ਤੇਰਾ ਸੁੰਦਰ ਸੋਹਣਾ ਸਰੂਪ ਕਥਨ ਚ ਨਹੀਂ ਆ ਸਕਦਾ , ਤੇਰੀ ਸੰਪਤੀ( ਬ੍ਰਹਮ ਗਿਆਨ) ਮਾਯਾ ਦੇ ਤਿੰਨਾਂ ਗੁਣਾ ( ਰਜੋ , ਤਮੋ , ਸਤੋ ) ਤੋਂ ਉੱਪਰ ਹੈ , ਹੇ
ਵਿਆਖਿਆ ਜਾਪ ਸਾਹਿਬ ਪਉੜੀ ੧੨੧ - ੧੨੫
ਕਿ ਹੁਸਨਲ ਵਜੂ ਹੈਂ । ਤਮਾਮੁਲ ਰੁਜੂ ਹੈਂ ।
ਹਮੇਸੁਲ ਸਲਾਮੈ । ਸਲੀਖ਼ਤ ਮੁਦਾਮੈ ।। ੧੨੧।।
ਗਨੀਮੁਲ ਸਿਕਸਤੈ । ਗਰੀਬੁਲ ਪਰਸਤੈ ।
ਬਿਲੰਦੁਲ ਮਕਾਨੈ । ਜਮੀਨਲ ਜਮਾਨੈ ।। ੧੨੨ ।।
ਤਮੀਜੁਲ ਤਮਾਮੈ । ਰੁਜੂਅਲ ਨਿਧਾਨੈ ।
ਹਰੀਫੁਲ ਅਜੀਮੈ । ਰਜਾਇਕ ਯਕੀਨੈ ।। ੧੨੩।।
ਅਨੇਕੁਲ ਤਰੰਗ ਹੈਂ । ਅਭੇਦ ਹੈਂ ਅਭੰਗ ਹੈਂ ।
ਅਜੀਜਲ ਨਿਵਾਜ ਹੈਂ । ਗਨੀਮੁਲ ਖਿਰਾਜ ਹੈਂ ।।੧੨੪ ।।
ਨਿਰੁਕਤ ਸਰੂਪ ਹੈਂ । ਤ੍ਰਿਮੁਕਤ ਬਿਭੂਤ ਹੈਂ ।
ਪ੍ਰਭੁਗਤਿ ਪ੍ਰਭਾ ਹੈਂ । ਸੁਜੁਗਤਿ ਸੁਧਾ ਹੈਂ ।।੧੨੫ ।।
ਅਰਥ :
ਹੇ ਵਾਹਿਗੁਰੂ ਤੂੰ ਸੁੰਦਰਤਾ ਦੀ ਮੂਰਤ ਹੈ , ਸਾਰਿਆਂ ਵੱਲ ਧਿਆਨ( ਰੁਜੂ) ਦੇਣ ਵਾਲਾ ਹੈ , ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ ਹੈ , ਤੂੰ ਸਥਿਰ ਸੰਤਾਨ (ਸਲੀਖਤ) ਵਾਲਾ ਹੈ , ਤੂੰ ਵਡਿਆ ਵਡਿਆ ਵੈਰੀਆਂ ਨੂੰ ਹਰਾਉਣ ਵਾਲਾ ਹੈ , ਗਰੀਬ ਨਿਵਾਜ ਹੈ , ਤੇਰਾ ਸਥਾਨ (ਮਕਾਨ) ਬਹੁਤ ਉੱਚਾ ਹੈ , ਤੂੰ ਧਰਤੀ ਤੇ ਅਕਾਸ਼ ਵਿੱਚ ਵਿਆਪਕ ਪਸਰ ਰਿਹਾ ਹੈ , ਤੂੰ ਸਭ ਨੂੰ ਪਛਾਣਨਣ ਵਾਲਾ ਵਿਵੇਕ ਸਰੂਪ ਹੈ , ਤੂੰ ਸਭ ਵੱਲ ਧਿਆਨ ਦੇਣ ਵਾਲੀ (ਰੁਜੂ ਕਰਨ) ਰੁਚੀ ਦਾ ਭੰਡਾਰ ਹੈ , ਤੂੰ ਵੱਡਾ ਮਿੱਤਰ ਹੈ , ਕਿਉਂਕਿ ਤੂੰ ਸਭਨਾ ਨੂੰ ਨਿਸ਼ਚੇ ਹੀ ਰੋਜੀ ਦੇ ਰਿਹਾ ਹੈ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ , ਅਨੇਕ ਲਹਿਰਾਂ ਵਾਲਾ ਬੇਅੰਤ ਸਰੂਪ ਸਾਗਰ ਰੂਪ ਹੈ , ਜੋ ਕੇ ਭੇਦ ਪੌਣ ਅਤੇ ਨਾਸ਼ ਹੋਣ ਤੋਂ ਰਹਿਤ ਹੈ , (ਅਜੀਜ ) ਪਿਆਰਿਆਂ ਨੂੰ ਸੋਭਾ ਦੇਣ ਵਾਲਾ ਹੈ , ਸਾਰੇ ਤੇਰੇ ਅਧੀਨ ਹੋਣੇ ਕਰਕੇ ਤੂੰ ਵੈਰੀਆਂ ਕੋਲੋ ਕਰ ਵਸੂਲ ਕਰਦਾ ਹੈ ,
ਤੇਰਾ ਸੁੰਦਰ ਸੋਹਣਾ ਸਰੂਪ ਕਥਨ ਚ ਨਹੀਂ ਆ ਸਕਦਾ , ਤੇਰੀ ਸੰਪਤੀ( ਬ੍ਰਹਮ ਗਿਆਨ) ਮਾਯਾ ਦੇ ਤਿੰਨਾਂ ਗੁਣਾ ( ਰਜੋ , ਤਮੋ , ਸਤੋ ) ਤੋਂ ਉੱਪਰ ਹੈ , ਹੇ ਵਾਹਿਗੁਰੂ ਤੇਰੇ ਹੀ ਪ੍ਰਤਾਪ ਤੋਂ ਭੋਗਣ ਵਾਲੀ ਸਮਗ੍ਰੀ ਪੈਦਾ ਹੋਈ , ਪਰ ਤੂੰ ਇਹਨਾਂ ਤੋਂ ਅਲੇਪ ਅੰਮ੍ਰਿਤ ਰੂਪ ਸਮਗ੍ਰੀ ਨਾਲ ਸੰਯੁਕਤ ਹੈ ।
Comments
Post a Comment