ਇੱਕ ਕਰਨਾ ਚਾਹੁੰਦੇ ਨੇ ਜੋ ਅਸਲ ਦੇ ਵਿੱਚ ਹੀ, ਵੰਡੇ ਹੋਏ ਪੰਜਾਬ ਨੂੰ, ਹਾਕਮ ਕਹਿੰਦਾ,ਮੈਂ ਵਿੱਚੋਂ ਤੋੜ ਦੇਣਾ ਏ, ਦਿਲ ਅੰਦਰ ਵੱਸਦੇ ਖੁਆਬ ਨੂੰ।
ਇੱਕ ਕਰਨਾ ਵੰਡੇ ਹੋਏ ਪੰਜਾਬ ਨੂੰ!
[30-05-22]
ਇੱਕ ਕਰਨਾ ਚਾਹੁੰਦੇ ਨੇ ਜੋ ਅਸਲ ਦੇ ਵਿੱਚ ਹੀ, ਵੰਡੇ ਹੋਏ ਪੰਜਾਬ ਨੂੰ,
ਹਾਕਮ ਕਹਿੰਦਾ,ਮੈਂ ਵਿੱਚੋਂ ਤੋੜ ਦੇਣਾ ਏ, ਦਿਲ ਅੰਦਰ ਵੱਸਦੇ ਖੁਆਬ ਨੂੰ।
ਨਫ਼ਰਤ ਹੈ ਪੰਜਾਬ ਸਿੰਹਾ, ਮੈਨੂੰ ਤੇਰਾ ਫਿਕਰ ਕਰਨ ਵਾਲੀ ਜਵਾਨੀ 'ਤੇ,
ਸੜ ਜਾਂਦਾ ਹਾਂ ਮੈਂ, ਵੇਖ, ਚਿਹਰੇ 'ਤੇ ਪੰਜਾਬ ਦੇ ਉਸ ਨੂਰਾਨੀ ਸ਼ਬਾਬ ਨੂੰ
ਤੂੰ ਕਰਦਾ ਰਹੀਂ ਤਿਆਰ ਪਨੀਰੀ ਫੁੱਲਾਂ ਦੀ,ਵਿਹੜਾ ਮਹਿਕਾਉਣ ਲਈ,
ਇੱਕ ਇੱਕ ਕਰਕੇ ਖਤਮ ਕਰ ਦਵਾਂਗਾ ਮੈਂ,ਤੇਰੇ ਵਿਹੜੇ ਉੱਗੇ ਗੁਲਾਬ ਨੂੰ
ਵੇਖੀਂ ਨਾ ਹੀ ਕੇਸ ਚੱਲਣਾ, ਨਾ ਸਜ਼ਾ ਹੋਣੀ, ਨਾ ਨਾਮ ਆਉਣਾ ਏ ਮੇਰਾ,
ਤੇਰੀ ਅੱਖਾਂ ਸਾਹਮਣੇ ਉਜਾੜ ਦੇਣਾ ਏ, ਕਹਿੰਦੇ ਕਹਾਉਂਦੇ ਨੌਜੁਆਨ ਨੂੰ।
ਤੂੰ ਬਸ ਤਮਾਸ਼ਾ ਵੇਖੀਂ, ਨਾ ਖ਼ਾਲਸ, ਨਾ ਖਾਲਸੇ ਦੀ ਗੱਲ ਮੈਂ ਹੋਣ ਦੇਣੀ,
ਮੈਂ ਚੱਲਦਾ ਹੀ ਵੇਖਣਾ ਚਾਹੁੰਦਾ ਹਾਂ ਮਿੱਟੀ ਦੇ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ
ਸੋਚੀਂ! ਕੋਣ? ਕਿਹੜੇ ਹਾਦਸੇ ਦੇ ਵਿੱਚ? ਕਿਵੇਂ? ਤੇ ਕਿਉਂ ਮਰਿਆ ਹੈ?
ਨਦੀਆਂ ਵਹਾਉਣੀ ਲਹੂ ਦੀਆਂ, ਤੁਸੀਂ ਰਹਿ ਜਾਣਾ ਲਾਉਂਦੇ ਹਿਸਾਬ ਨੂੰ
ਕੁਝ ਨਸ਼ੇ ਵਿੱਚ ਖਤਮ ਕਰਨੇ, ਕੁਝ ਕੇਸ ਨਸ਼ਾ ਦਾ ਪਾ ਕੇ ਸਾੜ ਦੇਣੇ,
ਜਦੋਂ ਤੇਰੀਆਂ ਅੱਖਾਂ ਨਹੀਂ ਖੁੱਲਣਗੀਆਂ,ਹਾਲ ਪੁੱਛਣਾ ਫੇਰ, ਜਨਾਬ ਨੂੰ!
ਬਾਦਸ਼ਾਹੀਆਂ ਸਿਰਫ ਇਤਿਹਾਸ ਦਾ ਹਿੱਸਾ ਬਣਕੇ ਰਹਿ ਜਾਣਗੀਆਂ,
ਪੈਰਾਂ ਦੇ ਵਿੱਚ ਲੀਕਾਂ ਕੱਢਦੇ ਵੇਖਣਾ ਏ ਮੈਂ,ਬਣਦੇ ਹੋਏ ਵੱਡੇ ਨਵਾਬ ਨੂੰ।
Comments
Post a Comment