ਮੈਂ ਅੱਜ ਉਹਦੇ ਕੋਲ਼ ਬੈਠੀ ਉਹਨੂੰ ਬੜੀ ਗ਼ੌਰ ਨਾਲ਼ ਤੱਕ ਰਹੀ ਸੀ...ਉਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਉਹ ਬੜੇ ਔਖੇ ਸਾਹ ਲੈ ਰਹੀ ਸੀ..
ਉਹ ਮੈਨੂੰ ਬੜਾ ਲਾਡ ਪਿਆਰ ਕਰਦੀ..ਮੇਰਾ ਬੜਾ ਪਿਆਰ ਸੀ ਉਹਦੇ ਨਾਲ਼..ਲਾਡ ਪਿਆਰ ਕਰਦੀ ਮੈਨੂੰ ਉਹ ਹਮੇਸ਼ਾ ਮੇਰੀ ਦਾਦੀ ਵਰਗੀ ਲੱਗਦੀ..ਭਾਵੇਂ ਉਹ ਅਜੇ ਜਵਾਨ ਸੀ..
ਮੈਂ ਅੱਜ ਉਹਦੇ ਕੋਲ਼ ਬੈਠੀ ਉਹਨੂੰ ਬੜੀ ਗ਼ੌਰ ਨਾਲ਼ ਤੱਕ ਰਹੀ ਸੀ...ਉਸ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਉਹ ਬੜੇ ਔਖੇ ਸਾਹ ਲੈ ਰਹੀ ਸੀ.....
ਉਹਨੂੰ ਦੇਖ਼ ਕੇ ਲੱਗ ਰਿਹਾ ਸੀ ਸ਼ਾਇਦ ਉਹ ਆਪਣੇ ਆਖਰੀ ਸਾਹਾਂ ਤੇ ਹੋਵੇ..
ਪਰ ਉਹਦੀਆਂ ਅੱਖਾਂ ਵਿੱਚ ਅਜੇ ਵੀ ਉਮੀਦ ਦੀ ਕਿਰਨ ਸੀ ਕਿ ਸ਼ਾਇਦ ਰੱਬ ਅੱਜ ਵੀ ਉਹਦੀ ਅਰਦਾਸ ਪੂਰੀ ਕਰ ਦੇੳੂ......
ਵਿਆਹ ਹੋਏ ਨੂੰ ਬਾਰਾਂ ਤੇਰਾਂ ਸਾਲ ਹੋ ਗਏ ਪਰ ਉਹ ਮਾਂ ਨਾ ਬਣ ਸਕੀ..ਸਹੁਰੇ ਪਰਿਵਾਰ ਦੀਆਂ ਗੱਲ਼ਾਂ ਸੁਣ ਕੇ ਅੰਦਰੋਂ ਅੰਦਰੀ ਝੂਰਦੀ ਰਹਿੰਦੀ..
ਬਚਪਨ ਵਿੱਚ ਹੀ ਮੁੱਕ ਗਏ ਆਪਣੇ ਬਾਪੂ ਨੂੰ ਯਾਦ ਕਰਦੀ ਰਹਿੰਦੀ ਜੇ ਉਹ ਅੱਜ ਜਿਊਂਦਾ ਹੁੰਦਾ ਤਾਂ ਸ਼ਾਇਦ ਉਸਦੀ ਇਹ ਹਾਲਤ ਨਾ ਹੁੰਦੀ...ਉਸਦੇ ਬਾਪੂ ਦਾ ਬੜਾ ਗੜਕਾ ਸੀ ਕੋਈ ਵੀ ਉਹਦੇ ਸਾਹਮਣੇ ਖੰਘ ਨਹੀਂ ਸਕਦਾ ਸੀ..ਚਾਚੇ ਨੇ ਛੋਟੀ ਉਮਰ ਵਿੱਚ ਹੀ ਉਸ ਤੋਂ ਬਹੁਤ ਵੱਡੀ ਉਮਰ ਦੇ ਨਾਲ਼ ਵਿਆਹ ਕੇ ਸਿਰੋਂ ਭਾਰ ਲਾਹ ਦਿੱਤਾ ਸੀ..
ਸੱਸ ਨੇ ਕੋਈ ਵੀ ਡਾਕਟਰ ਦੇਸੀ ਹਕੀਮ ਕੋਈ ਵੀ ਡੇਰਾ ਕੋਈ ਵੀ ਬਾਬਾ ਨਾ ਛੱਡਿਆ ਜਿੱਥੇ ਉਹਨੂੰ ਲੈਕੇ ਨਾ ਗਈ ਹੋਵੇ..ਡਾਕਟਰਾਂ ਦਾ ਕਹਿਣਾ ਸੀ ਕਿ ਉਸ ਦੇ ਸਾਰੇ ਟੈਸਟ ਸਹੀ ਹਨ....
ਇੱਕ ਵਾਰ ਉਸ ਦੇ ਪਤੀ ਦੇ ਟੈਸਟ ਕਰਵਾਓ ਪਰ ਸੱਸ ਹਮੇਸ਼ਾਂ ਕਹਿੰਦੀ ਮਰਦਾਂ ਵਿੱਚ ਕੋਈ ਨੁਕਸ ਨਹੀਂ ਹੁੰਦਾ..ਔਰਤਾਂ ਵਿੱਚ ਹੀ ਨੁਕਸ ਹੁੰਦਾ...ਅੰਗਰੇਜ਼ੀ ਦੇਸੀ ਦਵਾਈਆਂ ਰਾਖ਼ਾਂ ਖ਼ਾ ਖ਼ਾ ਕੇ ਉਹਦੇ ਗੁਰਦੇ ਖ਼ਰਾਬ ਹੋ ਗਏ..
ਹੁਣ ਤੇ ਬਸ ਓਹਦੀ ਜ਼ਿੰਦਗੀ ਡਾਇਲਸਿਸ ਤੇ ਹੀ ਟਿਕੀ ਸੀ..ਸਹੁਰਾ ਪਰਿਵਾਰ ਮਿਹਣੇ ਦਿੰਦਾ ਕਹਿੰਦਾ ਜਦੋਂ ਦੀ ਆਈ ਏ ਘਰ ਖ਼ਾ ਗਈ ਆ..ਪਰ ਉਹ ਹਮੇਸ਼ਾਂ ਸ਼ਾਂਤ-ਚਿੱਤ ਰਹਿੰਦੀ..
ਮੈਂ ਉਹਨੂੰ ਕਦੇ ਵੀ ਉੱਚੀ ਅਵਾਜ਼ ਵਿੱਚ ਬੋਲਦੇ ਨਹੀਂ ਸੁਣਿਆ ਸੀ ਉਹ ਸਾਜਰੇ ਉੱਠ ਗੁਰੂ ਘਰ ਜ਼ਰੂਰ ਜਾਂਦੀ ਰੱਬ ਅੱਗੇ ਅਰਦਾਸਾਂ ਕਰਦੀ..ਝੋਲ਼ੀ ਅੱਡਦੀ ਤੇ ਹਮੇਸ਼ਾ ਪਾਠ ਕਰਦੀ ਰਹਿੰਦੀ...
ਪਰ....ਅੱਜ ਬਿਨ੍ਹਾਂ ਕਿਸੇ ਦੁੱਖ਼ ਦੇ ਦਵਾਈਆਂ ਖ਼ਾਣ ਵਾਲ਼ੀ ਬਿਨ੍ਹਾਂ ਕਿਸੇ ਗ਼ਲਤੀ ਦੇ ਸਜ਼ਾ ਭੁਗਤਣ ਵਾਲ਼ੀ...ਇੱਕ ਨੇਕ ਰੂਹ ਰੱਬ ਨੂੰ ਪਿਆਰੀ ਹੋ ਹੋਈ..
ਮੈਂ ਭਾਵੇਂ ਉਸ ਸਮੇਂ ਛੋਟੀ ਉਮਰ ਦੀ ਸੀ ਪਰ ਮੈਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ "ਖ਼ਰਬੂਜ਼ਾ ਛੁਰੀ ਤੇ ਡਿੱਗੇ ਜਾਂ ਛੁਰੀ ਖ਼ਰਬੂਜ਼ੇ ਤੇ ਕੱਟਿਆ ਤਾਂ ਖ਼ਰਬੂਜ਼ੇ ਨੇ ਹੀ ਜਾਣਾ ਹੈ" ਉਹਨੂੰ ਦੇਖ਼ ਕੇ ਇੰਝ ਮਹਿਸੂਸ ਹੋਇਆ ਕਿ ਘਾਟ ਭਾਵੇਂ ਮਰਦ ਵਿੱਚ ਹੋਵੇ ਜਾਂ ਗ਼ਲਤੀ ਵੀ ਮਰਦ ਦੀ ਹੋਵੇ ਪਰ ਕਸੂਰਵਾਰ ਔਰਤ ਹੀ ਰਹੇਗੀ......
ਮੇਰੇ ਅੱਖੀਂ ਵੇਖ਼ੀ ਸੱਚੀਂ ਕਹਾਣੀ
ਹੱਡ ਬੀਤੀ
Comments
Post a Comment