ਅਮੇਰਿਕਾ ਵਾਸੀ 30 ਸਾਲ ਦੀ ਪੰਜਾਬਣ ਮਨਦੀਪ ਕੌਰ ਅੱਠ ਸਾਲ ਤੋਂ ਆਪਣੇ ਘਰਵਾਲੇ ਰਣਜੋਧਬੀਰ ਸਿੰਘ ਵੱਲੋਂ ਕੀਤਾ ਅੱਤਿਆਚਾਰ ਸਹਿ ਰਹੀ ਸੀ ਤੇ ਅੰਤ
ਅਮੇਰਿਕਾ ਵਾਸੀ 30 ਸਾਲ ਦੀ ਪੰਜਾਬਣ ਮਨਦੀਪ ਕੌਰ ਅੱਠ ਸਾਲ ਤੋਂ ਆਪਣੇ ਘਰਵਾਲੇ ਰਣਜੋਧਬੀਰ ਸਿੰਘ ਵੱਲੋਂ ਕੀਤਾ ਅੱਤਿਆਚਾਰ ਸਹਿ ਰਹੀ ਸੀ ਤੇ ਅੰਤ ਨੂੰ ਜ਼ਿੰਦਗੀ ਤੋਂ ਹਾਰ ਕੇ ਆਤਮਹੱਤਿਆ ਕਰ ਲਈ ਤੇ ਪਿੱਛੇ ਦੋ ਨਿੱਕੀਆਂ ਵਿਲਕਦੀਆਂ ਧੀਆਂ ਛੱਡ ਗਈ । ਆਤਮਹੱਤਿਆ ਤੋਂ ਪਹਿਲਾਂ ਦੀ ਵੀਡਿਉ ਵਾਇਰਲ ਹੋ ਰਹੀ ਹੈ ਤੇ ਨਾਲ ਨਾਲ ਕੁੱਟ ਮਾਰ ਦੀਆਂ ਵੀਡਿਉ ਵਾਇਰਲ ਹੋ ਰਹੀਆਂ । ਨਹੀਂ ਬਣ ਰਹੀ ਤਾਂ ਅਲੱਗ ਕਿਉਂ ਨਹੀਂ ਰਹਿਣ ਦੇ ਰਿਹਾ ਸੀ , ਕਿਉਂ ਉਸਦੀ ਜਾਨ ਦਾ ਵੈਰੀ ਬਣਦਾ ਸੀ ਰੋਜ਼ । ਇੱਕ ਵੀਡਿਉ ਚ ਉਹ ਮਨਦੀਪ ਨੂੰ ਕੁੱਟ ਰਿਹਾ ਤੇ ਧੀਆਂ ਦੂਸਰੇ ਕਮਰੇ ‘ਚ ਮਾਂ ਦੀ ਤੜਫ਼ ਸੁਣ ਰੋ ਰਹੀਆਂ । ਸਭ ਕੁਛ ਕਿੰਨਾ ਰੂਹ ਕੰਬਾਊ ਏ । ਹਾਲੇ ਵੀ ਔਰਤ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਜਾਂਦਾ । ਕਈ ਬੋਲ ਪੈਂਦੀਆਂ ਤੇ ਕਈ ਚੁੱਪ ਚਾਪ ਸਹਿ ਲੈਂਦੀਆਂ । ਜੋ ਮਰਦ ਮੂਹਰੇ ਬੋਲਦੀਆਂ ਉਹਨਾਂ ਨੂੰ ਮਰਨ ਲਈ ਮਜ਼ਬੂਰ ਕੀਤਾ ਜਾਂਦਾ ।Google

Comments
Post a Comment