Skip to main content

ਅਹਿਮ ਖੁਲਾਸੇ, 7 ਦਿਨ ਤੱਕ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ। 7 ਹਮਲਾਵਰਾਂ ਵਿਚ 5 ਸ਼ਾਰਪ ਸ਼ੂਟਰ ਸਨ। ਤਲਵੰਡੀ ਸਾਬੋ ਅਤੇ ਸੀਕਰ ਤੋਂ ਲਿਆਂਦੀ ਗਈ ਗੱਡੀ ਵਰਤੀ ਗਈ। ਇਕ ਕਾਤਲ ਰਾਜਸਥਾਨ ਅਤੇ ਹੋਰ ਪੰਜਾਬ ਦੇ ਸਨ।

 ਚੰਡੀਗੜ੍ਹ ਸਿੱਧੂ ਮੂਸੇਵਾਲਾ ਕਤਲਕਾਡ ਦੀ ਜਾਂਚ

ਚੰਡੀਗੜ੍ਹ-ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਵਿਚ ਜੁਟੀ ਪੁਲਿਸ ਨੂੰ ਅਹਿਮ ਇਨਪੁਟ ਮਿਲੇ ਹਨ। ਪਤਾ ਲੱਗਾ ਹੈ ਕਿ ਰਾਜਸਥਾਨ ਦੇ ਸੀਕਰ ਵਿਚ ਕਤਲ ਦਾ ਪਲਾਨ ਤਿਆਰ ਕਰਕੇ 7 ਦਿਨ ਤੱਕ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਗਈ। 7 ਹਮਲਾਵਰਾਂ ਵਿਚ 5 ਸ਼ਾਰਪ ਸ਼ੂਟਰ ਸਨ। ਤਲਵੰਡੀ ਸਾਬੋ ਅਤੇ ਸੀਕਰ ਤੋਂ ਲਿਆਂਦੀ ਗਈ ਗੱਡੀ ਵਰਤੀ ਗਈ। ਇਕ ਕਾਤਲ ਰਾਜਸਥਾਨ ਅਤੇ ਹੋਰ ਪੰਜਾਬ ਦੇ ਸਨ।

25 ਪੁਲਿਸ ਦੀਆਂ ਟੀਮਾਂ, ਉੱਤਰਾਖੰਡ ਅਤੇ ਰਾਜਸਥਾਨ ਵਿੱਚ ਛਾਪੇਮਾਰੀ ਕਰ ਰਹੀ ਹੈ। 

ਪੁਲਿਸ ਦੀਆਂ 25 ਟੀਮਾਂ ਪੰਜਾਬ, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਵਿਚ ਛਾਪੇਮਾਰੀ ਕਰ ਰਹੀ ਹੈ। ਸ਼ੂਟਰਸ ਨੂੰ 15 ਦਿਨ ਪਹਿਲਾਂ ਹਥਿਆਰ ਮਿਲੇ ਸਨ। ਬੋਲੈਰੋ ਸੀਕਰ ਤੋਂ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਦਿਵਾਈ। ਮਨਪ੍ਰੀਤ ਸਿੰਘ ਨੇ ਕੋਰੋਲਾ ਦੇ ਕੇ ਇਕ ਹਫਤੇ ਵਿਚ ਵਾਪਸ ਦੇਣ ਨੂੰ ਕਿਹਾ ਸੀ। ਮੂਸੇਵਾਲਾ ਦੀ ਥਾਰ ਨੂੰ ਟੱਕਰ ਮਾਰਨ ਤੋਂ ਬਾਅਦ ਹਮਲਾਵਰਾਂ ਨੇ ਬੋਨਟ 'ਤੇ ਚੜ੍ਹ ਕੇ ਗੋਲੀਆਂ ਚਲਾਈਆਂ ਸਨ। ਮੂਸੇਵਾਲਾ ਦੀ ਥਾਰ ਨਾਲ ਟੱਕਰ ਕਾਰਣ ਹਮਲਾਵਰਾਂ ਦੀ ਕੋਰੋਲਾ ਦਾ ਦਰਵਾਜ਼ਾ ਖਰਾਬ ਹੋ ਗਿਆ ਸੀ। ਇਸ ਲਈ ਹਮਲਾਵਰ ਰਸਤੇ ਵਿਚ ਗੱਡੀ ਛੱਡ ਕੇ ਆਲਟੋ ਖੋਹ ਕੇ ਧਰਮਕੋਟ ਛੱਡ

ਫਰਾਰ ਹੋਏ | ਬੋਲੈਰੋ ਵਿਚ ਸਵਾਰ ਹਮਲਾਵਰ ਵੀ ਵਾਹਨ ਛੱਡ ਕੇ ਵੱਖਰੇ ਰਸਤੇ ਭੱਜੇ। ਹਮਲਾਵਰ ਕਈ ਦਿਨ ਤੋ ਮੂਸੇਵਾਲਾ ਦੀ ਮੂਵਮੈਂਟ 'ਤੇ ਨਜ਼ਰ ਰੱਖ ਰਹੇ ਸਨ।

ਸਿੱਧੂ ਮੂਸੇ ਵਾਲਾ ਕਤਲ ਕੇਸ ਦੀ ਜਾਂਚ

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀਕੇ ਭਾਵੜਾ ਨੇ ਬੁੱਧਵਾਰ ਨੂੰ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਮਜ਼ਬੂਤ ਅਤੇ ਪੁਨਰਗਠਨ ਕੀਤਾ।


ਹੁਣ, ਛੇ ਮੈਂਬਰੀ ਐਸਆਈਟੀ ਵਿੱਚ ਇੱਕ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪੀਏਪੀ ਜਸਕਰਨ ਸਿੰਘ ਅਤੇ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ ਮਾਨਸਾ ਗੌਰਵ ਤੂਰਾ ਸਮੇਤ ਦੋ ਨਵੇਂ ਮੈਂਬਰ ਹੋਣਗੇ। ਜਦਕਿ ਐਸਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।

ਗੈਂਗਸਟਰ ਲਾਰੈਸ ਬਿਸਨੋਈ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਦੇ ਐਨਕਾਊਂਟਰ ਦੇ ਡਰੋਂ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦਿੱਲੀ ਹਾਈਕੋਰਟ ਪਹੁੰਚ ਗਿਆ ਹੈ।


ਲਾਰੈਂਸ ਬਿਸ਼ਨੋਈ ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਵਕੀਲ ਅੱਜ ਦੁਪਹਿਰ 2 ਵਜੇ ਦਿੱਲੀ ਹਾਈ ਕੋਰਟ 'ਚ ਪਟੀਸ਼ਨ 'ਤੇ ਸੁਣਵਾਈ ਦੀ ਮੰਗ ਕਰਨਗੇ।


ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਉਸ ਦੀ ਹਿਰਾਸਤ ਪੰਜਾਬ/ਦੂਜੇ ਰਾਜ ਦੀ ਪੁਲਿਸ ਨੂੰ ਨਾ ਦਿੱਤੀ ਜਾਵੇ। ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਬਿਸ਼ਨੋਈ ਨੇ ਐਨਆਈਏ ਕੋਰਟ ਵਿਚ ਪਟੀਸ਼ਨ ਪਾਈ ਸੀ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਨਾਲ ਦੀ ਨਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ।

ਸਿੱਧੂ ਮੂਸੇ ਵਾਲਾ ਦੀਆਂ ਅਸਥੀਆਂ ਕੀਰਤਪੁਰ

ਸ਼ੁਭਦੀਪ ਉਰਫ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਕੀਰਤਪੁਰ


ਸਾਹਿਬ ਵਿਚ ਜਲ ਪ੍ਰਵਾਹਿਤ ਕੀਤੀਆਂ ਗਈਆਂ ਹਨ। ਸ਼ੁਭਦੀਪ ਦੀ


ਮਾਂ ਬੋਲੀ 6 ਦੇ ਸਾਡੇ ਪੁੱਤਰ ਦੇ ਦੁਸ਼ਮਨਾਂ ਨੇ ਰਾਖ ਦੀ ਢੇਰੀ ਬਣਾ


ਦਿੱਤੀ। ਜਿਨ੍ਹਾਂ ਦੀਆਂ ਅੱਖਾਂ ਵਿਚ ਉਹ ਚੁਭਦਾ ਸੀ, ਹੁਣ ਉਹ ਸਭ ਲੋਕ

ਮਜ਼ੇ ਦੀ ਨੀਂਦ ਸੌ ਸਕਦੇ ਹਨ। ਉਥੇ ਹੀ ਪਿਤਾ ਬਲਕਾਰ ਨੇ ਪੁੱਤਰ ਦੀਆਂ ਅਸਥੀਆਂ ਨੂੰ ਸੀਨੇ ਨਾਲ ਲਗਾਈ ਰੱਖਿਆ।

ਬੁਲਟ ਪਰੂਫ ਫਾਰਚੂਨਰ ਦੀ ਅੱਗਲੀ ਸੀਟ ਤੇ ਬੈਠਦਾ ਸਿੱਧੂ ਮੂਸੇਵਾਲਾ

ਬੁਲੇਟ ਪਰੂਫ ਫਾਰਚੂਨਰ ਦੀ ਅਗਲੀ ਸੀਟ 'ਤੇ ਸਿੱਧੂ ਮੂਸੇਵਾਲਾ ਅਕਸਰ ਖੁਦ ਬੈਠਦਾ ਸੀ। ਅੱਜ ਇਸੇ ਗੱਡੀ ਵਿਚ ਉਨ੍ਹਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਲਿਜਾ ਕੇ ਜਲ ਪ੍ਰਵਾਹਿਤ ਕੀਤੀਆਂ ਗਈਆਂ। ਗੱਡੀ ਦੇ ਅੱਗੇ ਦੀ ਸੀਟ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਰੱਖੀ ਗਈ। ਅੰਤਿਮ ਅਰਦਾਸ ਅਤੇ ਭੋਗ 8 ਜੂਨ ਨੂੰ ਹੋਵੇਗਾ।

ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਤੇ ਹਮਲਾ

ਮਾਨਸਾ ਦੇ ਪਿੰਡ ਜਵਾਹਰਕੇ ਵਿਚ ਸਿੱਧੂ ਮੂਸੇਵਾਲਾ 'ਤੇ ਹਮਲੇ ਵਿ ਜ਼ਖਮੀ ਦੋ ਸਾਥੀਆਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ। ਦੋਹਾਂ ਨੇ ਮਾਨਸਾ ਪੁਲਿਸ ਨੂੰ ਦੱਸਿਆ ਕਿ ਸ਼ੁਭਦੀਪ ਦੀ ਮਾਸੀ ਦੇ ਘਰ ਜਾਂਦੇ ਸਮੇਂ 2 ਗੱਡੀਆਂ ਨੂੰ ਦੇਖ ਕੇ ਕਿਹਾ ਲੱਗਦਾ ਹੈ ਫੈਨ ਫੋਟੋ ਖਿਚਵਾਉਣ ਲਈ ਪਿੱਛੇ ਲੱਗੇ ਹੋਏ ਹਨ। ਕੋਈ ਖਾਲੀ ਥਾਂ ਦੇਖ ਕੇ ਗੱਡੀ ਸਾਈਡ 'ਤੇ ਲਗਾਉਂਦੇ ਹਾਂ। ਪਿੱਛੋ ਗੱਡੀਆਂ ਕਾਫੀ ਤੇਜ਼ੀ ਨਾਲ ਆ ਰਹੀਆਂ ਸਨ। ਸਿੱਧੂ ਨੂੰ ਡਰ ਸੀ ਕਿ ਅਚਾਨਕ ਗੱਡੀ ਰੋਕਣ ਨਾਲ ਕਿਤੇ ਐਕਸੀਡੈਂਟ ਨਾ ਹੋ ਜਾਵੇ।

ਸਿੱਧੂ ਮੂਸੇਵਾਲਾ ਦੇ ਕੇਸ, ਸੀਸੀਟੀਵੀ ਦੀਆਂ ਫੋਟੋਆਂ

ਪੁਲਿਸ ਨੇ ਜ਼ਖਮੀਆਂ ਨੂੰ ਸੀਸੀਟੀਵੀ ਦੀਆਂ 9 ਫੁਟੇ


ਜ ਦਿਖਾਈਆਂ ਹਨ। ਇਨ੍ਹਾਂ ਵਿਚ ਗੱਡੀਆਂ ਢਾਬੇ 'ਤੇ ਬੈਠੇ ਕੁਝ ਲੋਕਾਂ ਅਤੇ ਕੁਝ ਹੋਰ ਫੁਟੇਜ ਸ਼ਾਮਲ ਹਨ। ਸੂਤਰਾਂ ਮੁਤਾਬਕ ਜ਼ਖਮੀਆਂ ਨੇ 6 ਲੋਕਾਂ ਦੀ ਪਛਾਣ ਕੀਤੀ ਹੈ। ਦੋਹਾਂ ਜ਼ਖਮੀਆਂ ਦਾ ਹਾਲਚਾਲ ਜਾਨਣ ਲਈ ਬੁੱਧਵਾਰ ਨੂੰ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਐੱਮ.ਐੱਲ.ਏ. ਗੁਰਪ੍ਰੀਤ ਸਿੰਘ ਡੀ.ਐੱਮ.ਸੀ ਹਸਪਤਾਲ ਪਹੁੰਚੇ। ਬੋਲੇ ਸੀ.ਐੱਮ. ਭਗਵੰਤ ਮਾਨ ਨਾਲ ਗੱਲ ਹੋਈ ਹੈ। ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਕਰਵਾਏਗੀ।


Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ

ਸੁੱਖ ਵੇਲੇ ਸ਼ੁਕਰਾਨਾ ÷ਜੇ  ਵਾਹਿਗੁਰੂ ਨੇ ਤਹਾਨੂੰ ਸੁੱਖ  ਦਿੱਤਾ ਹੈ, ਤੇ ਵਾਹਿਗੁਰੂ ਦਾ ਸ਼ੁਕਰਾਨਾ ਜਰੂਰ  ਕਰਿਆ  ਕਰੋ । ਦੁੱਖ ਵੇਲੇ ਅਰਦਾਸ ÷ ਜੇ   ਤੁਸੀਂ  ਕਿਸੇ  ਕਾਰਨ  ਦੁਖੀ ਹੋ ਤਾ ਵਾਹਿਗੁਰੂ ਅੱਗੇ ਸੱਚੇ  ਮਨ ਨਾਲ ਅਰਦਾਸ ਕਰੋ  ਤੇ ਸਭ ਕੁਝ ਠੀਕ ਹੋ ਜਾਵੇਗਾ  ਇਹ ਮੇਰਾ  ਵਿਸਵਾਸ ਹੈ । ਹਰ ਵੇਲੇ ਸਿਮਰਨ ÷  ਹਰ ਵੇਲੇ ਵਾਹਿਗੁਰੂ ਜੀ ਦਾ  ਸਿਮਰਨ ਕਰਨਾ ਚਾਹੀਦਾ ਹੈ  ਸਤਿਨਾਮੁ  ਵਾਹਿਗੁਰੂ ਜੀ।

ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ

 ਜਿਸ ਸਹਿਜ ਨੂੰ ਲੱਭਣ ਲਈ ਉਸਦੀ ਮਾਂ ਪਿਛਲੇ 3 ਦਿਨਾਂ ਤੋਂ ਹੱਥਾਂ ‘ਚ ਪੁੱਤ ਦੀ ਫੋਟੋ ਫੜ੍ਹਕੇ ਮਾਈਕ ‘ਤੇ ਉੱਚੀ-ਉੱਚੀ ਬੋਲਕੇ ਲੋਕਾਂ ਅੱਗੇ ਘਰੋਂ ਗੁੰਮ ਹੋਏ ਜ਼ਿਗਰ ਦੇ ਟੋਟੇ ਨੂੰ ਲੱਭਣ ਲਈ ਤਰਲੇ ਪਾ ਰਹੀ ਸੀ, ਉਹ ਸਹਿਜ ਅੱਜ ਲੱਭ ਗਿਆ ਪਰ ਜਿਉਂਦਾ ਨਹੀਂ ਬਲਕਿ ਮਰਿਆ ਹੋਇਆ। ਖਬਰਾਂ ਮੁਤਾਬਕ ਜਿਸਨੂੰ ਉਸਦਾ ਸਕਾ ਤਾਇਆ ਫਰੂਟ ਦਿਵਾਉਣ ਬਹਾਨੇ ਘਰੋਂ ਲੈ ਗਿਆ ਸੀ ਤੇ ਨਹਿਰ ਸੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੂਰੇ ਪਰਿਵਾਰ ਦਾ ਰੋ-ਰੋਕੇ ਬੁਰਾ ਹਾਲ ਐ। ਸਰਕਾਰ ਨੂੰ ਇਸ ਪਰਿਵਾਰ ਨੂੰ ਜਲਦੀ ਇਨਸਾਫ ਦੇਣਾ ਚਾਹੀਦੈ ਤਾਂ ਜੋ ਅਜਿਹੇ ਤਾਏ ਵਰਗੀ ਬੁਰੀ ਸੋਚ ਦੇ ਮਾਲਕ ਲੋਕਾਂ ਨੂੰ ਵੀ ਕੰਨ ਹੋ ਜਾਣ ਕਿ ਜ਼ੁਲਮ ਕਰਨ ਦੀ ਸਜ਼ਾ ਕਿੰਨ੍ਹੀ ਭਿਆਨਕ ਹੁੰਦੀ ਹੈ।