ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ🙏
ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨੀ ਕਰ ਸਕਦਾ।
ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ, ਸਿੰਗਰਸ, ਰਾਈਟਰਸ, ਮਿਊਜਿਕ ਡਾਇਰੈਕਟਰਸ, ਮਿਊਜਿਕ ਕੰਪਨੀਜ, ਪਰਦੇਸਾਂ ਚ ਬੈਠੇ ਮੇਰੇ ਪਰਮੋਟਰ ਭਰਾ, ਦੇਸਾਂ ਪ੍ਰਦੇਸਾਂ ਚ’ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ, ਟੀ.ਵੀ ਚੈਨਲਸ, ਸੋਸ਼ਲ ਨੈਟਵਰਕ, ਪਰਿੰਟ ਮੀਡੀਆ ਤੇ ਪ੍ਰੈਸ ਮੀਡੀਆ, ਸਭ ਦਾ ਬਹੁਤ ਬਹੁਤ ਧੰਨਬਾਦ .
ਦੂਜੀ ਮੇਰੇ ਦਿਲ ਦੀ ਗੱਲ:- ਮੇਰੀ ਸਭ ਨੂੰ ਹੱਥ ਜੋੜਕੇ ਬੇਨਤੀ ਐ, ਕਿ ਮੈਨੂੰ ਪੈਸੇ ਨੀ, ਤੁਹਾਡਾ ਸਭ ਦਾ ਸਾਥ ਚਾਹੀਦੈ । ਆਪਣੀਆਂ ਖੁਸ਼ੀਆਂ ਚ’ ਪਹਿਲਾਂ ਵਾਂਗੂੰ ਫੇਰ ਸ਼ਾਮਿਲ ਕਰ ਲਓ, ਦੇਸਾਂ ਪ੍ਰਦੇਸਾਂ ਚ’ ਫਿਰ ਪੰਜਾਬੀਆਂ ਦੇ ਆਮਣੇ ਸਾਹਮਣੇ ਰੂਬ-ਰੂ ਹੋਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ🙏
Comments
Post a Comment