ਆਪਣੇ ਪਿੱਛੇ ਆ ਰਹੇ ਵਿਅਕਤੀ ਲਈ ਹਮੇਸ਼ਾ ਦਰਵਾਜ਼ਾ ਖੋਲ੍ਹੋ, ਭਾਵੇਂ ਉਹ ਤੁਹਾਡੇ ਤੋਂ ਵੱਡਾ ਹੈ ,ਛੋਟਾ ਹੈ, ਔਰਤ ਹੈ ਜਾਂ ਮਰਦ ਇਹ ਤੁਹਾਡੀ ਕਿਸੇ ਨੂੰ
ਕੁਝ ਸਮਾਜਿਕ ਨਿਯਮ ਜੋ ਤੁਹਾਡੀ ਜਿੰਦਗ਼ੀ ਨੂੰ ਵਧੀਆ ਬਣਾ ਸਕਦੇ ਹਨ।
1. ਕਿਸੇ ਵੀ ਵਿਅਕਤੀ ਨੂੰ ਦੋ ਤੋਂ ਵੱਧ ਵਾਰ ਇਕੱਠੇ ਕਾਲ ਨਾ ਕਰੋ, ਜੇ ਕੋਈ ਦੋ ਵਾਰ ਫੋਨ ਨਹੀਂ ਚੱਕਦਾ ਸਮਝੋ ਉਹ ਜਾਂ ਤਾਂ ਫੋਨ ਕੋਲ ਨਹੀਂ ਹੈ ਜਾਂ ਕੋਈ ਜਰੂਰੀ ਕੰਮ ਵਿੱਚ ਹੈ।
2. ਉਧਾਰ ਲੈ ਪੈਸੇ ਮਾਲਿਕ ਦੇ ਯਾਦ ਕਰਵਾਉਣ ਤੋਂ ਪਹਿਲਾਂ ਵਾਪਿਸ ਕਰੋ, ਇਹ ਤੁਹਾਡੀ ਚਰਿੱਤਰ ਦੀਆਂ ਧੁੰਮਾਂ ਪਾ ਦੇਵੇਗਾ।
3. ਕਿਸੇ ਵੱਲੋਂ ਦਿੱਤੀ ਪਾਰਟੀ ਵਿੱਚ ਕਦੇ ਵੀ ਸਭ ਤੋਂ ਮਹਿੰਗੇ ਆਈਟਮ ਆਰਡਰ ਨਾ ਕਰੋ।
4. ਕਦੇ ਕਿਸੇ ਨੂੰ ਨਿੱਜੀ ਸਵਾਲ ਨੇ ਪੁਛੋ ਜੇ ਉਹ ਨਹੀਂ ਦੱਸਣਾ ਨਹੀਂ ਚਾਹੇ ਜਿਵੇਂ ਵਿਆਹ ਬਾਰੇ, ਕੁਝ ਖਰੀਦਣ ਬਾਰੇ।
5. ਆਪਣੇ ਪਿੱਛੇ ਆ ਰਹੇ ਵਿਅਕਤੀ ਲਈ ਹਮੇਸ਼ਾ ਦਰਵਾਜ਼ਾ ਖੋਲ੍ਹੋ, ਭਾਵੇਂ ਉਹ ਤੁਹਾਡੇ ਤੋਂ ਵੱਡਾ ਹੈ ,ਛੋਟਾ ਹੈ, ਔਰਤ ਹੈ ਜਾਂ ਮਰਦ ਇਹ ਤੁਹਾਡੀ ਕਿਸੇ ਨੂੰ ਇੱਜਤ ਦੇਣ ਦਾ ਪ੍ਰਤੀਕ ਹੈ।
6. ਜੇ ਤੁਸੀ ਕਿਸੇ ਨਾਲ ਸਾਂਝੇ ਸਫ਼ਰ/ਭੋਜਨ ਵਿੱਚ ਹੋ ਤੇ ਇਸ ਵਾਰ ਉਹ ਬਿਲ ਦੇ ਰਿਹਾ ਹੈ ਅਗਲੀ ਵਾਰ ਤੁਸੀਂ ਦੇਵੋ।
7. ਸਫਾਈ ਕਰਨ ਵਾਲੇ ਨੂੰ ਉਵੇਂ ਹੀ ਇੱਜਤ ਤੇ ਮਾਣ ਨਾਲ ਬੁਲਾਓ ਜਿਵੇਂ ਤੁਸੀ ਆਪਣੇ ਬੌਸ ਨੂੰ ਬੁਲਾਉਂਦੇ ਹੋ। ਕੋਈ ਇਹ ਨੋਟ ਕਰੇ ਜਾਂ ਨਾ ਕਿ ਤੁਸੀਂ ਆਪ ਤੋਂ ਛੋਟੇ ਨੂੰ ਕਿੰਨੀਂ ਬਦਤਮੀਜ਼ੀ ਨਾਲ ਬੁਲਾਉਂਦੇ ਹੋ ਪਰ ਇਹ ਜ਼ਰੂਰ ਕਰਦਾ ਹੈ ਕਿ ਤੁਸੀਂ ਕਿੰਨੀ ਇੱਜਤ ਨਾਲ ਬੁਲਾਉਂਦੇ ਹੋ।
8. ਆਪਣੇ ਤੋਂ ਅਲੱਗ ਵਿਚਾਰਾਂ ਦੀ ਕਦਰ ਕਰੋ। ਸੋਚੋ ਜੋ ਤੁਹਾਨੂੰ 6 ਦਿਖਾਈ ਦਿੰਦਾ ਕਿਸੇ ਨੂੰ 9 ਵੀ ਦਿਖਾਈ ਦੇ ਸਕਦਾ।
9. ਲੋਕਾਂ ਨੂੰ ਬੋਲਦੇ ਹੋਏ ਟੋਕੋ ਨਾ, ਕਿਹਾ ਜਾਂਦਾ ਹੈ ਪੂਰਾ ਸੁਣੋ ਤੇ ਆਪਣੇ ਲਈ ਜਰੂਰੀ ਚੀਜ਼ ਸੁਣਕੇ ਬਾਕੀ ਕੱਟ ਦੇਵੋ।
10. ਤੁਸੀਂ ਕਿਸੇ ਨੂੰ ਮਜ਼ਾਕ ਕਰ ਰਹੇ ਹੋ ਤੇ ਉਹਨੂੰ ਪ੍ਸੰਦ ਨਹੀਂ ਤਾਂ ਤੁਸੀਂ ਬੰਦ ਕਰ ਦੇਵੋ ,ਤੇ ਦੁਬਾਰਾ ਉਸ ਗਲ ਤੇ ਮਜ਼ਾਕ ਨਾ ਕਰੋ।
11. ਜੇ ਕੋਈ ਤੁਹਾਡੀ ਸਹਾਇਤਾ ਕਰਦਾ,ਧੰਨਵਾਦ ਜਰੂਰ ਕਰੋ।
12. ਤਾਰੀਫ਼ ਸਭ ਦੇ ਸਾਹਮਣੇ ਕਰੋ, ਆਲੋਚਨਾ ਕੱਲ੍ਹੇ ਹੋਕੇ।
13. ਕਿਸੇ ਦੀ ਕਮੀ ਬਾਰੇ ਬਾਰ ਬਾਰ ਗੱਲ ਨਾ ਕਰੋ ਚਾਹੇ ਭਾਰ ਹੋਵੇ, ਰੰਗ ਹੋਵੇ,ਨਿਗ੍ਹਾ ਹੋਵੇ ਜਾਂ ਕੁਝ ਹੋਰ। #HarjotDiKalam
14. ਜਦੋਂ ਕੋਈ ਤੁਹਾਨੂੰ ਆਪਣਾ ਫੋਨ ਤੇ ਕੁਝ ਵੇਖਣ ਲਈ ਦੇਵੇ ਤਾਂ ਕਦੇ ਵੀ ਸੱਜੇ ਜਾਂ ਖੱਬੇ ਨਾ ਵੇਖੋ, ਕਦੇ ਗੈਲਰੀ ਜਾਂ ਸੋਸ਼ਲ ਮੀਡੀਆ ਨਾ ਓਪਨ ਨਾ ਕਰੋ। ਹਰ ਇੱਕ ਦੀ ਨਿੱਜਤਾ ਦਾ ਸਨਮਾਨ ਕਰੋ।
15. ਜੇਕਰ ਕੋਈ ਤੁਹਾਡੇ ਨਾਲ ਸਿਧੇ ਗੱਲ ਕਰ ਰਿਹਾ ਅਜਿਹੇ ਵੇਲੇ ਫੋਨ ਵੱਲ ਵੇਖਣਾ ਘਟੀਆਪਣ ਹੈ।
16. ਕਦੇ ਵੀ ਸਲਾਹ ਨੇ ਦੇਵੋ ਜੇ ਤੁਹਾਡੇ ਕੋਲੋਂ ਮੰਗੀ ਨਾ ਗਈ ਹੋਵੇ।
17. ਜੇਕਰ ਕਿਸੇ ਨੂੰ ਲੰਮੇ ਸਮੇਂ ਮਗਰੋਂ ਮਿਲ ਰਹੇ ਹੋਵੋ ਤਾਂ ਕਦੇ ਉਸਦੀ ਉਮਰ ਜਾਂ ਤਨਖਾਹ ਬਾਰੇ ਨਾ ਪੁਛੋ ਜੇ ਉਹ ਨਾ ਦੱਸਣਾ ਚਾਹੇ।
18. ਕਿਸੇ ਵੱਲੋਂ ਭੇਜੇ ਵਧੀਆ ਮੇਸੇਜ ਨੂੰ ਪੜ੍ਹਕੇ ਉਸ ਨੂੰ ਧੰਨਵਾਦ ਜਰੂਰ ਕਰੋ।
19. ਜੇਕਰ ਕੋਈ ਤੁਹਾਡੇ ਰੋਜ ਦੇ ਗੁੱਡ ਮਾਰਨਿੰਗ ਜਾਂ ਗੁੱਡ ਨਾਈਟ ਦਾ ਦੋ ਤੋਂ ਵੱਧ ਦਿਨ ਜਵਾਬ ਨਹੀਂ ਦਿੰਦਾ, ਤੁਹਾਨੂੰ ਇਹ ਵਟਸਐਪ ਫਾਰਵਰਡ ਬੰਦ ਕਰ ਦੇਣੇ ਚਾਹੀਦੇ।
20. ਬਿਨਾਂ ਜਾਂਚ ਕੀਤੇ ਸੱਚ ਜਾਣੇ ਕੋਈ ਮੈਸੇਜ ਜਾਂ ਵੀਡੀਓ ਜਾਂ ਫੋਟੋ ਫਾਰਵਰਡ ਨਾ ਕਰੋ ਇਹ ਕਿਸੇ ਦੀ ਜਾਨ ਜਾਣ ਤੋਂ ਬਚਾ ਸਕਦਾ ਹੈ। ਸੋਸ਼ਲ ਮੀਡੀਆ ਉੱਤੇ ਝੂਠ ਦੇ ਫੈਲਣ ਦੀ ਰਫ਼ਤਾਰ ਸਹੀ ਖਬਰ ਫੈਲਣ ਨਾਲੋਂ 100 ਗੁਣਾ ਹੈ। ਜੇਕਰ ਤੁਸੀਂ ਰੋਕ ਦਵੋਗੇ ਤਾਂ ਇੱਕ ਕੱਟ ਲੱਗ ਜਾਏਗਾ।
21. ਕਿਸੇ ਨਾਲ ਗੱਲ ਬੰਦ ਕਰਨ ਤੋਂ ਪਹਿਲਾਂ ਉਸਨੂੰ ਸਾਫ ਸਾਫ਼ ਕਾਰਨ ਜਰੂਰ ਦੱਸੋ। ਦੋਵੇਂ ਪਾਸਿਓਂ ਗ਼ਲਤਫ਼ਹਿਮੀ ਦੂਰ ਕਰਕੇ ਰਿਸ਼ਤੇ ਨੂੰ ਖ਼ਤਮ ਕਰ ਲੈਣਾ ਚੰਗੀ ਗੱਲ ਹੈ।
22. ਅਖੀਰ ਕੋਈ ਬੋਲਚਾਲ ਬੰਦ ਕਰ ਹੀ ਗਿਆ ਤਾਂ ਕਿਆਮਤ ਤੱਕ ਉਹਦੀ ਉਡੀਕ ਕਰਨ ਦਾ ਭਰਮ ਨਾ ਪਾਲੋ। ਜੇਕਰ ਤੁਸੀਂ ਸਹੀ ਹੋਏ ਉਹ ਆਏਗਾ, ਨਹੀਂ ਵੀ ਆਇਆ ਤਾਂ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਉਹਦੇ ਕੋਲ ਵਾਰ ਵਾਰ ਨਾ ਜਾਓ। ਸੱਚ ਨੂੰ ਚੀਕ ਚੀਕ ਕੇ ਬੋਲਣ ਨਾਲ ਉਹ ਝੂਠ ਲੱਗਣ ਲੱਗ ਜਾਂਦਾ ਹੈ।
23. ਜੇ ਇਹ ਅਨੁਵਾਦ ਪ੍ਸੰਦ ਆਇਆ ਤੇ ਹਰਜੋਤ ਵੱਲੋਂ ਜੋੜੇ ਹੋਏ ਨਿਯਮ ਵੀ ਤਾਂ ਅੱਗੇ ਸਾਂਝਾ ਕਰੋ। ਤੁਸੀ ਵੀ ਨਵੇਂ ਨਿਯਮ ਜੋੜ ਸਕਦੇ ਹੋ।
Comments
Post a Comment