1948 ਵਿੱਚ ਓਕਲਾਹੋਮਾ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕਾਲੇ ਆਦਮੀ, ਜਾਰਜ ਮੈਕਲੌਰਿਨ ਨੂੰ ਆਪਣੇ ਸਹਿਪਾਠੀ ਗੋਰਿਆਂ ਤੋਂ ਦੂਰ ਇੱਕ ਕੋਨੇ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ ਸੀ। ਪਰ ਉਸਦਾ ਨਾਮ ਯੂਨੀਵਰਸਿਟੀ ਦੇ ਚੋਟੀ ਦੇ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਸਨਮਾਨ ਸੂਚੀ ਵਿੱਚ ਰਿਹਾ ਹੈ।
ਇਹ ਉਸਦੇ ਸ਼ਬਦ ਹਨ, "ਕੁਝ ਸਹਿਪਾਠੀ ਮੇਰੇ ਵੱਲ ਇਵੇਂ ਵੇਖਿਆ ਕਰਦੇ ਸਨ ਜਿਵੇਂ ਮੈਂ ਇੱਕ ਜਾਨਵਰ ਹੋਵਾਂ। ਮੇਰੇ ਨਾਲ ਕੋਈ ਵੀ ਇੱਕ ਬੋਲ ਸਾਂਝਾ ਨਹੀਂ ਸੀ ਕਰਦਾ। ਅਧਿਆਪਕ ਮੇਰੇ ਲਈ ਉੱਥੇ ਜਾਪਦੇ ਸਨ, ਪਰ ਮੇਰੇ ਪ੍ਰਸ਼ਨ ਨਹੀਂ ਸਨ ਸੁਣਦੇ (ਕਲਾਸ ਡਿਸਕਸ਼ਨ ਤੋਂ ਬਾਹਰ ਰੱਖਦੇ ਸਨ)। ਪਰ ਮੈਂ ਆਪਣੇ ਆਪ ਨੂੰ ਪੜ੍ਹਨ ਲਈ ਐਨਾ ਸਮਰਪਿਤ ਕਰ ਦਿੱਤਾ ਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਪ੍ਰਸ਼ਨਾਂ ਨੂੰ ਸਮਝਾਉਣ ਅਤੇ ਸਪਸ਼ਟ ਕਰਨ ਲਈ ਮੈਨੂੰ ਲੱਭਣਾ ਸ਼ੁਰੂ ਕਰ ਦਿੱਤਾ।"
ਦੋਸਤੋ ਦੁਨੀਆਂ ਨੂੰ ਬਦਲਣ ਦੇ ਸਮਰੱਥ ਇਕਲੌਤਾ ਹਥਿਆਰ ਸਿੱਖਿਆ ਹੈ।
ਇਹ ਬਹੁਤ ਪੁਰਾਣੀ ਗੱਲ ਹੈ ਜਦੋਂ ਅਸੀਂ ਅਜਿਹੇ ਦੌਰ ਵਿੱਚ ਸੀ ਕਿ ਜਾਤ , ਧਰਮ, ਰੰਗ ,ਅਮੀਰੀ ਗਰੀਬੀ ਕਰਕੇ , ਸਿੱਖਿਆ ਬਹੁਤ ਦੂਰ ਸੀ, ਅੱਜ ਅਸੀਂ ਉਸ ਦੌਰ ਵਿਚ , ਇੰਟਰਨੈੱਟ ਉੱਤੇ ਜਿਥੇ ਹਰ ਵਿਸ਼ੇ ਨੂੰ ਸਿੱਖਣ ਲਈ ਬੇਅੰਤ ਮੌਕੇ ਹਨ। ਹਿਸਾਬ, ਵਿਗਿਆਨ ਦੇ ਵਿਸ਼ੇ ਫਿਜਿਕਸ, ਕਮਿਸਟਰੀ , ਬਾਇਓ , ਜੀਵ ਵਿਗਿਆਨ, ਮਨੋਵਿਗਿਆਨ, ਇਤਿਹਾਸ,ਅਰਥ ਸ਼ਾਸਤਰ ਸਭ ਕੁਝ ਤੁਹਾਡੀਆਂ ਉਂਗਲਾਂ ਤੇ ਮੌਜੂਦ ਹੈ।
ਲੱਖਾਂ ਕਿਤਾਬਾਂ ਲੱਖਾਂ ਵੀਡੀਓ , ਅਰਬਾਂ ਵੈੱਬ ਪੇਜ਼ , ਦੁਨੀਆਂ ਦੇ ਬੇਹਤਰਇਨ ਅਧਿਆਪਕਾਂ ਦੇ ਨੋਟਸ ਰਿਸਰਚ ਸਭ ਕੁਝ ਇੰਟਰਨੈੱਟ ਉੱਤੇ ਹੈ।
ਥੋੜ੍ਹੀ ਅੰਗਰੇਜ਼ੀ ਸਿਖੋਗੇ ਤਾਂ ਅੱਗੇ ਰਾਹ ਖੁੱਲ੍ਹਦੇ ਚਲੇ ਜਾਣਗੇ। ਗਿਆਨ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਅੱਜ ਦੇ ਸਮੇਂ ਵਿੱਚ ਜੇਕਰ ਕੋਈ ਗਰੀਬ ਜੰਮਿਆ ਹੈ ਤਾਂ ਉਹਦੀ ਸ਼ਾਇਦ ਕੋਈ ਗਲਤੀ ਨਹੀਂ ਪਰ ਜੇ ਤੁਸੀਂ ਗਰੀਬ ਮਰਦੇ ਹੋ ਤਾਂ ਜਰੂਰ ਤੁਹਾਡੀ ਗਲਤੀ ਹੋਏਗੀ।
ਕਿਉਕਿ ਤੁਸੀਂ ਗਿਆਨ ਦੀ ਇਸ ਗੰਗਾ ਨੂੰ ਸਿਰਫ਼ ਸੋਸ਼ਲ ਨੈਟਵਰਕ ਜੋਗਾ ਹੀ ਵਰਤ ਰਹੇ ਹੋ। ਜਦਕਿ ਇਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ।
ਤੁਹਾਡੇ ਬੱਚਿਆਂ ਦੀ ਵੀ, ਆਪਣੇ ਤੇ ਗਿਆਨ ਵਿਚਲੇ ਫਾਸਲੇ ਨੂੰ ਮੇਟ ਲਵੋਂਗੇ ਤਾਂ ਤੁਹਾਡੀਆਂ ਹਜਾਰਾਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਅੱਜ ਦੇ ਸਮੇਂ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਉਹਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ ,ਸਿੱਖਣ ਦਾ ਮੌਕਾ ਨਹੀਂ ਮਿਲਿਆ।
ਇਹ ਤੁਹਾਡੇ ਕੋਲ ਹੈ ਹਰ ਪਲ, ਹੁਣ ਤਾਂ ਪੰਜਾਬੀ ਵਿੱਚ ਵੀ ਬਹੁਤ ਕੁਝ ਵਿਸ਼ਿਆਂ ਦੀਆਂ ਕਿਤਾਬਾਂ ਵੈੱਬ ਪੇਜ਼ ਮਿਲ ਜਾਂਦੇ ਹਨ, ਹੋਰ ਵੀ ਅੱਗੇ ਕੰਮ ਜ਼ਾਰੀ ਹੈ। ਕੁਝ ਸੰਸਥਾਵਾਂ ਕੰਮ ਕਰ ਵੀ ਰਹੀਆਂ ਹਨ ਕੁਝ ਨੂੰ ਕਰਨ ਲਈ ਉਕਸਾਉਣਾ ਚਾਹੀਦਾ ਹੈ। ਪਰ ਫਿਰ ਅੰਗਰੇਜ਼ੀ ਦਾ ਤੋੜ ਨਹੀਂ ਹੈ ।
ਯਾਦ ਰੱਖੋ ਨਵਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਸਿੱਖਿਆ ਨੂੰ ਡਿਗਰੀਆਂ ਵਿੱਚ ਮਿਣਨ ਦੀ ਭੁੱਲ ਨਾ ਕਰਿਓ।
ਹਰ ਰੋਜ ਨਵੇਂ ਵਿਸ਼ੇ ਆਉਣਗੇ , ਜਿਹੜੇ ਸਭ ਲਈ ਨਵੇਂ ਹੀ ਹਨ ਤੁਹਾਡੇ ਲਈ ਵੀ ਜੇਕਰ ਤੁਸੀਂ ਨਹੀਂ ਸਿਖੋਗੇ ਤਾਂ ਪਿੱਛੇ ਰਹਿ ਜਾਓਗੇ।
ਤੁਸੀਂ ਸਿਰਫ ਯੂਜ਼ਰਜ ਬਣੇ ਰਹੋਗੇ। ਨਿਰਮਾਤਾ ਬਣਨ ਲਈ ਲਗਾਤਾਰ ਨਵਾਂ ਸਿੱਖਣਾ ਹੀ ਪੈਂਦਾ ਹੈ।
Comments
Post a Comment