ਆਹ ਐਕਟਰ ਹੈ ਅਮੀਰ ਖਾਨ ਜੋ ਆਪਦੀ ਫਿਲ਼ਮ ਚ' ਹਰ ਵਾਰ ਕੁਝ ਨਵਾਂ ਲੈ ਕੇ ਆਉਂਦਾ ਹੈ ਤੇ ਦਰਸ਼ਕ ਪਸੰਦ ਵੀ ਕਰਦੇ ਹਨ । ਇਸ ਵਾਰ ਅਮੀਰ ਖਾਨ ਫਿਲਮ ਲਾਲ ਸਿੰਘ ਚੱਡਾ ਚ' ਇੱਕ ਸਰਦਾਰ ਦਾ ਰੋਲ ਨਿਭਾ ਰਿਹਾ ਹੈ । ਬੰਦੇ ਦੀ ਮਿਹਨਤ ਦੇਖੋ ਵੀ ਉਹਨੇ ਸਰਦਾਰ ਦਾ ਰੋਲ ਕਰਨ ਲਈ ਦਾੜੀ ਰੱਖੀ । ਖੁਦ ਨੂੰ ਆਪਣੀ ਫਿਲ਼ਮ ਲਈ ਸਮਰਪਿੱਤ ਕੀਤਾ । ਪੱਗ ਪੂਰੀ ਸਰਦਾਰਾਂ ਵਾਲੀ ਬੰਨੀ, ਕਈ ਫਿਲ਼ਮਾਂ ਵਾਂਗ ਟੋਪੀ ਨੁਮਾ ਪਗੜੀ ਨਹੀਂ ਰੱਖੀ ਤੇ ਨਾ ਹੀ ਆਪਣੇ ਕਿਰਦਾਰ ਨਾਲ ਨਕਲਪੁਣਾ ਕੀਤਾ ।
ਹੁਣ ਮੈਂ ਗੱਲ ਕਰਦਾ ਹਾਂ ਵੀ ਕੁਝ ਸੰਘੀ ਲੋਕ ਜੋ ਇਸ ਫਿਲ਼ਮ ਦੇ ਬਾਈਕਾਟ ਕਰਨ ਦਾ ਰੌਲਾ ਪਾ ਰਹੇ ਹਨ ਤੇ ਟਵਿਟਰ ਤੇ ਟਵੀਟ ਕਰਕੇ ਵੱਡੇ ਧਾਰਮਿਕ ਬਣ ਰਹੇ ਹਨ । ਖਬਰਾਂ ਅਨੁਸਾਰ ਇਹ ਲੋਕ ਵਿਰੋਧ ਇਸ ਲਈ ਕਰ ਰਹੇ ਹਨ ਵੀ ਅਮੀਰ ਖਾਨ ਮੁਸਲਮਾਨ ਹੈ ਤੇ ਉਹਨੇ PK ਫਿਲ਼ਮ ਚ' ਅਦਾਕਾਰੀ ਕੀਤੀ ਸੀ । ਇਹ ਲੋਕ ਇੱਕਠੇ ਹੋ ਕੇ ਆ ਨੈੱਟ ਤੇ ਹਵਾ ਬਣਾਓਣ ਜੋਗੇ ਹਨ । ਕੁਝ ਸਮਾਂ ਪਹਿਲਾਂ ਇਹਨਾਂ ਨਸੀਰੂਦੀਨ ਸ਼ਾਹ ਨਾਲ ਵੀ ਬਦਤਮੀਜ਼ੀ ਕੀਤੀ ਸੀ । ਸੋ ਇਸ ਕਰਕੇ ਵੱਡੇ ਡਾਇਰੈਕਟਰ ਤੇ ਐਕਟਰ ਅਜਿਹੀਆਂ ਫਿਲ਼ਮਾਂ ਬਣਾਓਣ ਤੋਂ ਡਰਦੇ ਹਨ । ਸੋ ਮੈਂ Sukh Jagraon ਸਾਡੇ ਪੰਜਾਬੀ ਫਿਲ਼ਮਾਂ ਦੇ ਐਕਟਰ , ਐਕਟਰਸ ਤੇ ਸਾਰੇ ਗਾਇਕਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀ ਸਾਰੇ ਵੀ ਅਮੀਰ ਖਾਨ ਦਾ ਸਾਥ ਜਰੂਰ ਦੇਵੋ ਤੇ ਉਹਦੀ ਫਿਲਮ ਦੇ ਹੱਕ ਚ' ਆਪਣੀ ਆਵਾਜ਼ ਬੁਲੰਦ ਕਰੋ ।
ਮੈਂ ਸਿੱਧੇ ਸ਼ਬਦਾਂ ਚ' ਇਹ ਕਹਿਣਾ ਚਾਹੁੰਦਾ ਹਾਂ ਵੀ ਬਾਲੀਵੁੱਡ ਚ' ਅਜਿਹਾ ਪਹਿਲੀ ਵਾਰ ਹੋਇਆ ਹੈ ਵੀ ਫਿਲ਼ਮ ਚ' ਮੇਨ ਲੀਡ ਹੀਰੋ ਨੇ ਅਸਲੀ ਦਾੜੀ ਤੇ ਪੱਗ ਨਾਲ ਕਿਰਦਾਰ ਨਿਭਾਇਆ ਹੋਵੇ ਸੋ ਇਸ ਬੰਦੇ ਦੀ ਮਿਹਨਤ ਨੂੰ ਸਲਾਮ ਕਰਨਾਂ ਬਣਦਾ ਹੈ ਤੇ ਇਹਦੇ ਨਾਲ ਡਟ ਕੇ ਖੜਣਾ ਵੀ ਚਾਹੀਦਾ ਹੈ ਤਾਂ ਜੋ ਇਹ ਲੋਕ ਅਮੀਰ ਖਾਨ ਨੂੰ ਡਰਾ ਨਾ ਸਕਣ ਤੇ ਉਹਦੀ ਫਿਲ਼ਮ ਇਹਨਾਂ ਦੇ ਬਾਈਕਾਟ ਕਰਨ ਕਰਕੇ ਫਲ਼ਾਪ ਨਾ ਹੋ ਜਾਵੇ । ਮੈਂ ਚਾਹੁੰਦਾਂ ਹਾਂ ਵੀ ਅਮੀਰ ਖਾਨ ਦੀ ਫਿਲ਼ਮ ਲਾਲ ਸਿੰਘ ਚੱਡਾ ਬਾਲੀਵੁੱਡ ਚ' ਕਿੱਲ੍ਹ ਸਾਬਤ ਹੋਵੇ ਤੇ ਪੂਰੀ ਦੁਨੀਆਂ ਚ' ਸਰਦਾਰਾਂ ਦੇ ਕਿਰਦਾਰ ਨੂੰ ਵੱਖਰੀ ਪਛਾਣ ਮਿਲੇ ।
MBC BOLLYWOOD .. Bollywood Bubble ... BollywoodHungama.com .. #Amirkhan...
Comments
Post a Comment