( ਮੈਂ ਸ਼ੁਭ ਦੀਪ (ਮੂਸੇਵਾਲਾ ਸਿੱਧੂ ) ਦੇ ਭੋਗ ਤੇ ਨਹੀਂ ਜਾਣਾ ...ਪਰ ਇਹ ਸ਼ਬਦ ਉਸ ਦੀ ਸ਼ਾਨ ਵਿਚ ਲਿਖ ਦਿੱਤੇ ਹਨ ..ਸ਼ਾਇਦ ਉਸ ਨੂੰ ਵੀ ਪਸੰਦ ਆੁਉਣ )
---------
ਬੇਸ਼ੱਕ ਉਹ ਮਹਾਨ ਗਾਇਕ ਨਹੀਂ ...ਵੱਡੀ ਗਿਣਤੀ ਦੇ ਲੋਕ ਉਸ ਦੇ ਗੀਤ ਵੀ ਨਹੀਂ ਸੁਣਦੇ ਸਨ ....ਫਿਰ ਕਿਉਂ ਪੂਰਾ ਜ਼ਮਾਨਾ ਉਸ ਦੇ ਪਿੰਡ ਵੱਲ ਹੋ ਤੁਰਿਆ l
ਇਹ ਉਸ ਦਾ ਕਿਰਦਾਰ ਸੀ ਜੋ ਉਸ ਦੀ ਮੌਤ ਤੋਂ ਬਾਅਦ ਲੋਕਾਂ ਨੂੰ ਸਮਝ ਆਇਆ l
ਉਸ ਨੇ ਆਪਣੀ ਜਨਮ ਭੂਮੀ ਨਹੀਛੱਡੀ ...ਲੋਕ ਥੋੜ੍ਹੀ ਸ਼ੋਹਰਤ ਤੋਂ ਬਾਅਦ ਪੈਰ ਛੱਡ ਜਾਂਦੇ ਹਨ ...ਭਾਵੇਂ ਕਿ ਉਹ ਸਭ ਉਸ ਦੇ ਸਮਰੱਥ ਸੀ...ਜਿੱਥੇ ਮਰਜ਼ੀ ਘਰ ਖ਼ਰੀਦ ਲੈਂਦਾ ਚੰਡੀਗੜ੍ਹ ਬੰਬੇ ਕੈਨੇਡਾ ਆਸਟ੍ਰੇਲੀਆ ਜਿੱਥੇ ਮਰਜ਼ੀ l
ਉਹ ਅੱਧੀ ਰਾਤ ਤੋਂ ਬਾਅਦ ਛੋਟੇ ਬੱਚੇ ਵਾਂਗੂੰ ਆ ਕੇ ਆਪਣੇ ਪਿਉ ਕੋਲ ਪੈ ਜਾਂਦਾ ਸੀ ....ਕਿਉਂਕਿ ਉਸ ਦੇ ਸਟਾਰਡਮ ਨੇ ਅਸਰ ਨਹੀਂ ਸੀ ਕੀਤਾ l ਸਟੇਜ ਤੇ ਗੀਤ ਗਾਉਂਦਿਆਂ ਉਹ ਉਹ ਛੋਟੇ ਬੱਚੇ ਨੂੰ ਵਰ੍ਹਾਨ ਲੱਗ ਜਾਂਦਾ ਸੀ ਜੋ ਉਸ ਨੂੰ ਮਿਲਣ ਆਇਆ ਹੋਇਆ ਸੀ ਤੇ ਮਿਲ ਨਹੀਂ ਸੀ ਦਿੱਤਾ ਗਿਆ..... ਇਹ ਕਹਿੰਦਾ ਸੀ" ਕਾਸ ਤੋਂ "l
ਉਹ ਪਿੰਡ ਦੀਆਂ ਗਲੀਆਂ ਵਿੱਚ ਤੁਰਿਆ ਫਿਰਦਾ ਸੀ ...ਵੱਡਾ ਹੋਣ ਦੇ ਬਾਵਜੂਦ ਉਸ ਨੂੰ ਪਿੰਡ ਵਿਚ ਲੱਗੀ.ਗੋਲ ਗੱਪਿਆਂ ਦੀ ਰੇਹੜੀ ਤੋਂ ਮੁਸ਼ਕ ਨਹੀਂ ਸੀ ਆਉਂਦਾ .....ਲੋਕਾਂ ਦਾ ਤਾਂ ਹਾਲ ਅਸੀਂ ਵੇਖਦੇ ਹਾਂ ਛੋਟੀ ਜਿਹੀ ਨੌਕਰੀ ਲੱਗਣ ਤੋਂ ਬਾਅਦ ਆਪਨੇ ਤੋਂ ਛੋਟੇ ਬੰਦੇ ਤੋਂ ਮੁਸ਼ਕ ਆਉਣ ਲੱਗ ਪੈਂਦਾ ਹੈ l
ਹੁਣ ਜਦੋਂ ਦੁਨੀਆ ਭਰ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ ....ਉਹ ਲੋਕ ਉਸ ਦੇ ਪਿੰਡ ਵੱਲ ਹੋ ਤੁਰੇ ਹਨ ਜੋ ਉਸਦੇ ਜ਼ਿਲ੍ਹੇ ਨੂੰ ਪੱਛੜਿਆ ਸਮਝਦੇ ਸਨ ਤੇ ਪਿੰਡ ਨੂੰ ਅਤਿ ਪਛੜਿਆ ....ਪਰ ਉਹ ਉੱਥੇ ਹੀ ਰਿਹਾ ਤੇ ਮਾਨ ਨਾਲ ਰਿਹਾ ....ਅਸੀਂ ਹੁਣ ਉਸ ਨੂੰ ਪਛਾਣ ਲਿਆ ਹੈ ....ਅਫ਼ਸੋਸ ਕਿ ਅਸੀਂ ਬੰਦੇ ਦੇ ਜਾਣ ਤੋਂ ਬਾਅਦ ਉਸ ਨੂੰ ਪਛਾਣਦੇ ਹਾਂ .....iii
ਬੇਸ਼ੱਕ ਉਹ ਮਹਾਨ ਗਵਇਆ ਨਹੀਂ ਸੀ ਪਰ ਇਨ੍ਹਾਂ ਦਿਨਾਂ ਵਿੱਚ ਉਸ ਨੇ ਲੋਕਾਂ ਦੇ ਦਰਦ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ...ਉਸ ਦੀ ਕਲਮ ਦੀ ਧਾਰ ਤਿੱਖੀ ਸੀ ...ਪਰ ਜਿੰਨਾ ਕੁ ਵੱਡਾ ਉਹ ਬੰਦਾ ਸੀ ਕਿ ਉਸ ਦੇ ਲਿਖਾਰੀ ਅਤੇ ਗਾਇਕ ਹੋਣ ਦੇ ਗੁਣ ਬਹੁਤ ਛੋਟੇ ਜਾਪਦੇ ਹਨ l
ਉਸਦੇ ਪੈਰ ਜ਼ਮੀਨ ਤੋਂ ਸਨ ਤੇ ਉਸ ਦੀ ਸ਼ੋਹਰਤ ਅਸਮਾਨ ਤੱਕ ਸੀ...ਆਪਾ ਵਿਰੋਧ ਦੀ ਇਸ ਚਮਕ ਨੇ ਪੂਰੀ ਦੁਨੀਆ ਨੂੰ ਆਪਣੇ ਵੱਲ ਖਿੱਚ ਲਿਆ ਹੈ l ਉਹ ਸ਼ਾਇਦ ਬਹੁਤੇ ਲੋਕਾਂ ਕੋਲ ਨਹੀਂ ਗਿਆ ਪਰ ਮਰਨ ਤੋਂ ਬਾਅਦ ਬਹੁਤੇ ਲੋਕ ਉਸ ਵੱਲ ਆ ਰਹੇ ਹਨ ....ਕਦੇ ਕਦੇ ਮੈਂ ਉਸ ਨੂੰ ਸ਼ਿਵ ਕੁਮਾਰ ਬਟਾਲਵੀ ਨਾਲ ਜੋੜਦਾ ਹਾਂ ....ਸ਼ਿਵ ਜੇ ਜਲਦੀ ਨਾ ਮਰਦਾ ਤਾਂ ਸ਼ਾਇਦ ਇੰਨਾ ਯਾਦ ਵੀ ਨਾ ਕੀਤਾ ਜਾਂਦਾ .......ਤੇ ਜੇ ਸ਼ੁਭ ਦੀਪ ਵੀ ਬਜ਼ੁਰਗ ਹੋ ਕੇ ਮਰਦਾ ਤਾਂ ਸ਼ਾਇਦ ਇਹ ਇੱਜ਼ਤ ਨਾ ਮਿਲਦੀ...ਉਸ ਦੇ ਕਿਰਦਾਰ ਨੂੰ ਇੰਨੀ ਇੱਜ਼ਤ ਨਾ ਮਿਲਦੀ ਹ ....ਮੇਰੀਆਂ ਅੱਖਾਂ ਵਿੱਚ ਹੰਝੂ ਨੇ ਇਹ ਸੋਚ ਕੇ ਹੰਝੂ ਨੇ ਕਿ ਜਦੋਂ ਬੰਦਾ ਸ਼ੋਹਰਤ ਤੇ ਦੌਲਤ ਨਾਲ ਮਾਲਾਮਾਲ ਹੋ ਜਾਂਦਾ ਹੈ ਤੇ ਉਹ ਆਪਣੇ ਬਿਸਤਰੇ ਗਰਮ ਕਰਨ ਦੀ ਸੋਚਦਾ ਹੈ .....ਟਿੱਬਿਆਂ ਦਾ ਇਹ ਪੁੱਤ ,ਕਿਸੇ ਛੋਟੇ ਬੱਚੇ ਵਾਂਗੂ ਬਾਪੂ ਕੋਲ ਆ ਸੌਂਦਾ ਸੀ l
Comments
Post a Comment