ਦੇਖੋ ਕਿਸਮਤ ਵੀ ਕੀ ਕੀ ਰੰਗ ਵਿਖਾਉਂਦੀ ਆ
ਸਿੰਗਲਾ ਸਾਬ ਪਹਿਲੀ ਵਾਰ ਐਮ.ਐਲ.ਏ. ਬਣੇ ਆਪਣੇ ਪੱਟਾਂ ਤੇ ਥਾਪੀਆਂ ਮਾਰਦੇ ਫਿਰਨ ਹਾਲੇ ਉਹੀ ਖੁਸ਼ੀ ਬਰਦਾਸ਼ਤ ਨਹੀ ਹੋਈ ਸੀ ਕਿ ਹਾਈਕਮਾਨ ਵੱਲੋਂ ਕੈਬਨਿਟ ਮੰਤਰੀ ਬਣਨ ਦਾ ਸੁਨੇਹਾ ਆ ਗਿਆ,ਆਮ ਜਿਹਾ ਬੰਦਾ ਦਿਨਾਂ ਚ ਹੀ ਖ਼ਾਸ ਹੋ ਗਿਆ ਪਰ ਸ਼ਾਇਦ ਰਾਜਨੀਤਿਕ ਤਾਕਤ ਪਚਾਉਣ ਵਾਸਤੇ ਜਿਹੜਾ ਹਾਜ਼ਮਾਂ ਕਿਸੇ ਰਾਜਨੀਤਿਕ ਆਗੂ ਨੂੰ ਚਾਹੀਦਾ ਹੁੰਦਾ ਉਹ ਹਾਜਮਾਂ ਸਿੰਗਲਾ ਸਾਬ ਕੋਲ ਨਹੀ ਸੀ,ਟੈਂਡਰਾਂ ਚੋਂ ਹਿੱਸਾ ਪੱਤੀ ਭਾਲਦੇ ਭਾਲਦੇ ਸਾਬ ਹੁਰੀਂ ਮੰਤਰੀ ਦੇ ਅਹੁਦੇ ਤੋਂ ਵੀ ਹੱਥ ਧੋ ਬੈਠੇ ਜੇਲ ਵੀ ਜਾਣਾ ਪਊ ਤੇ ਆਪਣੇ ਕਿਰਦਾਰ ਤੇ ਜਿਹੜੀ ਸਾਰੀ ਉਮਰ ਦੀ ਕਾਲਖ਼ ਲਵਾ ਲਈ ਉਹ ਵੱਖਰੀ... ਡਰੀਏ ਉਸ ਉਪਰ ਵਾਲੇ ਦੇ ਰੰਗਾਂ ਤੋਂ...ਉਹ ਜ਼ਮੀਨ ਤੇ ਤੁਰੇ ਜਾਂਦਿਆਂ ਨੂੰ ਉਡਣ ਲਾ ਦੇਂਦਾ ਏ ਤੇ ਅਸਮਾਨੀਂ ਉੱਡਦਿਆਂ ਨੂੰ ਧਰਤੀ ਤੇ ਪਟਕਾ ਮਾਰਦਾ ਏਂ...
Comments
Post a Comment