1. ਘਰ ਵਿਚ ਕੰਮ ਕਰ ਰਹੀ #ਕੰਮਵਾਲੀ ਦੇ ਗੰਦੇ ਹੱਥ ਸਾਨੂੰ ਲੱਗ ਜਾਣ ਤਾਂ ਉਹ ਮਨਜੂਰ ਨਹੀਂ ,,,
ਪਰ ਜੇ ਓਹੀ ਕੰਮਵਾਲੀ ਆਪਣਾ #ਜਿਸਮ ਦੇਣ ਲਈ ਤਿਆਰ ਹੋਵੇ ਤਾਂ ਉਹ ਸਾਨੂੰ ਮਨਜੂਰ ਹੈ
2. ਬੰਦਾ ਇਹ ਖਿਆਲ ਰੱਖਦਾ ਹੈ ਕੀ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਮਜਦੂਰ ਨੂੰ 100 ਵੱਧ #ਤਨਖਾਹ ਨਾ ਚਲੀ ਜਾਵੇ,
ਪਰ ਆਪਣੇ #ਪੁੱਤ ਨੂੰ 1000 ਦੇ ਕੇ ਵੀ ਨਹੀਂ ਪੁੱਛਦਾ ਕੇ ਤੂੰ ਕਰਨੇ ਕੀ ਨੇ ਇੰਨੇ ਪੈਸੇ
3. ਹੈਰਾਨੀ ਹੁੰਦੀ ਹੈ ਜਦੋ ਪੁੱਤ ਦੀ ਲਵ #ਮੈਰਿਜ ਕਰਵਾ ਕੇ #ਨੂੰਹ ਨੂੰ ਘਰੇ ਲਿਆ ਕੇ ,,,ਆਪਣੀ ਧੀ ਦੇ ਵਿਆਹ ਲਈ ਮਾਂ ਬਾਪ ਕਿਸੇ #ਵਿਚੋਲੇ ਨੂੰ ਲੱਭ ਰਹੇ ਹੁੰਦੇ ਨੇ
4. ਆਪਣੀ ਧੀ ਨੂੰ #ਕੁੱਖ ਵਿਚ ਮਾਰ ਕੇ ਫਿਰ ਓਹੀ ਬੰਦਾ ਆਪਣੀ ਘਰਵਾਲੀ ਦੀ ,,,ਕੁੱਖੋਂ ਹੋਣ ਵਾਲੇ #ਪੁੱਤ ਦੀ ਡਲੀਵਰੀ ਲਈ ਲੇਡੀਜ ਡਾਕਟਰ ਨੂੰ ਲੱਭ ਰਿਹਾ ਹੁੰਦਾ ਹੈ
5. ਬਹੁਤ ਚੰਗਾ ਲੱਗਦਾ ਹੈ ਬਾਪੂ ਜਦੋ #ਕਾਲਜ ਜਾਣ ਲਈ ਬੁੱਲਟ ਜਾ ਕਾਰ ਲੈ ਕੇ ਦਿੰਦਾ ਹੈ ,,,ਪਰ ਜੇ ਬਾਪੂ ਕਹੇ ਕੀ ਪੁੱਤ ਅੱਜ #ਸਾਈਕਲ ਤੇ ਚਲਾ ਜਾ ਤਾਂ ਓਹੀ ਬਾਪੂ ਸਾਨੂੰ ਦੁਸ਼ਮਣ ਲਗੇਗਾ
6. ਲੋਕਾਂ ਦੀਆਂ ਧੀਆਂ ਭੈਣਾਂ ਨਾਲ ਆਪ ਰੋਜ ਜਾ ਕੇ #ਸਿਨੇਮੇ ਫ਼ਿਲਮਾਂ ਦੇਖਣ ਵਾਲੇ ,,,ਘਰ ਵਿਚ ਆਪਣੀ ਭੈਣ ਨੂੰ #ਟੈਲੀਵਿਜਨ ਤੇ ਵੀ ਫ਼ਿਲਮ ਦੇਖਣ ਤੋਂ ਰੋਕਦੇ ਰਹਿੰਦੇ ਨੇ..
Comments
Post a Comment