ਬਲਿਹਾਰੀ ਕੁਦਰਤਿ ਵੱਸਿਆ ਤੇਰਾ ਅੰਤ ਨਾ ਜਾਇ ਲੱਖਿਆ।। ਸਾਰੇ ਦੋਸਤਾਂ ਭੈਣ ਭਰਾਵਾਂ, ਮੈਂਬਰ ਸਰਪੰਚਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਜੇ ਤੁਸੀਂ ਆਪਣੇ ਖੇਤ,ਘਰ,ਸਕੂਲ ਵਿੱਚ ਕਿਸੇ ਵੀ ਪ੍ਰਕਾਰ ਦੇ ਰੁੱਖ ਲਵਾਉਣੇ
ਬਲਿਹਾਰੀ ਕੁਦਰਤਿ ਵੱਸਿਆ
ਤੇਰਾ ਅੰਤ ਨਾ ਜਾਇ ਲੱਖਿਆ।।
ਸਾਰੇ ਦੋਸਤਾਂ ਭੈਣ ਭਰਾਵਾਂ, ਮੈਂਬਰ ਸਰਪੰਚਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਜੇ ਤੁਸੀਂ ਆਪਣੇ ਖੇਤ,ਘਰ,ਸਕੂਲ ਵਿੱਚ ਕਿਸੇ ਵੀ ਪ੍ਰਕਾਰ ਦੇ ਰੁੱਖ ਲਵਾਉਣੇ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਸਾਨੂੰ ਇਕ ਇਕ ਕਨਾਲ ਕੂ ਜਗ੍ਹਾ ਦਿਓ ਰੁੱਖ ਲਗਾਉਣ ਜੋਗੀ।ਖਰਚਾ ਕੋਈ ਨਹੀਂ।
ਅਸੀਂ ਫਰੀ ਲਾ ਕੇ ਜਾਵਾਂਗੇ, ਮੇਰੀ ਦਿਲੀ ਇੱਛਾ ਹੈ ਕਿ ਆਪਾਂ ਛੋਟੇ ਛੋਟੇ ਜੰਗਲ ਬਣਾਈਏ ਜਿਸ ਵਿਚ 50 ਤੋ 60 ਕਿਸਮ ਦੇ ਪੁਰਾਣੇ ਰੁੱਖ ਹੋਣ ਜੀਵ ਕੇ ਵਣ, ਪੀਲੂ, ਰੇਰੁ ,ਰਹੂੜੇ ,ਜੰਡ, ਫ਼ਰਮਾਹ ਵੈਗਰਾ ਸਾਂਭ ਸੰਭਾਲ ਕਰਨ ਦਾ ਤਰੀਕਾ ਦੱਸਕੇ ਜਾਵਾਂਗੇ ਤੁਸੀਂ ਸਿਰਫ਼ ਉਹਨਾਂ ਨੂੰ ਪਾਣੀ ਪਾਉਣਾ ਹੈ। ਜੇਕਰ ਕੁਝ ਪੌਦੇ ਖਰਾਬ ਵੀ ਹੋ ਗਏ ਦੋਬਾਰਾ ਲਗਾਵਾਂਗੇ
ਵਾਤਾਵਰਨ ਖਰਾਬ ਹੋਗਿਆ, ਕੁਦਰਤ ਨਾਲ ਖਿਲਵਾੜ ਹੋਗਿਆ ਵਗੈਰਾ ਵਗੈਰਾ ਗੱਲਾਂ ਕਰਨ ਵਾਲਿਓ ਆਪਾਂ ਪਹਿਲਾਂ ਆਪ ਦੇਖੀਏ ਕਿ ਅਸੀਂ ਕੁਦਰਤ ਪ੍ਰਤੀ ਕਿੰਨੇ ਕੁ ਜਾਗਰੂਕ ਹਾਂ ਕੁਦਰਤ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ??
ਫੇਸਬੁੱਕ ਤੇ ਪੋਸਟਾਂ ਪਾਉਣ ਨਾਲ ਕੁੱਝ ਨਹੀਂ ਹੋਣਾ ਜੇ ਧਰਤੀ ਨੂੰ ਮਾਂ ਕਹਿੰਦੇ ਹਾਂ ਤਾਂ ਰੁੱਖਾਂ ਨਾਲ ਇਸਦੀ ਕੁੱਖ ਹਰੀ ਭਰੀ ਰੱਖਣ ਲਈ ਉਪਰਾਲੇ ਕਰਨੇ ਪੈਣਗੇ ਵੀਰੋ!!
ਹੁਣ ਦੇਖਦੇ ਹਾਂ ਕਿ ਕਿੰਨੇ ਦੋਸਤ ਸਾਡੇ ਨਾਲ ਸੰਪਰਕ ਕਰਦੇ ਹਨ ਕਿ ਸਿਰਫ਼ ਗੱਲਾਂ ਦਾ ਕੜਾਹ ਹੀ ਬਣਾਉਂਦੇ ਹਨ.....
(ਪੋਸਟ ਨੂੰ ਕੌਪੀ ਕਰਕੇ ਆਪੋ ਆਪਣੀ ਵਾਲ ਤੇ ਸ਼ੇਅਰ ਕਰਦੋ ਜੀ ✍️ਸੁਖਜੀਤ ਸਿੰਘ ਬੀਰੋਕੇ(8000003551) ਸ਼ਿਆਮ ਸਿੱਧੂ
Comments
Post a Comment