ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ " ਜਦੋਂ ਕਾਬਲ ਦੀ ਸੰਗਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੀ । ਸੰਗਤ ਦੇ ਨਾਲ ਸੇਠ ਕਰੋੜੀ ਮੱਲ ਵੀ ਦੋ ਚੰਗੀ ਨਸਲ ਦੇ
" ਭਾਈ ਬਿਧੀ ਚੰਦ ਛੀਨਾ
ਗੁਰੂ ਕਾ ਸੀਨਾ "
ਜਦੋਂ ਕਾਬਲ ਦੀ ਸੰਗਤ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆ ਰਹੀ ਸੀ । ਸੰਗਤ ਦੇ ਨਾਲ ਸੇਠ ਕਰੋੜੀ ਮੱਲ ਵੀ ਦੋ ਚੰਗੀ ਨਸਲ ਦੇ ਦੋ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟ ਕਰਨ ਲਈ ਲਿਆ ਰਿਹਾ ਸੀ ।ਜਦੋਂ ਉਹ ਲਾਹੋਰ ਪੰਹੁਚ ਕੇ ਟਹਿਲ ਰਹੇ ਸਨ ਤਾਂ ਲਾਹੋਰ ਦੇ ਹਾਕਮ ਅਨਾਇਤਉਲਾ ਨੇ ਉਹ ਦੋਨੋ ਘੋੜੇ ਦੇਖੇ ।ਉਸ ਨੇ ਉਹ ਘੋੜੇ ਮੁਲ ਲੈਣ ਲਈ ਕਿਹਾ ਪਰ ਕਰੋੜੀ ਮਲ ਨੇ ਇਨਕਾਰ ਕਰ ਦਿੱਤਾ ਤੇ ਕਿਹਾ ਇਹ ਦੋਨੋ ਘੋੜੇ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਲਈ ਲਿਜਾ ਰਿਹਾ ਹੈ ।ਪਰ ਹਾਕਮ ਨੇ ਜਬਰਦਸਤੀ ਦੋਨੋ ਘੋੜੇ ਖੋਹ ਲਏ । ਜਦੋਂ ਸੰਗਤ ਗੁਰੂ ਜੀ ਦੇ ਦਰਬਾਰ ਵਿਚ ਪੰਹੁਚੀ ਤਾਂ ਹਰ ਇਕ ਨੇ ਗੁਰੂ ਜੀ ਨੂੰ ਕੁਝ ਨਾ ਕੁਝ ਭੇਟ ਕੀਤਾ ਪਰ ਕਰੋੜੀ ਮਲ ਉਦਾਸ ਬੈਠਾ ਸੀ । ਗੁਰੂ ਜੀ ਨੇ ਕਰੋੜੀ ਮਲ ਨੂੰ ਪੁੱਛਿਆ ਕਿ ਉਹ ਉਦਾਸ ਕਿਉ ਬੈਠਾ ਹੈ । ਕਰੋੜੀ ਮਲ ਨੇ ਗੁਰੂ ਜੀ ਨੂੰ ਦਸਿਆ ਕਿ ਉਹ ਤੁਹਾਡੇ ਲਈ ਦੋ ਘੋੜੇ ਭੇਟ ਕਰਨ ਲਈ ਲਿਆ ਰਿਹਾ ਸੀ ਕਿ ਲਾਹੋਰ ਦੇ ਹਾਕਮ ਨੇ ਖੋਹ ਲਏ ਹਨ ਤੇ ਹੁਣ ਤੁਹਾਨੂੰ ਭੇਟ ਕਰਨ ਲਈ ਕੁਝ ਨਹੀਂ ਹੈ । ਗੁਰੂ ਜੀ ਨੇ ਕਿਹਾ ਕਰੋੜੀ ਮਲ ਤੂੰ ਉਦਾਸ ਨਾ ਹੋ ਸਮਝ ਕੇ ਉਹ ਘੋੜੇ ਸਾਨੂੰ ਮਿਲ ਗਏ ਹਨ । ਗੁਰੂ ਜੀ ਨੇ ਉਸੀ ਵਕਤ ਭਾਈ ਬਿਧੀ ਚੰਦ ਨੂੰ ਉਹ ਦੋਨੋ ਘੋੜੇ ਲਾਹੋਰ ਦੇ ਹਾਕਮ ਤੋਂ ਵਾਪਸ ਲਿਆਉਣ ਲਈ ਕਿਹਾ ।
ਭਾਈ ਬਿਧੀ ਚੰਦ ਗੁਰੂ ਜੀ ਤੋਂ ਥਾਪੜਾ ਲੈ ਕੇ ਲਾਹੋਰ ਪੰਹੁਚਿਆ ।ਭਾਈ ਬਿਧੀ ਚੰਦ ਘਾਹੀ ਦਾ ਭੇਸ ਧਾਰ ਕੇ ਘਾਹ ਦੀ ਪੰਡ ਲੈ ਕੇ ਉਸ ਕਿਲੇ ਦੇ ਬਾਹਰ ਬੈਠ ਗਿਆ । ਜਦੋਂ ਘੋੜਿਆਂ ਦੇ ਦਰੋਗਾ ਸੈਦੇ ਖਾਂ ਬਾਹਰ ਆਇਆ ਤਾਂ ਉਸ ਨੇ ਅੱਛੀ ਕਿਸਮ ਦਾ ਘਾਹ ਵੇਖਿਆ ਬਹੁਤ ਖੁਸ਼ ਹੋਇਆ । ਘਾਹ ਦਾ ਮੁਲ ਸਸਤਾ ਵੇਖ ਕੇ ਉਸ ਘਾਹੀ ਨੂੰ ਕਿੱਲੇ ਦੇ ਅੰਦਰ ਲੈ ਗਿਆ ਜਿਥੇ ਉਹ ਦੋਨੋ ਘੋੜੇ ਤਬੇਲੇ ਵਿੱਚ ਬੰਨੇ ਸਨ ।ਭਾਈ ਬਿਧੀ ਚੰਦ ਨੇ ਘੋੜਿਆਂ ਨੂੰ ਪਿਆਰ ਨਾਲ ਪਲੋਸਿਆ ਤੇ ਘਾਹ ਪਾਇਆ ।ਭਾਈ ਬਿਧੀ ਚੰਦ ਨੂੰ ਘੋੜਿਆਂ ਦੀ ਦੇਖ ਭਾਲ ਲਈ ਨੋਕਰੀ ਤੇ ਰਖ ਲਿਆ । ਦੋਨੋ ਘੋੜੇ ਵੀ ਹੁਣ ਭਾਈ ਬਿਧੀ ਚੰਦ ਦੇ ਵਫਾਦਾਰ ਬਣ ਚੁਕੇ ਸਨ । ਭਾਈ ਬਿਧੀ ਚੰਦ ਨੇ ਮੋਕਾ ਵੇਖ ਘੋੜਾ ਗੁਲਬਾਗ ਨੂੰ ਕਿਲੇ ਦੀ ਦੀਵਾਰ ਟਪ ਕੇ ਦਰਿਆ ਵਿਚ ਛਲਾਂਗ ਲਗਾ ਦਿੱਤੀ ਤੇ ਗੁਰੂ ਜੀ ਦੇ ਦਰਬਾਰ ਵਿਚ ਪੰਹੁਚ ਗਿਆ । ਸਾਰੀ ਸੰਗਤ ਬਹੁਤ ਖੁਸ਼ ਹੋਈ। ਥੋੜੇ ਦਿਨਾਂ ਵਿੱਚ ਹੀ ਦੂਜਾ ਘੋੜਾ ਭਾਈ ਬਿਧੀ ਚੰਦ ਨਜੂਮੀ
ਬਣ ਕੇ ਲੈ ਆਇਆ । ਗੁਰੂ ਜੀ ਭਾਈ ਬਿਧੀ ਚੰਦ ਉਪਰ ਬਹੁਤ ਖੁਸ਼ ਹੋਏ ਤੇ ਕਿਹਾ
" ਬਿਧੀ ਚੰਦ ਛੀਨਾ
ਗੁਰੂ ਕਾ ਸੀਨਾ "
Comments
Post a Comment