ਮੇਰਾ ਰਾਮ ਹੈ ਤੇ ਤੇਰਾ ਮੌਲਾ ਹੈ।
ਆਪਣੇ ਵਿੱਚ ਆਹੀ ਰੌਲਾ ਹੈ।
ਤੈਨੂੰ ਗਿਰਜਾ ਚੰਗਾ ਲਗਦਾ ਹੈ।
ਮੇਰਾ ਤਾਂ ਠਾਕੁਰ ਦਵਾਰਾ ਹੈ।
ਤੈਨੂੰ ਨਗਾੜੇ ਨਾਮ ਮੁਹੱਬਤ ਹੈ।
ਮੈਨੂੰ ਤਾਂ ਬਸ ਸੰਖ ਪਿਆਰਾ ਹੈ।
ਮੈਂ ਰਹੀਮ ਨੂੰ ਸਿੱਜਦਾ ਕਰਦਾ ਹਾਂ।
ਤੈਨੂੰ ਰਾਮ ਹੀ ਦਿੰਦਾ ਨਜ਼ਾਰਾ ਹੈ।
ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੈ।
ਮੈਨੂੰ ਸਤਿਗੁਰੂ ਦਾ ਹੀ ਸਹਾਰਾ ਹੈ।
ਮੇਰਾ ਪਾਕ ਪਵਿੱਤਰ ਅੱਲਾ ਹੈ।
ਤੇਰੇ ਲਈ ਭਗਵਾਨ ਨਿਆਰਾ ਹੈ।
#ਉਹ ਤੇਰਾ ਮੇਰਾ ਹੀ ਨਹੀਂ ।
ਸਭ ਜੱਗ ਦਾ ਪਾਲਣ ਹਾਰਾ ਹੈ।
ਨਾ ਮੇਰੇ ਇਕੱਲੇ ਦਾ ਰਾਮ ਹੈ।
ਨਾ ਤੇਰੇ ਕੱਲੇ ਦਾ ਮੌਲਾ ਹੈ।
ਉਹ ਸਭ ਦਾ ਸਾਂਝਾ ਹੈ।
ਬਸ ਨਾਮ ਦਾ ਹੀ ਰੌਲਾ ਹੈ।
Punjabi media tv
Comments
Post a Comment