ਮਾਂ ਮਾਂ ਮੈਂ ਵੀ ਨਾਲ ਜਾਵਾਂਗੀ ਅੱਜ ਤੇਰੇ। ਛੇ ਕ ਸਾਲ ਦੀ ਪਰੀ ਨੇ ਆਪਣੀ ਮਾਂ ਨੂੰ ਕਿਹਾ।
ਨਹੀਂ ਨਹੀਂ ਧੀਏ, ਭੱਠੇ 'ਤੇ ਗਰਮੀ ਬਹੁਤ ਹੁੰਦੀ ਏ।ਉੱਥੇ ਕੋਈ ਦਰੱਖਤ ਵੀ ਨਹੀਂ ਹੈ, ਛਾਂ ਲਈ।ਤੂੰ ਘਰ ਹੀ ਰਹੀ।
ਰੋਟੀ 'ਤੇ ਪਾਣੀ ਸਭ ਕੁਝ ਅੰਦਰ ਰੱਖ ਦਿੱਤਾ ਹੈ। ਤੂੰ ਬਾਹਰ ਨਾ ਨਿਕਲੀ। ਘਰ ਹੀ ਰਹੀ। ਬਾਹਰ ਗਰਮੀ ਬਹੁਤ ਏ ।ਦੁਪਹਿਰ ਹੁੰਦਿਆਂ ਭੱਠੇ 'ਤੇ ਸੁਨੇਹਾ ਪਹੁੰਚ ਗਿਆ ਕਿ ਪਰੀ ਅੱਗ ਵਿੱਚ ਮੱਚ ਗਈ ਏ।ਮਾਂ ਦੌੜੀ ਆਈ ਤਾਂ ਸਾਹਮਣੇ ਕੁਝ ਵੀ ਨਹੀਂ ਬਚਿਆ ਸੀ।ਕੱਖ ਕਾਨਿਆਂ ਦਾ ਘਰ ਸਵਾਹ ਹੋ ਚੁੱਕਾ ਸੀ।ਪਰੀ ਹਾਲੇ ਵੀ ਕੱਖ ਕਾਨਿਆਂ ਦੀ ਝੁੱਗੀ ਵਿੱਚ ਇੱਕ ਮੰਜੇ ਦੀ ਬਾਹੀ ਨਾਲ ਚਿਪਕੀ ਪਈ ਸੀ।
ਅੱਗ ਦੀਆਂ ਲਾਟਾਂ ਨੇ ਉਸ ਨੂੰ ਸੁਆਹ ਕਰ ਦਿੱਤਾ ਸੀ।ਮਾਂ ਦੀਆਂ ਧਾਹਾਂ ਨਿਕਲ ਗਈਆਂ।
ਸਵਾਹ ਬਣੀ ਪਰੀ ਹਾਲੇ ਵੀ ਜਿਵੇਂ ਆਖ ਰਹੀ ਹੋਵੇ।
ਮਾਂ ਤੂੰ ਰੋ ਨਾ, ਤੂੰ ਆਖਿਆ ਸੀ ਨਾ ਕਿ ਬਾਹਰ ਗਰਮੀ ਆ, ਵੇਖ ਮੈਂ ਤੇਰੇ ਕਹਿਣ 'ਤੇ ਬਾਹਰ ਨਿਕਲੀ ਹੀ ਨਹੀਂ।
ਪਰ ਪਤਾ ਨਹੀਂ ਮਾਂ ਅੱਗ ਅੰਦਰ ਕਿਵੇਂ ਆ ਗਈ।ਮਾਂ ਤੂੰ ਮੈਨੂੰ ਇਸ ਤਰ੍ਹਾਂ ਇਕੱਲਿਆਂ ਨਾ ਛੱਡਿਆ ਕਰ।ਮੇਰੇ ਇਸ ਤਰ੍ਹਾਂ ਮਰੇ ਨਾਲ ਤਾਂ ਤੈਨੂੰ ਮੁਆਵਜ਼ਾ ਵੀ ਨਹੀਂ ਮਿਲਣਾ 'ਤੇ ਅੱਗ ਲਾਉਣ ਵਾਲੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਣਪਛਾਤੇ ਹੋ ਜਾਣੇ ਨੇ
Comments
Post a Comment