ਜੇ ਅੱਜ ਦਾ ਦਿਨ ਸਾਨੂੰ ਯਾਦ ਹੋਵੇ (17 ਮਈ 1746 )... ਇਕ ਪਾਸੇ ਪਹਾੜੀ ਰਾਜਿਆਂ ਦੀ ਫੌਜ, ਦੂਜੇ ਪਾਸੇ ਚੜ੍ਹਿਆ ਬਿਆਸ ਦਰਿਆ
ਜੇ ਅੱਜ ਦਾ ਦਿਨ ਸਾਨੂੰ ਯਾਦ ਹੋਵੇ (17 ਮਈ 1746 )...
ਇਕ ਪਾਸੇ ਪਹਾੜੀ ਰਾਜਿਆਂ ਦੀ ਫੌਜ, ਦੂਜੇ ਪਾਸੇ ਚੜ੍ਹਿਆ ਬਿਆਸ ਦਰਿਆ ਜੋ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ ਸੀ, ਤੀਜਾ ਜੇਠ ਮਹੀਨੇ ਦੀ ਅੱਤ ਦੀ ਗਰਮੀ, ਚੌਥਾ ਕਾਹਨੂੰਵਾਨ ਦੇ ਜੰਗਲ ਨੂੰ ਅੱਗ ਲਾਈ ਗਈ ਜਾਲਮਾਂ ਵੱਲੋਂ, ਪਰ ਐਨੀਆਂ ਮੁਸੀਬਤਾਂ ਚ ਵੀ ਲਖਪਤ ਰਾਏ ਸਿੰਘਾਂ ਨੂੰ ਮੁਕਾ ਨਾ ਸਕਿਆ ।
ਜਥੇਦਾਰ ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਜਥੇਦਾਰੀ ਹੇਠ (ਪੰਦਰਾਂ ਹਜ਼ਾਰ) ਖ਼ਾਲਸਾ ਕਾਹਨੂੰਵਾਨ ਦੇ ਛੰਭ ਵਿਚ ਫੈਸਲਾ ਕਰਦਾ ਹੈ ਕਿ ਇਸ ਤਰ੍ਹਾਂ ਦੀ ਮੌਤ ਮਰਨ ਨਾਲੋਂ ਤਾਂ ਦੁਸ਼ਮਣ ਨਾਲ ਦੋ-ਹੱਥ ਕਰਕੇ ਸ਼ਹੀਦੀ ਪਾ ਕੇ ਗੁਰੂ ਚਰਨਾਂ ਵਿਚ ਪਹੁੰਚਿਆ ਜਾਵੇ । ਸਿੰਘ ਕਈ ਦਿਨਾਂ ਦੇ ਭੁੱਖਣ-ਭਾਣੇ, ਸ਼ਾਹੀ ਫ਼ੌਜਾਂ ਦੀਆਂ ਤੋਪਾਂ ਦੀ ਮਾਰ, ਦੁਸ਼ਮਣ ਨਾਲ ਜੰਮ ਕੇ ਲੜਨਾ ਮੁਸ਼ਕਿਲ ਸੀ । ਸਿੰਘਾਂ ਨੇ ਰਾਤ ਨੂੰ ਦੁਸ਼ਮਣ ਦੀ ਫ਼ੌਜ 'ਤੇ ਹਮਲਾ ਕਰਨਾ ਅਤੇ ਜੋ ਹੱਥ ਲੱਗਣਾ ਲੈ ਜਾਣਾ, ਪਰ ਇਹ ਕਿੰਨੇ ਕੁ ਦਿਨ ਚੱਲ ਸਕਦਾ ਸੀ।
ਸਿੰਘਾਂ ਪਾਸ ਤਿੰਨ ਰਾਹ ਸਨ, ਇਕ ਜਥਾ ਪਹਾੜੀ ਚੜ੍ਹੇ, ਦੂਜਾ ਦਰਿਆ ਪਾਰ ਕਰੇ ਅਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਅਗਵਾਈ ਵਿਚ ਲਖਪਤ ਰਾਏ ਦਾ ਟਾਕਰਾ ਕਰੇ । ਸ: ਗੁਰਦਿਆਲ ਸਿੰਘ ਤੇ ਸ: ਹਰਦਿਆਲ ਸਿੰਘ ਡੱਲੇਵਾਲ ਦੋਵੇਂ ਭਰਾਵਾਂ ਨੇ ਦਰਿਆ ਵਿਚ ਘੋੜੇ ਠੇਲ੍ਹ ਦਿੱਤੇ, ਉਥੇ ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਦੋਵੇਂ ਰੁੜ੍ਹ ਗਏ । ਕੁਝ ਸਿੰਘ ਪਹਾੜੀਆਂ ਉਤੇ ਚੜ੍ਹ ਗਏ ਅਤੇ ਕੁੱਲੂ ਅਤੇ ਮੰਡੀ ਵੱਲ ਨਿਕਲ ਗਏ । ਇਹ ਸਿੰਘ ਮੁਸੀਬਤਾਂ ਝਲਦੇ ਹੋਏ ਛੇ ਮਹੀਨਿਆਂ ਬਾਅਦ ਕੀਰਤਪੁਰ ਸਾਹਿਬ ਦੇ ਸਿੰਘਾਂ ਨੂੰ ਜਾ ਮਿਲੇ । ਜਿਨ੍ਹਾਂ ਘੋੜ ਸਵਾਰ ਸਿੰਘਾਂ ਨੇ ਦੁਸ਼ਮਣ ਦੀਅ ਗੁਫ਼ਾਵਾਂ ਚੀਰ ਕੇ ਲੰਘਣ ਦਾ ਯਤਨ ਕੀਤਾ, ਉਨ੍ਹਾਂ ਵਿਚੋਂ ਕਾਫ਼ੀ ਗੋਲੀਆਂ ਦਾ ਸ਼ਿਕਾਰ ਹੋ ਗਏ । ਇਸ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਤੜਫਾ ਤੜਫਾ ਕੇ ਸ਼ਹੀਦ ਕੀਤਾ ਗਿਆ ।
ਖ਼ਾਲਸਾ ਪੰਥ ਨੇ ਸ਼ਹੀਦੀਆਂ ਦੇ ਕੇ, ਅਨੋਖੀਆਂ ਕੁਰਬਾਨੀਆਂ ਕਰਕੇ ਇਤਿਹਾਸ ਸਿਰਜਿਆ ਪਰ ਅਫ਼ਸੋਸ ! ਉਸ ਇਤਿਹਾਸ ਨੂੰ ਸਹੀ ਢੰਗ ਨਾਲ ਸੰਭਾਲਿਆ ਨਾ ਜਾ ਸਕਿਆ।
ਜਿਥੇ ਸਿੱਖ ਕੌਮ ਨੂੰ ਖਤਮ ਕਰਨ ਲਈ ਸਮੇਂ ਸਮੇਂ ਜਾਲਮਾਂ ਵੱਲੋਂ 3 ਘੱਲੂਘਾਰੇ ਵਰਤਾਕੇ, ਬੀਜ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ । ਉਥੇ ਅੱਜ ਸਾਡੇ ਆਪਣਿਆਂ ਵੱਲੋਂ ਵੀ ਚੌਥਾ ਘੱਲੂਘਾਰਾ (ਨਸ਼ੇ) ਪੰਜਾਬ ਦੀ ਧਰਤੀ ਦੇ ਵਰਤਦਾ ਨਜਰ ਆ ਰਿਹਾ ਹੈ । ਤੁਹਾਨੂੰ ਹੁਣ ਅੰਦਰੋਂ ਮਾਰਕੇ ਖਤਰ ਕਰਨ ਦੀਆਂ ਕੋਸ਼ਿਸ਼ਾਂ ਹਨ, ਬਸ ਕੇ ਰਹਿਣਾ ਪਵੇਗਾ...
(ਸ਼ੇਅਰ ਕਰਨਾ ਫਰਜ਼ ਸਮਝਕੇ)
Comments
Post a Comment