ਸ਼ਿਕਾਰ ਦੂਰ ਹੋਣ ਕਰਕੇ ਨਿਸ਼ਾਨਾ ਕੁਝ ਇੰਚ ਮਿਸ ਹੋ ਗਿਆ ਨਹੀਂ ਤਾਂ ਭਾਈ_ਮੇਜਰ_ਸਿੰਘ_ਨਾਗੋਕੇ ਨੇ ਸਰਕਾਰੀ ਇੰਟੈਲੀਜੈਂਸੀ ਦੀਆਂ ਧੱਜੀਆਂ ਉਡਾਉਣ 'ਚ ਕੋਈ ਕਸਰ ਨਹੀਂ ਸੀ ਛੱਡੀ।
ਸ਼ਿਕਾਰ ਦੂਰ ਹੋਣ ਕਰਕੇ ਨਿਸ਼ਾਨਾ ਕੁਝ ਇੰਚ ਮਿਸ ਹੋ ਗਿਆ ਨਹੀਂ ਤਾਂ ਭਾਈ_ਮੇਜਰ_ਸਿੰਘ_ਨਾਗੋਕੇ ਨੇ ਸਰਕਾਰੀ ਇੰਟੈਲੀਜੈਂਸੀ ਦੀਆਂ ਧੱਜੀਆਂ ਉਡਾਉਣ 'ਚ ਕੋਈ ਕਸਰ ਨਹੀਂ ਸੀ ਛੱਡੀ।
6_ਜੂਨ_1984 ਦੀ ਸ਼ਾਮ ਤਕ ਹਿੰਦੁਸਤਾਨੀ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਕਬਜਾ ਕਰ ਲਿਆ ਸੀ। 7 ਜੂਨ ਨੂੰ ਸਿਖ_ਰੈਫਰੇਂਸ_ਲਾਇਬ੍ਰਰੀ ਅੱਗ ਲਾਕੇ ਸਾੜ ਦਿੱਤੀ ਗਈ।
ਏਸ ਮਾਹੌਲ ਵਿਚ ਹਿੰਦੁਸਤਾਨ ਦਾ ਰਾਸ਼ਟਰਪਤੀ , ਇੰਦਰਾ ਦੀ ਚੱਪਲੀ ਝਾੜਨ ਵਾਲਾ ਜੈਲੂ 9 ਤਾਰੀਕ ਨੂੰ ਦਰਬਾਰ ਸਾਹਿਬ ਆਇਆ। ਪਰਕਰਮਾ ਵਿਚ ਵੜਿਆ ਹੀ ਸੀ ਕਿ ਰਾਮਗੜੀਏ ਬੁੰਗੇ ਵਿਚੋਂ ਇਕ ਗੋਲੀ ਸ਼ੂਕਦੀ ਹੋਈ ਜੈਲੂ ਦੁਸ਼ਟ ਦੇ ਸਿਰ ਵਲ ਵਧੀ, ਪਰ ਦੁਸ਼ਟ ਬਚ ਗਿਆ। ਪਰ ਇਹ ਗੋਲੀ ਜੈਲੂ ਦੇ ਇਕ ਬਾਡੀਗਾਰਡ ਕਰਨਲ ਦੇ ਲੱਗੀ ਤੇ ਓਹ ਓਥੇ ਹੀ ਢੇਰੀ ਹੋ ਗਿਆ । ਵੱਡੀਆਂ ਵੱਡੀਆਂ ਫੜੀਆਂ ਮਾਰਣ ਵਾਲੇ ਵੈਦਿਆ ਤੇ ਬਰਾੜ ਹੈਰਾਨ ਪਰੇਸ਼ਾਨ ਰਹਿ ਗਏ ਕਿ ਇਹ ਕੀ ਬਣਿਆ ? ਇਹ ਕਿਹੜਾ ਸੂਰਮਾ ਆ ਗਿਆ ?
ਫਿਰ ਪਤਾ ਲੱਗਾ ਇਕ ਸੂਰਮਾ ਅਜੇ ਵੀ ਜਿਓੰਦਾ ਹੈ ਅਤੇ ਲੜ ਰਿਹਾ ਹੈ - ਬਾਬਾ_ਮੇਜਰ_ਸਿੰਘ, ਨਾਗੋਕੇ ਵਾਲਾ ਸਰਦਾਰ , ਦਮਦਮੀ_ਟਕਸਾਲ ਦਾ ਰਤਨ ਰੂਪ ਜੋਧਾ।
ਪੂਰੇ 24 ਘੰਟੇ ਫੌਜ ਕੋਸ਼ਿਸ਼ ਕਰਦੀ ਰਹੀ ਕਿਸੇ ਤਰੀਕੇ ਬਾਬਾ ਜੀ ਨੂੰ ਸ਼ਹੀਦ ਕੀਤਾ ਜਾ ਸਕੇ। ਜਿਹੜਾ ਅੱਗੇ ਵਧਦਾ ਸੀ ਸਿਧਾ ਨਰਕ ਨੂੰ ਤੋਰ ਦਿੱਤਾ ਜਾਂਦਾ। ਦੁਸ਼ਮਣ ਦਾ ਵੱਡੇ ਤੋਂ ਵੱਡਾ ਹੱਲਾ ਵੀ ਬੇਕਾਰ ਗਿਆ। ਅਖੀਰ 10 ਜੂਨ ਦੀ ਦੁਪਿਹਰ ਨੂੰ ਫੌਜ ਨੇ ਰਾਮਗੜੀਆ ਬੁੰਗੇ ਵਿਚ ਜੂਝ ਰਹੇ ਅਣਖੀਲੇ ਸੂਰਮੇ ਨੂੰ ਜ਼ਹਰੀਲੀ ਗੈਸ ਛੱਡ ਕਿ ਸ਼ਹੀਦ ਕਰਨ ਦੀ ਵਿਓਂਤ ਬਣਾਈ। ਜ਼ਹਰੀਲੀ ਗੈਸ ਰਾਮਗੜੀਆ ਬੁੰਗੇ ਵਿਚ ਛੱਡੀ ਗਈ, ਜਿਸ ਨਾਲ ਬਾਬਾ ਮੇਜਰ ਸਿੰਘ ਜੀ ਨਾਗੋਕੇ ਸ਼ਹੀਦੀ ਪ੍ਰਾਪਤ ਕਰ ਗਏ ਪਰ ਦੁਸ਼ਮਨ ਨੂੰ ਦੱਸ ਗਏ ਕਿ ਖਾਲਸਾ ਲੜੇਗਾ , ਲੜਦਾ ਰਹੇਗਾ।
ਬਾਬਾਜੀ ਵੀ 6 ਜੂਨ ਤੋਂ ਬਾਅਦ ਚੁਪ ਚਾਪ ਨਿਕਲ ਸਕਦੇ ਸਨ , ਬਚਨ ਦੇ ਬੜੇ ਤਰੀਕੇ ਸਨ , ਪਰ ਓਹਨਾਂ ਨੇ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਦੁਹਰਾਂਦਿਆਂ ਭਾਈ ਸੰਗਤ ਸਿੰਘ ਅਤੇ ਭਾਈ ਸੰਤ ਸਿੰਘ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਆਖਰੀ ਦਮ ਤਕ ਜੂਝ ਕੇ ਸ਼ਹੀਦੀ ਪਾਈ।
Comments
Post a Comment