sidhu moose wala death ਪ੍ਰਮਾਤਮਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ- ਕਪਿਲ ਸ਼ਰਮਾ #Punjab #Spokesmantv #PunjabiNews #SidhuMooseWala
ਤੂੰ ਗੀਦੀ ਨਹੀਂ ਸੀ , ਤੂੰ ਸ਼ੇਰ ਸੀ , ਤੂੰ ਦਲੇਰ ਸੀ , ਬੇਸ਼ੱਕ ਤੇਰੇ ਗਾਏ ਗੀਤਾਂ ਨਾਲ ਸਾਰੇ ਲੋਕ ਸਹਿਮਤ ਨਾ ਹੋਣ , ਬੇਸ਼ੱਕ ਤੇਰੀ ਰਾਜਨੀਤਕ ਸਮਝ 'ਤੇ ਵਿਰੋਧੀ ਸਵਾਲ ਕਰਨ , ਪਰ ਤੈਨੂੰ ਨਾ ਵਰਤਮਾਨ ਨਜ਼ਰਅੰਦਾਜ਼ ਕਰ ਸਕਿਆ ਹੈ ਅਤੇ ਨਾ ਹੀ ਤੈਨੂੰ ਆਉਣ ਵਾਲੇ ਸਮੇਂ ਨਜ਼ਰਅੰਦਾਜ਼ ਕਰ ਸਕਣਗੇ । ਤੇਰੇ ਇਹੋ ਗੀਤ ਸਦੀਆਂ ਤੱਕ ਬਹੁ- ਗਿਣਤੀ ਦੀ ਪਸੰਦ ਬਣੇ ਰਹਿਣਗੇ , ਇਹ ਮੈਨੂੰ ਯਕੀਨ ਹੈ , ਤੇਰੇ 'ਚ ਇੱਕ ਗੱਲ ਸੀ , ਜੋ ਤੇਰੇ ਆਸ ਪਾਸ ਦੇ ਗਾਇਕ ਲਾਣੇ 'ਚ ਦੂਰ ਦੂਰ ਤੱਕ ਕਿਤੇ ਨਜ਼ਰ ਨਹੀਂ ਆਉਂਦੀ । ਤੂੰ ਸਭ ਤੋਂ ਵੱਖਰਾ ਸੀ , ਸਭ ਤੋਂ ਅਲੱਗ ਸੀ ਛੋਟੇ ਵੀਰ !
ਮੇਰਾ ਮੰਨਣਾ ਹੈ ਕਿ ਤੇਰਾ ਕਤਲ ਸਰਕਾਰ ਅਤੇ ਪੁਲਿਸ ਤੰਤਰ ਦੀ ਨੰਗੀ ਚਿੱਟੀ ਨਲਾਇਕੀ ਦਾ ਨਤੀਜਾ ਹੈ । ਹੋ ਸਕਦਾ ਤੇਰੀ ਮੌਤ ਪਿਛਲਾ ਸੱਚ ਕਦੇ ਸਾਹਮਣੇ ਨਾ ਆਵੇ ਪਰ ਮੇਰਾ ਅਤੇ ਮੇਰੇ ਵਰਗੇ ਲੱਖਾਂ ਦਾ ਇਹ ਮੰਨਣਾ ਹੈ ਕਿ ਤੂੰ ਨਪੁੰਸਕ ਸਿਸਟਮ ਦੀ ਭੇਂਟ ਚੜ੍ਹਿਆ ਹੈਂ ! ਮੈਂ ਕੁੱਝ ਦਿਨ ਪਹਿਲਾਂ ਤੇਰਾ ਨਵਾਂ ਗੀਤ ਸੁਣ ਰਿਹਾ ਸੀ , " ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ , ਇਹਦਾ ਉਠੂਗਾ ਜਵਾਨੀ 'ਚ ਜਨਾਜ਼ਾ ਮਿੱਠੀਏ ! " ਮੈਂਨੂੰ ਇਹ ਗੀਤ ਕਿਸੇ ਨੇ ਦੀਪ ਸਿੱਧੂ ਦੇ ਸੰਦਰਭ 'ਚ ਸੁਣਾਇਆ ਸੀ ਪਰ ਮੈਂ ਉਸਨੂੰ ਅੱਜ ਤੇਰੇ ਹੀ ਸੰਦਰਭ 'ਚ ਸਮਝ ਰਿਹਾ ਹਾਂ ਛੋਟੇ ਵੀਰ !
ਤੇਰੇ ਇੰਝ ਚਲੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ , ਮਨ ਤਾਂ ਹਾਲੇ ਦੀਪ ਵਾਲੇ ਸਦਮੇ 'ਚੋਂ ਹੀ ਨਹੀਂ ਨਿਕਲ ਸਕਿਆ , ਫੇਰ ਸੰਦੀਪ ਨੰਗਲ ਅੰਬੀਆਂ ਅਤੇ ਹੁਣ ਤੂੰ ... ਦੁੱਖ ਬਿਆਨ ਤੋਂ ਬਾਹਰ ਆ ... ਆਪਣੇ ਸ਼ੇਰ ਪੁੱਤ ਐਂ ਹੀ ਗੁਆ ਲਵੇਗਾ ਪੰਜਾਬ ... ਮੈਨੂੰ ਵਾਰ ਵਾਰ ਤੇਰੇ ਬਾਪੂ ਜੀ ਅਤੇ ਮਾਤਾ ਜੀ ਦਾ ਖ਼ਿਆਲ ਆ ਰਿਹਾ ਹੈ .. ਵਾਹਿਗੁਰੂ ਨੂੰ ਜੋ ਮਨਜ਼ੂਰ .. ਹੋਰ ਕੁੱਝ ਕਹਿਣ ਦਾ .. ਹੋਰ ਕੁੱਝ ਲਿਖਣ ਦਾ ਹੌਂਸਲਾ ਨਹੀਂ ਹੁਣ .. ਬੱਸ !
Comments
Post a Comment