Skip to main content

ਕਹਿੰਦੇ ਮੂਸੇ ਆਲ਼ੇ ਦੀ ਮੌਤ ਤੋਂ ਬਾਦ ਲਾਸਟ ਇੱਕ ਹਫਤੇ ਚ … 151 ਦੇਸ਼ਾਂ ਚ ਮੂਸੇ ਆਲ਼ੇ ਦੇ ਨਾਂ ਤੇ ਗੂਗਲ ਤੇ ਸਰਚ ਵੱਜੀ… ਉਹਨੇ ਗਰੈਮੀ ਜਿੱਤਣ ਆਲ਼ੇ ਥਾਪੀਆਂ ਮਾਰਨ ਲਾਤੇ… ਉਹਨੇ ਡਰੇਕ ਦੀਆਂ ਸਟੋਰੀਆਂ ਚ ਪੱਗ ਪਚਾਤੀ…ਏਹ ਕਮਾਈ ਆ ਓਸ ਬੰਦੇ ਦੀ…

 ਕਹਿੰਦੇ ਮੂਸੇ ਆਲ਼ੇ ਦੀ ਮੌਤ ਤੋਂ ਬਾਦ ਲਾਸਟ ਇੱਕ ਹਫਤੇ ਚ … 151 ਦੇਸ਼ਾਂ ਚ ਮੂਸੇ ਆਲ਼ੇ ਦੇ ਨਾਂ ਤੇ ਗੂਗਲ ਤੇ ਸਰਚ ਵੱਜੀ… ਉਹਨੇ ਗਰੈਮੀ ਜਿੱਤਣ ਆਲ਼ੇ ਥਾਪੀਆਂ ਮਾਰਨ ਲਾਤੇ… ਉਹਨੇ ਡਰੇਕ ਦੀਆਂ ਸਟੋਰੀਆਂ ਚ ਪੱਗ ਪਚਾਤੀ…ਏਹ ਕਮਾਈ ਆ ਓਸ ਬੰਦੇ ਦੀ…


ਜੇ ਮੂਸੇ ਆਲੇ ਦੇ ਸੁਭਾਅ ਬਾਰੇ ਜਾਣਨਾ… ਤੇ ਗੀਤ ਨੀ… ਉਨਾਂ ਨੂੰ ਮਿਲੋ… ਜਿਨਾਂ ਨਾਲ਼ ਸਿੱਧੂ ਰਹਿੰਦਾ ਸੀ… ਜੇਹੜਾ ਮਿਲ ਲੈਂਦਾ ਸੀ… ਉਹਦਾ ਹੋ ਜਾਂਦਾ ਸੀ…. ਜੇਹਦੇ ਨਾਲ਼ ਸਿੱਧੂ ਦੀ ਨੇੜਤਾ ਸੀ… “ਜਾਨ” ਕਹਿਕੇ ਬੁਲਾਉਂਦਾ ਸੀ… ਹੱਦੋਂ ਵੱਧ ਸਾਊ ਤੇ ਨਰਮ ਸੀ…ਲੁੱਚੀ ਮਿਊਜਕ ਇੰਡਸਟਰੀ ਚ… ਮਾਡਲ ਅਦਾਕਾਰ ਕੁੜੀਆਂ ਸਿੱਧੂ ਨਾਲ਼ ਕੰਮ ਕਰਨਾ ਸੇਫ ਸਮਜਦੀਆਂ ਸਨ…


90% ਗੌਣ ਆਲ਼ੇ ਅੰਦਰੋਂ ਸਿੱਧੂ ਦੀ ਮੌਤ ਤੇ ਖੁਸ਼ ਨੇ… ਵਾਜੇ ਤੇ ਫੇਰ ਦਬਾਰਾ ਕੱਪੜਾ ਮਾਰਕੇ ਗਰਦ ਝਾੜਨਗੇ…ਬੀ ਸ਼ੈਦ ਹੁਣ ਸਾਡੇ ਗੀਤ ਵੀ ਚੱਲਣ ਲੱਗ ਜਾਣਗੇ… ਕਿਉਂਕਿ ਜਦੋਂ ਦਾ ਸਿੱਧੂ ਆਇਆ ਸੀ…. ਉਹਨੇ ਗੀਤ ਈ ਨੀ ਚੱਲਣ ਦਿੱਤਾ ਚੱਜ ਨਾਲ਼ ਕਿਸੇ ਹੋਰ ਦਾ… 


ਕਿਸੇ ਗੌਣ ਆਲ਼ੇ ਤੋਂ ਚੱਜ ਨਾਲ਼ ਪੋਸਟ ਵੀ ਨੀ ਪਈ ਸਿੱਧੂ ਦੇ ਹੱਕ ਚ… ਕਿਸੇ ਨੇ ਸ਼ਰੇਆਮ ਨੀ ਕਿਹਾ… ਬੀ ਮਾਰਨ ਆਲ਼ਿਆਂ ਨਾਲ਼ ਯੇ ਕਰੋ ਵੋ ਕਰੋ… ਕਿਉਂਕਿ ਸਿੱਧੂ ਨੂੰ ਛੱਡਕੇ ਬਾਕੀ ਸਭ ਡਰਕੇ ਮਹੀਨੇ ਭੇਜਦੇ ਨੇ ਧਮਕੀਆਂ ਦੇਣ ਆਲ਼ਿਆਂ ਨੂੰ… ਸਬਨੂੰ ਗੋਡਿਆਂ ਭਾਰ ਕਰਕੇ ਰੱਖਦੇ ਆ ਅਗਲੇ…


ਸਿੱਧੂ ਦੀ ਮੌਤ ਤੋਂ ਬਾਦ ਮੇਰਾ law of attraction ਚ ਯਕੀਨ ਹੋਰ ਵੱਧ ਗਿਆ… ਜੋ ਕੁਜ ਬੰਦਾ ਮੰਗਦਾ ਰਹਿੰਦਾ…. ਕੁਦਰਤ ਦੇ ਦਿੰਦੀ ਆ ਉਹਨੂੰ… ਸਿੱਧੂ ਦੇ ਨੇੜੇ ਰਹਿਣ ਆਲ਼ੇ ਜਾਣਦੇ ਆ… ਉਹ ਆਪਣੀ ਕਲਾਕਾਰੀ ਦੀ ਫੁੱਲ ਝੜਾਈ ਦੇ ਟੈਮ ਚ…. ਸਿਖਰ ਜਵਾਨੀ ਚ… ਟੁਪਾਕ ਵਾਂਗ… ਕਾਲ਼ੀ ਗੱਡੀ ਚ… ਗੋਲੀਆਂ ਨਾਲ਼ ਮਰਕੇ ਅਮਰ ਹੋਣਾ ਚਾਹੁੰਦਾ ਸੀ…ਉਹ ਚਾਹੁੰਦਾ ਸੀ 

ਮੇਰੇ ਸਸਕਾਰ ਤੇ ਲੋਕਾਂ ਦਾ ਹੜ ਹੋਵੇ… ਕੁਦਰਤ ਨੇ ਉਹਨੂੰ ਸਭ ਕੁਝ ਬਕਸ਼ਿਆ…



ਐਹਜਾ ਜੁੱਸਾ…ਬੇਬਾਕ ਤੇ ਬਾਗੀ ਸੁਭਾਅ… ਕਲਾਕਾਰੀ… ਅੰਨਾ ਟੈਂਲੇਟ.. ਸਿਰ ਤੇ ਪੱਗ…ਏਹ ਸਬ ਕੁਜ ਇੱਕੋ ਬੰਦੇ ਚ… ਏਹ ਸ਼ੈਦ ਸੈਂਕੜੇ ਸਾਲਾਂ ਬਾਦ ਵੇਖਣ ਨੂੰ ਮਿਲਦਾ… ਤੁਸੀਂ ਆਵਦੀ ਜਾਂ ਆਵਦੇ ਜੁਆਕਾਂ ਦੀ ਜਿੰਦਗੀ ਚ ਦਬਾਰਾ ਏਹੋ ਜਿਹਾ ਬੰਦਾ ਆਉਂਦਾ ਨੀ ਵੇਖੋਗੇ… 


ਮੈਂ ਖੁਦ ਨੂੰ ਬਹੁਤ ਖੁਸ਼ਕਿਸਮਤ ਸਮਜਦਾਂ ਕਿ ਮੈਂ ਓਸ ਦੌਰ ਚ ਜੰਮਿਆ… ਕਿ ਮੈਂ ਦੀਪ ਸਿੱਧੂ… ਤੇ ਸਿੱਧੂ ਮੂਸੇ ਆਲ਼ਾ… ਦੋਹਾਂ ਨੂੰ ਧਰਤੀ ਤੋਂ ਉੱਠ ਕੇ… ਇੱਕ ਨੂੰ ਕੌਮ ਦਾ … ਦੂਜੇ ਨੂੰ ਲੋਕਾਂ ਦਾ ਨਾਇਕ ਬਣਦੇ ਵੇਖਿਆ… ਦੋਹਾਂ ਨੂੰ ਮਿਲਿਆ… ਛੋਹਿਆ….ਕੋਲ ਖੜਕੇ ਗੱਲਾਂ ਸੁਣੀਆਂ… ਸਿਖਰਾਂ ਤੇ ਪਹੁੰਚ ਕੇ ਦੁਨੀਆਂ ਤੋਂ ਜਾਂਦੇ ਵੇਖਿਆ… ਸਸਕਾਰ ਤੇ ਜਾਕੇ ਦੋਵਾਂ ਲਈ ਰੋਇਆ ਵੀ… ਦੋਵਾਂ ਲਈ ਲੋਕਾਂ ਦੀ ਮੁਹੱਬਤ ਵੇਖੀ… ਮਹਿਸੂਸ ਕੀਤਾ… ਦੋਵਾਂ ਨੂੰ ਅਮਰ ਹੁੰਦੇ ਵੇਖਿਆ… ਦੋਵਾਂ ਦੀਆਂ ਤਸਵੀਰਾਂ ਘਰੇ ਲਾਈਆਂ…. ਤਾਂ ਜੋ ਆਉਣ ਆਲ਼ੇ ਜੀਆਂ ਨੂੰ ਮਾਣ ਨਾਲ਼ ਦੱਸ ਸਕਾਂ… ਏਹ ਦੋਵੇਂ ਪੰਜਾਬ ਦੇ ਪੁੱਤ ਸੀ… ਜਿੰਦਗੀ ਪੰਜਾਬ ਦੇ ਲੇਖੇ ਲਾਕੇ ਤੁਰ ਗਏ..!!!

(ਅਣਖੀ ਪੁੱਤ ਪੰਜਾਬ ਦੇ ਲਈ ਇਹ ਦੋ ਸ਼ਬਦ ਸ਼ੇਅਰ ਜਰੂਰ ਕਰ ਦਿਓ)

ਅਲਵਿਦਾ ਟਿੱਬਿਆਂ ਦੇ ਪੁੱਤ 🌹🌹🙏🙏

Comments

Popular posts from this blog

ਪੰਜਾਬ ਦੇ ਕੁਲ ਕਿੰਨੇ ਪਿੰਡ ਹਨ, total villages in punjab

 🙏ਪੰਜਾਬ ਦੇ ਜ਼ਿਲ੍ਹੇਆ ਵਿੱਚ ਕੁੱਲ ਕਿੰਨੇ ਪਿੰਡ ਹਨ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਕਿੰਨੇ ਕਿੰਨੇ ਪਿੰਡ ਹਨ ਹੁਸ਼ਿਆਰਪੁਰ=1420 ਗੁਰਦਾਸਪੁਰ=1206 ਜਲੰਧਰ====964 ਲੁਧਿਆਣਾ==916 ਪਟਿਆਲਾ==915 ਅੰਮ੍ਰਿਤਸਰ==776 ਕਪੂਰਥਲਾ==703 ਫਿਰੋਜ਼ਪੁਰ=682 ਰੂਪਨਗਰ==615 ਸੰਗਰੂਰ===572 ਤਰਨਤਾਰਨ=513 ਸ਼ਹੀਦ ਭਗਤ ਸਿੰਘ ਨਗਰ=472 ਫਤਿਹਗੜ੍ਹ ਸਾਹਿਬ=446 ਫਾਜ਼ਿਲਕਾ==438 ਸਾਹਿਬਜਾਦਾ ਅਜੀਤ ਸਿੰਘ ਨਗਰ=427 ਪਠਾਨਕੋਟ=410 ਮੋਗਾ=352 ਬਠਿੰਡਾ=294 ਮੁਕਤਸਰ ਸਾਹਿਬ=234 ਮਾਨਸਾ=240 ਬਰਨਾਲਾ=128 ਫਰੀਦਕੋਟ=171 ਪੰਜਾਬ ਦੇ ਟੋਟਲ ਗਿਣਤੀ ਪਿੰਡਾ ਦੀ ਗਿਣਤੀ=12894 ਪੰਜਾਬ ਦੀ ਲੱਗਭਗ ਸਾਰੀ ਜਨਸੰਖਿਆ ਮੁਤਾਬਿਕ 2020 ਅੰਮ੍ਰਿਤਸਰ=   2839000 ਤਰਨ ਤਾਰਨ 1276000 ਗੁਰਦਾਸਪੁਰ =2602000 ਪਠਾਨਕੋਟ=626000 ਕਪੂਰਥਲਾ==-929000 ਜਲੰਧਰ====2500000 ਹੁਸ਼ਿਆਰਪੁਰ-1808000 ਸਹੀਦ ਭਗਤਸਿੰਘ ਨਗਰ   698000 ਫਤਿਹਗੜ੍ਹ ਸਾਹਿਬ 684000 ਲੁਧਿਆਣਾ 3988000 ਮੋਗਾ 1135000 ਫਿਰੋਜ਼ਪੁਰ 2313000 ਮੁਕਤਸਰ ਸਾਹਿਬ 1028000 ਫਰੀਦਕੋਟ 703000 ਬਠਿੰਡਾ 1582000 ਮਾਨਸਾ 877000 ਪਟਿਆਲਾ 2126000 ਰੂਪ ਨਗਰ 780000 ਸੰਗਰੂਰ 1886000 ਬਰਨਾਲਾ 678000 ਸਾਹਿਬਜਾਦਾ ਅਜੀਤ ਸਿੰਘ ਨਗਰ 1135000 2020 ਦੇ ਮੁਤਾਬਿਕ ਟੋਟਲ ਅਬਾਦੀ ਲੱਗਭਗ 32193000 ਤਿੰਨ ਕਰੋੜ ਇੱਕੀ ਲੱਖ ਤਰਾਨਵੇ ਹਜ਼ਾਰ ਲੱਗਭਗ ਵੇਖੋ ਕਿੰਨੀ ਅਬਾਦੀ ਹੈ ਪਰ ਪੰਜਾਬ ਵਿੱਚ ਕੋਈ ਵੀ ਚੰਗਾ ਹਸਪਤਾਲ ਨਹੀ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਕ

ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ  ( ਮਦਦ ਕਰਨੀ ) ਕਰ ਭਲਾ ਹੋ ਭਲਾ ÷  ਜੇ ਆਪਾ ਕਿਸੇ  ਦਾ ਭਲਾ ਕਰਦੈ ਹਾ ਤੇ ਵਾਹਿਗੁਰੂ  ਆਪਣਾ ਭਲਾ ਕਰਦਾ ਹੈ  ਜੇ  ਨਹੀਂ ਯਕੀਨ ਤਾਂ ਪਰਖ ਕੇ   ਦੇਖ ਲਵੋ, ਇਹ ਮੇਰਾ ਵਾਹਿਗੁਰੂ  ਤੇ ਪੂਰਾ  ਵਿਸਵਾਸ  ਹੈ ਤੇ ਹਮੇਸ਼ਾ ਹੀ ਰਹੇਗਾ ।  ਨਾਨਕ ਨਾਮ ਚੜਦੀ ਕਲਾ  ਤੇਰੇ ਭਾਣੇ  ਸਰਬੱਤ ਦਾ ਭਲਾ 

ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥

 ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਪਿੰਡ ਦੇ ਛੱਪੜ ਚੋ ਬਰਾਮਦ ਹੋਈ😥😥ਪੰਜਾਬ ਕਿਧਰ ਨੂੰ ਜਾ ਰਿਹਾ ਲੋਕ ਇਨਸਾਨ ਤੋ ਹੈਵਾਨ ਬਣਦੇ ਜਾ ਰਹੇ ਨੇ ਇਨਸਾਨੀਅਤ ਨਾਮ ਦੀ ਚੀਜ ਖਤਮ ਹੁੰਦੀ ਜਾ ਰਹੀ ਹੈ । ਜਿਸਨੇ ਵੀ ਇਸ ਨਾਦਾਨ ਬੱਚੇ ਨੂੰ ਮਾਰਿਆ ਉਏ ਪਾਪੀਉ ਇਸ ਬੱਚੇ ਦਾ ਕਸੂਰ ਕੀ ਸੀ ਤੁਹਾਡੀਆ ਲੱਖ ਲਾਗਤਬਾਜੀਆ ਹੋਣਗੀਆ ਪਰ ਇਕ ਬੱਚਾ ਮਾਰਤਾ ਐਥੇ ਤੱਕ ਗਿਰ ਗਏ ਤੁਸੀ ਲੱਖ ਲਾਹਨਤਾ ਤੁਹਾਡੇ ਤੇ ਸਾਲਿਉ ਇਨਸਾਨ ਨਾਮ ਤੇ ਧੱਬਾ ਓ ਤੁਸੀ😡😡 ਹਰਾਮੀਉ ਤੁਹਾਨੂੰ ਨਰਕਾ ਚ ਵੀ ਜਗਾ ਨਹੀ ਮਿਲਣੀ ਤੁਹਾਡੀ ਜਿਦਗੀ ਮੌਤ ਤੋ ਬਤਰ ਬਣਨੀ ਵੇਖਦੇ ਜਾਉ ਤੁਸੀ ।।  ਪਰਮਾਤਮਾ ਬੱਚੇ ਦੀ ਰੂਹ ਆਪਣੇ ਚਰਨਾ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਇਸ ਗਹਿਰੇ ਦੁੱਖ ਨੂੰ ਚੱਲਣ ਦਾ ਬਲ ਬਖਸ਼ੇ🙏