ਸ਼ੁਭ ਸਵੇਰ ਦੋਸਤੋ, *ਚੂੜਾ ਭੰਨ ਕੇ ਵਹੁਟੀ ਸਮੈਕੀਏ ਦੀ, ਮੁੜ ਜਾਊ ਬਿਨ ਮੁਕਲਾਈ ਬਾਬਾ..! ਤਸਵੀਰ ਕਿਸੇ ਫ਼ਿਲਮ ਦਾ ਸੀਨ ਜਾਂ ਗ਼ਲਤ ਵੀ ਹੋ ਸਕਦੀ ਹੈ
ਸ਼ੁਭ ਸਵੇਰ ਦੋਸਤੋ,
*ਚੂੜਾ ਭੰਨ ਕੇ ਵਹੁਟੀ ਸਮੈਕੀਏ ਦੀ, ਮੁੜ ਜਾਊ ਬਿਨ ਮੁਕਲਾਈ ਬਾਬਾ..!
ਤਸਵੀਰ ਕਿਸੇ ਫ਼ਿਲਮ ਦਾ ਸੀਨ ਜਾਂ ਗ਼ਲਤ ਵੀ ਹੋ ਸਕਦੀ ਹੈ। ਪਰ 50% ਹਾਲਾਤ ਹੁਣ ਆਹੀ ਨੇ, ਤਸਵੀਰ ਨੂੰ ਗੌਰ ਨਾਲ ਪੜ੍ਹਿਓ ਅੱਖਾਂ ਵਾਲਿਓ...ਬਹੁਤ ਡਰਾਊਣੀ ਐ, ਬਚਾ ਲਈਏ ਆਪਣਿਆਂ ਨੂੰ!
ਮੈਨੂੰ ਏਥੇ ਵੀ ਔਰਤ ਬੇਵੱਸ, ਮਜਬੂਰ ਤੇ ਬੇਕਸੂਰ ਲਗਦੁ ਹੈ। ਗ਼ਲਤੀ ਮੁੰਡੇ, ਮਾਪਿਆਂ, ਵਿਚੋਲੇ, ਸਮਾਜ ਜਾਂ ਸਰਕਾਰਾਂ ਦੀ ਹੈ।
ਮੈਂ ਸੋਚਦਾ ਹੁੰਨਾ... ਸਭ ਤੋਂ ਖ਼ਰਾਬ ਦਿਨ ਓ ਹੁੰਦਾ ਜੋ ਹੱਸਿਆ ਬਗ਼ੈਰ ਲੰਘ ਜਾਵੇ... ਆਹ ਕੁੜੀ ਦੀ ਜ਼ਿੰਦਗੀ ਦੇ ਸਾਰੇ ਹਾਸੇ ਕਤਲ ਹੋ ਗਏ।
ਅਸਲ ਵਿਚ... *ਸਾਡੇ ਸਮਾਜ 'ਚ ਵਿਆਹ ਦੋ ਰੂਹਾਂ ਦਾ ਮੇਲ ਹੋ ਕੇ ਨਹੀਂ, ਦੋ ਟੱਬਰਾਂ ਦਾ ਮੇਲ ਹੋ ਕੇ ਹੁੰਦਾ ਹੈ, ਇਸੇ ਇੱਕ ਗੱਲ ਦੇ ਹੀ ਸਭ ਝਮੇਲੇ ਹਨ!*
ਕੁਦਰਤ ਮੇਹਰ ਕਰੇ ਕਦੇ ਕਿਸੇ ਦਾ ਪੁੱਤ ਨਸ਼ਿਆਂ ਦਾ ਆਦਿ ਨਾ ਹੋਵੇ, ਜੇ ਹੋ ਜਾਂਦਾ ਹੈ ਤਾਂ ਉਸਦਾ ਵਿਆਹ ਨਾ ਹੋਵੇ, ਹਾੜ੍ਹੇ ਕਿਉਂ ਕਿਸੇ ਦੀਆਂ ਕੁੜੀਆਂ ਨੂੰ 'ਰੰਡੀਆਂ ਸੁਹਾਗਣਾਂ' ਬਣਾਕੇ ਨਰਕਾਂ ਦੀ ਭੈੜੀ ਦਲਦਲ ਵਿਚ ਸੁੱਟਿਆ ਜਾ ਰਿਹਾ ਹੈ।
ਅਜਿਹੇ ਵਿਆਹ ਕੁੜੀ ਨੂੰ ਇਕੱਲੇ ਕਰ ਦਿੰਦੇ ਹਨ, ਉਸ ਤੋਂ ਬਾਅਦ ਦੇ ਵਤੀਰੇ ਨੂੰ ਸਮਾਜ ਨਜਾਇਜ਼ ਰਿਸ਼ਤਿਆਂ ਦਾ ਨਾਮ ਦਿੰਦਾ ਹੈ। ਜੇਕਰ ਢਿੱਡ ਰੋਟੀ, ਤਨ ਕੱਪੜਾ ਤੇ ਮਨ ਖੁਸ਼ੀਆਂ ਮੰਗਦਾ ਹੈ ਤਾਂ ਰੂਹ ਦੀ ਵੀ ਕੋਈ ਖੁਰਾਕ ਹੁੰਦੀ ਹੈ, ਓਹ ਕਿੱਥੋਂ ਪ੍ਰਾਪਤ ਕਰੇ ਵਿਚਾਰੀ?
ਇਸ ਤਰ੍ਹਾਂ ਦਾ ਸੁਮੇਲ ਕੁੜੀ ਲਈ ਜਨਾਜ਼ੇ ਤੋਂ ਘੱਟ ਨਹੀਂ ਹੁੰਦਾ। ਫ਼ਰਕ ਇਹੀ ਹੈ ਕਿ ਇਸ ਜਨਾਜ਼ੇ ਵਿੱਚ ਬੈਂਡ-ਵਾਜੇ ਹੁੰਦੇ ਹਨ। ਫੁੱਲਾਂ ਦੇ ਰੂਪ ਵਿਚ ਕੰਡਿਆਂ ਦੀ ਸੇਜ ਹੁੰਦੀ ਹੈ, ਰੰਗਲਾ ਚੂੜਾ ਹੱਥਕੜੀਆਂ ਹੁੰਦਾ, ਨਾਲੇ ਨਿਕੰਮੇ ਮਰਦ ਨਾਲ ਰਹਿਕੇ ਵੰਸ਼ ਵੀ ਅੱਗੇ ਨਹੀਂ ਤੁਰਦਾ...
ਕਿਵੇਂ ਲਿਖਾ? ਕਿ... ਤੰਨਤ ਪੁੱਤ ਵਿਚ ਨਹੀਂ ਹੁੰਦਾ, ਪਰਿਵਾਰ ਵੱਲੋਂ ਦਵਾਈਆਂ ਨੂੰਹ ਨੂੰ ਦਵਾਈਆਂ ਜਾਂਦੀਆਂ ਨੇ! ਜੇ ਸਾਡੇ ਨੌਜਵਾਨਾਂ ਦਾ ਇਹੀ ਹਾਲ ਰਿਹਾ ਤਾਂ ਭਵਿੱਖ ਵਿੱਚ ਕਿਹੋ ਜਿਹੀ ਨਸਲ ਹੋਵੇਗੀ? ਅਸੀਂ ਕਿਹੜੇ DNA ਦੀ ਗੱਲ ਕਰਾਂਗੇ? ਜ਼ਰਾ ਸੋਚੀਏ ਤਾਂ ਸਹੀ ਇਕੱਠੇ ਹੋ ਕੇ, ਆਪਾਂ ਪੁੱਤਾਂ ਵਾਲੇ ਕਿ ਪਾਪ ਕਿਸ ਸ਼ੈਅ ਦਾ ਨਾਂ ਹੈ? ਨੌਜਵਾਨੋਂ...
*ਹਾੜਾ ਨਾ ਕਰੋ ਇੰਝ ਜ਼ਖਮੀ ਰੂਹਾਂ ਨੂੰ,*
*ਹਿੱਕ ਲਿਤਾੜ ਕੇ ਨਾ ਟੱਪਿਓ ਜੂਹਾਂ ਨੂੰ,*
*ਦਿਲ ਦੇ ਦਰਵਾਜ਼ੇ ਆਵਾਜ਼ ਨਹੀਂ ਕਰਦੇ*
*ਲੱਖਾਂ ਵਾਰ ਸੋਚਿਓ ਓਏ ਟੱਪਦੇ ਬਰੂਹਾਂ ਨੂੰ*
#ਸੱਚੀਆਗੱਲਾ
#ਸੱਚੀਆ_ਗੱਲਾ
#ਪੰਜਾਬੀ
Comments
Post a Comment