ਨੰਨ੍ਹੀ ਪਰੀ
ਕਹਾਣੀ ਇੱਕ ਨੰਨ੍ਹੀ ਪਰੀ ਦੀ ਹੈ, ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਖੁਸ਼ੀ ਖੁਸ਼ੀ ਨੰਨ੍ਹੀ ਪਰੀ ਰੱਬ ਕੋਲ ਗਈ, ਤੇ ਰੱਬ ਜੀ ਨੂੰ ਬੋਲੀ , ਰੱਬ ਜੀ ਤੁਹਾਨੂੰ ਅੱਜ ਦੀ ਤਰੀਕ ਯਾਦ ਹੈ ......
ਹਾ ਪੁੱਤਰ ਕਿੱਦਾਂ ਭੁੱਲ ਸਕਦਾ ਹਾਂ, ਅੱਜ ਤੂੰ ਧਰਤੀ ਤੇ ਜਨਮ ਲਵੇਗੀ, ਇਸ ਬਾਰੇ ਹੀ ਗੱਲ ਕਰ ਰਹੀ ਐ ਪੁੱਤਰ. .. .
ਹਾ ਜੀ ਰੱਬ ਜੀ, ਆ ਬੈਠ ਨੰਨ੍ਹੀ ਧੀਏ ਤੈਨੂੰ ਕੁਝ ਧਰਤੀ ਬਾਰੇ ਦੱਸ ਦਿਆ, ਤੇਰਾ 80 ਦਾ ਸਫਰ ਹੈ ਜਿੰਦਗੀ ਦਾ। ਉਹ ਵੇਖ ਗੁਰਦੁਆਰੇ ਵਿੱਚ ,ਇੱਕ ਆਦਮੀ ਤੇ ਔਰਤ ਦੇਖ ਰਹੀ ਨੇ, ਉਹ ਤੇਰੀ ਮੰਮੀ ਡੈਡੀ ਨੇ, ਸੱਚੀ ਰੱਬ ਜੀ, ਉਹ ਮੇਰੇ ਮੰਮੀ ਡੈਡੀ ਨੇ, , ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਰੋਜ ਗੁਰਦੁਆਰੇ ਸਾਹਿਬ ਜਾਦੇ ਨੇ, ਮੈਂ ਵੀ ਉਹਨਾਂ ਨਾਲ ਗੁਰਦੁਆਰਾ ਸਾਹਿਬ ਜਾਇਆ ਕਰੋ।ਮੈਨੂੰ ਜਲਦੀ ਜਲਦੀ ਉਹਨਾਂ ਕੋਲ ਭੇਜੋ।
ਪਰ ਪੁੱਤਰ ਜੀ ਤਹਾਡੇ ਮੰਮੀ ਡੈਡੀ ਬਹੁਤ ਗਰੀਬ ਨੇ"..
ਕੋਈ ਗੱਲ ਨੀ ਰੱਬ ਜੀ, ਬਸ ਮੈਨੂੰ ਅਸ਼ੀਰਵਾਦ ਦੇਵੋ ,ਮੈ ਪੜ ਲਿੱਖ ਕੇ, ਉਹਨਾ ਨੂੰ ਅਮੀਰ ਕਰ ਦੇਣਾ, ਮੇਰੇ ਆਪਣੇ ਮੰਮੀ ਡੈਡੀ ਦੀ ਹਰ ਖਵਾਹਿਸ਼ ਪੂਰੀ ਕਰਾਗੀ
ਸਾਬਸ ਚੱਲ ਠੀਕ ਪੁੱਤਰ ਜੀ
Comments
Post a Comment