ਵਿਦੇਸ਼ਾਂ ਵਿਚ ਸਾਡਾ ਵਰਤਾਰਾ।
ਅੱਜ ਜਿਸ ਤਰ੍ਹਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਾਰੇ ਵਿਦੇਸ਼ਾਂ ਵਿਚ ਕਿਸਮ ਕਿਸਮ ਦੀਆਂ ਅਪਰਾਧਿਕ ਕਾਰਵਾਈਆ ਕਰਨ ਦੀਆਂ ਖ਼ਬਰਾਂ ਆਪਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੂੰ ਪੜਦੇ ਹਾਂ ।ਉਸ ਨਾਲ ਮਨ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਚਲੋ ਸਾਡੀ ਦੇਸੀ ਲੋਕਾਂ ਦੀ ਸੋਚ ਅਤੇ ਹਾਲਤ ਜੋ ਸੀ ਉਹ ਹਾਲਤ ਤਾਂ ਹੈ ਹੀ ਹੈ, ਪ੍ਰੰਤੂ ਜਦੋਂ ਸਾਡੇ ਲੋਕ ਯੂਰਪ ਅਤੇ ਪੱਛਮੀ ਮੁਲਕਾਂ ਵਿਚ ਜਾਂਦੇ ਹਨ ਉਹਨਾਂ ਤੋਂ ਸਾਡੇ ਲੋਕਾਂ ਅਤੇ ਸਮਾਜ ਨੂੰ ਬਹੁਤ ਵੱਡੀਆ ਵੱਡੀਆ ਉਮੀਦਾ ਹੁੰਦੀਆਂ ਹਨ ਕਿ ਸਾਡੇ ਲੋਕ ਹੁਣ ਬਹੁਤ ਉਚ ਕੋਟੀ ਦੇ ਵਾਤਾਵਰਣ ਵਿਚ ਪਹੁੰਚ ਗਏ ਹਨ ਜਿਥੋਂ ਉਹ ਉਸ ਯੂਰਪੀਅਨਾ ਦੇ ਸੁਲਝੇ ਹੋਏ ਸਮਾਜ ਵਾਲਾ ਗੁਣ ਪ੍ਰਾਪਤ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਅਤੇ ਹੋਰ ਮੈਦਾਨਾ ਵਿਚ ਜੋ ਉਣਤਾਈਆਂ ਅੱਜ ਪ੍ਰਚਲਤ ਹਨ ਉਹਨਾਂ ਨੂੰ ਖਤਮ ਕਰਨ ਲਈ ਪੰਜਾਬ ਦੇ ਲੋਕ ਸਮਾਜ ਵਿਚ ਵਿਸ਼ੇਸ਼ ਯੋਗਦਾਨ ਪਾਉਣਗੇ।
ਪ੍ਰੰਤੂ ਇਹ ਸਾਡੀਆਂ ਆਸ਼ਾਵਾਂ ਅਧੂਰੀਆਂ ਹੀ ਰਹਿ ਗਈਆਂ ਸਾਬਤ ਹੋ ਰਹੀਆਂ ਹਨ। ਬਲਕਿ ਪ੍ਰਵਾਸੀ ਪੰਜਾਬੀਆਂ ਵਲੋਂ ਆਪਣੇ ਸਮਾਜ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਕਿਸ ਦਿਸ਼ਾ ਵੱਲ ਨੂੰ ਤੋਰ ਦਿੱਤਾ ਗਿਆ ਹੈ ਉਹ ਸਭ ਦੇ ਸਾਹਮਣੇ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ। ਸਾਡੇ ਲੋਕਾ ਨੂੰ ਵਿਦੇਸ਼ਾਂ ਵਿਚ ਰਹਿੰਦਿਆਂ ਸੈਂਕੜੇ ਸਾਲ ਹੋ ਗਏ ਹਨ, ਪੈਸਾ ਇਕੱਠਾ ਕਰਨ ਤੋਂ ਬਗੈਰ ਹੋਰ ਕੋਈ ਵੀ ਸਮਾਜ ਨੂੰ ਸੇਧ ਦੇਣ ਵਾਲੇ ਕਾਰਜ ਨਹੀਂ ਕੀਤੇ ਬਲਕਿ ਭੋਲੇ ਭਾਲੇ ਲੋਕਾਂ ਖਾਸ ਲੜਕੀਆਂ ਦਾ ਸ਼ੋਸ਼ਨ ਬਹੁਤ ਬੁਰੀ ਤਰ੍ਹਾਂ ਕੀਤਾ ਜਾਂਦਾ ਆ ਰਿਹਾ ਹੈ। ਇਹ ਸਭ ਕੁੱਝ ਗੈਰ ਇਨਸਾਨੀਅਤ ਵਾਲਾ ਅਤੇ ਗੈਰ ਸਭਿਅਤਾ ਵਾਲਾ ਵਰਤਾਰਾ ਸਾਡੇ ਲੋਕਾਂ ਦਾ ਦੇਖ ਕੇ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਉਹਨਾਂ ਉਪਰ ਉਸ ਉਚ ਕੋਟੀ ਦੇ ਸਭਿਅਤ ਦਾ ਕੋਈ ਅਸਰ ਨਹੀਂ ਹੋਇਆ ਹੈ ਬਲਕਿ ਉਹ ਉਸ ਤਰ੍ਹਾਂ ਦਾ ਹੀ ਵਰਤਾਰਾ ਕਰ ਰਹੇ ਹਨ ਜਿਸ ਤਰ੍ਹਾਂ ਪੰਜਾਬ ਵਿਚੋਂ ਜਾਣ ਤੋਂ ਪਹਿਲਾਂ ਕਰਦੇ ਸਨ।ਇਹ ਵਰਤਾਰਾ ਦੇਖ ਇਹ ਕਹਾਵਤ ਯਾਦ ਆ ਜਾਂਦੀ ਹੈ। ਅਗਰ ਕਿਸੇ ਜਾਨਵਰ ਨੂੰ ਚੰਦਰਮਾ ਉਪਰ ਭੇਜ ਦਿੱਤਾ ਜਾਵੇ ਅਤੇ ੫ ਜਾ ੭ ਸਾਲਾ ਬਾਅਦ ਜ਼ਮੀਨ ਉਪਰ ਵਾਪਸ ਬੁਲਾ ਲਿਆ ਜਾਵੇ ਉਸ ਉਪਰ ਚੰਦਰਮਾ ਦੀ ਕੋਮਲਤਾ ਦਾ ਅਸਰ ਨਹੀਂ ਹੋਇਆ ਦਿਖਾਈ ਦੇਵੇਗਾ।ਉਹ ਇਨਸਾਨ ਨਹੀਂ ਬਣਿਆ ਬਲਕਿ ਆਪਣੀ ਅਸਲੀ ਉਕਾਤ ਵਿਚ ਹੀ ਰਿਹਾ ਹੈ।
Comments
Post a Comment