ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ (੧੬੭੦-੧੭੧੬)24 ਜੂਨ 1716 ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥
ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ (੧੬੭੦-੧੭੧੬)24 ਜੂਨ 1716
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥
ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾ ਦੇ ਪੁੱਤਰ ਅਜੇ ਸਿੰਘ ਅਤੇ ਓਹਨਾ ਦੇ 700 ਸਾਥੀ ਸਿੰਘਾ ਦਾ ਸ਼ਹੀਦੀ ਦਿਹਾੜਾ ਹੈ ਜੀ।
ਅੱਜ ਦੇ ਦਿਨ , 1716 ਨੂੰ ਗੁਰੂ ਗੋਬਿੰਦ ਸਿੰਘ ਤੋ ਵਰੋਸਾਇਆ ਹੋਇਆ, ਖਾਲਸਾ ਰਾਜ ਦਾ ਮੋਢੀ ,ਪੰਜਾਬ ਵਿੱਚ ਮੁਗਲ ਸਲਤਨਤ ਦੀ ਚੂਲ ਢਿੱਲੀ ਕਰਨ ਵਾਲਾ, ਗੁਰੂ ਸਾਹਿਬ ਦੇ ਨਾਮ ਤੇ ਸਿੱਕਾ ਚਲਾਉਣ ਵਾਲਾ, ਬਾਬਾ ਬੰਦਾ ਸਿੰਘ ਬਹਾਦਰ ਆਪਣੇ 3 ਸਾਲ ਦੇ ਪੁੱਤਰ ਬਾਬਾ ਅਜੈ ਸਿੰਘ ਸਮੇਤ 26 ਹੋਰ ਸਿੰਘਾਂ ਦੇ , ਕੁਤਬ ਮੀਨਾਰ ਕੋਲ , ਸੂਫ਼ੀ ਦਰਵੇਸ਼ ਬਾਬਾ ਕੁਤਬਦੀਨ ਬਖਤਿਆਰ ਕਾਕੀ ਸਾਹਬ ਦੇ ਮਜ਼ਾਰੇ ਸ਼ਰੀਫ਼ ਕੋਲ , ਮੁਗਲ ਬਾਦਸ਼ਾਹ ਫਰੁਖ਼ਸੀਯਰ ਦੇ ਹੁਕਮ ਤੇ ਸ਼ਹੀਦ ਕੀਤੇ ਗਏ।
ਇਹ ਸ਼ਹਾਦਤ ਬਹੁਤ ਮਹਾਨ ਸੀ।ਇਸ ਤੋਂ ਸਾਨੂੰ ਪਤਾ ਲੱਗਦਾ ਗੁਰੂ ਦੀ ਬਖਸ਼ਿਸ਼ ਕੀ ਹੁੰਦੀ ਹੈ।ਅੱਖਾਂ ਸਾਹਮਣੇ ਹਿਰਨੀ ਦੇ ਬੱਚੇ ਮਰਦੇ ਦੇਖ, ਭਾਵੁਕ ਹੋ ਬੈਰਾਗੀ ਬਣ ਜਾਣ ਵਾਲਾ , ਜਦ ਗੁਰੂ ਨੂੰ ਮਿਲਦਾ ਹੈ ਤੇ ਗੁਰੂ ਦਾ ਬੰਦਾ ਬਣਦਾ ਹੈ ਤਾਂ ਆਪਣੇ ਪੁੱਤਰ ਦਾ ਕਲੇਜਾ ਵੀ ਮੂੰਹ ਵਿੱਚ ਪਾਉਣ ਤੇ ਡੋਲਦਾ ਨਹੀਂ।ਬੰਦ ਬੰਦ ਕਟੇ ਜਾਣ ਤੇ ਵੀ ਅਡਿੱਗ ਖੜਾ ਹੈ।ਆਉ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਸ਼ਹੀਦਾਂ ਦੇ ਵਾਰਸ ਬਣਾਈਏ।
ਇਹਨਾਂ ਮਹਾਨ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ।
Baba Banda Singh Ji Bahadur ate ohna de Smooh Sathian di Shaheedi nu kot-kot Parnaam.....
🙏🙏🙏🙏🙏🙏
Comments
Post a Comment