ਮੇਹਰ ਸਿੰਘ ਦੀ ਪਤਨੀ ਬੜੀ ਹੀ ਭੈੜੀ ਬੀਮਾਰੀ ਦਾ ਸ਼ਿਕਾਰ ਬਣ ਚੁੱਕੀ ਸੀ। ਉਸ ਦੀ ਤਾ ਆਖਿਰੀ ਇੱਛਾ ਬਸ ਆਪਣੇ ਇਕਲੋਤੇ ਪੁੱਤ ਕੁਲਵੰਤ ਸਿੰਘ ਦਾ ਵਿਆਹ ਦੇਖਣ ਦੀ ਸੀ।
ਭਾਵੇ ਕੁਲਵੰਤ ਸਿੰਘ ਵਿਆਹ ਦੇ ਖਿਲਾਫ ਸੀ ਪਰ ਆਖਿਰ ਆਪਣੀ ਮਾ ਦੀ ਇੱਛਾ ਖਾਤਿਰ ਉਸ ਨੇ ਵਿਆਹ ਲਈ ਹਾਮੀ ਭਰ ਦਿੱਤੀ।
ਬੀਮਾਰ ਮਾ ਨੇ ਵਿਆਹ ਦੀਆ ਸਾਰੀਆਂ ਰਸਮਾ ਖੁਦ ਅੱਗੇ ਹੋ-2 ਕੇ ਖੁਦ ਕੀਤੀਆ। ਪੂਰੇ ਵਿਆਹ ਦੋਰਾਨ ਕੁਲਵੰਤ ਨੇ ਮੱਥੇ ਵੱਟ ਪਾਈ ਰੱਖਿਆ। ਖੈਰ ਵਿਆਹ ਨਿਪੜੇ ਚੜ ਗਿਆ।
ਵਿਆਹ ਦੀ ਪਹਿਲੀ ਰਾਤ ਹੀ ਕੁਲਵੰਤ ਸਿੰਘ ਨੇ ਆਪਣੀ ਪਤਨੀ ਕਹਿ ਦਿੱਤਾ ਕੀ ਉਸ ਨੇ ਵਿਆਹ ਬਸ ਆਪਣੀ ਮਾ ਦੀ ਇੱਛਾ ਪੂਰੀ ਕਰਨ ਲਈ ਕੀਤਾ ਹੈ।
ਘਰ ਆਈ ਉਸ ਵਿਚਾਰੀ ਦੇ ਤਾ ਜਿਵੇ ਸਾਰੇ ਅਰਮਾਨ ਹੀ ਖਤਮ ਹੋ ਗਏ। ਬਿਨਾ ਕੁਝ ਬੋਲੇ ਉਸ ਨੇ ਸਭ ਹੱਸ ਕੇ ਟਾਲ ਦਿੱਤਾ। ਉਸ ਰਾਤ ਦੋਵੇ ਪਤੀ ਪਤਨੀ ਇਕ ਦੂਸਰੇ ਤੋ ਹਟ ਕੇ ਰਹੇ।
ਕੁਲਵੰਤ ਸਿੰਘ ਦੇ ਮੁਕਾਬਲੇ ਭਾਵੇ ਉਹ ਥੋੜਾ ਘੱਟ ਸੋਹਣੀ ਤੇ ਘੱਟ ਪੜੀ ਲਿਖੀ ਸੀ ਪਰ ਉਸ ਵਿੱਚ ਆਪਣੇ ਪਤੀ ਲਈ ਇੱਜਤ ਪਿਆਰ ਤੇ ਆਪਣੇ ਸੱੱਸ-ਸਹੁਰੇ ਲਈ ਕਾਫੀ ਇੱਜਤ ਸੀ।
ਉਸ ਦੀ ਇਸ ਸਿਆਪਣ ਨੂੰ ਦੋਵੇ ਜਿਆ ਨੇ ਤਾ ਪਛਾਣ ਲਿਆ ਪਰ ਕੁਲਵੰਤ ਸਿੰਘ ਨਾ ਪਛਾਣ ਸਕਿਆ ਕਿਉਕਿ ਇਸ ਦੀ ਖਾਸ ਵਜਹ ਇਹ ਸੀ ਕੀ ਉਸ ਦਾ ਵਿਆਹ ਉਸਦੀ ਮਰਜੀ ਦੇ ਖਿਲਾਫ ਹੋਇਆ ਸੀ।
ਕੁਲਵੰਤ ਸਿੰਘ ਦੀ ਪਤਨੀ ਭਾਵੇ ਆਪਣੇ ਪਤੀ ਲਈ ਸਭ ਕੁਝ ਵਧਿਆ ਕਰਦੀ ਪਰ ਉਹ ਹਮੇਸ਼ਾ ਹੀ ਉਸ ਤੋ ਦੁੱਖੀ ਰਹਿੰਦਾ ਉਸ ਦਾ ਪਾਰਾ ਸੱਤਵੇ ਚੜਿਆ ਹੀ ਰਹਿੰਦਾ। ਬਸ ਇਹੀ ਕਾਰਨ ਸੀ ਕਿ ਨਿੱਕੀ -2 ਗਲ ਉੱਤੇ ਆਪਣੀ ਪਤਨੀ ਨਾਲ ਲੜਦਾ ਰਹਿੰਦਾ।
ਇਕ ਦਿਨ ਮੇਹਰ ਸਿੰਘ ਦੀ ਪਤਨੀ ਨੇ ਆਪਣੀ ਨੂੰਹ ਨੂੰ ਕੋਲ ਬਿਠਾਇਆ ਤੇ ਹੰਝੂ ਕੇਰਦੀ ਨੇ ਕਿਹਾ"..ਮਾਫ ਕਰੀ ਧੀਏ ਮੈਨੂੰ ਲਗਦਾ ਮੈ ਤਾ ਤੇਰੀ ਜਿੰਜਗੀ ਹੀ ਖਤਮ ਕਰ ਦਿੱਤੀ। ਅੱਗੋ ਰੋਦੀ ਸੱਸ ਨੂੰ ਚੁਪ ਕਰਵਾਉਦੇ ਹੋਏ ਬੋਲੀ.."ਨਾ-2 ਮੰਮੀ ਜੀ ਤੁਸੀ ਫਿਕਰ ਨਾ ਕਰੋ ਦੇਖੀਏ ਉਹ ਵੀ ਮੈਨੂੰ ਪਸੰਦ ਕਰਨਗੇ।
ਪਿੱਛੇ ਖੜਾ ਮੇਹਰ ਸਿੰਘ ਦੋਵਾ ਦਿਆ ਗੱਲਾਂ ਸੁਣ ਰਿਹਾ ਸੀ।
ਉਸੇ ਸ਼ਾਮ ਮੇਹਰ ਸਿੰਘ ਨੇ ਆਪਣੇ ਪੁੱਤ ਨੂੰ ਆਪਣੇ ਕੋਲ ਬਿਠਾਇਆ ਤੇ ਪੁੱਛਿਆ.." ਕੀ ਗੱਲ ਸ਼ੇਰਾ ਵਿਆਹ ਤੋ ਖੁਸ਼ ਕਿਉ ਨਹੀ"? ਅੱਗੋ ਆਖੇ ... ਮੈ ਤਾ ਕਰਵਾਉਣਾ ਨੀ ਸੀ ਕੋਈ ਵਧਿਆ ਜੀ ਨਾਲ ਕਰਵਾਉਣਾ ਪਤਾ ਹੀ ਨਹੀ ਕਿੰਨਾ ਆਖ ਦਿੱਤਾ।
ਅੱਗੋ ਪੁੱਤ ਦੀ ਗੱਲ ਮੇਹਰ ਸਿੰਘ ਬੋਲਿਆ.."ਮੇਰੀ ਗਲ ਸੁਣ ਸ਼ੇਰਾ ਆਪਣੀ ਮਾ ਵੱਲ ਦੇਖ ਜਰਾ ਕਿੰਨੀ ਤੰਦਰੁਸਤ ਹੈ ਤੂੰ ਕਦੇ ਦੇਖਿਆ ਇਹ ਕਿਵੇ ਹੋਇਆ ਤੂੰ ਜੋ ਕੱਪੜੇ ਪਾਉਣਾ ਕਿੰਨੇ ਸਾਫ ਸੁਥਰੇ ਆ ਮੇਰੇ ਕਪੜੇ ਦੇਖ ਆਪਣੀ ਮਾ ਦੇ ਕਪੜੇ ਦੇਖ।
ਬਸ ਤੂੰ ਉਸ ਦੇ ਜਰਾ ਦਿਲ ਨੂੰ ਸਮਝ ਉਸਦੇ ਥੋੜਾ ਕਰੀਬ ਹੋ ਤੈਨੂੰ ਫਿਰ ਪਤਾ ਚੱਲਣਾ ਕੀ ਤੇਰੀ ਪਤਨੀ ਕੋਣ ਆ..?
ਤੂੰ ਕਿੰਨਾ ਕੁਝ ਸੁਣਾ ਦਿੰਨਾ ਪਰ ਉਸ ਨੇ ਕਦੇ ਕੁਝ ਕਿਹਾ ਪਾਗਲ ਸੁਣ ਕੇ ਵੀ ਉਸ ਨੇ ਘਰ ਨੂੰ ਘਰ ਹੀ ਬਣਾਇਆ ਪਾਗਲ ਖਾਨਾ ਨੀ।
ਤੈਨੂੰ ਮੇਰੀ ਇਹ ਗਲ ਹੁਣ ਵੱਲ ਆਉਣ ਵਾਲੇ ਵਕਤ ਵਿੱਚ ਪਤਾ ਚੱਲਣੀ ਹੈ।। ਸੱਚ ਦੱਸਾ ਤਾ ਪਤਨੀ ਨਮਕ ਵਰਗੀ ਹੁੰਦੀ ਹੈ ਜਿਸ ਦੇ ਹੋਣ ਦਾ ਤਾ ਇਹਸਾਸ ਨਹੀ ਹੁੰਦਾ ਪਰ ਨਾ ਹੋਣ ਕਰਕੇ ਜਿੰਦਗੀ ਜਰੂਰ ਫਿੱਕੀ ਹੋ ਜਾਦੀ ਹੈ।
ਤੇਰੀ ਮਾਂ ਪਤਾ ਨਹੀ ਕਿੰਨੇ ਦਿਨਾ ਦੀ ਹੋਰ ਮਹਿਮਾਨ ਹੈ ਬਸ ਉਹਦੇ ਚਲੇ ਜਾਣ ਦਾ ਡਰ ਮੈਨੂੰ ਸੋਣ ਵੀ ਨਹੀ ਦਿੰਦਾ। ਕਿਉਕਿ ਪਤਨੀ ਦੇ ਬਾਦ ਪਤੀ ਦੀ ਕੋਈ ਜਿੰਦਗੀ ਨਹੀ ਹੁੰਦੀ। ਦੋਵਾ ਵਿੱਚੋ ਇਕ ਦਾ ਜਾਣਾ ਦੂਜੇ ਲਈ ਉਮਰ ਭਰ ਦੀ ਸਜਾ ਬਣ ਜਾਦਾ ਹੈ।
ਹੁਣ ਉਹ ਤੇਰੇ ਕਰੀਬ ਆ ਤਾ ਉਸ ਦਾ ਖਿਆਲ ਕਰ ਵਰਨਾ ਬਾਦ ਵਿੱਚ ਪਛਤਾਵੇ ਦਾ ਕੋਈ ਫਾਇਦਾ ਨਹੀ। ਬਾਪ ਦੀ ਕਹੀ ਗਲ ਬਾਰੇ ਕੁਲਵੰਤ ਸਿੰਘ ਸੋਚਦਾ ਰਿਹਾ ਤੇ ਆਖਿਰ ਉਸ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਪਤਨੀ ਤੋ ਜਦ ਉਸਨੇ ਮਾਫੀ ਮੰਗੀ ਤਾ ਉਸ ਨੂੰ ਇੰਝ ਕਰਦਾ ਦੇਖ ਪਤਨੀ ਦਾ ਰੌਣਾ ਨਿਕਲ ਆਇਆ।
ਕਿੰਨੀ ਦੇਰ ਹੀ ਦੋਵੇ ਇਕ ਦੂਜੇ ਦੇ ਗਲ ਲਗ ਰੋਦੇ ਰਹੇ।
ਸੱਚਮੁੱਚ ਦੋਸਤੋ ਪਤਨੀ ਤਾ ਜਿੰਦਗੀ ਵਿੱਚ ਨਮਕ ਵਾਗ ਹੁੰਦੀ ਹੈ ਜਿਸਦੇ ਬਿਨਾ ਪੂਰੀ ਜਿੰਦਗੀ ਫਿੱਕੀ ਜਿਹੀ ਲੱਗਦੀ ਹੈ। ਇਕ ਦੂਜੇ ਦਾ ਖਿਆਲ ਕਰੋ ਕਿਉਕਿ ਇਕ ਦੇ ਚਲੇ ਜਾਣ ਨਾਲ ਦੂਸਰੇ ਦਾ ਵੀ ਰੁਤਬਾ ਚਲਿਆ ਜਾਂਦਾ ਹੈ।
Comments
Post a Comment