ਸਿੱਧੂ ਨੂੰ ਨਾਪਸੰਦ ਕਰਨ ਵਾਲਿਆ ਲਈ ਕੁਝ ਲਫਜ਼:- ਮੇਰਾ ਵਾਅਦਾ ਇਹ ਕਿ ਜੇ ਸਿੱਧੂ ਨੂੰ ਤੁਸੀ ਧਿਆਨ ਨਾਲ ਸੁਣਿਆ ਹੁੰਦਾ (ਗਾਣੇ ਤੇ ਇੰਟਰਵਿਊ) ਤਾਂ ਪਸੰਦ ਵੀ ਜਰੂਰ ਆ ਜਾਣਾ ਸੀ। ਤੁਸੀ ਬਸ ਭੇਡ ਚਾਲ ਚ ਕਿਸੇ ਨੂੰ ਮਾੜਾ ਕਹਿੰਦੇ ਕਹਿੰਦੇ ਮਾੜਾ ਹੀ ਬਣਾ ਦਿੰਦੇ ਹੋ।
ਸਿੱਧੂ ਨੂੰ ਨਾਪਸੰਦ ਕਰਨ ਵਾਲਿਆ ਲਈ ਕੁਝ ਲਫਜ਼:-
ਮੇਰਾ ਵਾਅਦਾ ਇਹ ਕਿ ਜੇ ਸਿੱਧੂ ਨੂੰ ਤੁਸੀ ਧਿਆਨ ਨਾਲ ਸੁਣਿਆ ਹੁੰਦਾ (ਗਾਣੇ ਤੇ ਇੰਟਰਵਿਊ) ਤਾਂ ਪਸੰਦ ਵੀ ਜਰੂਰ ਆ ਜਾਣਾ ਸੀ। ਤੁਸੀ ਬਸ ਭੇਡ ਚਾਲ ਚ ਕਿਸੇ ਨੂੰ ਮਾੜਾ ਕਹਿੰਦੇ ਕਹਿੰਦੇ ਮਾੜਾ ਹੀ ਬਣਾ ਦਿੰਦੇ ਹੋ।
ਸਿੱਧੂ ਓਹ ਬੰਦਾ ਜਿਸਨੇ ਪੌਣੇ 10 ਕਰੋੜ ਤੋਂ ਜ਼ਿਆਦਾ ਰੁਪਿਆ ਗਰੀਬਾਂ ਚ ਵੰਡਿਆ। 40 ਲੱਖ ਰੁਪਿਆ ਹਸਪਤਾਲ ਲਈ ਦਿਤਾ।ਹਰ ਸਾਲ ਕੈਂਸਰ ਕੈਂਪ ਖੂਨਦਾਨ ਕੈਂਪ ਲਗਵਾਏ। ਕਰੋਨਾ ਕਾਲ ਵਿੱਚ ਆਪਣੇ ਤੇ ਆਪਣੇ ਨਾਲ ਦੇ ਕਈ ਪਿੰਡਾ ਦਾ ਰਾਸ਼ਨ ਘਰ ਘਰ ਪਹੁੰਚਦਾ ਕੀਤਾ ਤੇ ਸਾਰੇ ਪਿੰਡਾਂ ਦੀ ਜਿੰਮੇਵਾਰੀ ਇੱਕਲੇ ਨੇ ਸਾਂਭੀ। ਪਿੰਡ ਦੀ ਜੂਨ ਸੁਧਾਰੀ। ਕਿਸਾਨ ਅੰਦੋਲਨ ਵਿਚ ਕਰੋੜਾਂ ਦੀ ਮਦਦ ਕੀਤੀ।
ਪਿੰਡ ਨੂੰ ਹੌਲੀਵੁੱਡ ਤਕ ਪਹੁੰਚਾ ਦਿੱਤਾ। ਬੰਦੀ ਸਿੰਘਾਂ ਲਈ ਜੇਲ੍ਹ ਵਿਚ 2 ਲੱਖਾਂ ਰੁਪਏ ਦੀ ਮਦਦ ਭੇਜੀ। ਚੰਨੀ ਨਤਾਂ ਦੇ ਖਾੜਕੂ ਲਾਈਫ ਗਾਣੇ ਵਿਚ ਆਖਰੀ ਪਹਿਰਾ ਲਿਖਿਆ ਜਿਸ ਤੋਂ ਓਹਦੀ ਬਾਗੀ ਸੋਚ ਦੇ ਸਬੂਤ ਮਿਲਦੇ ਸੀ। ਸੰਤਾਂ ਦੀ ਫੋਟੋ ਨੂੰ ਆਪਣੇ ਨਾਲ ਰਖਿਆ ਤੇ ਮਾਣ ਨਾਲ ਸੰਤਾ ਨੂੰ ਪਿਆਰ ਕੀਤਾ। ਲੋਕਾ ਦੇ ਮਨ੍ਹਾ ਕਰਨ ਦੇ ਬਾਵਜੂਦ ਬੇਖੌਫ ਰਹਿ ਕੇ ਸੰਤ ਜਰਨੈਲ ਸਿੰਘ ਜੀ ਦੀ ਫ਼ੋਟੋ ਨੂੰ ਆਪਣੇ ਦਿਲ ਨਾਲ ਲਗਾ ਕੇ ਰਖਿਆ। ਬਾਕੀਆਂ ਵਾਂਗ ਚਾਪਲੂਸੀ ਨ੍ਹੀ ਕੀਤੀ ਤੇ ਨਾ ਹੀ ਡਰ ਕੇ ਜੀਵਨ ਬਤੀਤ ਕੀਤਾ।
ਹੌਲੀਵੁੱਡ ਵਿਚ ਪੰਜਾਬ ਤੇ ਪੰਜਾਬੀਅਤ ਨੂੰ ਮਾਣ ਦਿਵਾਇਆ।
ਦੁਨੀਆ ਦੇ ਸਭ ਤੋਂ ਵੱਡੇ ਕਲਾਕਾਰ ਡਰੇਕ ਨੇ ਵੀ ਸਿਫ਼ਤਾਂ ਕੀਤੀਆਂ ਸਿੱਧੂ ਦੀਆਂ। ਹਲੇ ਹੋਰ ਬਹੁਤ ਕੁਝ ਹੈ ਜੋ ਬਿਆਨ ਵਿਚ ਨ੍ਹੀ । ਓਹਦੀਆਂ ਸਿਫ਼ਤਾਂ ਕਰਨ ਲਈ ਬਹੁਤ ਗੱਲਾਂ ਨੇ ਜੋ ਕਦੇ ਮੁੱਕਣੀਆਂ ਨ੍ਹੀ।
ਕਿਸੇ ਗਾਣੇ ਵਿਚ ਨਸ਼ੇ ਦਾ ਨਾਮ ਨਹੀਂ ਲਿਆ। ਕਿਸੇ ਗਾਣੇ ਵਿਚ ਕੁੜੀਆਂ ਨੂੰ ਚੀਜੀ ਪਟੋਲਾ ਨ੍ਹੀ ਕਿਹਾ। ਹਮੇਸ਼ਾਂ ਅਣਖ ਵਾਲੀ ਭਾਸ਼ਾ ਵਰਤੀ ਤੇ ਨਿਰਭਉ ਨਿਰਵੈਰੁ ਨੂੰ ਅਸਲ ਵਿਚ ਜਿਉਂ ਕੇ ਦਿਖਾਇਆ। ਰਹੀ ਗੱਲ ਹਥਿਆਰਾਂ ਦੀ ਤਾਂ ਇਹ ਗੱਲ ਆਪਣੇ ਦਿਮਾਗ਼ ਚ ਬਿਠਾ ਲਓ ਕੇ ਹਥਿਆਰ ਮਾੜੇ ਨ੍ਹੀ ਹੁੰਦੇ।
ਹਲੇ ਹੋਰ ਵੀ ਬਹੁਤ ਕੁਝ ਹੈ ਪਰ ਏਨਾ ਜ਼ਰੂਰ ਕਹਾਂਗਾ ਕਿ ਲੋਕ ਕੰਨਾਂ ਦੇ ਕੱਚੇ ਨੇ। ਬੰਦੇ ਨੂੰ ਇਕ ਮਿੰਟ ਲਾਉਂਦੇ ਬਦਨਾਮ ਕਰਨ ਨੂੰ ਤੇ ਝੂਠੀਆਂ ਕਹਾਣੀਆਂ ਬਣਾਉਣ ਲਈ।
ਹੁਣ ਓਹ ਸਾਰੇ ਵੀ ਭਾਵੁਕ ਹੋ ਕੇ ਪੋਸਟਾਂ ਲਿਖ ਰਹੇ ਨੇ ਜੋ ਓਹਨੂੰ ਮਾੜਾ ਕਹਿੰਦੇ ਨ੍ਹੀ ਸੀ ਥੱਕਦੇ।
ਬਾਕੀ ਏਥੇ ਲੋਕੀ ਰੋਟੀ ਖਾਂਦੇ ਨੂੰ ਦੇਖ ਕੇ ਨ੍ਹੀ ਜਰਦੇ ਏਨੀ ਤਰੱਕੀ ਕਿੱਦਾਂ ਜਰ ਲੈਂਦੇ। ਮੈਨੂੰ ਆਪਣੇ ਆਪ ਤੇ ਮਾਣ ਆ ਕਿ ਜਦ ਵੀ ਖੜਾ ਸੀ ਤੇਰੇ ਹੱਕ ਚ ਖੜਾ ਸੀ। ਲਿਖਣ ਨੂੰ ਏਨਾ ਜ਼ਿਆਦਾ ਮੇਰੇ ਕੋਲ ਕਿ ਲਈ ਦਿਨ ਲਿਖ ਸਕਦਾਂ ਪਰ ਮਨ ਬਹੁਤ ਉਦਾਸ ਆ।
Comments
Post a Comment