਟੇ ਛੋਟੇ ਬੱਚੇ ਬੁਰੀ ਤਰ੍ਹਾਂ ਫਸ ਚੁੱਕੇ ਸਨ ਫਿਰ ਵੀ ਬਸ ਡਰਾਈਵਰ ਦੀ ਸੂਝ ਬੂਝ ਅਤੇ ਦਲੇਰੀ ਨੂੰ ਸਲਾਮ ਕਰਦੇ ਹਾਂ ਜਿਸ ਨੇ ਸਾਰੇ ਬੱਚਿਆਂ ਨੂੰ ਜਿੰਦਾ ਬਚਾ ਲਿਆ ਗਿਆ । ਜਦੋਂ ਕੇ ਬੱਚਿਆਂ ਨੂੰ ਬਚਾਉਦਾ ਹੋਇਆ ਖੁਦ ਵੀ ਝੁਲਸ ਗਿਆ ਦੱਸਿਆ ਜਾਂਦਾ ਹੈ । ਇਥੇ ਖੇਤਾਂ ਨੂੰ ਅੱਗ ਲਾਉਣ ਵਾਲੇ ਜਿੰਮੇਵਾਰ ਵਿਅਕਤੀਆਂ ਤੇ ਪਰਚਾ ਦਰਜ ਕਰਨ ਦੀ ਬਜਾਏ ਗਰੀਬ ਡਰਾਈਵਰ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ । ਮੈਂ ਦੱਸਣਾ ਚਾਹੁੰਦਾ ਹਾਂ ਕੇ ਜੇਕਰ ਇਹੀ ਕੰਮ ਕਿਸੇ ਵੀ ਫੋਰਸ ਵਿੱਚ ਕਿਸੇ ਡਰਾਈਵਰ ਨੇ ਕੀਤਾ ਹੁੰਦਾ ਤਾਂ ਅੱਜ ਉਸ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਸੀ । ਜਾਂ ਇਹੀ ਡਰਾਈਵਰ ਕਿਸੇ ਕਿਸਾਨ ਜਥੇਬੰਦੀਆਂ ਨਾਲ ਜੁੜਿਆ ਹੁੰਦਾ ਤਾਂ ਵੀ ਇਕ ਕਰੋੜ ਰੁਪਏ ਦੀ ਮੰਗ ਕੀਤੀ ਜਾਣੀ ਸੀ ਨਾਲ ਹੀ ਸਰਕਾਰੀ ਨੌਕਰੀ ਮਿਲ ਜਾਣੀ ਸੀ । ਮੈਂ ਪੰਜਾਬ ਦੇ ਸਾਰੇ ਰਾਜਨੀਤਕ ਲੀਡਰਾਂ ਅਤੇ ਅਧਿਕਾਰੀ ਸਹਿਬਾਨ ਨੂੰ ਬੇਨਤੀ ਕਰਦਾ ਹਾਂ ਜਿਸ ਪ੍ਰਕਾਰ ਡਰਾਈਵਰ ਨੇ ਬਹਾਦਰੀ ਦਾ ਕੰਮ ਕੀਤਾ ਹੈ ਉਸ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ।
Comments
Post a Comment